Proverbs 10:14
ਸਿਆਣੇ ਲੋਕ ਹਮੇਸ਼ਾ ਗਿਆਨ ਹਾਸਿਲ ਕਰਦੇ ਰਹਿੰਦੇ ਹਨ, ਪਰ ਮੂਰਖ ਲੋਕਾਂ ਦੇ ਸ਼ਬਦ ਬਰਬਾਦੀ ਨੂੰ ਸੱਦਾ ਦਿੰਦੇ ਹਨ।
Proverbs 10:14 in Other Translations
King James Version (KJV)
Wise men lay up knowledge: but the mouth of the foolish is near destruction.
American Standard Version (ASV)
Wise men lay up knowledge; But the mouth of the foolish is a present destruction.
Bible in Basic English (BBE)
Knowledge is stored up by the wise, but the mouth of the foolish man is a destruction which is near.
Darby English Bible (DBY)
The wise lay up knowledge; but the mouth of the fool is near destruction.
World English Bible (WEB)
Wise men lay up knowledge, But the mouth of the foolish is near ruin.
Young's Literal Translation (YLT)
The wise lay up knowledge, and the mouth of a fool `is' near ruin.
| Wise | חֲכָמִ֥ים | ḥăkāmîm | huh-ha-MEEM |
| men lay up | יִצְפְּנוּ | yiṣpĕnû | yeets-peh-NOO |
| knowledge: | דָ֑עַת | dāʿat | DA-at |
| mouth the but | וּפִֽי | ûpî | oo-FEE |
| of the foolish | אֱ֝וִיל | ʾĕwîl | A-veel |
| is near | מְחִתָּ֥ה | mĕḥittâ | meh-hee-TA |
| destruction. | קְרֹבָֽה׃ | qĕrōbâ | keh-roh-VA |
Cross Reference
ਅਮਸਾਲ 18:7
ਇੱਕ ਮੂਰਖ ਆਦਮੀ ਦਾ ਮੂੰਹ ਉਸਦੀ ਬਰਬਾਦੀ ਹੈ, ਉਸ ਦੇ ਬੁਲ੍ਹ ਉਸ ਦੇ ਜੀਵਨ ਲਈ ਸ਼ਿਕੰਜ਼ਾ ਹਨ।
ਅਮਸਾਲ 10:8
ਸਿਆਣਾ ਵਿਅਕਤੀ ਆਦੇਸ਼ਾਂ ਨੂੰ ਪ੍ਰਵਾਨ ਕਰ ਲੈਂਦਾ, ਪਰ ਇੱਕ ਮੂਰਖ ਜੋ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।
ਅਮਸਾਲ 13:3
ਜਿਹੜਾ ਬੰਦਾ ਆਪਣੇ ਬੋਲਾਂ ਵਿੱਚ ਸਾਵੱਧਾਨ ਹੋਵੇ ਆਪਣੀ ਜਾਨ ਦਾ ਬਚਾਉ ਕਰ ਲੈਂਦਾ ਹੈ। ਪਰ ਉਹ ਬੰਦਾ ਜਿਹੜਾ ਬਿਨਾ ਸੋਚੇ ਬੋਲਦਾ ਹੈ, ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
ਅਮਸਾਲ 10:10
ਉਹ ਬੰਦਾ ਜਿਹੜਾ ਸੱਚ ਨੂੰ ਛੁਪਾਉਂਦਾ, ਮੁਸੀਬਤ ਪੈਦਾ ਕਰਦਾ ਹੈ ਅਤੇ ਇੱਕ ਮੂਰਖ ਜਿਹੜਾ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।
ਅਮਸਾਲ 9:9
ਕਿਸੇ ਸਿਆਣੇ ਬੰਦੇ ਨੂੰ ਸਿੱਖਿਆ ਦੇਵੋ ਅਤੇ ਉਹ ਹੋਰ ਸਿਆਣਾ ਬਣ ਜਾਵੇਗਾ। ਜੇ ਤੁਸੀਂ ਕਿਸੇ ਸਿੱਖਿਆ ਪ੍ਰਾਪਤ ਬੰਦੇ ਨੂੰ ਸਿੱਖਿਆ ਦੇਵੋਂਗੇ, ਅਤੇ ਉਹ ਆਪਣਾ ਗਿਆਨ ਵੱਧਾਅ ਲਵੇਗਾ।
੨ ਕੁਰਿੰਥੀਆਂ 4:6
ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
ਮੱਤੀ 13:52
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸ ਨੂੰ ਇਸ ਸਵਰਗ ਦੇ ਰਾਜ ਬਾਰੇ ਸਿੱਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”
ਮੱਤੀ 13:44
ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ “ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।
ਮੱਤੀ 12:35
ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ।
ਅਮਸਾਲ 21:23
ਜਿਸ ਬੰਦੇ ਦਾ ਆਪਣੀ ਕਥਨੀ ਅਤੇ ਜੁਬਾਨ ਤੇ ਕਾਬੂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਵੀ ਖਤਰੇ ਤੋਂ ਬਚਾ ਲੈਂਦਾ ਹੈ।
ਅਮਸਾਲ 19:8
ਜਿਹੜਾ ਵਿਅਕਤੀ ਗਿਆਨ ਹਾਸਿਲ ਕਰ ਲੈਂਦਾ ਹੈ, ਆਪਣੇ-ਆਪ ਦਾ ਖਿਆਲ ਰੱਖਦਾ ਹੈ, ਜਿਹੜਾ ਵਿਅਕਤੀ ਸਿਖਦਾ ਰਹਿੰਦਾ ਹੈ, ਉੱਨਤੀ ਕਰਦਾ ਰਹਿੰਦਾ ਹੈ।
ਅਮਸਾਲ 18:15
ਇੱਕ ਸੂਝਵਾਨ ਆਦਮੀ ਗਿਆਨ ਪ੍ਰਾਪਤ ਕਰਦਾ ਹੈ, ਸਿਆਣੇ ਲੋਕਾਂ ਦੇ ਕੰਨ ਗਿਆਨ ਲੋਚਦੇ ਹਨ।
ਅਮਸਾਲ 18:1
ਇੱਕ ਨਾ ਦੋਸਤਾਨਾ ਵਿਅਕਤੀ ਆਪਣੀਆਂ ਹੀ ਇੱਛਾਵਾਂ ਦਾ ਪਿੱਛਾ ਕਰਦਾ ਹੈ, ਉਹ ਹਰ ਸਲਾਹ ਨੂੰ ਘ੍ਰਿਣਾ ਕਰਦਾ ਹੈ।
ਅਮਸਾਲ 1:5
ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵੱਧਾਉਣ ਦਿਓ ਅਤੇ ਸਿੱਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ।