ਹਿਜ਼ ਕੀ ਐਲ 2:9 in Punjabi

ਪੰਜਾਬੀ ਪੰਜਾਬੀ ਬਾਈਬਲ ਹਿਜ਼ ਕੀ ਐਲ ਹਿਜ਼ ਕੀ ਐਲ 2 ਹਿਜ਼ ਕੀ ਐਲ 2:9

Ezekiel 2:9
ਫ਼ੇਰ ਮੈਂ (ਹਿਜ਼ਕੀਏਲ) ਆਪਣੇ ਵੱਲ ਵੱਧਦਾ ਹੋਇਆ ਇੱਕ ਬਾਜੂ ਦੇਖਿਆ। ਇਸਨੇ ਇੱਕ ਪੱਤਰੀ ਫ਼ੜੀ ਹੋਈ ਸੀ ਜਿਸ ਉੱਤੇ ਸ਼ਬਦ ਲਿਖੇ ਹੋਏ ਸਨ।

Ezekiel 2:8Ezekiel 2Ezekiel 2:10

Ezekiel 2:9 in Other Translations

King James Version (KJV)
And when I looked, behold, an hand was sent unto me; and, lo, a roll of a book was therein;

American Standard Version (ASV)
And when I looked, behold, a hand was put forth unto me; and, lo, a roll of a book was therein;

Bible in Basic English (BBE)
And looking, I saw a hand stretched out to me, and I saw the roll of a book in it;

Darby English Bible (DBY)
And I looked, and behold, a hand was put forth toward me; and behold, a roll of a book therein.

World English Bible (WEB)
When I looked, behold, a hand was put forth to me; and, behold, a scroll of a book was therein;

Young's Literal Translation (YLT)
And I look, and lo, a hand `is' sent forth unto me, and lo, in it a roll of a book,

And
when
I
looked,
וָאֶרְאֶ֕הwāʾerʾeva-er-EH
behold,
וְהִנֵּהwĕhinnēveh-hee-NAY
hand
an
יָ֖דyādyahd
was
sent
שְׁלוּחָ֣הšĕlûḥâsheh-loo-HA
unto
אֵלָ֑יʾēlāyay-LAI
lo,
and,
me;
וְהִנֵּהwĕhinnēveh-hee-NAY
a
roll
ב֖וֹvoh
of
a
book
מְגִלַּתmĕgillatmeh-ɡee-LAHT
was
therein;
סֵֽפֶר׃sēperSAY-fer

Cross Reference

ਹਿਜ਼ ਕੀ ਐਲ 8:3
ਫ਼ੇਰ ਮੈਂ ਇੱਕ ਚੀਜ਼ ਦੇਖੀ ਜਿਹੜੀ ਬਾਂਹ ਵਰਗੀ ਦਿਖਾਈ ਦਿੰਦੀ ਸੀ। ਬਾਂਹ ਅਗੇ ਵੱਧੀ ਅਤੇ ਉਸ ਨੇ ਮੈਨੂੰ ਸਿਰ ਦੇ ਵਾਲਾਂ ਤੋਂ ਫ਼ੜ ਲਿਆ। ਫ਼ੇਰ ਹਵਾ ਨੇ ਮੈਨੂੰ ਉੱਪਰ ਹਵਾ ਵਿੱਚ ਉੱਠਾ ਦਿੱਤਾ। ਅਤੇ ਪਰਮੇਸ਼ੁਰ ਦੇ ਦਰਸ਼ਨ ਅੰਦਰ ਉਹ ਮੈਨੂੰ ਯਰੂਸ਼ਲਮ ਲੈ ਗਿਆ। ਉਹ ਮੈਨੂੰ ਅੰਦਰਲੇ ਫ਼ਾਟਕ ਤੱਕ ਲੈ ਗਿਆ-ਉਹ ਫ਼ਾਟਕ ਜਿਹੜਾ ਉੱਪਰ ਵੱਲ ਹੈ। ਉਹ ਬੁੱਤ ਜਿਹੜਾ ਪਰਮੇਸ਼ੁਰ ਨੂੰ ਈਰਖਾਲੂ ਬਣਾਉਂਦਾ ਹੈ ਫ਼ਾਟਕ ਦੇ ਨਾਲ ਹੈ।

