Psalm 135:14
ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
Psalm 135:14 in Other Translations
King James Version (KJV)
For the LORD will judge his people, and he will repent himself concerning his servants.
American Standard Version (ASV)
For Jehovah will judge his people, And repent himself concerning his servants.
Bible in Basic English (BBE)
For the Lord will be judge of his people's cause; his feelings will be changed to his servants.
Darby English Bible (DBY)
For Jehovah will judge his people, and will repent in favour of his servants.
World English Bible (WEB)
For Yahweh will judge his people, And have compassion on his servants.
Young's Literal Translation (YLT)
For Jehovah doth judge His people, And for His servants comforteth Himself.
| For | כִּֽי | kî | kee |
| the Lord | יָדִ֣ין | yādîn | ya-DEEN |
| will judge | יְהוָ֣ה | yĕhwâ | yeh-VA |
| his people, | עַמּ֑וֹ | ʿammô | AH-moh |
| himself repent will he and | וְעַל | wĕʿal | veh-AL |
| concerning | עֲ֝בָדָ֗יו | ʿăbādāyw | UH-va-DAV |
| his servants. | יִתְנֶחָֽם׃ | yitneḥām | yeet-neh-HAHM |
Cross Reference
ਅਸਤਸਨਾ 32:36
“ਯਹੋਵਾਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਉਹ ਉਸ ਦੇ ਨੌਕਰ ਹਨ; ਅਤੇ ਉਹ ਉਨ੍ਹਾਂ ਉੱਤੇ ਦਿਆਲੂ ਹੋਵੇਗਾ। ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਮੁੱਕ ਚੁੱਕੀ ਹੈ। ਉਹ ਦੇਖਗਾ ਕਿ ਗੁਲਾਮ ਅਤੇ ਆਜ਼ਾਦ ਲੋਕ ਦੋਵੇਂ ਬੇਸਹਾਰਾ ਹਨ।
ਜ਼ਬੂਰ 50:4
ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
ਯਵਨਾਹ 4:2
ਯੂਨਾਹ ਨੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਆਖਿਆ, “ਮੈਂ ਜਾਣਦਾ ਸੀ ਕਿ ਅਜਿਹਾ ਹੀ ਵਾਪਰੇਗਾ। ਜਦੋਂ ਮੈਂ ਆਪਣੇ ਦੇਸ ਵਿੱਚ ਸੀ ਤੂੰ ਮੈਨੂੰ ਇੱਥੇ ਆਉਣ ਲਈ ਕਿਹਾ। ਉਸ ਵਕਤ, ਮੈਂ ਜਾਣਦਾ ਸੀ ਕਿ ਤੂੰ ਇਸ ਪਾਪੀ ਸ਼ਹਿਰ ਦੇ ਲੋਕਾਂ ਨੂੰ ਮੁਆਫ ਕਰ ਦੇਵੇਂਗਾ ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣਾ ਚਾਹੁੰਦਾ ਸਾਂ। ਮੈਂ ਜਾਣਦਾ ਸੀ ਕਿ ਤੂੰ ਮਿਹਰਬਾਨ ਪਰਮੇਸ਼ੁਰ ਹੈਂ। ਅਤੇ ਤੂੰ ਆਪਣਾ ਰਹਿਮ ਦਰਸਾਅ ਕੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਵੇਂਗਾ। ਮੈਨੂੰ ਪਤਾ ਸੀ ਕਿ ਤੂੰ ਮਿਹਰਬਾਨ ਅਤੇ ਕਿਰਪਾਲੂ ਹੈਂ ਤੇ ਜੇਕਰ ਇਹ ਲੋਕ ਪਾਪ ਕਰਨੇ ਬੰਦ ਕਰ ਦੇਣਗੇ, ਤੂੰ ਆਪਣੀਆਂ ਵਿਉਂਤਾਂ ਬਦਲ ਦੇਵੇਂਗਾ ਤੇ ਉਨ੍ਹਾਂ ਨੂੰ ਬਰਬਾਦ ਨਹੀਂ ਕਰੇਂਗਾ।
ਆਮੋਸ 7:6
ਤਦ ਯਹੋਵਾਹ ਪਰਮੇਸ਼ੁਰ ਨੇ ਆਪਣਾ ਇਰਾਦਾ ਬਦਲਿਆ ਅਤੇ ਯਹੋਵਾਹ ਨੇ ਆਖਿਆ, “ਇਉਂ ਵੀ ਨਹੀਂ ਹੋਵੇਗਾ।”
ਆਮੋਸ 7:3
ਤਦ ਯਹੋਵਾਹ ਨੇ ਇਸ ਬਾਬਤ ਆਪਣਾ ਮਨ ਬਦਲ ਲਿਆ ਅਤੇ ਉਸ ਨੇ ਆਖਿਆ, “ਅਜਿਹਾ ਨਹੀਂ ਹੋਵੇਗਾ।”
ਹੋ ਸੀਅ 11:8
ਯਹੋਵਾਹ ਇਸਰਾਏਲ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ “ਹੇ ਅਫ਼ਰਾਈਮ! ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ? ਹੇ ਇਸਰਾਏਲ, ਮੈਂ ਤੇਰੀ ਰੱਖਿਆ ਕਰਨੀ ਚਾਹੁੰਨਾ। ਮੈਂ ਤੇਰਾ ਹਾਲ ਅਦਮਾਹ ਵਰਗਾ ਨਹੀਂ ਕਰਨਾ ਚਾਹੁੰਦਾ ਨਾ ਹੀ ਤੈਨੂੰ ਸਬੋਈਮ ਵਾਂਗ ਬਨਾਉਣਾ ਚਾਹੁੰਨਾ। ਮੈਂ ਆਪਣਾ ਮਨ ਬਦਲ ਰਿਹਾ ਹਾਂ ਕਿਉਂ ਕਿ ਮੇਰਾ ਤੇਰੇ ਪ੍ਰਤੀ ਪਿਆਰ ਅਤੇ ਦਇਆ ਬਹੁਤ ਗੂਢ਼ੀ ਹੈ।
ਜ਼ਬੂਰ 96:13
ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ, ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ। ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
ਜ਼ਬੂਰ 90:13
ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ। ਆਪਣੇ ਸੇਵਕਾਂ ਉੱਪਰ ਮਿਹਰ ਕਰੋ।
ਜ਼ਬੂਰ 7:8
ਅਤੇ ਲੋਕਾਂ ਦਾ ਨਿਆਂ ਕਰੋ। ਯਹੋਵਾਹ, ਮੇਰਾ ਨਿਆਂ ਕਰੋ। ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
੧ ਤਵਾਰੀਖ਼ 21:15
ਪਰਮੇਸ਼ੁਰ ਨੇ ਯਰੂਸ਼ਲਮ ਨੂੰ ਨਸ਼ਟ ਕਰਨ ਲਈ ਦੂਤ ਨੂੰ ਭੇਜਿਆ ਪਰ ਜਦ ਹੀ ਦੂਤ ਨੇ ਯਰੂਸ਼ਲਮ ਨੂੰ ਨਾਸ ਕਰਨਾ ਸ਼ੁਰੂ ਕੀਤਾ ਤਾਂ ਯਹੋਵਾਹ ਇਸ ਨਾਸ ਨੂੰ ਵੇਖਕੇ ਪਛਤਾਇਆ। ਤਾਂ ਯਹੋਵਾਹ ਨੇ ਉਸ ਦੂਤ ਨੂੰ ਜੋ ਨਾਸ ਕਰ ਰਿਹਾ ਸੀ ਆਖਿਆ, “ਰੁਕ ਜਾ! ਬਸ ਬਹੁਤ ਹੋ ਗਿਆ!” ਉਸ ਵਕਤ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ।
ਕਜ਼ਾૃ 10:16
ਫ਼ੇਰ ਇਸਰਾਏਲ ਦੇ ਲੋਕਾਂ ਨੇ ਵਿਦੇਸ਼ੀ ਦੇਵਤਿਆਂ ਨੂੰ ਪਰ੍ਹਾਂ ਸੁੱਟ ਦਿੱਤਾ ਅਤੇ ਇੱਕ ਵਾਰੇ ਫ਼ੇਰ ਯਹੋਵਾਹ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਹੋਰ ਵੱਧੇਰੇ ਇਸਰਾਏਲ ਦੇ ਦੁੱਖਾਂ ਨੂੰ ਵੇਖਕੇ ਨਾ ਸਹਾਰ ਸੱਕਿਆ।