Acts 7:50
ਕੀ ਮੈਂ ਉਹੀ ਨਹੀਂ ਹਾਂ ਜਿਸਨੇ ਇਹ ਸਭ ਚੀਜ਼ਾਂ ਬਣਾਈਆਂ।’”
Acts 7:50 in Other Translations
King James Version (KJV)
Hath not my hand made all these things?
American Standard Version (ASV)
Did not my hand make all these things?
Bible in Basic English (BBE)
Did not my hand make all these things?
Darby English Bible (DBY)
has not my hand made all these things?
World English Bible (WEB)
Didn't my hand make all these things?'
Young's Literal Translation (YLT)
hath not My hand made all these things?
| not | οὐχὶ | ouchi | oo-HEE |
| my | ἡ | hē | ay |
| χείρ | cheir | heer | |
| hand | μου | mou | moo |
| Hath made | ἐποίησεν | epoiēsen | ay-POO-ay-sane |
| all | ταῦτα | tauta | TAF-ta |
| these things? | πάντα | panta | PAHN-ta |
Cross Reference
ਖ਼ਰੋਜ 20:11
ਕਿਉਂਕਿ ਯਹੋਵਾਹ ਨੇ ਛੇ ਦਿਨ ਕੰਮ ਕੀਤਾ ਅਤੇ ਅਕਾਸ਼, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਬਣਾਈ। ਅਤੇ ਸੱਤਵੇਂ ਦਿਨ ਪਰਮੇਸ਼ੁਰ ਨੇ ਅਰਾਮ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਸਬਤ-ਅਰਾਮ ਦੇ ਦਿਨ ਨੂੰ ਅਸੀਸ ਦਿੱਤੀ। ਯਹੋਵਾਹ ਨੇ ਉਸ ਨੂੰ ਬਹੁਤ ਖਾਸ ਦਿਨ ਬਣਾ ਦਿੱਤਾ।
ਯਰਮਿਆਹ 32:17
“ਯਹੋਵਾਹ ਪਰਮੇਸ਼ੁਰ, ਤੁਸੀਂ ਆਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਹੈ। ਤੁਸੀਂ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਦੀ ਸਾਜਨਾ ਕੀਤੀ ਹੈ। ਕੁਝ ਵੀ ਕਰਨਾ ਤੁਹਾਡੇ ਲਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ।
ਯਰਮਿਆਹ 10:11
ਯਹੋਵਾਹ ਆਖਦਾ ਹੈ, “ਇਹ ਸੰਦੇਸ਼ ਉਨ੍ਹਾਂ ਲੋਕਾਂ ਨੂੰ ਦੇਵੋ: ‘ਉਨ੍ਹਾਂ ਝੂਠੇ ਦੇਵਤਿਆਂ ਨੇ ਧਰਤੀ ਅਤੇ ਅਕਾਸ਼ ਨਹੀਂ ਸਾਜੇ ਸਨ। ਉਹ ਤਬਾਹ ਹੋ ਜਾਣਗੇ, ਅਤੇ ਉਹ ਧਰਤੀ ਅਤੇ ਅਕਾਸ਼ ਵਿੱਚੋਂ ਅਲੋਪ ਹੋ ਜਾਣਗੇ।’”
ਯਸਈਆਹ 66:2
ਮੈਂ ਖੁਦ ਸਭ ਚੀਜ਼ਾਂ ਬਣਾਈਆਂ। ਇੱਥੇ ਸਾਰੀਆਂ ਚੀਜ਼ਾਂ ਨੇ ਕਿਉਂ ਕਿ ਇਹ ਮੈਂ ਸਾਜੀਆਂ ਨੇ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ। “ਮੈਨੂੰ ਦੱਸੋ, ਮੈਂ ਕਿਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ? ਮੈਂ ਗਰੀਬ ਲੋਕਾਂ ਦੀ ਪਾਲਣਾ ਕਰਦਾ ਹਾਂ। ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਬਹੁਤ ਉਦਾਸ ਹਨ। ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਮੇਰੇ ਸ਼ਬਦਾਂ ਨੂੰ ਮੰਨਦੇ ਨੇ।