ਪਰਕਾਸ਼ ਦੀ ਪੋਥੀ 10:8
ਫ਼ੇਰ ਮੈਂ ਸਵਰਗ ਵਿੱਚੋਂ ਫ਼ਿਰ ਤੋਂ ਮੇਰੇ ਨਾਲ ਗੱਲ ਕਰਦੀ ਉਹੀ ਅਵਾਜ਼ ਸੁਣੀ। ਅਵਾਜ਼ ਨੇ ਮੈਨੂੰ ਆਖਿਆ, “ਜਾ ਅਤੇ ਦੂਤ ਦੇ ਹੱਥਾਂ ਵਿੱਚਲੀ ਖੁਲ੍ਹੀ ਸੂਚੀ ਨੂੰ ਲੈ। ਇਹ ਦੂਤ ਉਹੀ ਹੈ ਜਿਹੜਾ ਸਮੁੰਦਰ ਅਤੇ ਧਰਤੀ ਵਿੱਚ ਖਲੋਤਾ ਸੀ।”

ਪਰਕਾਸ਼ ਦੀ ਪੋਥੀ 5:1
ਕੌਣ ਸੂਚੀ ਖੋਲ੍ਹ ਸੱਕਦਾ ਹੈ ? ਫ਼ੇਰ, ਮੈਂ ਤਖਤ ਤੇ ਬੈਠ ਇੱਕ ਦੇ ਹੱਥ ਵਿੱਚ ਸੂਚੀ ਪੱਤਰ ਵੇਖਿਆ। ਇਸ ਸੂਚੀ ਦੇ ਦੋਹੀਂ ਪਾਸੀਂ ਲਿਖਤ ਸੀ। ਸੂਚੀ ਨੂੰ ਸੱਤ ਮੋਹਰਾਂ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ।

ਦਾਨੀ ਐਲ 10:10
“ਫ਼ੇਰ ਇੱਕ ਹੱਥ ਨੇ ਮੈਨੂੰ ਛੁਹਿਆ ਜਦੋਂ ਇਹ ਵਾਪਰਿਆ, ਮੈਂ ਆਪਣੇ ਹੱਥਾਂ ਪੈਰਾਂ ਭਾਰ ਉੱਠ ਖਲੋਤਾ। ਮੈਂ ਇੰਨਾਂ ਭੈਭੀਤ ਸਾਂ ਕਿ ਮੈਂ ਕੰਬ ਰਿਹਾ ਸਾਂ।

ਹਿਜ਼ ਕੀ ਐਲ 3:1
ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਜੋ ਤੂੰ ਦੇਖਦਾ ਹੈਂ ਉਸ ਨੂੰ ਖਾ ਜਾ। ਇਸ ਪੱਤਰੀ ਨੂੰ ਖਾ ਜਾ, ਅਤੇ ਫ਼ੇਰ ਜਾਕੇ ਇਹ ਗੱਲਾਂ ਇਸਰਾਏਲ ਦੇ ਪਰਿਵਾਰ ਨੂੰ ਦੱਸ।”

ਇਬਰਾਨੀਆਂ 10:7
ਫ਼ੇਰ ਮੈਂ ਆਖਿਆ, ‘ਹੇ ਪਰਮੇਸ਼ੁਰ, ਮੈਂ ਇੱਥੇ ਹਾਂ। ਮੇਰੇ ਬਾਰੇ ਇਹ ਸ਼ਰ੍ਹਾ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਤੇ ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾਂ।’”

ਦਾਨੀ ਐਲ 10:16
ਫ਼ੇਰ ਉਸ ਨੇ, ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ, ਮੇਰੇ ਹੋਠਾਂ ਨੂੰ ਛੁਹਿਆ। ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖਲੋਤੇ ਹੋਏ ਨੂੰ ਆਖਿਆ, ‘ਸ਼੍ਰੀਮਾਨ, ਜੋ ਮੈਂ ਦਰਸ਼ਨ ਵਿੱਚ ਵੇਖਿਆ ਉਸ ਕਾਰਣ ਮੇਰਾ ਢਿੱਡ ਰਿੜਕ ਰਿਹਾ ਹੈ। ਮੈਂ ਬੇਸਹਾਰਾ ਅਨੁਭਵ ਕਰਦਾ ਹਾਂ।

ਦਾਨੀ ਐਲ 5:5
ਫ਼ੇਰ ਅਚਾਨਕ, ਇੱਕ ਮਨੁੱਖੀ ਹੱਥ ਪ੍ਰਗਟ ਹੋਇਆ ਅਤੇ ਕੰਧ ਉੱਤੇ ਲਿਖਣ ਲੱਗਾ। ਉਂਗਲੀਆਂ ਨੇ ਕੰਧ ਦੇ ਪਲਸਤਰ ਉੱਤੇ ਸ਼ਬਦ ਉਕਰੇ। ਹੱਥ ਨੇ ਉੱਥੇ ਰਾਜੇ ਦੇ ਮਹਿਲ ਅੰਦਰ ਸ਼ਮਾਦਾਨ ਦੇ ਨੇੜੇ ਕੰਧ ਉੱਤੇ ਲਿਖਿਆ। ਰਾਜਾ ਹੱਥ ਨੂੰ ਲਿਖਦੇ ਹੋਏ ਦੇਖ ਰਿਹਾ ਸੀ।

ਯਰਮਿਆਹ 36:2
“ਯਿਰਮਿਯਾਹ, ਇੱਕ ਪੱਤਰੀ ਲੈ ਅਤੇ ਉਸ ਉੱਤੇ ਉਨ੍ਹਾਂ ਸਮੂਹ ਸੰਦੇਸ਼ਾਂ ਨੂੰ ਲਿਖ ਲੈ ਜਿਹੜੇ ਮੈਂ ਤੈਨੂੰ ਦਿੱਤੇ ਹਨ। ਮੈਂ ਤੇਰੇ ਨਾਲ ਇਸਰਾਏਲ ਅਤੇ ਯਹੂਦਾਹ ਅਤੇ ਸਾਰੀਆਂ ਕੌਮਾਂ ਬਾਰੇ ਗੱਲ ਕੀਤੀ ਹੈ। ਉਸ ਸਮੇਂ ਤੋਂ ਲੈ ਕੇ, ਜਦੋਂ ਯੋਸ਼ੀਯਾਹ ਰਾਜਾ ਸੀ, ਹੁਣ ਤੀਕ ਮੇਰੇ ਵੱਲੋਂ ਬੋਲੇ ਗਏ ਸਾਰੇ ਸ਼ਬਦਾਂ ਨੂੰ ਲਿਖ ਲੈ।

ਯਰਮਿਆਹ 1:9
ਫ਼ੇਰ ਯਹੋਵਾਹ ਨੇ ਆਪਣਾ ਹੱਥ ਵੱਧਾਇਆ ਅਤੇ ਮੇਰੇ ਮੂੰਹ ਨੂੰ ਛੁਹਿਆ। ਅਤੇ ਮੈਨੂੰ ਆਖਿਆ, “ਯਿਰਮਿਯਾਹ, ਮੈਂ ਆਪਣੇ ਸ਼ਬਦ ਤੇਰੇ ਮੂੰਹ ਅੰਦਰ ਰੱਖ ਰਿਹਾ ਹਾਂ।