ਦਾਨੀ ਐਲ 9:19 in Punjabi

ਪੰਜਾਬੀ ਪੰਜਾਬੀ ਬਾਈਬਲ ਦਾਨੀ ਐਲ ਦਾਨੀ ਐਲ 9 ਦਾਨੀ ਐਲ 9:19

Daniel 9:19
ਯਹੋਵਾਹ, ਮੇਰੀ ਗੱਲ ਸੁਣੋ! ਯਹੋਵਾਹ ਸਾਨੂੰ ਮਾਫ ਕਰ ਦਿਓ! ਯਹੋਵਾਹ, ਧਿਆਨ ਦਿਓ, ਅਤੇ ਫ਼ੇਰ ਕੁਝ ਕਰੋ! ਇੰਤਜ਼ਾਰ ਨਾ ਕਰੋ! ਕੁਝ ਕਰੋ ਹੁਣ! ਆਪਣੀ ਹੀ ਨੇਕੀ ਲਈ ਇਹ ਕਰੋ। ਮੇਰੇ ਯਹੋਵਾਹ, ਹੁਣ ਕੁਝ ਕਰ, ਆਪਣੇ ਸ਼ਹਿਰ ਲਈ ਅਤੇ ਆਪਣੇ ਲੋਕਾਂ ਲਈ ਜਿਹੜੇ ਤੇਰੇ ਨਾਮ ਦੁਆਰਾ ਬੁਲਾਏ ਜਾਂਦੇ ਹਨ।”

Daniel 9:18Daniel 9Daniel 9:20

Daniel 9:19 in Other Translations

King James Version (KJV)
O Lord, hear; O Lord, forgive; O Lord, hearken and do; defer not, for thine own sake, O my God: for thy city and thy people are called by thy name.

American Standard Version (ASV)
O Lord, hear; O Lord, forgive; O Lord, hearken and do; defer not, for thine own sake, O my God, because thy city and thy people are called by thy name.

Bible in Basic English (BBE)
O Lord, give ear; O Lord, have forgiveness; O Lord, take note and do; let there be no more waiting; for the honour of your name, O my God, because your town and your people are named by your name.

Darby English Bible (DBY)
Lord, hear! Lord, forgive! Lord, hearken and do! defer not, for thine own sake, O my God! for thy city and thy people are called by thy name.

World English Bible (WEB)
Lord, hear; Lord, forgive; Lord, listen and do; don't defer, for your own sake, my God, because your city and your people are called by your name.

Young's Literal Translation (YLT)
O lord, hear, O Lord, forgive; O Lord, attend and do; do not delay, for Thine own sake, O my God, for Thy name is called on Thy city, and on Thy people.'

O
Lord,
אֲדֹנָ֤י׀ʾădōnāyuh-doh-NAI
hear;
שְׁמָ֙עָה֙šĕmāʿāhsheh-MA-AH
O
Lord,
אֲדֹנָ֣י׀ʾădōnāyuh-doh-NAI
forgive;
סְלָ֔חָהsĕlāḥâseh-LA-ha
Lord,
O
אֲדֹנָ֛יʾădōnāyuh-doh-NAI
hearken
הַֽקֲשִׁ֥יבָהhaqăšîbâha-kuh-SHEE-va
and
do;
וַעֲשֵׂ֖הwaʿăśēva-uh-SAY
defer
אַלʾalal
not,
תְּאַחַ֑רtĕʾaḥarteh-ah-HAHR
sake,
own
thine
for
לְמַֽעֲנְךָ֣lĕmaʿănkāleh-ma-un-HA
O
my
God:
אֱלֹהַ֔יʾĕlōhayay-loh-HAI
for
כִּֽיkee
thy
city
שִׁמְךָ֣šimkāsheem-HA
people
thy
and
נִקְרָ֔אniqrāʾneek-RA
are
called
עַלʿalal
by
thy
name.
עִירְךָ֖ʿîrĕkāee-reh-HA
וְעַלwĕʿalveh-AL
עַמֶּֽךָ׃ʿammekāah-MEH-ha

Cross Reference

ਲੋਕਾ 11:8
ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ।

ਦਾਨੀ ਐਲ 9:18
ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।

ਆਮੋਸ 7:2
ਟਿੱਡੀਦਲ ਸਾਰੇ ਦੇਸ ਦਾ ਘਾਹ ਖਾ ਗਿਆ। ਉਸ ਉਪਰੰਤ ਮੈਂ ਕਿਹਾ, “ਯਹੋਵਾਹ, ਮੇਰੇ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਮੁਆਫ਼ ਕਰਦੇ! ਯਾਕੂਬ ਕਿਵੇਂ ਬਚੇਗਾ! ਉਹ ਅਜੇ ਬਹੁਤ ਛੋਟਾ ਹੈ!”

