Exodus 29:40
ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜ੍ਹਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜ੍ਹਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜ੍ਹਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ।
Exodus 29:40 in Other Translations
King James Version (KJV)
And with the one lamb a tenth deal of flour mingled with the fourth part of an hin of beaten oil; and the fourth part of an hin of wine for a drink offering.
American Standard Version (ASV)
and with the one lamb a tenth part `of an ephah' of fine flour mingled with the fourth part of a hin of beaten oil, and the fourth part of a hin of wine for a drink-offering.
Bible in Basic English (BBE)
And with the one lamb, a tenth part of an ephah of the best meal, mixed with a fourth part of a hin of clear oil; and the fourth part of a hin of wine for a drink offering.
Darby English Bible (DBY)
And with the one lamb a tenth part of wheaten flour mingled with beaten oil, a fourth part of a hin; and a drink-offering, a fourth part of a hin of wine.
Webster's Bible (WBT)
And with the one lamb a tenth-portion of flour mingled with the fourth part of a hin of beaten oil; and the fourth part of a hin of wine for a drink-offering.
World English Bible (WEB)
and with the one lamb a tenth part of an ephah of fine flour mixed with the fourth part of a hin of beaten oil, and the fourth part of a hin of wine for a drink-offering.
Young's Literal Translation (YLT)
and a tenth `deal' of fine flour, mixed with beaten oil, a fourth part of a hin, and a libation, a fourth part of a hin, of wine, `is' for the one lamb.
