Exodus 15:14
“ਦੂਸਰੀਆਂ ਕੌਮਾਂ ਇਸ ਕਹਾਣੀ ਨੂੰ ਸੁਣਨਗੀਆਂ ਅਤੇ ਉਹ ਡਰ ਜਾਣਗੀਆਂ। ਫ਼ਲਿਸਤੀ ਲੋਕ ਡਰ ਨਾਲ ਕੰਬਣਗੇ।
Exodus 15:14 in Other Translations
King James Version (KJV)
The people shall hear, and be afraid: sorrow shall take hold on the inhabitants of Palestina.
American Standard Version (ASV)
The peoples have heard, they tremble: Pangs have taken hold on the inhabitants of Philistia.
Bible in Basic English (BBE)
Hearing of you the peoples were shaking in fear: the people of Philistia were gripped with pain.
Darby English Bible (DBY)
The peoples heard it, they were afraid: A thrill seized the inhabitants of Philistia.
Webster's Bible (WBT)
The people shall hear, and be afraid: sorrow shall take hold on the inhabitants of Palestina.
World English Bible (WEB)
The peoples have heard. They tremble. Pangs have taken hold on the inhabitants of Philistia.
Young's Literal Translation (YLT)
Peoples have heard, they are troubled; Pain hath seized inhabitants of Philistia.
| The people | שָֽׁמְע֥וּ | šāmĕʿû | sha-meh-OO |
| shall hear, | עַמִּ֖ים | ʿammîm | ah-MEEM |
| and be afraid: | יִרְגָּז֑וּן | yirgāzûn | yeer-ɡa-ZOON |
| sorrow | חִ֣יל | ḥîl | heel |
| hold take shall | אָחַ֔ז | ʾāḥaz | ah-HAHZ |
| on the inhabitants | יֹֽשְׁבֵ֖י | yōšĕbê | yoh-sheh-VAY |
| of Palestina. | פְּלָֽשֶׁת׃ | pĕlāšet | peh-LA-shet |
Cross Reference
ਗਿਣਤੀ 14:14
ਮਿਸਰ ਦੇ ਲੋਕਾਂ ਨੇ ਕਨਾਨ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਸੀ। ਉਹ ਪਹਿਲਾਂ ਹੀ ਜਾਣਦੇ ਹਨ ਕਿ ਤੂੰ ਯਹੋਵਾਹ ਹੈ ਅਤੇ ਤੂੰ ਆਪਣੇ ਲੋਕਾਂ ਦੇ ਨਾਲ ਹੈ। ਉਹ ਜਾਣਦੇ ਹਨ ਕਿ ਲੋਕਾਂ ਨੇ ਤੈਨੂੰ ਦੇਖਿਆ ਹੈ। ਉਹ ਵਿਸ਼ੇਸ਼ ਬੱਦਲ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਤੂੰ ਦਿਨ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਬੱਦਲ ਦੀ ਵਰਤੋਂ ਕਰਦਾ ਹੈ ਅਤੇ ਇਹ ਕਿ ਬੱਦਲ ਰਾਤ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਲਈ ਅੱਗ ਬਣ ਜਾਂਦਾ ਹੈ।
ਅਸਤਸਨਾ 2:25
ਅੱਜ ਮੈਂ ਸਭ ਲੋਕਾਂ ਨੂੰ ਹਰ ਥਾਈਂ ਤੁਹਾਡੇ ਕੋਲੋਂ ਭੈਭੀਤ ਕਰ ਦਿਆਂਗਾ। ਉਹ ਤੁਹਾਡੇ ਬਾਰੇ ਖਬਰਾਂ ਸੁਨਣਗੇ ਅਤੇ ਉਹ ਭੈਭੀਤ ਹੋ ਜਾਣਗੇ ਅਤੇ ਡਰ ਨਾਲ ਕੰਬਣ ਲੱਗ ਪੈਣਗੇ।’
ਯਸ਼ਵਾ 2:9
ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ।
ਯਸ਼ਵਾ 9:24
ਗਿਬਓਨੀ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਨਾਲ ਇਸ ਲਈ ਝੂਠ ਬੋਲਿਆ ਕਿਉਂਕਿ ਅਸੀਂ ਡਰਦੇ ਸਾਂ ਕਿ ਤੁਸੀਂ ਸਾਨੂੰ ਮਾਰ ਦਿਉਂਗੇ। ਅਸੀਂ ਸੁਣਿਆ ਸੀ ਕਿ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ ਇਹ ਸਾਰੀ ਧਰਤੀ ਦੇਣ ਦਾ ਆਦੇਸ਼ ਦਿੱਤਾ ਸੀ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਸੀ ਕਿ ਇਸ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ। ਇਸੇ ਲਈ ਅਸੀਂ ਤੁਹਾਨੂੰ ਝੂਠ ਆਖਿਆ।
ਗਿਣਤੀ 22:5
ਉਸ ਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸੱਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ: “ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ।
ਅਸਤਸਨਾ 2:4
ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਤੁਸੀਂ ਸੇਈਰ ਦੀ ਧਰਤੀ ਵਿੱਚੋਂ ਹੋਕੇ ਲੰਘੋਂਗੇ। ਇਹ ਧਰਤੀ ਤੁਹਾਡੇ ਰਿਸ਼ਤੇਦਾਰਾ ਦੀ ਹੈ, ਏਸਾਓ ਦੇ ਵਾਰਸਾਂ ਦੀ। ਉਹ ਤੁਹਾਡੇ ਕੋਲੋਂ ਭੈਭੀਤ ਹੋਣਗੇ। ਬਹੁਤ ਹੁਸ਼ਿਆਰ ਰਹਿਣਾ।
ਜ਼ਬੂਰ 48:6
ਉਨ੍ਹਾਂ ਰਾਜਿਆਂ ਨੂੰ ਡਰ ਨੇ ਖਿੱਚ ਲਿਆ। ਉਹ ਡਰ ਨਾਲ ਕੰਬ ਗਏ।
ਯਸਈਆਹ 14:29
ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ।
ਯਸਈਆਹ 14:31
ਸ਼ਹਿਰ ਦੇ ਦਰਵਾਜ਼ਿਆਂ ਨੇੜੇ ਰਹਿਣ ਵਾਲਿਓ, ਰੋਵੋ! ਵਾਸੀਓ, ਰੋਵੋ! ਫ਼ਿਲਿਸਤੀਆਂ ਦੇ ਸਮੂਹ ਲੋਕੋ ਭੈਭੀਤ ਹੋ ਜਾਵੋਂਗੇ। ਹਾਡਾ ਹੌਸਲਾ ਮੋਮ ਵਾਂਗ ਪਿਘਲ ਜਾਵੇਗਾ। ਉੱਤਰ ਵੱਲ ਦੇਖੋ! ਧੂੜ ਦਾ ਬੱਦਲ ਉੱਠਿਆ ਹੈ! ਅੱਸ਼ੂਰ ਦੀ ਫ਼ੌਜ ਆ ਰਹੀ ਹੈ! ਉਸ ਫ਼ੌਜ ਦੇ ਸਾਰੇ ਬੰਦੇ ਤਾਕਤਵਰ ਹਨ।