Exodus 25:37
ਫ਼ੇਰ ਸ਼ਮਾਦਾਨ ਕੋਲ ਰੱਖਣ ਲਈ ਸੱਤ ਦੀਵੇ ਬਣਾਉ। ਇਹ ਦੀਵੇ ਸ਼ਮਾਦਾਨ ਦੇ ਅਗਲੇ ਹਿੱਸੇ ਨੂੰ ਰੌਸ਼ਨ ਕਰਨਗੇ।
Exodus 25:37 in Other Translations
King James Version (KJV)
And thou shalt make the seven lamps thereof: and they shall light the lamps thereof, that they may give light over against it.
American Standard Version (ASV)
And thou shalt make the lamps thereof, seven: and they shall light the lamps thereof, to give light over against it.
Bible in Basic English (BBE)
Then you are to make its seven vessels for the lights, putting them in their place so that they give light in front of it.
Darby English Bible (DBY)
And thou shalt make the seven lamps thereof, and they shall light the lamps thereof, that they may shine out before it;
Webster's Bible (WBT)
And thou shalt make its seven lamps: and they shall light its lamps, that they may give light over against it.
World English Bible (WEB)
You shall make its lamps seven, and they shall light its lamps to give light to the space in front of it.
Young's Literal Translation (YLT)
and thou hast made its seven lamps, and `one' hath caused its lights to go up, and it hath given light over-against its front.
| And thou shalt make | וְעָשִׂ֥יתָ | wĕʿāśîtā | veh-ah-SEE-ta |
| the | אֶת | ʾet | et |
| seven | נֵֽרֹתֶ֖יהָ | nērōtêhā | nay-roh-TAY-ha |
| lamps | שִׁבְעָ֑ה | šibʿâ | sheev-AH |
| thereof: and they shall light | וְהֶֽעֱלָה֙ | wĕheʿĕlāh | veh-heh-ay-LA |
| אֶת | ʾet | et | |
| the lamps | נֵ֣רֹתֶ֔יהָ | nērōtêhā | NAY-roh-TAY-ha |
| light give may they that thereof, | וְהֵאִ֖יר | wĕhēʾîr | veh-hay-EER |
| over against | עַל | ʿal | al |
| עֵ֥בֶר | ʿēber | A-ver | |
| it. | פָּנֶֽיהָ׃ | pānêhā | pa-NAY-ha |
Cross Reference
ਗਿਣਤੀ 8:2
“ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਹਮਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”
੨ ਤਵਾਰੀਖ਼ 13:11
ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਹੈ।
ਅਹਬਾਰ 24:2
“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਜ਼ੈਤੂਨ ਵਿੱਚੋਂ ਪੀੜਿਆ ਹੋਇਆ ਸ਼ੁੱਧ ਤੇਲ ਲੈ ਕੇ ਆਉਣ। ਇਹ ਤੇਲ ਦੀਵਿਆਂ ਲਈ ਹੈ। ਇਹ ਦੀਵੇ ਬਿਨਾ ਬੁਝੇ ਬਲਣੇ ਚਾਹੀਦੇ ਹਨ।
ਖ਼ਰੋਜ 27:21
ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਜ਼ਿਂਮੇ ਦੀਵੇ ਦੀ ਦੇਖ-ਭਾਲ ਕਰਨ ਦਾ ਕੰਮ ਹੋਵੇਗਾ। ਉਹ ਮੰਡਲੀ ਵਾਲੇ ਤੰਬੂ ਦੇ ਪਹਿਲੇ ਕਮਰੇ ਵਿੱਚ ਜਾਣਗੇ। ਇਹ ਉਸ ਕਮਰੇ ਦੇ ਬਾਹਰ ਵਾਲਾ ਕਮਰਾ ਹੈ ਜਿਸਦੇ ਅੰਦਰ ਪਰਦੇ ਪਿੱਛੇ ਇਕਰਾਰਨਾਮਾ ਹੈ। (ਉਹ ਪਰਦਾ ਜਿਹੜਾ ਦੋਹਾਂ ਕਮਰਿਆਂ ਨੂੰ ਵੱਖ ਕਰਦਾ ਹੈ।) ਇਸ ਥਾਂ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਯਹੋਵਾਹ ਦੇ ਸਨਮੁੱਖ ਦੀਵਾ ਸ਼ਾਮ ਤੋਂ ਸਵੇਰ ਤੱਕ ਲਗਾਤਾਰ ਬਲਦਾ ਰਹੇ। ਇਸਰਾਏਲ ਦੇ ਲੋਕਾਂ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਨੂੰ ਇਸ ਨੇਮ ਦੀ ਪਾਲਣਾ ਹਮੇਸ਼ਾ ਲਈ ਕਰਨੀ ਚਾਹੀਦੀ ਹੈ।”
