Nahum 1:9
ਤੁਸੀਂ ਯਹੋਵਾਹ ਦੇ ਖਿਲਾਫ਼ ਵਿਉਂਤਾਂ ਕਿਉਂ ਬਣਾ ਰਹੇ ਹੋ? ਉਹ ਸਤਿਆਨਾਸ ਕਰ ਦੇਵੇਗਾ। ਮੁਸੀਬਤ ਦੂਸਰੀ ਵਾਰ ਨਹੀਂ ਆਵੇਗੀ।
Nahum 1:9 in Other Translations
King James Version (KJV)
What do ye imagine against the LORD? he will make an utter end: affliction shall not rise up the second time.
American Standard Version (ASV)
What do ye devise against Jehovah? he will make a full end; affliction shall not rise up the second time.
Bible in Basic English (BBE)
What are you designing against the Lord? he will put an end to it: his haters will not come up again a second time.
Darby English Bible (DBY)
What do ye imagine against Jehovah? He will make a full end: trouble shall not rise up the second time.
World English Bible (WEB)
What do you plot against Yahweh? He will make a full end. Affliction won't rise up the second time.
Young's Literal Translation (YLT)
What do we devise against Jehovah? An end He is making, arise not twice doth distress.
| What | מַה | ma | ma |
| do ye imagine | תְּחַשְּׁבוּן֙ | tĕḥaššĕbûn | teh-ha-sheh-VOON |
| against | אֶל | ʾel | el |
| Lord? the | יְהוָ֔ה | yĕhwâ | yeh-VA |
| he | כָּלָ֖ה | kālâ | ka-LA |
| will make | ה֣וּא | hûʾ | hoo |
| end: utter an | עֹשֶׂ֑ה | ʿōśe | oh-SEH |
| affliction | לֹֽא | lōʾ | loh |
| shall not | תָק֥וּם | tāqûm | ta-KOOM |
| rise up | פַּעֲמַ֖יִם | paʿămayim | pa-uh-MA-yeem |
| the second time. | צָרָֽה׃ | ṣārâ | tsa-RA |
Cross Reference
ਜ਼ਬੂਰ 33:10
ਉਹ ਹਰ ਇੱਕ ਦੀ ਯੋਜਨਾ ਨੂੰ ਤਬਾਹ ਕਰ ਸੱਕਦਾ ਹੈ। ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਸੱਕਦਾ ਹੈ।
੨ ਕੁਰਿੰਥੀਆਂ 10:5
ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵੱਧਾਉਂਦੀ ਹੈ। ਅਤੇ ਅਸੀਂ ਹਰ ਵਿੱਚਾਰ ਨੂੰ ਫ਼ੜਦੇ ਹਾਂ ਅਤੇ ਇਸ ਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।
ਰਸੂਲਾਂ ਦੇ ਕਰਤੱਬ 4:25
ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ; ‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ? ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?
ਨਾ ਹੋਮ 1:11
ਅੱਸ਼ੂਰ, ਤੇਰੇ ਵੱਲੋਂ ਇੱਕ ਮਨੱਖ ਆਇਆ, ਉਸ ਨੇ ਯਹੋਵਾਹ ਦੇ ਵਿਰੁੱਧ ਮਤੇ ਪਕਾਏ, ਅਤੇ ਭੈੜੀ ਮੱਤ ਦਿੱਤੀ।
ਹਿਜ਼ ਕੀ ਐਲ 38:10
ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਉਸ ਸਮੇਂ, ਤੇਰੇ ਮਨ ਵਿੱਚ ਇੱਕ ਫ਼ੁਰਨਾ ਫ਼ੁਰੇਗਾ। ਤੂੰ ਇੱਕ ਮੰਦੀ ਯੋਜਨਾ ਬਨਾਉਣ ਲੱਗ ਪਵੇਂਗਾ।
ਯਸਈਆਹ 8:9
ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ! ਤੁਸੀਂ ਹਾਰ ਜਾਵੋਂਗੇ। ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ! ਜੰਗ ਲਈ ਤਿਆਰੀ ਕਰੋ! ਤੁਸੀਂ ਹਾਰ ਜਾਵੋਗੇ!
ਅਮਸਾਲ 21:30
ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।
ਜ਼ਬੂਰ 21:11
ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ। ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
ਜ਼ਬੂਰ 2:1
ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ? ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
੧ ਸਮੋਈਲ 26:8
ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸ ਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿੰਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸ ਨੂੰ ਚਿੱਤ ਕਰ ਦੇਵਾਂਗਾ।”
੧ ਸਮੋਈਲ 3:12
ਜਿਸ ਦਿਨ ਮੈਂ ਏਲੀ ਦੇ ਪਰਿਵਾਰ ਦਾ ਨਿਆਂ ਕਰਾਂਗਾ, ਮੈਂ ਪੂਰੀ ਤਰ੍ਹਾਂ ਉਸ ਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਮੈਂ ਉਸ ਦੇ ਪਰਿਵਾਰ ਦੇ ਖਿਲਾਫ਼ ਬੋਲਿਆ ਸਭ ਕੁਝ ਪੂਰਾ ਕਰਾਂਗਾ-ਸ਼ੁਰੂਆਤ ਤੋਂ ਲੈ ਕੇ ਅੰਤ ਤੀਕ।
੨ ਸਮੋਈਲ 20:10
ਪਰ ਅਮਾਸਾ ਨੇ ਉਸ ਤਲਵਾਰ ਵੱਲ ਜੋ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਯੋਆਬ ਨੇ ਉਸ ਨੂੰ ਤਲਵਾਰ ਨਾਲ ਉਸਦੀ ਪੰਜਵੀਂ ਪੱਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆਂ। ਫ਼ਿਰ ਯੋਆਬ ਨੂੰ ਦੂਜੀ ਵਾਰ ਉਸਤੇ ਵਾਰ ਨਾ ਕਰਨਾ ਪਿਆ ਕਿਉਂ ਕਿ ਉਹ ਪਹਿਲਾਂ ਹੀ ਖਤਮ ਹੋ ਗਿਆ ਸੀ। ਦਾਊਦ ਦੇ ਆਦਮੀ ਸ਼ਬਾ ਦੀ ਭਾਲ ਜਾਰੀ ਰੱਖਦੇ ਹਨ ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਈ ਫ਼ੇਰ ਸ਼ਬਾ ਦਾ ਪਿੱਛਾ ਕਰਨ ਲੱਗ ਪਏ।