Proverbs 14:35
ਇੱਕ ਸਿਆਣਾ ਸੇਵਕ ਰਾਜੇ ਲਈ ਖੁਸ਼ੀ ਲਿਆਉਂਦਾ ਹੈ, ਪਰ ਜਿਹੜਾ ਸੇਵਕ ਸ਼ਰਮਸਾਰੀ ਲਿਆਉਂਦਾ ਰਾਜੇ ਨੂੰ ਕ੍ਰੋਧਵਾਨ ਕਰ ਦਿੰਦਾ ਹੈ।
Proverbs 14:35 in Other Translations
King James Version (KJV)
The king's favour is toward a wise servant: but his wrath is against him that causeth shame.
American Standard Version (ASV)
The king's favor is toward a servant that dealeth wisely; But his wrath will be `against' him that causeth shame.
Bible in Basic English (BBE)
The king has pleasure in a servant who does wisely, but his wrath is against him who is a cause of shame.
Darby English Bible (DBY)
The king's favour is toward a wise servant; but his wrath is [against] him that causeth shame.
World English Bible (WEB)
The king's favor is toward a servant who deals wisely, But his wrath is toward one who causes shame.
Young's Literal Translation (YLT)
The favour of a king `is' to a wise servant, And an object of his wrath is one causing shame!
| The king's | רְֽצוֹן | rĕṣôn | REH-tsone |
| favour | מֶ֭לֶךְ | melek | MEH-lek |
| is toward a wise | לְעֶ֣בֶד | lĕʿebed | leh-EH-ved |
| servant: | מַשְׂכִּ֑יל | maśkîl | mahs-KEEL |
| wrath his but | וְ֝עֶבְרָת֗וֹ | wĕʿebrātô | VEH-ev-ra-TOH |
| is | תִּהְיֶ֥ה | tihye | tee-YEH |
| against him that causeth shame. | מֵבִֽישׁ׃ | mēbîš | may-VEESH |
Cross Reference
ਮੱਤੀ 24:45
ਚੰਗੇ ਨੋਕਰ ਅਤੇ ਬੁਰੇ ਨੋਕਰ “ਗਿਆਨੀ ਅਤੇ ਭਰੋਸੇ ਯੋਗ ਨੋਕਰ ਕੌਣ ਹੈ? ਉਹ ਅਜਿਹਾ ਹੈ ਜਿਸ ਨੂੰ ਮਾਲਕ ਨੇ ਹੋਰਨਾਂ ਸਾਰੇ ਨੋਕਰਾਂ ਉੱਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਦਾਰੀ ਦਿੱਤੀ ਹੈ?
ਅਮਸਾਲ 22:11
ਇੱਕ ਸ਼ੁੱਧ ਹਿਰਦੇ ਅਤੇ ਕ੍ਰਿਪਾਲੂ ਸ਼ਬਦ ਰਾਜੇ ਨੂੰ ਵੀ ਦੋਸਤ ਬਣਾ ਲਵੇਗਾ।
ਲੋਕਾ 12:42
ਤਾਂ ਪ੍ਰਭੂ ਨੇ ਆਖਿਆ, “ਉਹ ਕਿਹੜਾ ਸਿਆਣਾ ਅਤੇ ਵਿਸ਼ਵਾਸਯੋਗ ਨੌਕਰ ਹੈ ਜਿਸ ਨੂੰ ਮਾਲਕ ਦੂਜੇ ਨੌਕਰਾਂ ਉੱਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਸਮਗਰੀ ਦੀ ਪੂਰਤੀ ਲਈ ਨਿਯੁਕਤ ਕਰੇਗ਼ਾ?
