Psalm 102:16
ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ। ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
Psalm 102:16 in Other Translations
King James Version (KJV)
When the LORD shall build up Zion, he shall appear in his glory.
American Standard Version (ASV)
For Jehovah hath built up Zion; He hath appeared in his glory.
Bible in Basic English (BBE)
When the Lord has put up the walls of Zion, and has been been in his glory;
Darby English Bible (DBY)
When Jehovah shall build up Zion, he will appear in his glory.
World English Bible (WEB)
For Yahweh has built up Zion. He has appeared in his glory.
Young's Literal Translation (YLT)
For Jehovah hath builded Zion, He hath been seen in His honour,
| When | כִּֽי | kî | kee |
| the Lord | בָנָ֣ה | bānâ | va-NA |
| shall build up | יְהוָ֣ה | yĕhwâ | yeh-VA |
| Zion, | צִיּ֑וֹן | ṣiyyôn | TSEE-yone |
| he shall appear | נִ֝רְאָ֗ה | nirʾâ | NEER-AH |
| in his glory. | בִּכְבוֹדֽוֹ׃ | bikbôdô | beek-voh-DOH |
Cross Reference
ਯਸਈਆਹ 60:1
ਪਰਮੇਸ਼ੁਰ ਆ ਰਿਹਾ ਹੈ “ਹੇ ਯਰੂਸ਼ਲਮ, ਮੇਰੇ ਨੂਰ, ਉੱਠ। ਤੁਹਾਡਾ ਨੂਰ (ਯਹੋਵਾਹ) ਆ ਰਿਹਾ ਹੈ। ਯਹੋਵਾਹ ਦਾ ਪਰਤਾਪ ਤੁਹਾਡੇ ਉੱਤੇ ਚਮਕੇਗਾ।
ਜ਼ਬੂਰ 147:2
ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ। ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ। ਜਿਹੜੇ ਕੈਦ ਹੋ ਗਏ ਸਨ।
ਜ਼ਿਕਰ ਯਾਹ 2:6
ਯਹੋਵਾਹ ਆਪਣੇ ਲੋਕਾਂ ਨੂੰ ਘਰ ਬੁਲਾਉਂਦਾ ਯਹੋਵਾਹ ਆਖਦਾ ਹੈ, “ਜਲਦੀ ਕਰੋ! ਜਲਦੀ ਨਾਲ ਉੱਤਰ ਦੇਸ ਵਿੱਚੋਂ ਨੱਸੋ। ਹਾਂ, ਇਹ ਸੱਚ ਹੈ ਕਿ ਮੈਂ ਹਰ ਦਿਸ਼ਾ ਵਿੱਚ ਤੁਹਾਡੇ ਲੋਕ ਬਿਖਰਾ ਛੱਡੇ ਹਨ।
ਮੀਕਾਹ 2:9
ਤੁਸੀਂ ਮੇਰੇ ਆਦਮੀਆਂ ਦੀਆਂ ਔਰਤਾਂ ਦੇ ਸੁਹਣੇ ਘਰਾਂ ਨੂੰ ਲੁੱਟਿਆ ਅਤੇ ਉਨ੍ਹਾਂ ਦੇ ਮਾਸੂਬ ਬੱਚਿਆਂ ਤੋਂ ਮੇਰਾ ਸਾਰਾ ਧਨ ਲੁੱਟ ਲਿਆ।
ਯਰਮਿਆਹ 33:7
ਮੈਂ ਯਹੂਦਾਹ ਅਤੇ ਇਸਰਾਏਲ ਉੱਤੇ ਚੰਗੀਆਂ ਗੱਲਾਂ ਫ਼ੇਰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਓਸੇ ਤਰ੍ਹਾਂ ਫ਼ੇਰ ਤਾਕਤਵਰ ਬਣਾ ਦਿਆਂਗਾ ਜਿਵੇਂ ਉਹ ਅਤੀਤ ਵਿੱਚ ਸਨ।
ਯਰਮਿਆਹ 31:4
