ਅਸਤਸਨਾ 27
1 ਲੋਕਾਂ ਲਈ ਯਾਦਗਾਰੀ ਪੱਥਰ ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।
2 ਤੁਸੀਂ ਛੇਤੀ ਹੀ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਉੱਤੇ ਜਾਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਸ ਦਿਨ, ਤੁਹਾਨੂੰ ਵੱਡੇ-ਵੱਡੇ ਪੱਥਰ ਸਥਾਪਿਤ ਕਰਕੇ ਉਨ੍ਹਾਂ ਪੱਥਰਾਂ ਨੂੰ ਪਲਸਤਰ ਨਾਲ ਢੱਕ ਦੇਣਾ ਚਾਹੀਦਾ ਹੈ।
3 ਫ਼ੇਰ ਉਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖ ਦੇਣਾ। ਤੁਹਾਨੂੰ ਇਹ ਉਦੋਂ ਕਰਨਾ ਚਾਹੀਦਾ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਉਸ ਧਰਤੀ ਵਿੱਚ ਦਾਖਿਲ ਹੋਵੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।
4 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰੋ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਆਦੇਸ਼ ਦਿੰਦਾ ਹਾਂ। ਤੁਹਾਨੂੰ ਏਬਾਲ ਪਰਬਤ ਉੱਤੇ ਪੱਥਰ ਟਿਕਾਉਣੇ ਚਾਹੀਦੇ ਹਨ। ਇਨ੍ਹਾਂ ਪੱਥਰਾਂ ਉੱਤੇ ਤੁਹਾਨੂੰ ਪਲਸਤਰ ਕਰਨਾ ਚਾਹੀਦਾ ਹੈ।
5 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਲਈ ਪੱਥਰਾਂ ਦੀ ਇੱਕ ਜਗਵੇਦੀ ਉਸਾਰਨੀ ਚਾਹੀਦੀ ਹੈ। ਤੁਹਾਨੂੰ ਪੱਥਰ ਤਰਾਸ਼ਣ ਲਈ ਲੋਹੇ ਦੇ ਔਜ਼ਾਰ ਨਹੀਂ ਵਰਤਨੇ ਚਾਹੀਦੇ।
6 ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉਸਾਰਨ ਲਈ ਤਰਾਸ਼ੇ ਹੋਏ ਪੱਥਰ ਨਹੀਂ ਵਰਤਨੇ। ਯਹੋਵਾਹ, ਆਪਣੇ ਪਰਮੇਸ਼ੁਰ, ਲਈ ਇਸ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਵੋ।
7 ਅਤੇ ਇੱਥੇ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ ਅਤੇ ਸੁੱਖ-ਸਾਂਦ ਦੀਆਂ ਭੇਟਾ ਦਾ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਸੰਗ ਮਿਲਜੁਲ ਕੇ ਆਨੰਦ ਮਾਣੋ।
8 ਇਸ ਸਾਰੀ ਬਿਵਸਥਾ ਨੂੰ ਤੁਹਾਡੇ ਦੁਆਰਾ ਸਥਾਪਿਤ ਕੀਤੇ ਹੋਏ ਪੱਥਰਾਂ ਉੱਤੇ ਸਾਫ਼-ਸਾਫ਼ ਲਿਖੋ।”
9 ਲੋਕ ਕਾਨੂੰਨ ਦੇ ਸਰਾਪਾਂ ਨੂੰ ਪ੍ਰਵਾਨ ਕਰਦੇ ਸਨ ਮੂਸਾ ਅਤੇ ਲੇਵੀ ਜਾਜਕਾ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਸ਼ਾਂਤ ਹੋ ਜਾਵੋ ਅਤੇ ਸੁਣੋ ਇਸਰਾਏਲੀਓ! ਅੱਜ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਲੋਕੀਂ ਬਣ ਗਏ ਹੋ।
10 ਇਸ ਲਈ ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਖਦਾ ਹੈ। ਤੁਹਾਨੂੰ ਉਸ ਦੇ ਆਦੇਸ਼ਾ ਅਤੇ ਉਸ ਦੇ ਕਾਨੂੰਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਮੈਂ ਅੱਜ ਤੁਹਾਨੂੰ ਪ੍ਰਦਾਨ ਕਰ ਰਿਹਾ ਹਾਂ।”
11 ਉਸੇ ਦਿਨ ਮੂਸਾ ਨੇ ਲੋਕਾਂ ਨੂੰ ਇਹ ਵੀ ਆਖਿਆ,
12 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰ ਜਾਉ, ਇਹ ਪਰਿਵਾਰ-ਸਮੂਹ ਗਰਿੱਜ਼ੀਮ ਪਰਬਤ ਉੱਤੇ ਖਲੋ ਕੇ ਲੋਕਾਂ ਨੂੰ ਅਸੀਂਸਾ ਪੜ੍ਹਕੇ ਸੁਣਾਉਣਗੇ: ਸਿਮਿਓਨ, ਲੇਵੀ, ਯੂਡਾ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ।
13 ਅਤੇ ਇਹ ਪਰਿਵਾਰ-ਸਮੂਹ ਏਬਾਲ ਪਰਬਤ ਉੱਤੇ ਖਲੋਕੇ ਸਰਾਪ ਪੜ੍ਹਨਗੇ: ਰਊਬੇਨ, ਗਾਦ, ਆਸ਼ੇਰ, ਜ਼ਬੁਲੂਨ, ਦਾਨ ਅਤੇ ਨਫ਼ਤਾਲੀ।
14 “ਲੇਵੀ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣਗੇ:
15 “‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’ “ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
16 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਹ ਦਰਸਾਂਉਂਦੀਆਂ ਹਨ ਕਿ ਉਹ ਆਪਣੇ ਮਾਂ-ਬਾਪ ਦੀ ਇਜੱਤ ਨਹੀਂ ਕਰਦਾ।’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
17 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਗੁਆਂਢੀ ਦੀ ਜ਼ਮੀਨ ਦੇ ਵਲਗਣ ਦੇ ਪੱਥਰ ਹਟਾਉਂਦਾ ਹੈ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
18 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਅੰਨ੍ਹੇ ਆਦਮੀ ਨੂੰ ਰਾਹ ਤੋਂ ਭਟਕਾਉਂਦਾ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
19 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਵਿਦੇਸ਼ੀਆਂ, ਯਤੀਮਾ ਅਤੇ ਵਿਧਵਾਵਾਂ ਨਾਲ ਇਨਸਾਫ਼ ਨਹੀਂ ਕਰਦਾ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
20 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਕਿਉਂ ਕਿ ਉਸ ਨੇ ਉਹੋ ਕੁਝ ਲਿਆ ਜੋ ਸਿਰਫ਼ ਉਸ ਦੇ ਪਿਤਾ ਦਾ ਸੀ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
21 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਵੀ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।” “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
22 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਕੀ ਜਾਂ ਮਤ੍ਰੇਈ ਭੈਣ ਨਾਲ ਜਿਨਸੀ ਸੰਬੰਧ ਰੱਖਦਾ ਹੈ।” “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
23 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਸ ਨਾਲ ਜਿਨਸੀ ਸੰਬੰਧ ਰੱਖਦਾ ਹੈ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
24 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ, ਭਾਵੇਂ ਉਹ ਫ਼ੜਿਆ ਨਾ ਜਾਵੇ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
25 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
26 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਸ ਕਾਨੂੰਨ ਉੱਤੇ ਅਟੱਲ ਨਹੀਂ ਰਹਿੰਦਾ ਅਤੇ ਇਸ ਉੱਪਰ ਨਹੀਂ ਚੱਲਦਾ ਸਰਾਪਿਆ ਹੋਇਆ ਹੈ।’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
1 And Moses with the elders of Israel commanded the people, saying, Keep all the commandments which I command you this day.
2 And it shall be on the day when ye shall pass over Jordan unto the land which the Lord thy God giveth thee, that thou shalt set thee up great stones, and plaister them with plaister:
3 And thou shalt write upon them all the words of this law, when thou art passed over, that thou mayest go in unto the land which the Lord thy God giveth thee, a land that floweth with milk and honey; as the Lord God of thy fathers hath promised thee.
4 Therefore it shall be when ye be gone over Jordan, that ye shall set up these stones, which I command you this day, in mount Ebal, and thou shalt plaister them with plaister.
5 And there shalt thou build an altar unto the Lord thy God, an altar of stones: thou shalt not lift up any iron tool upon them.
6 Thou shalt build the altar of the Lord thy God of whole stones: and thou shalt offer burnt offerings thereon unto the Lord thy God:
7 And thou shalt offer peace offerings, and shalt eat there, and rejoice before the Lord thy God.
8 And thou shalt write upon the stones all the words of this law very plainly.
9 And Moses and the priests the Levites spake unto all Israel, saying, Take heed, and hearken, O Israel; this day thou art become the people of the Lord thy God.
10 Thou shalt therefore obey the voice of the Lord thy God, and do his commandments and his statutes, which I command thee this day.
11 And Moses charged the people the same day, saying,
12 These shall stand upon mount Gerizim to bless the people, when ye are come over Jordan; Simeon, and Levi, and Judah, and Issachar, and Joseph, and Benjamin:
13 And these shall stand upon mount Ebal to curse; Reuben, Gad, and Asher, and Zebulun, Dan, and Naphtali.
14 And the Levites shall speak, and say unto all the men of Israel with a loud voice,
15 Cursed be the man that maketh any graven or molten image, an abomination unto the Lord, the work of the hands of the craftsman, and putteth it in a secret place. And all the people shall answer and say, Amen.
16 Cursed be he that setteth light by his father or his mother. And all the people shall say, Amen.
17 Cursed be he that removeth his neighbour’s landmark. And all the people shall say, Amen.
18 Cursed be he that maketh the blind to wander out of the way. And all the people shall say, Amen.
19 Cursed be he that perverteth the judgment of the stranger, fatherless, and widow. And all the people shall say, Amen.
20 Cursed be he that lieth with his father’s wife; because he uncovereth his father’s skirt. And all the people shall say, Amen.
21 Cursed be he that lieth with any manner of beast. And all the people shall say, Amen.
22 Cursed be he that lieth with his sister, the daughter of his father, or the daughter of his mother. And all the people shall say, Amen.
23 Cursed be he that lieth with his mother in law. And all the people shall say, Amen.
24 Cursed be he that smiteth his neighbour secretly. And all the people shall say, Amen.
25 Cursed be he that taketh reward to slay an innocent person. And all the people shall say, Amen.
26 Cursed be he that confirmeth not all the words of this law to do them. And all the people shall say, Amen.