| And with the one | וְעִשָּׂרֹ֨ן | wĕʿiśśārōn | veh-ee-sa-RONE |
| lamb | סֹ֜לֶת | sōlet | SOH-let |
| a tenth deal | בָּל֨וּל | bālûl | ba-LOOL |
| flour of | בְּשֶׁ֤מֶן | bĕšemen | beh-SHEH-men |
| mingled | כָּתִית֙ | kātît | ka-TEET |
| with the fourth part | רֶ֣בַע | rebaʿ | REH-va |
| hin an of | הַהִ֔ין | hahîn | ha-HEEN |
| of beaten | וְנֵ֕סֶךְ | wĕnēsek | veh-NAY-sek |
| oil; | רְבִיעִ֥ת | rĕbîʿit | reh-vee-EET |
| and the fourth part | הַהִ֖ין | hahîn | ha-HEEN |
| hin an of | יָ֑יִן | yāyin | YA-yeen |
| of wine | לַכֶּ֖בֶשׂ | lakkebeś | la-KEH-ves |
| for a drink offering. | הָֽאֶחָֽד׃ | hāʾeḥād | HA-eh-HAHD |
Cross Reference
ਅਹਬਾਰ 23:13
ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲੇ ਮੈਦੇ ਦੇ 16 ਕੱਪ ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਮੈਅ ਦਾ ਇੱਕ ਕੁਆਟਰ ਪੀਣ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ।
ਫ਼ਿਲਿੱਪੀਆਂ 2:17
ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸ ਨੂੰ ਅਰਪਣ ਕਰਦੇ ਹੋਂ। ਹੋ ਸੱਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ।
ਯਵਾਐਲ 2:14
ਕੌਣ ਜਾਣਦਾ ਉਹ ਕੀ ਫ਼ੈਸਲਾ ਕਰੇਗਾ? ਹੋ ਸੱਕਦਾ ਮਗਰੋਂ ਉਹ ਆਪਣਾ ਇਰਾਦਾ ਬਦਲ ਲਵੇ ਤੇ ਪਿੱਛੇ ਤੁਹਾਡੇ ਲਈ ਬਖਸ਼ੀਸ਼ਾਂ ਦੇ ਢੇਰ ਛੱਡ ਜਾਵੇ। ਫ਼ੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਨਾਜ ਅਤੇ ਪੀਣ ਦੀਆਂ ਭੇਟਾਂ ਚੜ੍ਹਾ ਸੱਕਦੇ ਹੋ।
ਹਿਜ਼ ਕੀ ਐਲ 46:14
ਇਸਦੇ ਨਾਲ ਹੀ ਤੁਸੀਂ ਹਰ ਸਵੇਰ, ਲੇਲੇ ਦੇ ਨਾਲ ਅਨਾਜ ਦੀਆਂ ਭੇਟਾਂ ਚੜ੍ਹਾਉਂਗੀ। ਤੁਸੀਂ ਆਟੇ ਦਾ 1/6 ਏਫ਼ਾ ਅਤੇ ਮੈਦੇ ਨੂੰ ਬਿਂਦਾ ਕਰਨ ਲਈ 1/3 ਹੀਨ ਤੇਲ ਭੇਟ ਕਰੋਗੇ। ਇਹ ਯਹੋਵਾਹ ਲਈ ਹਰ ਰੋਜ਼ ਦਾ ਅਨਾਜ ਦੀਆਂ ਭੇਟਾਂ ਹੋਵੇਗੀ।
ਹਿਜ਼ ਕੀ ਐਲ 45:17
ਪਰ ਹਾਕਮ ਨੂੰ ਖਾਸ ਪਵਿੱਤਰ ਦਿਨਾਂ ਲਈ ਲੋੜੀਁਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਹਾਕਮ ਨੂੰ ਚਾਹੀਦਾ ਹੈ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਦਾਵਤ ਦੇ ਦਿਨਾਂ ਲਈ ਪੀਣ ਦੀਆਂ ਭੇਟਾਂ, ਨਵੇਂ ਚਂਦ ਲਈ, ਸਬਤ ਲਈ ਅਤੇ ਇਸਰਾਏਲ ਦੇ ਪਰਿਵਾਰ ਦੀਆਂ ਸਾਰੀਆਂ ਖਾਸ ਦਾਵਤਾਂ ਲਈ, ਦੇਵੇ। ਹਾਕਮ ਨੂੰ ਚਾਹੀਦਾ ਹੈ ਕਿ ਉਹ ਸਾਰੇ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ। ਜਿਨ੍ਹਾਂ ਦੀ ਵਰਤੋਂ ਇਸਰਾਏਲ ਦੇ ਪਰਿਵਾਰ ਖਾਤਰ ਪ੍ਰਾਸਚਿਤ ਕਰਨ ਲਈ ਕੀਤੀ ਜਾਂਦੀ ਹੈ।”
ਯਸਈਆਹ 57:6
ਤੁਹਾਨੂੰ ਨਦੀ ਦੇ ਕੂਲੇ ਪੱਥਰ ਦੀ ਉਪਾਸਨਾ ਕਰਨੀ ਪਸੰਦ ਹੈ। ਤੁਸੀਂ ਉਨ੍ਹਾਂ ਦੀ ਉਪਾਸਨਾ ਕਰਨ ਲਈ ਉਨ੍ਹਾਂ ਉੱਤੇ ਮੈਅ ਛਿੜਕਦੇ ਹੋ। ਤੁਸੀਂ ਉਨ੍ਹਾਂ ਉੱਤੇ ਬਲੀਆਂ ਚੜ੍ਹਾਉਂਦੇ ਹੋ ਪਰ ਤੁਹਾਨੂੰ ਸਿਰਫ਼ ਪੱਥਰ ਹੀ ਮਿਲਦੇ ਨੇ। ਤੁਸੀਂ ਕੀ ਸੋਚਦੇ ਹੋ ਕਿ ਇਸ ਨਾਲ ਮੈਨੂੰ ਪ੍ਰਸੰਨਤਾ ਮਿਲਦੀ ਹੈ? ਨਹੀਂ! ਇਸ ਨਾਲ ਮੈਨੂੰ ਪ੍ਰਸੰਨਤਾ ਨਹੀਂ ਮਿਲਦੀ।
ਹਿਜ਼ ਕੀ ਐਲ 20:28
ਪਰ ਮੈਂ ਫ਼ੇਰ ਵੀ ਉਨ੍ਹਾਂ ਨੂੰ ਉਸ ਧਰਤੀ ਤੇ ਲਿਆਂਦਾ ਜਿਸ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਪਹਾੜੀਆਂ ਅਤੇ ਹਰੇ ਰੁੱਖਾਂ ਨੂੰ ਦੇਖਿਆ, ਇਸ ਲਈ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਉਪਾਸਨਾ ਕਰਨ ਲਈ ਗਏ। ਅਤੇ ਉਹ ਉਨ੍ਹਾਂ ਥਾਵਾਂ ਉੱਤੇ ਆਪਣੀਆਂ ਬਲੀਆਂ ਅਤੇ ਕ੍ਰੋਧ ਦਿਵਾਉਣ ਦੇ ਚੜ੍ਹਾਵੇ ਲੈ ਗਏ। ਉਨ੍ਹਾਂ ਨੇ ਅਜਿਹੀਆਂ ਬਲੀਆਂ ਚੜ੍ਹਾਈਆਂ ਜਿਹੜੀਆਂ ਮਿੱਠੀ ਸੁਗੰਧ ਵਾਲੀਆਂ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਪੀਣ ਦੀਆਂ ਭੇਟਾਂ ਵੀ ਦਿੱਤੀਆਂ।
ਹਿਜ਼ ਕੀ ਐਲ 45:24
ਹਾਕਮ ਜੌਆਂ ਦਾ ਇੱਕ ੇਫਾ ਹਰ ਬਲਦ ਦੇ ਨਾਲ ਅਨਾਜ ਦੀ ਭੇਟ ਵਜੋਂ, ਅਤੇ ਜੌਆਂ ਦਾ ਇੱਕ ਇਫ਼ਾਹ ਹਰ ਭੇਡੂ ਦੇ ਨਾਲ ਭੇਟ ਕਰੇਗਾ। ਅਤੇ ਹਾਕਮ ਨੂੰ ਅਨਾਜ ਦੇ ਹਰੇਕ ਇਫ਼ਾਹ ਨਾਲ ਤੇਲ ਦਾ ਇੱਕ ਹੀਨ ਵੀ ਜ਼ਰੂਰ ਦੇਣਾ ਚਾਹੀਦਾ ਹੈ।
ਹਿਜ਼ ਕੀ ਐਲ 46:5
ਉਸ ਨੂੰ ਭੇਡੂ ਦੇ ਨਾਲ ਅਨਾਜ ਦੀ ਭੇਟ ਦਾ ਇੱਕ ਇਫ਼ਾਹ ਜ਼ਰੂਰ ਦੇਣਾ ਚਾਹੀਦਾ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀਆਂ ਭੇਟਾਂ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਅਨਾਜ ਦੇ ਇੱਕ ਇਫ਼ਾਹ ਦੇ ਨਾਲ ਇੱਕ ਹੀਨ ਜੈਤੂਨ ਦਾ ਤੇਲ ਜ਼ਰੂਰ ਦੇਣਾ ਚਾਹੀਦਾ ਹੈ।
ਹਿਜ਼ ਕੀ ਐਲ 46:7
ਹਾਕਮ ਨੂੰ ਬਲਦ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ, ਅਤੇ ਦੁਂਬੇ ਦੇ ਨਾਲ ਇੱਕ ਏਫ਼ਾ ਦੀ ਭੇਟ ਜ਼ਰੂਰ ਚੜ੍ਹਾਉਣੀ ਚਾਹੀਦੀ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
ਹਿਜ਼ ਕੀ ਐਲ 46:11
“ਦਾਵਤਾਂ ਦੇ ਮੌਕੇ ਅਤੇ ਹੋਰ ਖਾਸ ਸਮਾਗਮਾਂ ਸਮੇਂ ਹਰ ਜਵਾਨ ਬਲਦ ਦੇ ਨਾਲ ਅਨਾਜ ਚੜ੍ਹਾਵੇ ਦਾ ਇੱਕ ਇਫ਼ਾਹ ਜ਼ਰੂਰ ਭੇਟ ਕੀਤਾ ਜਾਵੇ। ਅਤੇ ਹਰ ਦੁਂਬੇ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ ਜ਼ਰੂਰ ਚੜ੍ਹਾਈ ਜਾਵੇ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਭੇਂਟ ਕਰ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
ਯਵਾਐਲ 1:9
ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ।
ਯਵਾਐਲ 1:13
ਹੇ ਜਾਜਕੋ, ਆਪਣੇ ਸੋਗੀ ਕੱਪੜੇ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ। ਤੁਸੀਂ ਜੋ ਜਗਵੇਦੀ ਦੀ ਸੇਵਾ ਕਰਦੇ ਹੋ, ਉੱਚੀ-ਉੱਚੀ ਰੋਵੋ, ਮੇਰੇ ਪਰਮੇਸ਼ੁਰ ਦੇ ਸੇਵਕੋ, ਤੁਸੀਂ ਸੋਗੀ ਕੱਪੜਿਆਂ ਵਿੱਚ ਸੌਵੋਂਗੇ ਕਿਉਂ ਕਿ ਪਰਮੇਸ਼ੁਰ ਦੇ ਮੰਦਰ ਵਿੱਚ ਚੜ੍ਹਾਉਣ ਲਈ ਅਨਾਜ ਅਤੇ ਪੀਣ ਦੀਆਂ ਭੇਟਾਵਾਂ ਹੋਰ ਨਹੀਂ ਰਹੀਆਂ।
ਹਿਜ਼ ਕੀ ਐਲ 4:11
ਅਤੇ ਤੂੰ ਹਰ ਰੋਜ਼ ਪਾਣੀ ਦੇ ਸਿਰਫ਼ ਤਿੰਨ ਪਿਆਲੇ ਪੀ ਸੱਕੇਂਗਾ। ਤੂੰ ਇਸ ਨੂੰ ਸਾਰੇ ਦਿਨ ਵਿੱਚ ਸਮੇਂ-ਸਮੇਂ ਪੀ ਸੱਕੇਂਗਾ।
ਅਸਤਸਨਾ 32:38
ਜਿਨ੍ਹਾਂ ਦੇਵਤਿਆਂ ਨੇ ਉਨ੍ਹਾਂ ਦੀ ਬਲੀ ਦੀ ਚਰਬੀ ਖਾਧੀ, ਅਤੇ ਜਿਨ੍ਹਾਂ ਨੇ ਉਨ੍ਹਾਂ ਦੀਆਂ ਭੇਟਾ ਦੀ ਮੈਅ ਪੀਤੀ। ਉਨ੍ਹਾਂ ਦੇਵਤਿਆਂ ਨੂੰ ਉੱਠਣ ਦਿਉ ਅਤੇ ਤੁਹਾਡੀ ਮਦਦ ਕਰਨ ਦਿਉ! ਉਨ੍ਹਾਂ ਨੂੰ ਤੁਹਾਡੀ ਰੱਖਿਆ ਕਰਨ ਦਿਉ।
ਖ਼ਰੋਜ 16:36
(ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)
ਖ਼ਰੋਜ 30:24
ਅਤੇ 12 ਪੌਂਡ ਕੇਸ਼ੀਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਨਾਪ ਤੋਂਲ ਦੇ ਅਨੁਸਾਰ ਲਵੀਂ। ਇੱਕ ਗੈਲਣ ਜੈਤੂਨ ਦਾ ਤੇਲ ਵੀ ਲਵੀਂ।
ਗਿਣਤੀ 6:15
ਪਤੀਰੀ ਰੋਟੀ ਦੀ ਇੱਕ ਟੋਕਰੀ (ਤੇਲ ਮਿਲੇ ਬਰੀਕ ਆਟੇ ਦੀਆਂ ਰੋਟੀਆਂ।) ਇਨ੍ਹਾਂ ਰੋਟੀਆਂ ਉੱਤੇ ਤੇਲ ਜ਼ਰੂਰ ਲਾਇਆ ਜਾਵੇਗਾ। ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਜਿਹੜੀਆਂ ਇਨ੍ਹਾਂ ਸੁਗਾਤਾ ਦਾ ਹਿੱਸਾ ਹਨ।
ਗਿਣਤੀ 15:4
“ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈ ਕੇ ਆਵੇ ਉਸ ਨੂੰ ਯਹੋਵਾਹ ਅੱਗੇ ਅਨਾਜ ਦੀ ਭੇਟ ਵੀ ਚੜ੍ਹਾਉਣੀ ਚਾਹੀਦੀ ਹੈ। ਅਨਾਜ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ 8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ।
