Esther 8:16
ਇਹ ਦਿਨ ਯਹੂਦੀਆਂ ਲਈ ਖਾਸ ਖੁਸ਼ੀ ਦਾ ਦਿਨ ਸੀ। ਇਹ ਉਨ੍ਹਾਂ ਲਈ ਬਹੁਤ ਖੁਸ਼ੀਆਂ ਤੇ ਭਾਗਾਂ ਭਰਿਆਂ ਦਿਨ ਸੀ।
Esther 8:16 in Other Translations
King James Version (KJV)
The Jews had light, and gladness, and joy, and honour.
American Standard Version (ASV)
The Jews had light and gladness, and joy and honor.
Bible in Basic English (BBE)
And the Jews had light and joy and honour.
Darby English Bible (DBY)
The Jews had light, and joy, and gladness, and honour.
Webster's Bible (WBT)
The Jews had light, and gladness, and joy, and honor.
World English Bible (WEB)
The Jews had light and gladness, and joy and honor.
Young's Literal Translation (YLT)
to the Jews hath been light, and gladness, and joy, and honour,
| The Jews | לַיְּהוּדִ֕ים | layyĕhûdîm | la-yeh-hoo-DEEM |
| had | הָֽיְתָ֥ה | hāyĕtâ | ha-yeh-TA |
| light, | אוֹרָ֖ה | ʾôrâ | oh-RA |
| gladness, and | וְשִׂמְחָ֑ה | wĕśimḥâ | veh-seem-HA |
| and joy, | וְשָׂשֹׂ֖ן | wĕśāśōn | veh-sa-SONE |
| and honour. | וִיקָֽר׃ | wîqār | vee-KAHR |
Cross Reference
ਜ਼ਬੂਰ 97:11
ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
ਅਮਸਾਲ 11:10
ਇੱਕ ਧਰਮੀ ਵਿਅਕਤੀ ਦੀ ਸਫਲਤਾ ਪੂਰੇ ਸ਼ਹਿਰ ਨੂੰ ਖੁਸ਼ ਕਰ ਦਿੰਦੀ ਹੈ, ਪਰ ਉੱਥੇ ਬੇਅੰਤ ਆਨੰਦ ਮਾਣ ਹੁੰਦਾ ਜਦੋਂ ਕਿਸੇ ਦੁਸ਼ਟ ਦਾ ਵਿਨਾਸ਼ ਹੁੰਦਾ ਹੈ।
ਜ਼ਬੂਰ 30:5
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ। ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ। ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ। ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
ਆ ਸਤਰ 4:1
ਮਾਰਦਕਈ ਦੀ ਅਸਤਰ ਅੱਗੇ ਫਰਿਆਦ ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸ ਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸ ਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚੱਲਾ ਗਿਆ।
ਯਸਈਆਹ 35:10
ਪਰਮੇਸ਼ੁਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ! ਅਤੇ ਉਹ ਲੋਕ ਪਰਤ ਕੇ ਉਸ ਕੋਲ ਆ ਜਾਣਗੇ। ਜਦੋਂ ਲੋਕ ਸੀਯੋਨ ਵਿੱਚ ਆਉਣਗੇ ਤਾਂ ਖੁਸ਼ ਹੋਣਗੇ। ਉਹ ਲੋਕ ਸਦਾ ਲਈ ਖੁਸ਼ ਹੋਣਗੇ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਉੱਤੇ ਤਾਜ ਵਾਂਗ ਹੋਵੇਗੀ। ਉਨ੍ਹਾਂ ਦੀ ਖੁਸ਼ੀ ਅਤੇ ਆਨੰਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਪੂਰ ਕਰ ਦੇਣਗੇ। ਦੁੱਖ ਤੇ ਉਦਾਸੀ ਦੂਰ ਬਹੁਤ ਦੂਰ ਚਲੀ ਜਾਵੇਗੀ।
ਯਸਈਆਹ 30:29
ਉਸ ਸਮੇਂ, ਤੁਸੀਂ ਖੁਸ਼ੀ ਦੇ ਗੀਤ ਗਾਓਗੇ। ਉਹ ਸਮਾਂ ਉਨ੍ਹਾਂ ਰਾਤਾਂ ਵਰਗਾ ਹੋਵੇਗਾ ਜਦੋਂ ਤੁਸੀਂ ਛੁੱਟੀ ਤੇ ਜਾਂਦੇ ਹੋ। ਯਹੋਵਾਹ ਦੇ ਪਰਬਤ ਵੱਲ ਤੁਰੇ ਜਾਂਦੇ ਤੁਸੀਂ ਬਹੁਤ ਪ੍ਰਸੰਨ ਹੋ। ਤੁਸੀਂ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੀ ਉਪਾਸਨਾ ਲਈ ਜਾਂਦੇ ਹੋਏ ਤੇ ਵੰਝਲੀ ਨੂੰ ਸੁਣਦੇ ਹੋਏ ਬਹੁਤ ਪ੍ਰਸੰਨ ਹੋ।
ਅਮਸਾਲ 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।
ਜ਼ਬੂਰ 112:4
ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ। ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
ਜ਼ਬੂਰ 18:28
ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ। ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ।
ਆ ਸਤਰ 9:17
ਇਹ ਵਾਰਦਾਤ ਅਦਾਰ ਦੇ ਮਹੀਨੇ ਤੇਰ੍ਹਾਂ ਤਰੀਕ ਨੂੰ ਹੋਈ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ। ਉਸ ਦਿਨ ਨੂੰ ਯਹੂਦੀਆਂ ਨੇ ਖੁਸ਼ੀ ਦੀ ਛੁੱਟੀ ਜਾਣ ਕੇ ਖੁਸ਼ੀ ਮਨਾਈ।