ਪਰਕਾਸ਼ ਦੀ ਪੋਥੀ 1:4
ਯੂਹੰਨਾ ਯਿਸੂ ਦੇ ਸੰਦੇਸ਼ਾਂ ਨੂੰ ਕਲੀਸਿਯਾ ਲਈ ਲਿਖਦਾ ਹੈ ਯੂਹੰਨਾ ਵੱਲੋਂ, ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ: ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ।
ਪਰਕਾਸ਼ ਦੀ ਪੋਥੀ 1:12
ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ।
ਪਰਕਾਸ਼ ਦੀ ਪੋਥੀ 1:20
ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।
ਪਰਕਾਸ਼ ਦੀ ਪੋਥੀ 4:5
ਤਖਤ ਵੱਲੋਂ ਬਿਜਲੀ ਦੀਆਂ ਝੱਲਕਾਂ ਅਤੇ ਕੜਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਤਖਤ ਦੇ ਸਾਹਮਣੇ ਸੱਤ ਦੀਵੇ ਬਲ ਰਹੇ ਸਨ। ਇਹ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ।
ਪਰਕਾਸ਼ ਦੀ ਪੋਥੀ 21:23
ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
ਪਰਕਾਸ਼ ਦੀ ਪੋਥੀ 22:5
ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।
ਰਸੂਲਾਂ ਦੇ ਕਰਤੱਬ 26:18
ਤੂੰ ਇਨ੍ਹਾਂ ਲੋਕਾਂ ਨੂੰ ਸੱਚ ਬਾਰੇ ਦੱਸੇਂਗਾ ਤਾਂ ਲੋਕ ਹਨੇਰੇ ਤੋਂ ਭੱਜ ਕੇ ਉਜਾਲੇ ਦੇ ਰਾਹ ਵੱਲ ਮੁੜਣਗੇ ਅਤੇ ਸ਼ੈਤਾਨ ਦੀ ਸ਼ਕਤੀ ਤੋਂ ਉਹ ਪਰਮੇਸ਼ੁਰ ਵੱਲ ਪਰਤਣਗੇ, ਫ਼ੇਰ ਉਨ੍ਹਾਂ ਦੇ ਪਾਪ ਬਖਸ਼ ਦਿੱਤੇ ਜਾਣਗੇ ਅਤੇ ਉਹ ਉਨ੍ਹਾਂ ਨਾਲ ਸਾਂਝ ਪਾਉਣਗੇ ਜੋ ਕਿ ਮੇਰੇ ਵਿੱਚ ਵਿਸ਼ਵਾਸ ਰਾਹੀਂ ਪਵਿੱਤਰ ਬਣਾਏ ਗਏ ਹਨ।’”
ਯੂਹੰਨਾ 12:5
“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਯਿਸੂ ਉੱਪਰ ਮਲਨ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚਕੇ ਗਰੀਬਾਂ ਦੀ ਮਦਦ ਕੀਤੀ ਜਾ ਸੱਕਦੀ ਸੀ।”
ਯੂਹੰਨਾ 8:12
ਯਿਸੂ ਦੁਨੀਆਂ ਦਾ ਚਾਨਣ ਹੈ ਬਾਦ ਵਿੱਚ ਯਿਸੂ ਨੇ ਮੁੜ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”
ਖ਼ਰੋਜ 37:23
ਉਸ ਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸ ਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁੱਧ ਸੋਨੇ ਦੀਆਂ ਬਣਾਈਆਂ।
ਖ਼ਰੋਜ 40:24
ਫ਼ੇਰ ਮੂਸਾ ਨੇ ਸ਼ਮਾਦਾਨ ਨੂੰ ਮੰਡਲੀ ਵਾਲੇ ਤੰਬੂ ਦੇ ਦੱਖਣ ਵਾਲੇ ਪਾਸੇ, ਮੇਜ ਦੇ ਵਿਪਰੀਤ ਸਥਾਪਿਤ ਕੀਤਾ।
ਜ਼ਬੂਰ 119:105
ਨੂਣ ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।
ਅਮਸਾਲ 6:23
ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿੱਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿੰਦਗੀ ਦਾ ਰਾਹ ਹੈ।
ਯਸਈਆਹ 8:20
ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।)
ਜ਼ਿਕਰ ਯਾਹ 4:2
ਤਦ ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਮੈਂ ਇੱਕ ਸੋਨੇ ਦਾ ਸ਼ਮਾਦਾਨ ਵੇਖਦਾਂ ਜਿਸ ਉੱਤੇ ਸੱਤ ਦੀਵੇ ਰੱਖੇ ਹੋਏ ਹਨ। ਅਤੇ ਉਸ ਸ਼ਮਾਦਾਨ ਉੱਤੇ ਇੱਕ ਕਟੋਰਾ ਹੈ ਜਿਸ ਵਿੱਚੋਂ ਸੱਤ ਨਲੀਆਂ ਬਾਹਰ ਨਿਕਲ ਰਹੀਆਂ ਹਨ। ਹਰ ਨਾਲੀ ਇੱਕ ਦੀਵੇ ਨੂੰ ਜਾਂਦੀ ਹੈ। ਇਹ ਨਲੀਆਂ ਹਰ ਦੀਵੇ ਨੂੰ ਕਟੋਰੇ ਵਿੱਚੋਂ ਤੇਲ ਦਿੰਦੀਆਂ ਹਨ।
ਮੱਤੀ 5:14
“ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸ ਨੂੰ ਲਕੋਇਆ ਨਹੀਂ ਜਾ ਸੱਕਦਾ।
ਲੋਕਾ 1:79
ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵੱਧ ਸੱਕਣ।”
ਯੂਹੰਨਾ 1:9
ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।
ਖ਼ਰੋਜ 30:8
ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸ ਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਹਮਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ।