Acts 19:18
ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਹਮਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ।
Acts 19:18 in Other Translations
King James Version (KJV)
And many that believed came, and confessed, and shewed their deeds.
American Standard Version (ASV)
Many also of them that had believed came, confessing, and declaring their deeds.
Bible in Basic English (BBE)
And a number of those who had faith came and made a public statement of their sins and all their acts.
Darby English Bible (DBY)
And many of those that believed came confessing and declaring their deeds.
World English Bible (WEB)
Many also of those who had believed came, confessing, and declaring their deeds.
Young's Literal Translation (YLT)
many also of those who did believe were coming, confessing and declaring their acts,
| And | πολλοί | polloi | pole-LOO |
| many | τε | te | tay |
| that | τῶν | tōn | tone |
| believed | πεπιστευκότων | pepisteukotōn | pay-pee-stayf-KOH-tone |
| came, | ἤρχοντο | ērchonto | ARE-hone-toh |
| confessed, and | ἐξομολογούμενοι | exomologoumenoi | ayks-oh-moh-loh-GOO-may-noo |
| and | καὶ | kai | kay |
| shewed | ἀναγγέλλοντες | anangellontes | ah-nahng-GALE-lone-tase |
| their | τὰς | tas | tahs |
| πράξεις | praxeis | PRA-ksees | |
| deeds. | αὐτῶν | autōn | af-TONE |
Cross Reference
ਮੱਤੀ 3:6
ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
੧ ਯੂਹੰਨਾ 1:9
ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ।
ਰੋਮੀਆਂ 10:10
ਹਾਂ, ਅਸੀਂ ਆਪਣੇ ਦਿਲਾਂ ਨਾਲ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਧਰਮੀ ਬਣਾਏ ਜਾਂਦੇ ਹਾਂ। ਅਸੀਂ ਆਪਣੇ ਖੁਦ ਦੇ ਮੂੰਹਾਂ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬਚਾਏ ਗਏ ਹਾਂ।
ਹਿਜ਼ ਕੀ ਐਲ 36:31
ਤੁਸੀਂ ਆਪਣੇ ਮੰਦੇ ਕੰਮਾਂ ਨੂੰ ਯਾਦ ਕਰੋਂਗੇ। ਤੁਸੀਂ ਯਾਦ ਕਰੋਗੇ ਕਿ ਉਹ ਗੱਲਾਂ ਚੰਗੀਆਂ ਨਹੀਂ ਸਨ। ਫ਼ੇਰ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਭਿਆਨਕ ਕਾਰਿਆਂ ਕਾਰਣ ਆਪਣੇ ਆਪਨੂੰ ਨਫ਼ਰਤ ਕਰੋਂਗੇ।”
ਹਿਜ਼ ਕੀ ਐਲ 16:63
ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸੱਕੇਂਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
ਯਰਮਿਆਹ 3:13
ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ। ਇਹ ਤੁਹਾਡਾ ਪਾਪ ਹੈ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ। ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ। ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਜ਼ਬੂਰ 32:5
ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ। ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ। ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ। ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
ਅੱਯੂਬ 33:27
ਫ਼ੇਰ ਉਹ ਬੰਦਾ ਲੋਕਾਂ ਅੱਗੇ ਇਕਰਾਰ ਕਰੇਗਾ, ‘ਮੈਂ ਪਾਪ ਕੀਤਾ ਹੈ। ਮੈਂ ਨੇਕੀ ਨੂੰ ਬਦੀ ਵਿੱਚ ਬਦਲ ਦਿੱਤਾ ਹੈ। ਪਰ ਪਰਮੇਸ਼ੁਰ ਨੇ ਮੈਨੂੰ ਉਹ ਦੰਡ ਨਹੀਂ ਦਿੱਤਾ ਜਿਸਦਾ ਮੈਂ ਅਧਿਕਾਰੀ ਸਾਂ।
ਅਹਬਾਰ 26:40
ਉਮੀਦ ਹਮੇਸ਼ਾ ਰਹਿੰਦੀ ਹੈ “ਪਰ ਹੋ ਸੱਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਰਾਰ ਕਰ ਲੈਣ। ਅਤੇ ਹੋ ਸੱਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ।
ਅਹਬਾਰ 16:21
ਹਾਰੂਨ ਆਪਣੇ ਦੋਵੇਂ ਹੱਥ ਜਿਉਂਦੇ ਬੱਕਰੇ ਦੇ ਸਿਰ ਤੇ ਰੱਖੇਗਾ। ਫ਼ੇਰ ਉਹ ਬੱਕਰੇ ਉੱਪਰ ਇਸਰਾਏਲ ਦੇ ਲੋਕਾਂ ਦੇ ਪਾਪਾਂ ਅਤੇ ਜ਼ੁਰਮਾਂ ਨੂੰ ਕਬੂਲ ਕਰੇਗਾ। ਇਸ ਤਰ੍ਹਾਂ ਹਾਰੂਨ ਲੋਕਾਂ ਦੇ ਪਾਪ ਬੱਕਰੇ ਦੇ ਸਿਰ ਤੇ ਧਰ ਦੇਵੇਗਾ। ਫ਼ੇਰ ਉਹ ਬੱਕਰੇ ਨੂੰ ਮਾਰੂਥਲ ਵਿੱਚ ਭੇਜ ਦੇਵੇਗਾ। ਇੱਕ ਆਦਮੀ ਇਸ ਬੱਕਰੇ ਦੀ ਦੂਰ ਤੱਕ ਅਗਵਾਈ ਕਰਨ ਲਈ ਤਿਆਰ ਖੜ੍ਹਾ ਹੋਵੇਗਾ।
ਅਮਸਾਲ 28:13
ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।