Micah 5:12
ਬਹੁਤੀ ਦੇਰ ਤੁਹਾਡਾ ਜਾਦੂ ਨਾ ਚੱਲੇਗਾ ਤੁਹਾਡੀ ਭਵਿੱਖਬਾਣੀ ਕਰਨ ਵਾਲੇ ਮਨੁੱਖ ਖਤਮ ਹੋ ਜਾਣਗੇ।
Micah 5:12 in Other Translations
King James Version (KJV)
And I will cut off witchcrafts out of thine hand; and thou shalt have no more soothsayers:
American Standard Version (ASV)
And I will cut off witchcrafts out of thy hand; and thou shalt have no `more' soothsayers:
Bible in Basic English (BBE)
And I will have your images and your pillars cut off from you; and you will no longer give worship to the work of your hands.
Darby English Bible (DBY)
And I will cut off sorceries out of thy hand; and thou shalt have no soothsayers.
World English Bible (WEB)
I will destroy witchcraft from your hand; And you shall have no soothsayers.
Young's Literal Translation (YLT)
And have cut off sorcerers out of thy hand, And observers of clouds thou hast none.
| And I will cut off | וְהִכְרַתִּ֥י | wĕhikrattî | veh-heek-ra-TEE |
| witchcrafts | כְשָׁפִ֖ים | kĕšāpîm | heh-sha-FEEM |
| hand; thine of out | מִיָּדֶ֑ךָ | miyyādekā | mee-ya-DEH-ha |
| and thou shalt have | וּֽמְעוֹנְנִ֖ים | ûmĕʿônĕnîm | oo-meh-oh-neh-NEEM |
| no | לֹ֥א | lōʾ | loh |
| more soothsayers: | יִֽהְיוּ | yihĕyû | YEE-heh-yoo |
| לָֽךְ׃ | lāk | lahk |
Cross Reference
ਅਸਤਸਨਾ 18:10
ਆਪਣੇ ਪੁੱਤਰਾਂ ਧੀਆਂ ਨੂੰ ਆਪਣੀਆਂ ਜਗਵੇਦੀਆਂ ਉੱਤੇ ਸਾੜਕੇ ਬਲੀਆਂ ਨਹੀਂ ਚੜ੍ਹਾਉਣੀਆਂ। ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰਨਾ ਕਿ ਭਵਿੱਖ ਵਿੱਚ ਕੀ ਵਾਪਰੇਗਾ।
ਯਸਈਆਹ 2:6
ਇਹ ਮੈਂ ਤੈਨੂੰ ਆਖਦਾ ਹਾਂ। ਕਿਉਂ ਕਿ ਤੂੰ ਆਪਣੇ ਲੋਕਾਂ ਦਾ ਸਾਬ ਛੱਡ ਦਿੱਤਾ ਹੈ। ਤੁਹਾਡੇ ਲੋਕਾਂ ਅੰਦਰ ਪੂਰਬ ਦੇ ਲੋਕਾਂ ਦੇ ਗ਼ਲਤ ਵਿੱਚਾਰ ਭਰੇ ਪਏ ਹਨ। ਤੁਹਾਡੇ ਲੋਕ ਫ਼ਲਿਸਤੀਆਂ ਵਾਂਗ ਭਵਿੱਖ ਦਾ ਹਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਲੋਕਾਂ ਨੇ ਉਨ੍ਹਾਂ ਅਜੀਬ ਵਿੱਚਾਰਾਂ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ।
ਯਸਈਆਹ 2:18
ਸਭ ਬੁੱਤ ਨਸ਼ਟ ਹੋ ਜਾਣਗੇ ।
ਯਸਈਆਹ 2:20
ਉਸ ਸਮੇਂ ਲੋਕ ਆਪਣੇ ਸੋਨੇ ਅਤੇ ਚਾਂਦੀ ਦੇ ਬੁੱਤ ਸੁੱਟ ਦੇਣਗੇ। (ਲੋਕਾਂ ਨੇ ਉਹ ਬੁੱਤ ਬਣਾਏ ਸਨ ਤਾਂ ਜੋ ਲੋਕ ਉਨ੍ਹਾਂ ਦੀ ਉਪਾਸਨਾ ਕਰ ਸੱਕਣ।) ਲੋਕੀ ਉਨ੍ਹਾਂ ਬੁੱਤਾਂ ਨੂੰ ਧਰਤੀ ਦੀਆਂ ਉਨ੍ਹਾਂ ਗਾਰਾਂ ਵਿੱਚ ਸੁੱਟ ਦੇਣਗੇ ਜਿੱਥੇ ਚਮਗਿਦ੍ਦੜ ਅਤੇ ਹੋਰ ਘਿਰਣਿਤ ਜਾਨਵਰ ਰਹਿੰਦੇ ਹਨ।
ਯਸਈਆਹ 8:19
ਕੁਝ ਲੋਕ ਆਖਦੇ ਹਨ, “ਜੋਤਸ਼ੀਆਂ ਅਤੇ ਬੁੱਧੀਮਾਨਾਂ ਨੂੰ ਪੁੱਛੋ ਕਿ ਕੀ ਕਰਨਾ ਹੈ।” (ਇਹ ਭਵਿੱਖ ਦੱਸਣ ਵਾਲੇ ਅਤੇ ਬੁੱਧੀਮਾਨ ਪੰਛੀਆਂ ਦੀਆਂ ਆਵਾਜ਼ਾਂ ਵਾਂਗ ਫ਼ੁਸਫ਼ੁਸਾਉਂਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਗੁੱਝੀਆਂ ਗੱਲਾਂ ਦਾ ਗਿਆਨ ਰੱਖਦੇ ਹਨ।) ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ “ਲੋਕਾਂ ਨੂੰ ਸਹਾਇਤਾ ਲਈ ਆਪਣੇ ਪਰਮੇਸ਼ੁਰ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਉਹ ਜੋਤਸ਼ੀ ਅਤੇ ਬੁੱਧੀਮਾਨ ਮੁਰਦਿਆਂ ਨੂੰ ਪੁੱਛਦੇ ਹਨ ਕਿ ਕੀ ਕਰਨਾ ਹੈ। ਜਿਉਂਦੇ ਬੰਦੇ ਭਲਾ ਮੁਰਦਿਆਂ ਕੋਲੋਂ ਕੋਈ ਚੀਜ਼ ਕਿਉਂ ਮੰਗਣ?”
ਯਸਈਆਹ 27:9
ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।
ਜ਼ਿਕਰ ਯਾਹ 13:2
ਝੂਠੇ ਨਬੀਆਂ ਦਾ ਖਾਤਮਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਮੈਂ ਧਰਤੀ ਤੋਂ ਸਾਰੇ ਬੁੱਤ ਖਤਮ ਕਰ ਦੇਵਾਂਗਾ। ਇੱਥੋਂ ਤਕ ਕਿ ਲੋਕ ਉਨ੍ਹਾਂ ਦੇ ਨਾਉਂ ਤਕ ਵੀ ਭੁੱਲ ਜਾਣਗੇ। ਅਤੇ ਮੈਂ ਧਰਤੀ ਤੋਂ ਝੂਠੇ ਨਬੀਆਂ ਅਤੇ ਬਦਰੂਹਾਂ ਨੂੰ ਖਤਮ ਕਰ ਦੇਵਾਂਗਾ।
ਪਰਕਾਸ਼ ਦੀ ਪੋਥੀ 19:20
ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
ਪਰਕਾਸ਼ ਦੀ ਪੋਥੀ 22:15
ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।