ਯਰਮਿਆਹ 14:9
ਤੁਸੀਂ ਉਸ ਆਦਮੀ ਵਰਗੇ ਲੱਗਦੇ ਹੋ, ਜਿਸ ਉੱਤੇ ਘਾਤ ਲਾਕੇ ਹਮਲਾ ਕੀਤਾ ਗਿਆ ਹੋਵੇ। ਤੁਸੀਂ ਉਸ ਫ਼ੌਜੀ ਵਰਗੇ ਜਾਪਦੇ ਹੋ ਜਿਸ ਕੋਲ ਕਿਸੇ ਨੂੰ ਬਚਾਉਣ ਦੀ ਸ਼ਕਤੀ ਨਹੀਂ। ਪਰ ਯਹੋਵਾਹ ਜੀ ਤੁਸੀਂ ਸਾਡੇ ਸੰਗ ਹੋ। ਅਸੀਂ ਤੁਹਾਡੇ ਨਾਮ ਨਾਲ ਸੱਦੇ ਜਾਂਦੇ ਹਾਂ, ਇਸ ਲਈ ਸਾਨੂੰ ਬੇਸਹਾਰਾ ਨਾ ਛੱਡੋ!”

ਯਰਮਿਆਹ 14:7
“ਅਸੀਂ ਜਾਣਦੇ ਹਾਂ ਕਿ ਉਨ੍ਹਾਂ ਗੱਲਾਂ ਵਿੱਚ ਸਾਡਾ ਕਸੂਰ ਹੈ। ਹੁਣ ਅਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗ ਰਹੇ ਹਾਂ। ਯਹੋਵਾਹ ਜੀ, ਸਾਡੇ ਲਈ ਕੋਈ, ਆਪਣੀ ਨੇਕ-ਨਾਮੀ ਵਾਸਤੇ ਚਾਰਾ ਕਰੋ। ਅਸੀਂ ਮੰਨਦੇ ਹਾਂ ਕਿ ਅਸੀਂ ਤੁਹਾਨੂੰ ਕਈ ਵਾਰੀ ਛੱਡ ਦਿੱਤਾ ਸੀ। ਅਸੀਂ ਤੁਹਾਡੇ ਖਿਲਾਫ਼ ਪਾਪ ਕੀਤੇ ਨੇ।

ਹਿਜ਼ ਕੀ ਐਲ 20:9
ਪਰ ਮੈਂ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਮੈਂ ਆਪਣੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਜਾਵਾਂਗਾ। ਮੈਂ ਆਪਣੀ ਨੇਕ-ਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਹਮਣੇ ਬਰਬਾਦ ਨਹੀਂ ਕੀਤਾ, ਜਿਨ੍ਹਾਂ ਦਰਮਿਆਨ ਇਸਰਾਏਲੀ ਰਹਿੰਦੇ ਸਨ।

ਹਿਜ਼ ਕੀ ਐਲ 20:14
ਪਰ ਮੈਂ ਉਨ੍ਹਾਂ ਨੂੰ ਬਰਬਾਦ ਨਹੀਂ ਕੀਤਾ। ਹੋਰਨਾਂ ਕੌਮਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਹਮਣੇ ਤਬਾਹ ਨਹੀਂ ਕੀਤਾ।

ਹਿਜ਼ ਕੀ ਐਲ 20:22
ਪਰ ਮੈਂ ਆਪਣੇ ਆਪਨੂੰ ਰੋਕ ਲਿਆ। ਹੋਰਨਾਂ ਲੋਕਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕ ਨਾਮੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸਾਂ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਸਾਹਮਣੇ ਬਰਬਾਦ ਨਹੀਂ ਕੀਤਾ।

ਹਿਜ਼ ਕੀ ਐਲ 36:22
ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸ ਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ।

ਹਿਜ਼ ਕੀ ਐਲ 39:25
ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ।

ਅਫ਼ਸੀਆਂ 1:6
ਇਹ ਪਰਮੇਸ਼ੁਰ ਨੂੰ ਉਸਤਤਿ ਦਿੰਦੀ ਹੈ ਕਿਉਂ ਜੋ ਉਸ ਨੇ ਕਿਰਪਾ ਦਿਖਾਈ। ਪਰਮੇਸ਼ੁਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫ਼ਤ ਕੀਤੀ ਹੈ ਉਸ ਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸ ਨੂੰ ਉਹ ਪਿਆਰ ਕਰਦਾ ਹੈ।

ਅਫ਼ਸੀਆਂ 1:12
ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰੱਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸੱਕੀਏ।

ਅਫ਼ਸੀਆਂ 3:10
ਪਰਮੇਸ਼ੁਰ ਦਾ ਮਨੋਰਥ ਸੀ ਕਿ ਸਮੂਹ ਹਾਕਮਾਂ ਅਤੇ ਸਵਰਗੀ ਥਾਵਾਂ ਦੇ ਅਧਿਕਾਰਾਂ ਨੂੰ ਵੱਖ-ਵੱਖ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੀ ਸਿਆਣਪ ਵਿਖਾਉਂਦਾ ਹੈ। ਉਹ ਇਸ ਨੂੰ ਕਲੀਸਿਯਾ ਦੇ ਕਾਰਣ ਜਾਨਣਗੇ।

ਯਰਮਿਆਹ 25:29
ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਯਰਮਿਆਹ 14:20
ਯਹੋਵਾਹ ਜੀ, ਅਸੀਂ ਜਾਣਦੇ ਹਾਂ ਕਿ ਅਸੀਂ ਬੁਰੇ ਲੋਕ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਪੁਰਖਿਆਂ ਨੇ ਮੰਦਾ ਕੀਤਾ ਸੀ। ਹਾਂ, ਅਸਾਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।

ਯਸਈਆਹ 64:9
ਯਹੋਵਾਹ ਜੀ, ਸਾਡੇ ਨਾਲ ਨਾਰਾਜ਼ ਨਾ ਰਹੋ! ਸਾਡੇ ਪਾਪ ਸਦਾ ਲਈ ਚੇਤੇ ਨਾ ਰੱਖੋ! ਮਿਹਰ ਕਰਕੇ ਸਾਡੇ ਵੱਲ ਦੇਖੋ! ਅਸੀਂ ਤੁਹਾਡੇ ਬੰਦੇ ਹਾਂ।

੧ ਸਲਾਤੀਨ 8:30
ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।

੨ ਤਵਾਰੀਖ਼ 6:21
ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।

੨ ਤਵਾਰੀਖ਼ 6:25
ਤੂੰ ਸੁਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਨੂੰ ਉਨ੍ਹਾਂ ਦੇ ਪਾਪ ਤੋਂ ਖਿਮਾਂ ਕਰੀਂ ਤੇ ਉਨ੍ਹਾਂ ਨੂੰ ਇਸ ਜ਼ਮੀਨ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਮੋੜ ਦੇਵੀਂ।

੨ ਤਵਾਰੀਖ਼ 6:39
ਜਦੋਂ ਇਹ ਸਭ ਵਾਪਰੇ ਤਾਂ ਅਕਾਸ਼ ਵਿੱਚ ਬੈਠਾ ਤੂੰ ਉਨ੍ਹਾਂ ਦੀ ਫ਼ਰਿਆਦ ਸੁਣੀਂ ਕਿਉਂ ਜੋ ਉਹ ਤੇਰਾ ਭਵਨ ਹੈ ਸੋ ਜਦੋਂ ਉਹ ਮਦਦ ਲਈ ਪ੍ਰਾਰਥਨਾ ਕਰਨ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਕਿਰਪਾ ਕਰੀਂ। ਤੂੰ ਆਪਣੇ ਲੋਕਾਂ ਨੂੰ ਜਿਨ੍ਹਾਂ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਨੂੰ ਬਖਸ਼ ਦੇਵੀਂ।

ਜ਼ਬੂਰ 44:23
ਉੱਠੋ, ਮੇਰੇ ਮਾਲਿਕ। ਤੁਸੀਂ ਕਿਉਂ ਸੌਂ ਰਹੇ ਹੋ? ਉੱਠ ਪਵੋ। ਸਾਨੂੰ ਸਦਾ ਲਈ ਛੱਡ ਕੇ ਨਾ ਜਾਵੋ।

ਜ਼ਬੂਰ 74:9
ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ। ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ। ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।

ਜ਼ਬੂਰ 79:5
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ? ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।

ਜ਼ਬੂਰ 79:8
ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ। ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ। ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।

ਜ਼ਬੂਰ 85:5
ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?

ਜ਼ਬੂਰ 102:13
ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ। ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।

ਜ਼ਬੂਰ 115:1
ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ। ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।

ਯਸਈਆਹ 63:16
ਦੇਖੋ, ਤੁਸੀਂ ਸਾਡੇ ਪਿਤਾ ਹੋ! ਅਬਰਾਹਾਮ ਸਾਨੂੰ ਨਹੀਂ ਜਾਣਦਾ। ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ। ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ, ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।

ਗਿਣਤੀ 14:19
ਹੁਣ, ਆਪਣੇ ਮਹਾਨ ਪਿਆਰ ਕਾਰਣ, ਕਿਰਪਾ ਕਰਕੇ ਇਨ੍ਹਾਂ ਲੋਕਾਂ ਦੇ ਪਾਪ ਮੁਆਫ਼ ਕਰ ਦੇ। ਇਨ੍ਹਾਂ ਨੂੰ ਉਸੇ ਤਰ੍ਹਾਂ ਮਾਫ਼ ਕਰਦੇ ਜਿਵੇਂ ਤੂੰ ਮਿਸਰ ਛੱਡਣ ਤੋਂ ਲੈ ਕੇ ਹੁਣ ਤੱਕ ਕਰਦਾ ਆਇਆ ਹੈ।”