Psalm 119:16
ਮੈਨੂੰ ਤੁਹਾਡੇ ਨੇਮ ਪਸੰਦ ਹਨ। ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।
Psalm 119:16 in Other Translations
King James Version (KJV)
I will delight myself in thy statutes: I will not forget thy word.
American Standard Version (ASV)
I will delight myself in thy statutes: I will not forget thy word.
Bible in Basic English (BBE)
I will have delight in your rules; I will not let your word go out of my mind.
Darby English Bible (DBY)
I delight myself in thy statutes; I will not forget thy word.
World English Bible (WEB)
I will delight myself in your statutes. I will not forget your word.
Young's Literal Translation (YLT)
In Thy statutes I delight myself, I do not forget Thy word.
| I will delight myself | בְּחֻקֹּתֶ֥יךָ | bĕḥuqqōtêkā | beh-hoo-koh-TAY-ha |
| statutes: thy in | אֶֽשְׁתַּעֲשָׁ֑ע | ʾešĕttaʿăšāʿ | eh-sheh-ta-uh-SHA |
| I will not | לֹ֭א | lōʾ | loh |
| forget | אֶשְׁכַּ֣ח | ʾeškaḥ | esh-KAHK |
| thy word. | דְּבָרֶֽךָ׃ | dĕbārekā | deh-va-REH-ha |
Cross Reference
ਇਬਰਾਨੀਆਂ 10:16
“ਇਹੀ ਹੈ ਕਰਾਰ ਜਿਹੜਾ ਮੈਂ ਆਪਣੇ ਲੋਕਾਂ ਨਾਲ ਭਵਿੱਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ। ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।”
ਜ਼ਬੂਰ 119:92
ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ। ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।
ਜ਼ਬੂਰ 119:77
ਯਹੋਵਾਹ, ਮੈਨੂੰ ਸੱਕੂਨ ਪਹੁੰਚਾਉ ਅਤੇ ਮੈਨੂੰ ਜਿਉਣ ਦਿਉ। ਮੈਂ ਸੱਚਮੁੱਚ ਤੁਹਾਡੇ ਉਪਦੇਸ਼ਾਂ ਵਿੱਚ ਆਨੰਦ ਮਾਣਦਾ ਹਾਂ।
ਜ਼ਬੂਰ 119:70
ਬਹੁਤ ਲੋਕ ਮੂਰਖ ਹਨ। ਪਰ ਮੈਨੂੰ ਤੁਹਾਡੀਆਂ ਸਿੱਖਿਆਵਾ ਦਾ ਅਧਿਐਨ ਕਰਨ ਵਿੱਚ ਖੁਸ਼ੀ ਮਿਲਦੀ ਹੈ।
ਜ਼ਬੂਰ 119:47
ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ। ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।
ਜ਼ਬੂਰ 119:35
ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ। ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।
ਜ਼ਬੂਰ 119:24
ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ। ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।
ਯਾਕੂਬ 1:23
ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ।
ਰੋਮੀਆਂ 7:22
ਮੈਂ ਪਰਮੇਸ਼ੁਰ ਦੇ ਨੇਮ ਨਾਲ ਆਪਣੇ ਦਿਲ ਵਿੱਚ ਖੁਸ਼ੀ ਮਹਿਸੂਸ ਕੱਰਦਾ ਹਾਂ।
ਅਮਸਾਲ 3:1
ਧਰਮੀ ਜੀਵਨ ਤੁਹਾਡੀ ਜ਼ਿੰਦਗੀ ਵਿੱਚ ਵਾਧਾ ਕਰੇਗਾ ਮੇਰੇ ਬੇਟੇ, ਮੇਰੀ ਸਿੱਖਿਆ ਨੂੰ ਭੁੱਲੀਂ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਂ।
ਜ਼ਬੂਰ 119:176
ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ। ਮੇਰੀ ਤਲਾਸ਼ ਵਿੱਚ ਆਉ। ਯਹੋਵਾਹ, ਮੈਂ ਤੁਹਾਡਾ ਸੇਵਕ ਹਾਂ, ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
ਜ਼ਬੂਰ 119:141
ਮੈਂ ਇੱਕ ਨੌਜਵਾਨ ਹਾਂ, ਅਤੇ ਲੋਕ ਮੇਰਾ ਆਦਰ ਨਹੀਂ ਕਰਦੇ ਪਰ ਮੈਂ ਤੁਹਾਡੇ ਆਦੇਸ਼ਾ ਨੂੰ ਨਹੀਂ ਭੁੱਲਦਾ।
ਜ਼ਬੂਰ 119:109
ਮੇਰਾ ਜੀਵਨ ਸਦਾ ਖਤਰੇ ਵਿੱਚ ਹੈ। ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਨਹੀਂ ਭੁੱਲਿਆ ਹਾਂ।
ਜ਼ਬੂਰ 119:83
ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।
ਜ਼ਬੂਰ 119:14
ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
ਜ਼ਬੂਰ 119:11
ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ। ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
ਜ਼ਬੂਰ 40:8
ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ। ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਜ਼ਬੂਰ 1:2
ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ, ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।