ਇਸਰਾਏਲ, ਮੇਰੀ ਵਹੁਟੀਏ, ਮੈਂ ਤੈਨੂੰ ਫ਼ੇਰ ਉਸਾਰਾਂਗਾ। ਤੂੰ ਫ਼ੇਰ ਤੋਂ ਇੱਕ ਮੁਲਕ ਬਣੇਁਗੀ। ਤੂੰ ਫ਼ੇਰ ਤੋਂ ਆਪਣੀਆਂ ਤੰਬੂਰੀਆਂ ਚੁੱਕੇਂਗੀ। ਫ਼ੇਰ ਤੂੰ ਉਨ੍ਹਾਂ ਸਾਰੇ ਲੋਕਾਂ ਨਾਲ ਨੱਚੇਁਗੀ, ਜਿਹੜੇ ਖੁਸ਼ੀ ਮਨਾ ਰਹੇ ਨੇ।
ਯਸਈਆਹ 66:18
“ਕਿਉਂ ਕਿ ਮੈਂ ਉਨ੍ਹਾਂ ਦੀਆਂ ਸੋਚਾਂ ਅਤੇ ਕਰਨੀਆਂ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਆ ਰਿਹਾ ਹਾਂ। ਮੈਂ ਸਮੂਹ ਲੋਕਾਂ ਅਤੇ ਸਮੂਹ ਕੌਮਾਂ ਨੂੰ ਇਕੱਠਿਆਂ ਕਰਾਂਗਾ। ਉਹ ਆਉਣਗੇ ਅਤੇ ਮੇਰੀ ਮਹਿਮਾ ਨੂੰ ਦੇਖਣਗੇ।
ਯਸਈਆਹ 61:3
ਯਹੋਵਾਹ ਨੇ ਮੈਨੂੰ ਸੀਯੋਨ ਦੇ ਉਦਾਸ ਲੋਕਾਂ ਵੱਲ ਭੇਜਿਆ ਸੀ। ਮੈਂ ਉਨ੍ਹਾਂ ਨੂੰ ਜਸ਼ਨ ਲਈ ਤਿਆਰ ਕਰਾਂਗਾ। ਮੈਂ ਉਨ੍ਹਾਂ ਦੇ ਮੱਬੇ ਉੱਤੋਂ ਰਾਖ ਨੂੰ ਪੂੰਝ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਤਾਜ ਦਿਆਂਗਾ। ਮੈਂ ਉਨ੍ਹਾਂ ਦੀ ਉਦਾਸੀ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਤੇਲ ਦੇ ਦਿਆਂਗਾ। ਮੈਂ ਉਨ੍ਹਾਂ ਦਾ ਗਮ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਜਸ਼ਨ ਦੀ ਪੋਸ਼ਾਕ ਦਿਆਂਗਾ। ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਇੱਕ ਨਾਮ ਦੇਣ ਲਈ ਭੇਜਿਆ ਸੀ ‘ਚੰਗੇ ਰੁੱਖ’ ਅਤੇ ‘ਯਹੋਵਾਹ ਦਾ ਅਦਭੁਤ ਪੌਦਾ।’
ਯਸਈਆਹ 60:7
ਲੋਕ ਕੇਦਾਰ ਤੋਂ ਸਾਰੀਆਂ ਭੇਡਾਂ ਇਕੱਠੀਆਂ ਕਰਨਗੇ ਅਤੇ ਉਹ ਤੁਹਾਨੂੰ ਦੇ ਦੇਵਣਗੇ। ਉਹ ਨਬਾਯੋਬ ਵਿੱਚੋਂ ਦੁਂਬੇ ਲੈ ਕੇ ਆਉਣਗੇ। ਤੁਸੀਂ ਮੇਰੀ ਜਗਵੇਦੀ ਉੱਤੇ ਉਨ੍ਹਾਂ ਜਾਨਵਰਾਂ ਦੀ ਭੇਟ ਚੜ੍ਹਾਵੋਂਗੇ। ਅਤੇ ਮੈਂ ਉਨ੍ਹਾਂ ਨੂੰ ਪ੍ਰਵਾਨ ਕਰਾਂਗਾ। ਮੈਂ ਆਪਣੇ ਅਦਭੁਤ ਮੰਦਰ ਨੂੰ ਰ ਵੀ ਖੂਬਸੂਰਤ ਬਣਾਵਾਂਗਾ।
ਯਸਈਆਹ 14:26
ਇਹੀ ਗੱਲ ਹੈ ਜਿਸਦੀ ਮੈਂ ਆਪਣੇ ਲੋਕਾਂ ਲਈ ਯੋਜਨਾ ਬਣਾਈ ਹੈ। ਅਤੇ ਮੈਂ ਆਪਣੀ ਬਾਂਹ (ਸ਼ਕਤੀ) ਦੀ ਵਰਤੋਂ ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਕਰਾਂਗਾ।”
ਯਸਈਆਹ 2:2
ਆਖਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਵਾਲਾ ਪਰਬਤ ਸਭ ਤੋਂ ਉੱਚੇ ਪਹਾੜਾਂ ਤੇ ਹੋਵੇਗਾ। ਇਸ ਨੂੰ ਸਾਰੀਆਂ ਪਹਾੜੀਆਂ ਤੋਂ ਉੱਚਾ ਕਰ ਦਿੱਤਾ ਜਾਵੇਗਾ। ਸਮੂਹ ਕੌਮਾਂ ਦੇ ਲੋਕਾਂ ਦੀ ਇੱਕਸਾਰ ਭੀੜ ਉੱਥੇ ਜਾ ਰਹੀ ਹੋਵੇਗੀ।
ਜ਼ਬੂਰ 97:6
ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ। ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।
ਜ਼ਬੂਰ 69:35
ਯਹੋਵਾਹ ਸੀਯੋਨ ਨੂੰ ਬਚਾਵੇਗਾ। ਯਹੋਵਾਹ ਯਹੂਦਾਹ ਦੇ ਸ਼ਹਿਰਾਂ ਦੀ ਪੁਨਰ ਉਸਾਰੀ ਕਰੇਗਾ। ਉਸ ਦੇ ਲੋਕ ਉੱਥੇ ਜੰਮ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
ਜ਼ਬੂਰ 51:18
ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ। ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।