ਮੱਤੀ 25:23
“ਮਾਲਕ ਨੇ ਆਖਿਆ, ‘ਬਹੁਤ ਵੱਧੀਆ! ਤੂੰ ਇੱਕ ਚੰਗਾ ਅਤੇ ਵਫ਼ਾਦਾਰ ਨੋਕਰ ਹੈ ਤੂੰ ਉਸ ਥੋੜੇ ਜਿਹੇ ਧਨ ਦੀ ਸਹੀ ਵਰਤੋਂ ਕੀਤੀ ਹੈ, ਇਸ ਲਈ ਮੈਂ ਤੈਨੂੰ ਵੱਡੀਆਂ ਜ਼ਿੰਮੇਦਾਰੀਆਂ ਦੇਵਾਂਗਾ। ਤੂੰ ਆ ਅਤੇ ਮੇਰੇ ਨਾਲ ਪ੍ਰਸ਼ੰਸਾ ਸਾਂਝੀ ਕਰ।’
ਮੱਤੀ 25:21
“ਮਾਲਕ ਨੇ ਉੱਤਰ ਦਿੱਤਾ, ‘ਬਹੁਤ ਵੱਧੀਆ, ਤੂੰ ਇੱਕ ਚੰਗਾ ਨੋਕਰ ਹੈ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਤੂੰ ਉਸ ਥੋੜੇ ਜਿਹੇ ਧਨ ਨੂੰ ਸਹੀ ਢੰਗ ਨਾਲ ਵਰਤਿਆ ਹੈ। ਇਸ ਲਈ ਮੈਂ ਹੁਣ ਤੈਨੂੰ ਇਸਤੋਂ ਵੱਡਾ ਇਖਤਿਆਰ ਦੇਵਾਂਗਾ। ਇਸ ਲਈ ਤੂੰ ਹੁਣ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
ਅਮਸਾਲ 29:12
ਜੇ ਕੋਈ ਹਾਕਮ ਝੂਠ ਸੁਣਦਾ ਹੈ, ਤਾਂ ਉਸ ਦੇ ਸਾਰੇ ਅਧਿਕਾਰੀ ਬੁਰੇ ਹੋਣਗੇ।
ਅਮਸਾਲ 25:5
ਇਸੇ ਤਰ੍ਹਾਂ ਹੀ ਜਦੋਂ ਤੁਸੀਂ ਰਾਜੇ ਦੀ ਕਚਿਹਰੀ ਵਿੱਚੋਂ ਦੁਸ਼ਟ ਲੋਕਾਂ ਨੂੰ ਕੱਢ ਦਿਉਂਗੇ, ਨੇਕੀ ਰਾਹੀਂ ਉਸਦਾ ਤਖਤ ਮਜ਼ਬੂਤ ਹੋ ਜਾਵੇਗਾ।
ਅਮਸਾਲ 20:26
ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।
ਅਮਸਾਲ 20:8
ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ।
ਅਮਸਾਲ 19:26
ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿੰਦਗੀ ਦਾ ਕਾਰਣ ਬਣਦਾ ਹੈ।
ਅਮਸਾਲ 19:12
ਰਾਜੇ ਦੇ ਗੁੱਸੇ ਭਰੇ ਬੋਲ ਬੱਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।
ਅਮਸਾਲ 17:2
ਸੂਝਵਾਨ ਨੋਕਰ ਆਪਣੇ ਮਾਲਕ ਦੇ ਮੂਰਖ ਪੁੱਤਰ ਉੱਤੇ ਰਾਜ ਕਰੇਗਾ, ਜੋ ਸ਼ਰਮਸਾਰੀ ਲਿਆਉਂਦਾ ਹੈ। ਅਜਿਹਾ ਨੋਕਰ ਆਪਣੇ ਮਾਲਕ ਦੀ ਦੌਲਤ ਉਸ ਦੇ ਪੁੱਤਰ ਵਾਂਗ ਵਿਰਾਸਤ ਵਿੱਚ ਲੈ ਲਵੇਗਾ।
ਅਮਸਾਲ 10:5
ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਢੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।
ਜ਼ਬੂਰ 101:4
ਮੈਂ ਇਮਾਨਦਾਰ ਬਣਾਂਗਾ। ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।