Ecclesiastes 7:29
“ਤੱਕਣੀ, ਇਹੀ ਹੈ ਜੋ ਮੈਂ ਲੱਭਿਆ, ਕਿ ਪਰਮੇਸੁਰ ਦੇ ਲੋਕਾਂ ਨੂੰ ਚੰਗਿਆਂ ਬਣਾਇਆ, ਪਰ ਉਹ ਬਹੁਤੇ ਚਾਲਾਕ ਬਣਨ ਦੀ ਕੋਸ਼ਿਸ਼ ਕਰਦੇ ਹਨ।”
Ecclesiastes 7:29 in Other Translations
King James Version (KJV)
Lo, this only have I found, that God hath made man upright; but they have sought out many inventions.
American Standard Version (ASV)
Behold, this only have I found: that God made man upright; but they have sought out many inventions.
Bible in Basic English (BBE)
This only have I seen, that God made men upright, but they have been searching out all sorts of inventions.
Darby English Bible (DBY)
Only see this which I have found: that God made man upright, but they have sought out many devices.
World English Bible (WEB)
Behold, this only have I found: that God made man upright; but they search for many schemes.
Young's Literal Translation (YLT)
See, this alone I have found, that God made man upright, and they -- they have sought out many devices.
| Lo, | לְבַד֙ | lĕbad | leh-VAHD |
| this | רְאֵה | rĕʾē | reh-A |
| only | זֶ֣ה | ze | zeh |
| found, I have | מָצָ֔אתִי | māṣāʾtî | ma-TSA-tee |
| that | אֲשֶׁ֨ר | ʾăšer | uh-SHER |
| God | עָשָׂ֧ה | ʿāśâ | ah-SA |
| hath made | הָאֱלֹהִ֛ים | hāʾĕlōhîm | ha-ay-loh-HEEM |
| אֶת | ʾet | et | |
| man | הָאָדָ֖ם | hāʾādām | ha-ah-DAHM |
| upright; | יָשָׁ֑ר | yāšār | ya-SHAHR |
| but they | וְהֵ֥מָּה | wĕhēmmâ | veh-HAY-ma |
| have sought out | בִקְשׁ֖וּ | biqšû | veek-SHOO |
| many | חִשְּׁבֹנ֥וֹת | ḥiššĕbōnôt | hee-sheh-voh-NOTE |
| inventions. | רַבִּֽים׃ | rabbîm | ra-BEEM |
Cross Reference
ਪੈਦਾਇਸ਼ 3:6
ਔਰਤ ਨੇ ਦੇਖਿਆ ਕਿ ਰੁੱਖ ਬੜਾ ਸੋਹਣਾ ਸੀ। ਉਸ ਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁੱਖ ਉਸ ਨੂੰ ਸਿਆਣੀ ਬਣਾ ਸੱਕਦਾ ਸੀ। ਇਸ ਲਈ ਔਰਤ ਨੇ ਰੁੱਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸ ਦੇ ਨਾਲ ਸੀ, ਇਸ ਲਈ ਉਸ ਨੇ ਫ਼ਲ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।
ਪੈਦਾਇਸ਼ 1:26
ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।”
ਯਰਮਿਆਹ 4:22
ਪਰਮੇਸ਼ੁਰ ਨੇ ਆਖਿਆ, “ਮੇਰੇ ਲੋਕ ਮੂਰਖ ਨੇ। ਉਹ ਮੈਨੂੰ ਨਹੀਂ ਜਾਣਦੇ। ਉਹ ਮੂਰਖ ਬੱਚੇ ਹਨ। ਉਹ ਨਹੀਂ ਸਮਝਦੇ। ਉਹ ਬਦੀ ਕਰਨ ਵਿੱਚ ਮਾਹਰ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।”