ਯਸਈਆਹ 45:12
ਇਸ ਲਈ ਦੇਖੋ! ਮੈਂ ਧਰਤੀ ਨੂੰ ਸਾਜਿਆ ਸੀ। ਅਤੇ ਮੈਂ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਜਿਆ ਸੀ। ਮੈਂ ਆਪਣੇ ਹੀ ਹੱਥਾਂ ਦੀ ਵਰਤੋਂ ਕੀਤੀ ਸੀ ਅਤੇ ਸਾਜਿਆ ਸੀ ਅਕਾਸ਼ਾਂ ਨੂੰ। ਅਤੇ ਮੈਂ ਆਦੇਸ਼ ਦਿੰਦਾ ਹਾਂ ਅਕਾਸ਼ ਦੀਆਂ ਸਮੂਹ ਫ਼ੌਜਾਂ ਨੂੰ।
ਯਸਈਆਹ 45:7
ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ। ਮੈਂ ਅਮਨ ਸਥਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ। ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ।
ਯਸਈਆਹ 44:24
ਯਹੋਵਾਹ ਨੇ ਤੁਹਾਨੂੰ ਸਾਜਿਆ, ਜਿਵੇਂ ਤੁਸੀਂ ਹੋ। ਯਹੋਵਾਹ ਨੇ ਇਹ ਕਾਰਜ ਉਦੋਂ ਕੀਤਾ ਜਦੋਂ ਹਾਲੇ ਤੁਸੀਂ ਆਪਣੀ ਮਾਂ ਦੇ ਗਰਭ ਅੰਦਰ ਸੀ। ਯਹੋਵਾਹ ਆਖਦਾ ਹੈ, “ਮੈਂ, ਯਹੋਵਾਹ ਨੇ, ਹਰ ਸ਼ੈਅ ਸਾਜੀ! ਮੈਂ ਖੁਦ ਓੱਥੇ ਅਕਾਸ਼ ਰੱਖੇ ਸਨ! ਮੈਂ ਆਪਣੇ ਸਾਹਮਣੇ ਧਰਤੀ ਵਿਛਾਈ।”
ਯਸਈਆਹ 40:28
ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ। ਜਾਣ ਨਹੀਂ ਸੱਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ। ਬਕੱਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ। ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ। ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ।
ਜ਼ਬੂਰ 146:5
ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ। ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
ਜ਼ਬੂਰ 50:9
ਮੈਂ ਤੁਹਾਡੇ ਘਰਾਂ ਵਿੱਚੋਂ ਬਲਦ ਨਹੀਂ ਲਵਾਂਗਾ। ਮੈਂ ਤੁਹਾਡੇ ਬਾੜਿਆਂ ਵਿੱਚੋਂ ਬੱਕਰੇ ਨਹੀਂ ਲਵਾਂਗਾ।
ਜ਼ਬੂਰ 33:6
ਯਹੋਵਾਹ ਨੇ ਆਦੇਸ਼ ਦਿੱਤਾ ਅਤੇ ਦੁਨੀਆਂ ਸਾਜੀ ਗਈ। ਪਰਮੇਸ਼ੁਰ ਦੇ ਮੁੱਖ ਤੋਂ ਨਿਕਲੇ ਹਰ ਸਾਹ ਨੇ ਧਰਤੀ ਦੀ ਹਰ ਸ਼ੈਅ ਨੂੰ ਸਾਜਿਆ ਹੈ।
ਰਸੂਲਾਂ ਦੇ ਕਰਤੱਬ 14:15
“ਹੇ ਪੁਰੱਖੋ। ਤੁਸੀਂ ਇਹ ਕਿਉਂ ਕਰ ਰਹੇ ਹੋ? ਅਸੀਂ ਦੇਵਤੇ ਨਹੀਂ ਹਾਂ। ਅਸੀਂ ਤੁਹਾਡੇ ਹੀ ਵਰਗੇ ਮਨੁੱਖ ਹਾਂ। ਅਸੀਂ ਇੱਥੇ ਤੁਹਾਨੂੰ ਖੁਸ਼ਖਬਰੀ ਦੱਸਣ ਆਏ ਹਾਂ ਕਿ ਤੁਹਾਨੂੰ ਇਨ੍ਹਾਂ ਵਿਅਰਥ ਗੱਲਾਂ ਤੋਂ ਜਿਉਂਦੇ ਸੱਚੇ ਪਰਮੇਸ਼ੁਰ ਵੱਲ ਪਰਤਣਾ ਚਾਹੀਦਾ ਹੈ। ਉਹੀ ਹੈ ਜਿਸਨੇ ਅਕਾਸ਼ ਸਿਰਜਿਆ ਹੈ, ਧਰਤੀ, ਸਮੁੰਦਰ ਅਤੇ ਉਸ ਸਾਰੀ ਸ੍ਰਿਸ਼ਟੀ ਵਿੱਚ ਜੀਵਨ ਸਿਰਜਿਆ ਹੈ।