ਆਮੋਸ 2:10 in Punjabi

ਪੰਜਾਬੀ ਪੰਜਾਬੀ ਬਾਈਬਲ ਆਮੋਸ ਆਮੋਸ 2 ਆਮੋਸ 2:10

Amos 2:10
“ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢਿਆ ਅਤੇ ਚਾਲੀ ਸਾਲ ਤੀਕ ਮੈਂ ਤੁਹਾਨੂੰ ਉਜਾੜ ਵਿੱਚ ਲਈ ਫ਼ਿਰਿਆ। ਮੈਂ ਅਮੋਰੀਆਂ ਦੀ ਧਰਤੀ ਉੱਪਰ ਤੁਹਾਡਾ ਕਬਜ਼ਾ ਕਰਵਾਇਆ।

Amos 2:9Amos 2Amos 2:11

Amos 2:10 in Other Translations

King James Version (KJV)
Also I brought you up from the land of Egypt, and led you forty years through the wilderness, to possess the land of the Amorite.

American Standard Version (ASV)
Also I brought you up out of the land of Egypt, and led you forty years in the wilderness, to possess the land of the Amorite.

Bible in Basic English (BBE)
And I took you up out of the land of Egypt, guiding you for forty years in the waste land, so that you might take for your heritage the land of the Amorite.

Darby English Bible (DBY)
And I brought you up from the land of Egypt, and led you forty years in the wilderness, to possess the land of the Amorite.

World English Bible (WEB)
Also I brought you up out of the land of Egypt, And led you forty years in the wilderness, To possess the land of the Amorite.

Young's Literal Translation (YLT)
And I -- I have brought you up from the land of Egypt, And cause you to go in a wilderness forty years, To possess the land of the Amorite.

Also
I
וְאָנֹכִ֛יwĕʾānōkîveh-ah-noh-HEE
brought
you
up
הֶעֱלֵ֥יתִיheʿĕlêtîheh-ay-LAY-tee

אֶתְכֶ֖םʾetkemet-HEM
land
the
from
מֵאֶ֣רֶץmēʾereṣmay-EH-rets
of
Egypt,
מִצְרָ֑יִםmiṣrāyimmeets-RA-yeem
and
led
וָאוֹלֵ֨ךְwāʾôlēkva-oh-LAKE
forty
you
אֶתְכֶ֤םʾetkemet-HEM
years
בַּמִּדְבָּר֙bammidbārba-meed-BAHR
through
the
wilderness,
אַרְבָּעִ֣יםʾarbāʿîmar-ba-EEM
possess
to
שָׁנָ֔הšānâsha-NA

לָרֶ֖שֶׁתlārešetla-REH-shet
the
land
אֶתʾetet
of
the
Amorite.
אֶ֥רֶץʾereṣEH-rets
הָאֱמֹרִֽי׃hāʾĕmōrîha-ay-moh-REE

Cross Reference

ਅਸਤਸਨਾ 2:7
ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦਿੱਤੀ ਹੈ। ਉਹ ਇਸ ਮਹਾਨ ਮਾਰੂਥਲ ਵਿੱਚ ਕੀਤੇ ਤੁਹਾਡੇ ਸਫ਼ਰ ਬਾਰੇ ਜਾਣਦਾ ਹੈ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ 40 ਵਰ੍ਹਿਆਂ ਦੌਰਾਨ ਹਮੇਸ਼ਾ ਤੁਹਾਡੇ ਅੰਗ-ਸੰਗ ਰਿਹਾ ਹੈ। ਤੁਹਾਨੂੰ ਹਮੇਸ਼ਾ ਲੋੜੀਂਦੀ ਸ਼ੈਅ ਮਿਲਦੀ ਰਹੀ ਹੈ।’

ਖ਼ਰੋਜ 12:51
ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚੱਲੇ ਗਏ।

ਆਮੋਸ 3:1
ਇਸਰਾਏਲ ਨੂੰ ਚੇਤਾਵਨੀ ਹੇ ਇਸਰਾਏਲੀਓ, ਇਹ ਸੰਦੇਸ਼ ਸੁਣੋ! ਯਹੋਵਾਹ ਨੇ ਤੁਹਾਡੇ ਬਾਰੇ ਇਹ ਗੱਲਾਂ ਆਖੀਆਂ ਹਨ। ਇਹ ਸੰਦੇਸ਼ ਉਸ ਪੂਰੇ ਪਰਿਵਾਰ ਦੇ ਖਿਲਾਫ਼ ਹੈ ਜਿਸ ਨੂੰ ਮੈਂ ਮਿਸਰ ਤੋਂ ਲਿਆਇਆ।

ਯਰਮਿਆਹ 32:20
ਯਹੋਵਾਹ ਜੀ ਤੁਸੀਂ ਮਿਸਰ ਦੇਸ਼ ਅੰਦਰ ਤਾਕਤਵਰ ਚਮਤਕਾਰ ਕੀਤੇ ਸਨ। ਤੁਸੀਂ ਅੱਜ ਦਿਨ ਤੱਕ ਵੀ ਤਾਕਤਵਰ ਚਮਤਕਾਰ ਕੀਤੇ ਹਨ। ਤੁਸੀਂ ਉਹ ਗੱਲਾਂ ਇਸਰਾਏਲ ਵਿੱਚ ਕੀਤੀਆਂ ਅਤੇ ਓੱਥੇ ਵੀ ਕੀਤੀਆਂ ਜਿੱਥੇ ਲੋਕ ਰਹਿੰਦੇ ਹਨ। ਤੁਸੀਂ ਇਨ੍ਹਾਂ ਗੱਲਾਂ ਕਾਰਣ ਮਸ਼ਹੂਰ ਹੋ ਗਏ ਹੋ।

ਹਿਜ਼ ਕੀ ਐਲ 20:10
ਮੈਂ ਇਸਰਾਏਲ ਦੇ ਪਰਿਵਾਰ ਨੂੰ ਮਿਸਰ ਤੋਂ ਬਾਹਰ ਲੈ ਆਇਆ। ਮੈਂ ਉਨ੍ਹਾਂ ਦੀ ਮਾਰੂਬਲ ਵਿੱਚ ਅਗਵਾਈ ਕੀਤੀ।

ਆਮੋਸ 9:7
ਯਹੋਵਾਹ ਦੀ ਇਸਰਾਏਲ ਦੀ ਤਬਾਹੀ ਦਾ ਇਕਰਾਰ ਯਹੋਵਾਹ ਇਉਂ ਆਖਦਾ ਹੈ: “ਹੇ ਇਸਰਾਏਲੀਓ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਹੋ, ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢਿਆ ਫ਼ਲਿਸਤੀਆਂ ਨੂੰ ਕਫ਼ਤੋਂਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਕੱਢਿਆ।”

ਮੀਕਾਹ 6:4
ਮੈਂ ਤੁਹਾਡੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ। ਮੈਂ ਤੁਹਾਨੂੰ ਮਿਸਰ ਦੇਸ ਚੋ ਕੱਢ ਲਿਆਇਆ ਮੈਂ ਗੁਲਾਮੀ ਤੋਂ ਤੁਹਾਨੂੰ ਮੁਕਤ ਕੀਤਾ।

ਰਸੂਲਾਂ ਦੇ ਕਰਤੱਬ 7:42
ਪਰ ਪਰਮੇਸ਼ੁਰ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਵਿੱਚਲੇ ਝੂਠੇ ਦੇਵਤਿਆਂ ਦੀ ਸੈਨਾ ਦੀ ਉਪਾਸਨਾ ਕਰਨ ਤੋਂ ਰੋਕਣਾ ਛੱਡ ਦਿੱਤਾ। ਜਿਵੇਂ ਕਿ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਪਰਮੇਸ਼ੁਰ ਆਖਦਾ, ‘ਹੇ ਇਸਰਾਏਲ ਦੇ ਲੋਕੋ, ਕੀ ਤੁਸੀਂ ਉਜਾੜ ਵਿੱਚ ਮੇਰੇ ਲਈ ਚਾਲ੍ਹੀਆਂ ਸਾਲਾਂ ਵਾਸਤੇ ਬਲੀਆਂ ਜਾਂ ਭੇਟਾਵਾਂ ਲਿਆਏ।

ਰਸੂਲਾਂ ਦੇ ਕਰਤੱਬ 13:18
ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ।

ਜ਼ਬੂਰ 136:10
ਪਰਮੇਸ਼ੁਰ ਨੇ, ਮਿਸਰ ਵਿੱਚ ਪਹਿਲੋਠੇ ਬੰਦੇ ਅਤੇ ਜਾਨਵਰ ਮਾਰ ਦਿੱਤੇ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

ਜ਼ਬੂਰ 105:42
ਪਰਮੇਸ਼ੁਰ ਨੂੰ ਆਪਣਾ ਪਵਿੱਤਰ ਵਾਅਦਾ ਯਾਦ ਸੀ। ਪਰਮੇਸ਼ੁਰ ਨੂੰ ਆਪਣਾ ਉਹ ਵਾਅਦਾ ਯਾਦ ਸੀ ਜੋ ਉਸ ਨੇ ਸੇਵਕ ਅਬਰਾਹਾਮ ਨਾਲ ਕੀਤਾ ਸੀ।