ਤੀਤੁਸ 3:3
ਬੀਤੇ ਸਮੇਂ ਵਿੱਚ ਅਸੀਂ ਵੀ ਮੂਰਖ ਸਾਂ। ਅਸੀਂ ਆਖਾ ਨਹੀਂ ਮੰਨਦੇ ਸਾਂ ਅਸੀਂ ਗਲਤ ਸਾਂ ਅਤੇ ਅਸੀਂ ਬਹੁਤ ਅਜਿਹੀਆਂ ਗੱਲਾਂ ਦੇ ਗੁਲਾਮ ਸਾਂ ਜਿਹੜੀਆਂ ਸਾਡੇ ਸਰੀਰ ਕਰਨੀਆਂ ਅਤੇ ਮਾਨਣੀਆਂ ਚਾਹੁੰਦੇ ਸਨ। ਅਸੀਂ ਬਦੀ ਭਰਿਆ ਜੀਵਨ ਜੀ ਰਹੇ ਸਾਂ ਅਤੇ ਅਸੀਂ ਈਰਖਾਲੂ ਸਾਂ। ਲੋਕ ਸਾਨੂੰ ਨਫ਼ਰਤ ਕਰਦੇ ਸਨ ਅਤੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਾਂ।
ਅਫ਼ਸੀਆਂ 2:2
ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ।
ਰੋਮੀਆਂ 3:9
ਹਰ ਕੋਈ ਮੁਜਰਿਮ ਹੈ ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ।
ਰੋਮੀਆਂ 1:21
ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ।
ਰਸੂਲਾਂ ਦੇ ਕਰਤੱਬ 7:40
ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਦੇਵਤੇ ਬਣਾ ਜੋ ਸਾਡੇ ਅੱਗੇ-ਅੱਗੇ ਚੱਲ ਕੇ ਸਾਨੂੰ ਰਾਹ ਦੱਸਣ।’
ਮਰਕੁਸ 7:8
ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”
ਹਿਜ਼ ਕੀ ਐਲ 22:6
“‘ਦੇਖੋ, ਯਰੂਸ਼ਲਮ ਵਿੱਚ, ਇਸਰਾਏਲ ਦੇ ਹਰ ਹਾਕਮ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਸੀ ਕਿ ਉਹ ਹੋਰਨਾਂ ਲੋਕਾਂ ਨੂੰ ਮਾਰ ਸੱਕਦਾ ਸੀ।
ਯਰਮਿਆਹ 2:12
“ਅਕਾਸ਼ੋ, ਉਨ੍ਹਾਂ ਗੱਲਾਂ ਉੱਤੇ ਸਦਮਾ ਮਹਿਸੂਸ ਕਰੋ, ਜਿਹੜੀਆਂ ਵਾਪਰੀਆਂ ਹਨ। ਮਹਾਂ ਭੈ ਨਾਲ ਕੰਬ ਜਾਵੋ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਜ਼ਬੂਰ 106:39
ਇਸ ਲਈ ਪਰਮੇਸ਼ੁਰ ਦੇ ਲੋਕ ਹੋਰਾਂ ਲੋਕਾਂ ਦੇ ਗੁਨਾਹਾ ਨਾਲ ਨਾਪਾਕ ਹੋ ਗਏ। ਪਰਮੇਸ਼ੁਰ ਦੇ ਲੋਕ ਆਪਣੇ ਪਰਮੇਸ਼ੁਰ ਨਾਲ ਬੇਵਫ਼ਾ ਸਨ। ਅਤੇ ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਲੋਕੀਂ ਕਰਦੇ ਸਨ।
ਜ਼ਬੂਰ 106:29
ਪਰਮੇਸ਼ੁਰ ਆਪਣੇ ਬੰਦਿਆਂ ਉੱਤੇ ਬਹੁਤ ਕਹਿਰਵਾਨ ਹੋਇਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੋਗੀ ਬਣਾ ਦਿੱਤਾ।
ਜ਼ਬੂਰ 99:8
ਹੇ ਪਰਮੇਸ਼ੁਰ ਸਾਡੇ ਯਹੋਵਾਹ, ਤੁਸੀਂ ਉਨ੍ਹਾਂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ। ਤੁਸੀਂ ਉਨ੍ਹਾਂ ਨੂੰ ਦਰਸਾ ਦਿੱਤਾ ਕਿ ਤੁਸੀਂ ਬਖਸ਼ਣ ਹਾਰ ਪਰਮੇਸ਼ੁਰ ਹੋ। ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਵਾਸਤੇ ਦੰਡ ਦਿੰਦੇ ਹੋ।
ਪੈਦਾਇਸ਼ 11:4
ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰੱਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”
ਪੈਦਾਇਸ਼ 6:11
ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ।
ਪੈਦਾਇਸ਼ 6:5
ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ।
ਪੈਦਾਇਸ਼ 5:1
ਆਦਮ ਦੇ ਪਰਿਵਾਰ ਦਾ ਇਤਿਹਾਸ ਇਹ ਆਦਮ ਦੇ ਪਰਿਵਾਰ ਬਾਰੇ ਪੁਸਤਕ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸਾਜਨਾ ਆਪਣੀ ਨਕਲ ਉੱਤੇ ਕੀਤੀ।