Proverbs 19:26
ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿੰਦਗੀ ਦਾ ਕਾਰਣ ਬਣਦਾ ਹੈ।
Proverbs 19:26 in Other Translations
King James Version (KJV)
He that wasteth his father, and chaseth away his mother, is a son that causeth shame, and bringeth reproach.
American Standard Version (ASV)
He that doeth violence to his father, and chaseth away his mother, Is a son that causeth shame and bringeth reproach.
Bible in Basic English (BBE)
He who is violent to his father, driving away his mother, is a son causing shame and a bad name.
Darby English Bible (DBY)
He that ruineth [his] father and chaseth away [his] mother is a son that causeth shame and bringeth reproach.
World English Bible (WEB)
He who robs his father and drives away his mother, Is a son who causes shame and brings reproach.
Young's Literal Translation (YLT)
Whoso is spoiling a father causeth a mother to flee, A son causing shame, and bringing confusion.
| He that wasteth | מְֽשַׁדֶּד | mĕšadded | MEH-sha-ded |
| his father, | אָ֭ב | ʾāb | av |
| and chaseth away | יַבְרִ֣יחַ | yabrîaḥ | yahv-REE-ak |
| mother, his | אֵ֑ם | ʾēm | ame |
| is a son | בֵּ֝֗ן | bēn | bane |
| shame, causeth that | מֵבִ֥ישׁ | mēbîš | may-VEESH |
| and bringeth reproach. | וּמַחְפִּֽיר׃ | ûmaḥpîr | oo-mahk-PEER |
Cross Reference
ਅਮਸਾਲ 30:17
ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
ਅਮਸਾਲ 17:2
ਸੂਝਵਾਨ ਨੋਕਰ ਆਪਣੇ ਮਾਲਕ ਦੇ ਮੂਰਖ ਪੁੱਤਰ ਉੱਤੇ ਰਾਜ ਕਰੇਗਾ, ਜੋ ਸ਼ਰਮਸਾਰੀ ਲਿਆਉਂਦਾ ਹੈ। ਅਜਿਹਾ ਨੋਕਰ ਆਪਣੇ ਮਾਲਕ ਦੀ ਦੌਲਤ ਉਸ ਦੇ ਪੁੱਤਰ ਵਾਂਗ ਵਿਰਾਸਤ ਵਿੱਚ ਲੈ ਲਵੇਗਾ।
ਅਮਸਾਲ 10:5
ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਢੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।
ਲੋਕਾ 15:30
ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵੱਛਾ ਵੱਢਿਆ ਹੈ।’
ਲੋਕਾ 15:12
ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ।
ਅਮਸਾਲ 30:11
ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਆਪਣੀ ਮਾਤਾ ਨੂੰ ਧੰਨ ਨਹੀਂ ਆਖਦੇ।
ਅਮਸਾਲ 28:24
ਉਹ ਜੋ ਆਪਣੇ ਮਾਪਿਆਂ ਤੋਂ ਵੀ ਚੁਰਾਉਂਦਾ ਅਤੇ ਆਖਦਾ, “ਇਸ ਵਿੱਚ ਕੁਝ ਵੀ ਗ਼ਲਤ ਨਹੀਂ!” ਉਸ ਵਿਅਕਤੀ ਦਾ ਸਾਂਝੀਦਾਰ ਹੁੰਦਾ ਹੈ ਜੋ ਤਬਾਹੀ ਦਾ ਕਾਰਣ ਬਣਦਾ ਹੈ।
ਅਮਸਾਲ 28:14
ਜਿਹੜਾ ਵਿਅਕਤੀ ਹਮੇਸ਼ਾ ਇੱਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਹਮਣਾ ਕਰਦਾ।
ਅਮਸਾਲ 28:7
ਸੂਝਵਾਨ ਪੁੱਤਰ ਨੇਮ ਤੇ ਚੱਲਦਾ ਹੈ ਪਰ ਉਹ ਜਿਹੜਾ ਬੇਕਾਰ ਲੋਕਾਂ ਦਾ ਸੰਗ ਕਰਦਾ, ਆਪਣੇ ਪਿਉ ਨੂੰ ਬੇਇੱਜ਼ਤ ਕਰਦਾ ਹੈ।
ਅਮਸਾਲ 23:22
-16- ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਤੁਹਾਡਾ ਪਿਤਾ ਤੁਹਾਨੂੰ ਦੱਸਦਾ ਹੈ। ਆਪਣੇ ਪਿਤਾ ਤੋਂ ਬਿਨਾਂ ਤੁਹਾਡਾ ਜਨਮ ਹੀ ਨਹੀਂ ਸੀ ਹੋਣਾ। ਅਤੇ ਆਪਣੀ ਮਾਂ ਦਾ ਆਦਰ ਕਰੋ, ਉਦੋਂ ਵੀ ਜਦੋਂ ਉਹ ਬਿਰਧ ਹੋ ਜਾਵੇ।
ਅਮਸਾਲ 17:25
ਮੂਰਖ ਪੁੱਤਰ ਆਪਣੇ ਪਿਤਾ ਲਈ ਅਫ਼ਸੋਸ ਦਾ ਕਾਰਣ ਬਣਦਾ ਹੈ। ਅਤੇ ਮੂਰਖ ਪੁੱਤਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਉਦਾਸੀ ਦਿੰਦਾ ਹੈ।
ਅਮਸਾਲ 10:1
ਸੁਲੇਮਾਨ ਦੀਆਂ ਕਹਾਉਤਾਂ ਇਹ ਕਹਾਉਤਾਂ ਸੁਲੇਮਾਨ ਦੀਆਂ ਹਨ: ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।
ਅਸਤਸਨਾ 21:18
ਜਿਹੜੇ ਬੱਚੇ ਹੁਕਮ ਨਾ ਮੰਨਣ “ਹੋ ਸੱਕਦਾ ਹੈ ਕਿਸੇ ਬੰਦੇ ਦਾ ਅਜਿਹਾ ਪੁੱਤਰ ਹੋਵੇ ਜਿਹੜਾ ਜ਼ਿੱਦੀ ਹੋਵੇ ਅਤੇ ਹੁਕਮ ਮੰਨਣ ਤੋਂ ਇਨਕਾਰ ਕਰੇ। ਇਹ ਪੁੱਤਰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਉਹ ਆਪਣੇ ਪੁੱਤਰ ਨੂੰ ਸਜ਼ਾ ਦਿੰਦੇ ਹਨ ਪਰ ਉਹ ਫ਼ਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ।