Psalm 135:12
ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ। ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।
Psalm 135:12 in Other Translations
King James Version (KJV)
And gave their land for an heritage, an heritage unto Israel his people.
American Standard Version (ASV)
And gave their land for a heritage, A heritage unto Israel his people.
Bible in Basic English (BBE)
And gave their land for a heritage, even for a heritage to Israel his people.
Darby English Bible (DBY)
And gave their land for an inheritance, an inheritance unto Israel his people.
World English Bible (WEB)
And gave their land for a heritage, A heritage to Israel, his people.
Young's Literal Translation (YLT)
And He gave their land an inheritance, An inheritance to Israel His people,
| And gave | וְנָתַ֣ן | wĕnātan | veh-na-TAHN |
| their land | אַרְצָ֣ם | ʾarṣām | ar-TSAHM |
| heritage, an for | נַחֲלָ֑ה | naḥălâ | na-huh-LA |
| an heritage | נַ֝חֲלָ֗ה | naḥălâ | NA-huh-LA |
| unto Israel | לְיִשְׂרָאֵ֥ל | lĕyiśrāʾēl | leh-yees-ra-ALE |
| his people. | עַמּֽוֹ׃ | ʿammô | ah-moh |
Cross Reference
ਜ਼ਬੂਰ 78:55
ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ। ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ। ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
ਜ਼ਬੂਰ 136:21
ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਗਿਣਤੀ 33:54
ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਆਂ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਆਂ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।
ਅਸਤਸਨਾ 29:8
ਫ਼ੇਰ ਅਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰ ਲਈ ਅਤੇ ਇਸ ਨੂੰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਨੂੰ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦੇ ਦਿੱਤਾ।
ਯਸ਼ਵਾ 11:23
ਯਹੋਸ਼ੁਆ ਨੇ ਇਸਰਾਏਲ ਦੀ ਸਾਰੀ ਧਰਤੀ ਉੱਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਕਿ ਯਹੋਵਾਹ ਨੇ ਬਹੁਤ ਪਹਿਲਾਂ ਮੂਸਾ ਨੂੰ ਆਖਿਆ ਸੀ। ਯਹੋਵਾਹ ਨੇ ਉਹ ਧਰਤੀ ਇਸਰਾਏਲ ਨੂੰ ਉਵੇਂ ਹੀ ਦੇ ਦਿੱਤੀ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਅਤੇ ਯਹੋਸ਼ੁਆ ਨੇ ਧਰਤੀ ਨੂੰ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਵੰਡ ਦਿੱਤਾ। ਆਖਰਕਾਰ ਲੜਾਈ ਖਤਮ ਹੋ ਗਈ ਅਤੇ ਧਰਤੀ ਉੱਤੇ ਸ਼ਾਂਤੀ ਸਥਾਪਿਤ ਹੋ ਗਈ।
ਯਸ਼ਵਾ 12:7
ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਉੱਤਲੇ ਰਾਜਿਆਂ ਨੂੰ ਵੀ ਹਰਾ ਦਿੱਤਾ ਜਿਹੜੀ ਯਰਦਨ ਨਦੀ ਦੀ ਪੱਛਮ ਵੱਲ ਸੀ। ਯਹੋਸ਼ੁਆ ਨੇ ਇਸ ਧਰਤੀ ਵਿੱਚ ਲੋਕਾਂ ਦੀ ਅਗਵਾਈ ਕੀਤੀ। ਯਹੋਸ਼ੁਆ ਨੂੰ ਇਹ ਧਰਤੀ ਲੋਕਾਂ ਨੂੰ ਦਿੱਤੀ ਅਤੇ ਇਸ ਨੂੰ 12 ਪਰਿਵਾਰ-ਸਮੂਹਾਂ ਵਿੱਚ ਵੰਡ ਦਿੱਤਾ। ਇਹ ਉਹੀ ਧਰਤੀ ਸੀ ਜਿਸ ਨੂੰ ਦੇਣ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਇਹ ਧਰਤੀ ਲਬਾਨੋਨ ਦੀ ਵਾਦੀ ਵਿੱਚਲੇ ਬਆਲ ਗਾਦ ਅਤੇ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਵਿੱਚਕਾਰ ਸੀ।
ਜ਼ਬੂਰ 44:1
ਨਿਰਦੇਸ਼ਕ ਲਈ: ਕੋਰਹ ਦਾ ਇੱਕ ਭੱਗਤੀ ਗੀਤ। ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ। ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ। ਉਨ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।