Amos 5:1
ਇਸਰਾਏਲ ਲਈ ਇੱਕ ਸ਼ੋਕ ਗੀਤ ਇਸਰਾਏਲ ਦੇ ਲੋਕੋ! ਇਸ ਗੀਤ ਨੂੰ ਧਿਆਨ ਨਾਲ ਸੁਣੋ। ਇਹ ਵੈਣ ਤੁਹਾਡੇ ਉੱਤੇ ਹੈ।
Amos 5:1 in Other Translations
King James Version (KJV)
Hear ye this word which I take up against you, even a lamentation, O house of Israel.
American Standard Version (ASV)
Hear ye this word which I take up for a lamentation over you, O house of Israel.
Bible in Basic English (BBE)
Give ear to this word, my song of sorrow over you, O children of Israel.
Darby English Bible (DBY)
Hear this word, a lamentation, which I take up against you, O house of Israel.
World English Bible (WEB)
Listen to this word which I take up for a lamentation over you, O house of Israel.
Young's Literal Translation (YLT)
Hear this word that I am bearing to you, A lamentation, O house of Israel:
| Hear | שִׁמְע֞וּ | šimʿû | sheem-OO |
| ye | אֶת | ʾet | et |
| this | הַדָּבָ֣ר | haddābār | ha-da-VAHR |
| word | הַזֶּ֗ה | hazze | ha-ZEH |
| which | אֲשֶׁ֨ר | ʾăšer | uh-SHER |
| I | אָנֹכִ֜י | ʾānōkî | ah-noh-HEE |
| take up | נֹשֵׂ֧א | nōśēʾ | noh-SAY |
| against | עֲלֵיכֶ֛ם | ʿălêkem | uh-lay-HEM |
| you, even a lamentation, | קִינָ֖ה | qînâ | kee-NA |
| O house | בֵּ֥ית | bêt | bate |
| of Israel. | יִשְׂרָאֵֽל׃ | yiśrāʾēl | yees-ra-ALE |
Cross Reference
ਹਿਜ਼ ਕੀ ਐਲ 19:1
A Sad Song About Israel ਪਰਮੇਸ਼ੁਰ ਨੇ ਮੈਨੂੰ ਆਖਿਆ, “ਤੈਨੂੰ ਇਸਰਾਏਲ ਦੇ ਆਗੂਆਂ ਬਾਰੇ ਇਹ ਸੋਗੀ ਗੀਤ ਅਵੱਸ਼ ਗਾਉਣਾ ਚਾਹੀਦਾ ਹੈ।
ਯਰਮਿਆਹ 9:17
ਇਹੀ ਹੈ ਜੋ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ: “ਹੁਣ, ਇਨ੍ਹਾਂ ਗੱਲਾਂ ਬਾਰੇ ਸੋਚੋ! ਉਨ੍ਹਾਂ ਔਰਤਾਂ ਨੂੰ ਸੱਦੋ ਜਿਹੜੀਆਂ ਪੈਸੇ ਲੈ ਕੇ ਨੜੋਇਆਂ ਉੱਤੇ ਵੈਣ ਪਾਉਂਦੀਆਂ ਨੇ। ਉਨ੍ਹਾਂ ਔਰਤਾਂ ਨੂੰ ਸੱਦੋ, ਜਿਹੜੀਆਂ ਇਸ ਕੰਮ ਵਿੱਚ ਮਾਹਰ ਨੇ।
ਯਰਮਿਆਹ 9:10
ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ। ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ। ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ। ਹੁਣ ਕੋਈ ਵੀ ਓੱਥੇ ਸਫ਼ਰ ਨਹੀਂ ਕਰਦਾ। ਓੱਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਂਦੀਆਂ। ਪੰਛੀ ਕਿਤੇ ਦੂਰ ਉੱਡ ਗਏ ਨੇ ਅਤੇ ਜਾਨਵਰ ਚੱਲੇ ਗਏ ਹਨ।
ਯਰਮਿਆਹ 7:29
ਕਤਲ ਦੀ ਵਾਦੀ “ਯਿਰਮਿਯਾਹ, ਆਪਣੇ ਵਾਲਾਂ ਨੂੰ ਕੱਟ ਕੇ ਪਰ੍ਹਾਂ ਸੁੱਟ ਦੇਹ। ਬੰਜਰ ਪਹਾੜੀ ਦੀ ਚੋਟੀ ਉੱਤੇ ਜਾਹ ਅਤੇ ਵਿਰਲਾਪ ਕਰ, ਕਿਉਂ ਕਿ ਯਹੋਵਾਹ ਨੇ ਇਸ ਪੀੜੀ ਦੇ ਲੋਕਾਂ ਨੂੰ ਨਾਮਂਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ ਹੈ। ਉਹ ਆਪਣੇ ਗੁੱਸੇ ਵਿੱਚ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਮੀਕਾਹ 2:4
ਲੋਕ ਤੁਹਾਡੇ ਬਾਰੇ ਕਹਾਉਤਾਂ ਗਾਉਣਗੇ ਉਹ ਤੁਹਾਡੇ ਲਈ ਇਹ ਸ਼ੋਕ ਗੀਤ ਗਾਉਣਗੇ: ‘ਅਸੀਂ ਬਰਬਾਦ ਹੋ ਗਏ ਯਹੋਵਾਹ ਨੇ ਸਾਡੇ ਤੋਂ ਜ਼ਮੀਨ ਖੋਹਕੇ ਦੂਜਿਆਂ ਨੂੰ ਦੇ ਦਿੱਤੀ। ਹਾਂ, ਉਸ ਨੇ ਮੈਥੋਂ ਮੇਰੀ ਧਰਤੀ ਖੋਹ ਕੇ ਸਾਡੇ ਖੇਤਾਂ ਨੂੰ ਸਾਡੇ ਵੈਰੀਆਂ ’ਚ ਵੰਡਿਆ।
ਆਮੋਸ 5:16
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, “ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।
ਆਮੋਸ 4:1
ਵਿਲਾਸੀ ਔਰਤਾਂ ਸੁਣੋ ਸਾਮਰਿਯਾ ਪਹਾੜ ਉੱਤੇ ਰਹਿੰਦੀਓ ਬਾਸ਼ਾਨ ਦੀਓ ਗਊਓ ਤੁਸੀਂ ਗਰੀਬਾਂ ਨੂੰ ਦੁੱਖ ਦਿੰਦੀਆਂ ਹੋ ਅਤੇ ਉਨ੍ਹਾਂ ਨੂੰ ਮਸਲਦੀਆਂ ਹੋ। ਤੁਸੀਂ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਪੀਣ ਲਈ ਕੁਝ ਲਿਆਵੋ।”
ਆਮੋਸ 3:1
ਇਸਰਾਏਲ ਨੂੰ ਚੇਤਾਵਨੀ ਹੇ ਇਸਰਾਏਲੀਓ, ਇਹ ਸੰਦੇਸ਼ ਸੁਣੋ! ਯਹੋਵਾਹ ਨੇ ਤੁਹਾਡੇ ਬਾਰੇ ਇਹ ਗੱਲਾਂ ਆਖੀਆਂ ਹਨ। ਇਹ ਸੰਦੇਸ਼ ਉਸ ਪੂਰੇ ਪਰਿਵਾਰ ਦੇ ਖਿਲਾਫ਼ ਹੈ ਜਿਸ ਨੂੰ ਮੈਂ ਮਿਸਰ ਤੋਂ ਲਿਆਇਆ।
ਹਿਜ਼ ਕੀ ਐਲ 32:16
“ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸ ਨੂੰ ਮਿਸਰ ਅਤੇ ਉਸ ਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
ਹਿਜ਼ ਕੀ ਐਲ 32:2
“ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ: “‘ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ। ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ। ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ। ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ। ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।’”
ਹਿਜ਼ ਕੀ ਐਲ 28:12
“ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਤੂੰ ਸੀ ਇੱਕ ਪ੍ਰਾਰਥਨਾ ਬੰਦਾ। ਭਰਪੂਰ ਸੀ ਤੂੰ ਸਿਆਣਪ ਨਾਲ। ਪੂਰਨ ਤੌਰ ਤੇ ਖੂਬਸੂਰਤ ਸੀ ਤੂੰ।
ਹਿਜ਼ ਕੀ ਐਲ 27:27
ਅਤੇ ਡੁਲ੍ਹ ਜਾਵੇਗੀ ਤੇਰੀ ਸਾਰੀ ਦੌਲਤ ਸਮੁੰਦਰ ਵਿੱਚ। ਤੇਰੀ ਦੌਲਤ-ਉਹ ਚੀਜ਼ਾਂ ਜਿਹੜੀਆਂ ਨੂੰ ਖਰੀਦਦਾ ਤੇ ਵੇਚਦਾ ਹੈਂ-ਡੁਲ੍ਹ ਜਾਵੇਗੀ ਸਮੁੰਦਰ ਵਿੱਚ। ਤੇਰੇ ਸਾਰੇ ਮਾਝੀ-ਜਹਾਜਰਾਨਾਂ, ਕਪਤਾਨਾਂ ਅਤੇ ਉਹ ਆਦਮੀ ਜਿਹੜੇ ਬੰਦ ਕਰਦੇ ਨੇ ਦਰਾੜਾਂ ਤੇਰੇ ਜਹਾਜ਼ਾਂ ਦੇ ਫ਼ਟਿਆਂ ਵਿੱਚਲੀਆਂ- ਡੁਲ੍ਹ ਜਾਵੇਗਾ ਸਮੁੰਦਰ ਅੰਦਰ। ਤੇਰੇ ਸ਼ਹਿਰ ਦੇ ਵਪਾਰੀ ਸਿਪਾਹੀ ਸਾਰੇ ਹੀ ਡੁੱਬ ਜਾਣਗੇ ਸਮੁੰਦਰ ਵਿੱਚ। ਇਹੀ ਵਾਪਰੇਗਾ ਜਿਸ ਦਿਨ ਤੂੰ ਤਬਾਹ ਹੋਵੇਂਗਾ!
ਹਿਜ਼ ਕੀ ਐਲ 27:2
“ਆਦਮੀ ਦੇ ਪੁੱਤਰ, ਸੂਰ ਬਾਰੇ ਇਹ ਸੋਗੀ ਗੀਤ ਗਾ।
ਹਿਜ਼ ਕੀ ਐਲ 26:17
ਉਹ ਤੁਹਾਡੇ ਬਾਰੇ ਇਹ ਸੋਗੀ ਗੀਤ ਗਾਉਣਗੇ: “‘ਸੂਰ, ਤੂੰ ਸੀ ਇੱਕ ਮਸ਼ਹੂਰ ਸ਼ਹਿਰ। ਸਮੁੰਦਰ ਪਾਰੋ ਲੋਕ ਆਉਂਦੇ ਸਨ ਤੇਰੇ ਅੰਦਰ ਰਹਿਣ ਲਈ। ਮਸ਼ਹੂਰ ਸੈਂ ਤੂੰ, ਪਰ ਹੁਣ ਹੋਰ ਨਹੀਂ ਰਿਹਾ ਤੂੰ! ਤੂੰ ਸੀ ਮਜ਼ਬੂਤ ਸਮੁੰਦਰ ਉੱਤੇ, ਅਤੇ ਇਸੇ ਤਰ੍ਹਾਂ ਦੇ ਸਨ ਲੋਕ ਤੇਰੇ ਅੰਦਰ ਰਹਿਣ ਵਾਲੇ। ਭੈਭੀਤ ਕੀਤਾ ਸੀ ਤੂੰ ਸਮੁੰਦਰ ਕੰਢੇ ਦੀ ਜ਼ਮੀਨ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ।
ਹਿਜ਼ ਕੀ ਐਲ 19:14
ਅਗ੍ਗ ਲਗੀ ਵੱਡੀ ਟਾਹਣੀ ਨੂੰ ਅਤੇ ਫ਼ੈਲ ਗਈ ਸਾੜਦੀ ਹੋਈ ਉਸਦੀਆਂ ਵੇਲਾਂ ਅਤੇ ਉਸ ਦੇ ਫ਼ਲਾਂ ਨੂੰ। ਇਸ ਲਈ ਨਹੀਂ ਸੀ ਓੱਥੇ ਚੱਲਣ ਵਾਲੀ ਮਜ਼ਬੂਤ ਸੋਟੀ ਕੋਈ ਅਤੇ ਨਾ ਹੀ ਓੱਥੇ ਸੀ ਰਾਜੇ ਦਾ ਰਾਜ-ਦੰਡ ਕੋਈ।’ ਇਹ ਸੋਗੀ ਗੀਤ ਮੌਤ ਬਾਰੇ ਸੀ, ਅਤੇ ਇਸ ਨੂੰ ਮੌਤ ਦੇ ਸੋਗੀ ਗੀਤ ਵਾਂਗ ਹੀ ਗਾਇਆ ਗਿਆ।”
ਯਰਮਿਆਹ 9:20
ਯਹੂਦਾਹ ਦੀਓ ਔਰਤੋਂ, ਹੁਣ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਯਹੋਵਾਹ ਦੇ ਮੂੰਹ ਤੋਂ ਨਿਕਲਦੇ ਸ਼ਬਦਾਂ ਨੂੰ ਸੁਣ ਲਵੋ! ਯਹੋਵਾਹ ਆਖਦਾ ਹੈ, “ਆਪਣੀਆਂ ਧੀਆਂ ਨੂੰ ਸਿੱਖਾਉ ਕਿ ਉੱਚੀ ਰੋਣਾ ਹੈ ਜਿਵੇਂ ਹਰ ਔਰਤ ਨੂੰ ਇਹ ਅਲਾਹੁਣੀ ਸਿੱਖਣੀ ਚਾਹੀਦੀ ਹੈ।