ਗਿਣਤੀ 15:7
ਤੁਹਾਨੂੰ ਪੀਣ ਦੀ ਭੇਟ ਵਜੋਂ 1 1/4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
ਗਿਣਤੀ 15:9
ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
ਗਿਣਤੀ 15:24
ਇਸ ਲਈ, ਜੇਕਰ ਕੋਈ ਅਨਜਾਣੇ ਹੀ ਗਲਤੀ ਕਰਦਾ ਹੈ ਜਾਂ ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨੀ ਭੁੱਲ ਜਾਂਦਾ, ਉਸ ਨੂੰ ਕੀ ਕਰਨਾ ਚਾਹੀਦਾ ਹੈ? ਜੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋਕੇ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਵਹਿੜਕਾ ਚੜ੍ਹਾਉਣਾ ਚਾਹੀਦਾ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਇਹ ਵੀ ਚੇਤੇ ਰੱਖੋ ਕਿ ਬਲਦ ਦੀ ਭੇਟ ਦੇ ਨਾਲ ਅਨਾਜ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਦੇਣਾ ਹੈ।
ਗਿਣਤੀ 28:5
ਇਸ ਤੋਂ ਇਲਾਵਾ ਉਹ ਇੱਕ ਕੁਆਟਰ ਜ਼ੈਤੂਨ ਵਿੱਚ ਗੁੰਨ੍ਹੇ ਹੋਏ ਮੈਦੇ ਦੇ 8 ਕੱਪ ਵੀ, ਅਨਾਜ ਦੀਆਂ ਭੇਟ ਵਜੋਂ ਦੇਣ।”
ਗਿਣਤੀ 28:10
ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।
ਗਿਣਤੀ 28:13
ਹਰੇਕ ਲੇਲੇ ਦੇ ਨਾਲ ਜੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 8 ਕੱਪ ਅਨਾਜ ਦੀ ਭੇਟ ਹੋਣੀ ਚਾਹੀਦੀ ਹੈ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
ਗਿਣਤੀ 28:24
“ਇਸੇ ਤਰ੍ਹਾਂ, ਸੱਤਾਂ ਦਿਨਾਂ ਤੱਕ ਹਰ ਰੋਜ਼, ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਭੇਟਾ ਵਜੋਂ ਅਤੇ ਉਨ੍ਹਾਂ ਦੇ ਨਾਲ ਪੀਣ ਦੀਆਂ ਭੇਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਭੇਟਾ ਦੀ ਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਤੋਂ ਇਲਾਵਾ ਦੇਣੀਆਂ ਚਾਹੀਦੀਆਂ ਹਨ।
ਗਿਣਤੀ 29:16
ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਬਲੀ ਚੜ੍ਹਾਵੋਂਗੇ। ਇਹ ਰੋਜ਼ਾਨਾ ਦੀ ਬਲੀ ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
ਪੈਦਾਇਸ਼ 35:14
ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕ ਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ।