Amos 6:5
ਆਪਣੇ ਰਬਾਬ ਵਜਾਉਂਦੇ, ਅਤੇ ਦਾਊਦ ਵਾਂਗਰਾਂ, ਆਪਣੇ ਸੰਗੀਤਕ ਸਾਜ਼ਾਂ ਤੇ ਰਿਆਜ਼ ਕਰਦੇ ਹੋ।
Amos 6:5 in Other Translations
King James Version (KJV)
That chant to the sound of the viol, and invent to themselves instruments of musick, like David;
American Standard Version (ASV)
that sing idle songs to the sound of the viol; that invent for themselves instruments of music, like David;
Bible in Basic English (BBE)
Making foolish songs to the sound of corded instruments, and designing for themselves instruments of music, like David;
Darby English Bible (DBY)
that chant to the sound of the lute, [and] invent them instruments of music, like David;
World English Bible (WEB)
Who strum on the strings of a harp; Who invent for themselves instruments of music, like David;
Young's Literal Translation (YLT)
Who are taking part according to the psaltery, Like David they invented for themselves instruments of music;
| That chant | הַפֹּרְטִ֖ים | happōrĕṭîm | ha-poh-reh-TEEM |
| to | עַל | ʿal | al |
| the sound | פִּ֣י | pî | pee |
| of the viol, | הַנָּ֑בֶל | hannābel | ha-NA-vel |
| invent and | כְּדָוִ֕יד | kĕdāwîd | keh-da-VEED |
| to themselves instruments | חָשְׁב֥וּ | ḥošbû | hohsh-VOO |
| of musick, | לָהֶ֖ם | lāhem | la-HEM |
| like David; | כְּלֵי | kĕlê | keh-LAY |
| שִֽׁיר׃ | šîr | sheer |
Cross Reference
ਯਸਈਆਹ 5:12
ਤੁਸੀਂ ਦਾਅਵਤਾਂ ਕਰਦੇ ਹੋ, ਸ਼ਰਾਬਾਂ, ਰਬਾਬਾਂ, ਢੋਲਾਂ, ਬਂਸਰੀਆਂ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ। ਅਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਦੇਖਦੇ ਹੀ ਨਹੀਂ ਜੋ ਯਹੋਵਾਹ ਨੇ ਕੀਤੀਆਂ ਹਨ। ਯਹੋਵਾਹ ਦੇ ਹੱਥਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ-ਪਰ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਤੁਹਾਡੇ ਲੋਕਾਂ ਨਾਲ ਬਹੁਤ ਬੁਰਾ ਹੋਵੇਗਾ।
ਆਮੋਸ 5:23
ਆਪਣੇ ਗੀਤ ਮੈਥੋਂ ਦੂਰ ਰੱਖੋ ਮੈਂ ਤੁਹਾਡੇ ਰਬਾਬਾਂ ਦਾ ਸੰਗੀਤ ਨਾ ਸੁਣਾਂਗਾ।
੧ ਤਵਾਰੀਖ਼ 23:5
ਚਾਰ ਹਜ਼ਾਰ ਲੇਵੀ ਦਰਬਾਨ ਦਾ ਕੰਮ ਕਰਣਗੇ ਅਤੇ 4,000 ਲੇਵੀ ਸੰਗੀਤਕਾਰ ਹੋਣਗੇ, ਜਿਨ੍ਹਾਂ ਵਾਸਤੇ ਮੈਂ ਖਾਸ ਸਾਜ਼ ਬਣਵਾਏ ਹਨ। ਇਨ੍ਹਾਂ ਸਾਜ਼ਾਂ ਨਾਲ ਇਹ ਵਜੰਤਰੀ ਯਹੋਵਾਹ ਦਾ ਉਸਤਤਿ ਗਾਨ ਕਰਣਗੇ।”
ਪਰਕਾਸ਼ ਦੀ ਪੋਥੀ 18:22
ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ। ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
੧ ਪਤਰਸ 4:3
ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਵਿਸ਼ਵਾਸੀ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ।
ਆਮੋਸ 8:3
ਮੰਦਰ ਦੇ ਭਜਨ ਵੈਣਾਂ ਵਿੱਚ ਬਦਲ ਜਾਣਗੇ। ਯਹੋਵਾਹ ਮੇਰੇ ਸੁਆਮੀ ਪ੍ਰਭੂ ਨੇ ਇਹ ਕੁਝ ਆਖਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਚੁੱਪ ਕਰਕੇ ਲੋਕ ਉਨ੍ਹਾਂ ਲਾਸ਼ਾਂ ਨੂੰ ਚੁੱਕਣਗੇ ਅਤੇ ਕੂੜੇ ਦੇ ਢੇਰ ਉੱਪਰ ਸੁੱਟ ਆਉਣਗੇ।”
ਵਾਈਜ਼ 2:8
ਮੈਂ ਆਪਣੇ ਲਈ ਚਾਂਦੀ ਅਤੇ ਸੋਨਾ ਇਕੱਠਾ ਕੀਤਾ। ਮੈਂ ਰਾਜਿਆਂ ਅਤੇ ਕੌਮਾਂ ਪਾਸੋਂ ਖਜ਼ਾਨੇ ਵੀ ਲੁੱਟੇ। ਮੇਰੇ ਪਾਸ ਗਾਉਣ ਵਾਲੇ ਮਰਦ ਅਤੇ ਔਰਤਾਂ ਅਤੇ ਹਰ ਇਨਸਾਨੀ ਪ੍ਰਸੰਨਤਾ ਹੈ।
ਅੱਯੂਬ 21:11
ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ। ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ।
੧ ਤਵਾਰੀਖ਼ 15:16
ਗਵੈਯੇ ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
ਪੈਦਾਇਸ਼ 31:27
ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ।