Zechariah 3:3
ਯਹੋਸ਼ੁਆ ਦੂਤ ਦੇ ਸਾਹਮਣੇ ਖੜ੍ਹਾ ਸੀ ਅਤੇ ਯਹੋਸ਼ੁਆ ਨੇ ਮੈਲਾ ਜਿਹਾ ਚੋਲਾ ਪਾਇਆ ਹੋਇਆ ਸੀ।
Zechariah 3:3 in Other Translations
King James Version (KJV)
Now Joshua was clothed with filthy garments, and stood before the angel.
American Standard Version (ASV)
Now Joshua was clothed with filthy garments, and was standing before the angel.
Bible in Basic English (BBE)
Now Joshua was clothed in unclean robes, and he was in his place before the angel.
Darby English Bible (DBY)
And Joshua was clothed with filthy garments, and stood before the Angel.
World English Bible (WEB)
Now Joshua was clothed with filthy garments, and was standing before the angel.
Young's Literal Translation (YLT)
And Joshua was clothed with filthy garments, and is standing before the messenger.
| Now Joshua | וִיהוֹשֻׁ֕עַ | wîhôšuaʿ | vee-hoh-SHOO-ah |
| was | הָיָ֥ה | hāyâ | ha-YA |
| clothed | לָבֻ֖שׁ | lābuš | la-VOOSH |
| with filthy | בְּגָדִ֣ים | bĕgādîm | beh-ɡa-DEEM |
| garments, | צוֹאִ֑ים | ṣôʾîm | tsoh-EEM |
| and stood | וְעֹמֵ֖ד | wĕʿōmēd | veh-oh-MADE |
| before | לִפְנֵ֥י | lipnê | leef-NAY |
| the angel. | הַמַּלְאָֽךְ׃ | hammalʾāk | ha-mahl-AK |
Cross Reference
ਯਸਈਆਹ 64:6
ਅਸੀਂ ਸਾਰੇ ਹੀ ਪਾਪ ਨਾਲ ਨਾਪਾਕ ਹਾਂ। ਸਾਡੇ ਨੇਕ ਅਮਲ ਵੀ ਪਵਿੱਤਰ ਨਹੀਂ ਹਨ ਉਹ ਖੂਨ ਨਾਲ ਭਰੇ ਗੋਦੜੇ ਵਰਗੇ ਹਨ। ਅਸੀਂ ਸਾਰੇ ਹੀ ਮੁਰਦਾ ਪਤਿਆਂ ਵ੍ਵਰਗੇ ਹਾਂ। ਸਾਡੇ ਪਾਪਾਂ ਨੇ ਸਾਨੂੰ ਹਵਾ ਵਾਂਗ ਉਡਾਇਆ ਹੈ।
ਅਜ਼ਰਾ 9:15
“ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਅਤੇ ਤੇਰੀ ਮਿਹਰ ਨਾਲ ਅਸੀਂ ਅੱਜ ਤੀਕ ਜਿਉਂਦੇ ਹਾਂ। ਫਿਰ ਵੀ ਅਸੀਂ ਸ਼ਰਮਸਾਰ ਹਾਂ। ਸਾਡੇ ਦੋਸ਼ਾ ਕਾਰਣ ਭਲਾਂ ਕੌਣ ਹੈ ਜੋ ਤੇਰੇ ਸਨਮੁੱਖ ਖਲੋਅ ਸੱਕ।”
੨ ਤਵਾਰੀਖ਼ 30:18
ਅਫ਼ਰਈਮ, ਮਨੱਸ਼ਹ, ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਸਹ ਦੇ ਪਰਬ ਲਈ ਆਪਣੇ-ਆਪ ਨੂੰ ਸਹੀ ਤਰੀਕੇ ਨਾਲ ਸਾਫ਼ ਨਹੀਂ ਸੀ ਕੀਤਾ। ਉਨ੍ਹਾਂ ਨੇ ਪਸਹ ਦੇ ਲੇਲੇ ਨੂੰ ਸਹੀ ਢੰਗ ਨਾਲ, ਮੂਸਾ ਦੀ ਬਿਵਸਥਾ ਅਨੁਸਾਰ ਨਹੀਂ ਖਾਧਾ। ਪਰ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਵਿੱਚ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਤੂੰ ਨੇਕ ਹੈਂ! ਇਹ ਲੋਕ ਨੇਮ ਅਨੁਸਾਰ ਜਿਵੇਂ ਹਿਦਾਇਤ ਹੈ, ਉਸੇ ਸਹੀ ਤਰੀਕੇ ਨਾਲ ਤੇਰੀ ਸੇਵਾ ਕਰਨਾ ਚਾਹੁੰਦੇ ਸਨ, ਪਰ ਇਹ ਆਪਣੇ-ਆਪ ਨੂੰ ਉਸ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸੱਕੇ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਹੇ ਪਰਮੇਸ਼ੁਰ ਖਿਮਾ ਕਰੀਂ। ਤੂੰ ਉਹ ਪਰਮੇਸ਼ੁਰ ਹੈਂ ਜਿਸ ਨੂੰ ਸਾਡੇ ਪੁਰਖਿਆਂ ਨੇ ਮੰਨਿਆ ਸੀ। ਜੇਕਰ ਕੋਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਾਫ਼ ਨਹੀਂ ਕਰ ਸੱਕਿਆ ਜਿਵੇਂ ਅੱਤ ਪਵਿੱਤਰ ਅਸਥਾਨ ਦਾ ਨਿਯਮ ਆਖਦਾ ਹੈ, ਤੂੰ ਉਨ੍ਹਾਂ ਨੂੰ ਵੀ ਖਿਮਾ ਕਰੀਂ।”
ਦਾਨੀ ਐਲ 9:18
ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।
ਮੱਤੀ 22:11
“ਜਦੋਂ ਬਾਦਸ਼ਾਹ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਾਂ ਉਸ ਨੇ ਇੱਕ ਆਦਮੀ ਨੂੰ ਵੇਖਿਆ ਜਿਸਨੇ ਵਿਆਹ ਦੇ ਕੱਪੜੇ ਨਹੀਂ ਪਾਏ ਹੋਏ ਸਨ।
ਪਰਕਾਸ਼ ਦੀ ਪੋਥੀ 7:13
ਫ਼ਿਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਚਿੱਟੇ ਵਸਤਰ ਪਾਏ ਲੋਕ ਕੌਣ ਹਨ? ਉਹ ਕਿੱਥੋਂ ਆਏ ਹਨ?”
ਪਰਕਾਸ਼ ਦੀ ਪੋਥੀ 19:8
ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।” (ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)