Job 31:32
ਮੈਂ ਅਜਨਬੀਆਂ ਨੂੰ ਹਮੇਸ਼ਾ ਆਪਣੇ ਘਰ ਅੰਦਰ ਬੁਲਾਇਆ ਤਾਂ ਜੋ ਉਨ੍ਹਾਂ ਨੂੰ ਰਾਤ ਵੇਲੇ ਗਲੀਆਂ ਵਿੱਚ ਨਾ ਸੌਣਾ ਪਵੇ।
Job 31:32 in Other Translations
King James Version (KJV)
The stranger did not lodge in the street: but I opened my doors to the traveller.
American Standard Version (ASV)
(The sojourner hath not lodged in the street; But I have opened my doors to the traveller);
Bible in Basic English (BBE)
The traveller did not take his night's rest in the street, and my doors were open to anyone on a journey;
Darby English Bible (DBY)
The stranger did not lodge without; I opened my doors to the pathway.
Webster's Bible (WBT)
The stranger did not lodge in the street: but I opened my doors to the traveler.
World English Bible (WEB)
(The foreigner has not lodged in the street; But I have opened my doors to the traveler);
Young's Literal Translation (YLT)
In the street doth not lodge a stranger, My doors to the traveller I open.
| The stranger | בַּ֭חוּץ | baḥûṣ | BA-hoots |
| did not | לֹא | lōʾ | loh |
| lodge | יָלִ֣ין | yālîn | ya-LEEN |
| in the street: | גֵּ֑ר | gēr | ɡare |
| opened I but | דְּ֝לָתַ֗י | dĕlātay | DEH-la-TAI |
| my doors | לָאֹ֥רַח | lāʾōraḥ | la-OH-rahk |
| to the traveller. | אֶפְתָּֽח׃ | ʾeptāḥ | ef-TAHK |
Cross Reference
ਪੈਦਾਇਸ਼ 19:2
ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓੱਥੇ ਤੁਸੀਂ ਆਪਣੇ ਪੈਰ ਧੋ ਸੱਕਦੇ ਹੋਂ ਅਤੇ ਰਾਤ ਠਹਿਰ ਸੱਕਦੇ ਹੋਂ। ਫ਼ੇਰ ਕੱਲ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।” ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”
ਇਬਰਾਨੀਆਂ 13:2
ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰੱਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ।
ਕਜ਼ਾૃ 19:20
ਬਜ਼ੁਰਗ ਆਦਮੀ ਨੇ ਆਖਿਆ, “ਤੁਸੀਂ ਮੇਰੇ ਘਰ ਆਕੇ ਠਹਿਰ ਸੱਕਦੇ ਹੋ। ਮੈਂ ਤੁਹਾਨੂੰ ਹਰ ਲੋੜੀਂਦੀ ਚੀਜ਼ ਦੇਵਾਂਗਾ। ਕਿਰਪਾ ਕਰਕੇ, ਸ਼ਹਿਰ ਦੇ ਚੌਁਕ ਵਿੱਚ ਰਾਤ ਨਾ ਗੁਜ਼ਾਰੋ।”
੧ ਪਤਰਸ 4:9
ਬਿਨਾ ਕਿਸੇ ਸ਼ਿਕਾਇਤ ਦੇ ਇੱਕ ਦੂਸਰੇ ਦੀ ਆਓ ਭਗਤ ਕਰੋ।
ਰੋਮੀਆਂ 12:13
ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।
ਮੱਤੀ 25:35
ਤੁਸੀਂ ਇਹ ਰਾਜ ਪਾ ਸੱਕਦੇ ਹੋ ਕਿਉਂਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਅਤੇ ਜਦੋਂ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪੀਣ ਨੂੰ ਦਿੱਤਾ। ਜਦੋਂ ਮੈਂ ਘਰ ਤੋਂ ਦੂਰ ਅਤੇ ਇੱਕਲਾ ਸੀ ਤੁਸੀਂ ਆਪਣੇ ਘਰ ਨਿਓਤਾ ਦਿੱਤਾ।
੧ ਤਿਮੋਥਿਉਸ 5:10
ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗੀਆਂ ਗੱਲਾਂ ਹਨ, ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ।
ਮੱਤੀ 25:44
“ਫ਼ੇਰ ਉਹ ਵੀ ਉੱਤਰ ਦੇਣਗੇ: ‘ਪ੍ਰਭੂ, ਕਦੋਂ ਅਸੀਂ ਤੁਹਾਨੂੰ ਭੁੱਖਾ ਜਾਂ ਪਿਆਸਾ ਇੱਕ ਬਗਾਨੇ ਵਾਂਗ ਜਾਂ ਬਿਨ ਕੱਪੜਿਉਂ, ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਸਹਾਇਤਾ ਨਹੀਂ ਕੀਤੀ।’
ਮੱਤੀ 25:40
“ਤਦ ਪਾਤਸ਼ਾਹ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕੁਝ ਵੀ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੀਤਾ ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕੀਤਾ।’
ਯਸਈਆਹ 58:7
ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ-ਤਾਂ ਉਸ ਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।”
ਅੱਯੂਬ 31:17
ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।
ਕਜ਼ਾૃ 19:15
ਇਸ ਲਈ ਉਹ ਗਿਬਆਹ ਵਿਖੇ ਰੁਕ ਗਏ। ਅਤੇ ਉੱਥੇ ਹੀ ਰਾਤ ਗੁਜਾਰਨ ਦਾ ਫ਼ੈਸਲਾ ਕੀਤਾ। ਉਹ ਸ਼ਹਿਰ ਦੇ ਚੌਁਕ ਕੋਲ ਆਏ ਅਤੇ ਉੱਥੇ ਬੈਠ ਗਏ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦਾ ਨਹੀਂ ਦਿੱਤਾ।