ਖ਼ਰੋਜ 20:2
“ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿੱਥੇ ਤੁਸੀਂ ਗੁਲਾਮ ਸੀ। ਇਸ ਲਈ ਤੁਹਾਨੂੰ ਇਹ ਹੁਕਮ ਮਂਨਣੇ ਚਾਹੀਦੇ ਹਨ;

ਗਿਣਤੀ 14:31
ਤੁਸੀਂ ਡਰਦੇ ਸੀ ਅਤੇ ਸ਼ਿਕਾਇਤ ਕੀਤੀ ਕਿ ਉਹ ਧਰਤੀ ਦੇ ਤੁਹਾਡੇ ਦੁਸ਼ਮਣ ਕੋਲੋਂ ਤੁਹਾਡੇ ਬੱਚੇ ਖੋਹ ਲੈਣਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਬੱਚਿਆਂ ਨੂੰ ਉਸ ਧਰਤੀ ਉੱਤੇ ਲਿਜਾਵਾਂਗਾ। ਉਹ ਉਸ ਧਰਤੀ ਨੂੰ ਮਾਨਣਗੇ ਜਿਸ ਨੂੰ ਤੁਸੀਂ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ।

ਅਸਤਸਨਾ 1:20
ਫ਼ੇਰ ਮੈਂ ਤੁਹਾਨੂੰ ਆਖਿਆ, ‘ਤੁਸੀਂ ਹੁਣ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵਿੱਚ ਆ ਪਹੁੰਚੇ ਹੋ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਇਹ ਧਰਤੀ ਦੇ ਦੇਵੇਗਾ।

ਅਸਤਸਨਾ 1:39
ਤੁਸੀਂ ਆਖਿਆ ਸੀ ਕਿ ਤੁਹਾਡੇ ਨਿਆਣਿਆਂ ਨੂੰ ਦੁਸ਼ਮਣ ਲੈ ਜਾਣਗੇ ਪਰ ਉਹ ਬੱਚੇ ਉਸ ਧਰਤੀ ਵਿੱਚ ਦਾਖਲ ਹੋਣਗੇ। ਮੈਂ ਤੁਹਾਡੀਆਂ ਭੁੱਲਾਂ ਦਾ ਇਲਜ਼ਾਮ ਤੁਹਾਡੇ ਬੱਚਿਆਂ ਉੱਤੇ ਨਹੀਂ ਲਾਉਂਦਾ, ਕਿਉਂ ਜੋ ਉਹ ਹਾਲੇ ਕੀ ਸਹੀ ਹੈ ਅਤੇ ਕੀ ਗਲਤ ਹੈ ਤੋਂ ਅਨਜਾਣ ਹੈ। ਇਸ ਲਈ ਮੈਂ ਇਹ ਧਰਤੀ ਉਨ੍ਹਾਂ ਨੂੰ ਦੇਵਾਂਗਾ ਅਤੇ ਉਹ ਇਸ ਧਰਤੀ ਨੂੰ ਆਪਣੀ ਖੁਦ ਦੀ ਬਣਾ ਲੈਣਗੇ।

ਅਸਤਸਨਾ 8:2
ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ 40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ।

ਨਹਮਿਆਹ 9:8
ਤੂੰ ਵੇਖਿਆ ਕਿ ਉਹ ਤੇਰੇ ਨਾਲ ਵਫ਼ਾਦਾਰ ਸੀ ਅਤੇ ਇਸ ਲਈ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਤੂੰ ਉਸ ਨੂੰ ਕਨਾਨੀਆਂ ਹਿੱਤੀਆਂ ਅਤੇ ਅੰਮੋਰੀਆਂ ਫਰਿਜ਼ੀਆਂ ਯ੍ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਤੂੰ ਉਹ ਧਰਤੀ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਤੇ ਉਸ ਇਕਰਾਰ ਨੂੰ ਨਿਭਾਇਆ। ਕਿਉਂ ਕਿ ਤੂੰ ਧਰਮੀ ਹੈਂ।

ਨਹਮਿਆਹ 9:21
ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ। ਜੋ ਲੋੜੀਂਦਾ ਸੋ ਉਨ੍ਹਾਂ ਪਾਇਆ। ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।

ਜ਼ਬੂਰ 95:10
ਮੈਂ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨਾਲ ਸਬਰ ਨਾਲ ਰਿਹਾ। ਅਤੇ ਮੈਂ ਜਾਣਦਾ ਹਾਂ ਕਿ, ‘ਉਹ ਵਫ਼ਾਦਾਰ ਨਹੀਂ ਹਨ, ਕਿਉਂਕਿ ਉਨ੍ਹਾਂ ਲੋਕਾਂ ਨੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਤੋਂ ਇਨਕਾਰ ਕਰ ਦਿੱਤਾ।’

ਖ਼ਰੋਜ 3:8
ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।