Jeremiah 6:17
ਮੈਂ ਤੁਹਾਡੀ ਨਿਗਰਾਨੀ ਕਰਨ ਲਈ, ਪਹਿਰੇਦਾਰਾਂ ਨੂੰ ਚੁਣਿਆ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, ‘ਜੰਗੀ ਤੁਰ੍ਹੀਆਂ ਦੀਆਂ ਅਵਾਜ਼ਾਂ ਨੂੰ ਧਿਆਨ ਨਾਲ ਸੁਣਦੇ ਰਹਿਣਾ।’ ਪਰ ਉਨ੍ਹਾਂ ਨੇ ਆਖਿਆ, ‘ਅਸੀਂ ਨਹੀਂ ਸੁਣਾਂਗੇ!’
Jeremiah 6:17 in Other Translations
King James Version (KJV)
Also I set watchmen over you, saying, Hearken to the sound of the trumpet. But they said, We will not hearken.
American Standard Version (ASV)
And I set watchmen over you, `saying', Hearken to the sound of the trumpet; but they said, We will not hearken.
Bible in Basic English (BBE)
And I put watchmen over you, saying, Give attention to the sound of the horn; but they said, We will not give attention.
Darby English Bible (DBY)
Also I have set watchmen over you: -- Hearken ye to the sound of the trumpet. But they said, We will not hearken.
World English Bible (WEB)
I set watchmen over you, [saying], Listen to the sound of the trumpet; but they said, We will not listen.
Young's Literal Translation (YLT)
And I have raised up for you watchmen, Attend ye to the voice of the trumpet. And they say, `We do not attend.'
| Also I set | וַהֲקִמֹתִ֤י | wahăqimōtî | va-huh-kee-moh-TEE |
| watchmen | עֲלֵיכֶם֙ | ʿălêkem | uh-lay-HEM |
| over | צֹפִ֔ים | ṣōpîm | tsoh-FEEM |
| you, saying, Hearken | הַקְשִׁ֖יבוּ | haqšîbû | hahk-SHEE-voo |
| sound the to | לְק֣וֹל | lĕqôl | leh-KOLE |
| of the trumpet. | שׁוֹפָ֑ר | šôpār | shoh-FAHR |
| said, they But | וַיֹּאמְר֖וּ | wayyōʾmĕrû | va-yoh-meh-ROO |
| We will not | לֹ֥א | lōʾ | loh |
| hearken. | נַקְשִֽׁיב׃ | naqšîb | nahk-SHEEV |
Cross Reference
ਯਰਮਿਆਹ 25:4
ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।
ਯਸਈਆਹ 58:1
ਲੋਕਾਂ ਨੂੰ ਪਰਮੇਸ਼ੁਰ ਦੇ ਅਨੁਯਾਈ ਹੋਣ ਬਾਰੇ ਅਵੱਸ਼ ਦੱਸਿਆ ਜਾਵੇ ਜਿਂਨੀ ਉੱਚੀ ਤੁਸੀਂ ਕਰ ਸੱਕਦੇ ਹੋ ਪੁਕਾਰ ਕਰੋ! ਆਪਣੇ-ਆਪ ਨੂੰ ਰੋਕੋ ਨਾ। ਤੁਰ੍ਹੀ ਦੀ ਤਰ੍ਹਾਂ ਉੱਚੀ ਅਵਾਜ਼ ਕਰੋ। ਲੋਕਾਂ ਨੂੰ ਉਨ੍ਹਾਂ ਮੰਦੇ ਕੰਮਾਂ ਬਾਰੇ ਦੱਸੋ, ਜੋ ਉਨ੍ਹਾਂ ਨੇ ਕੀਤੇ ਨੇ। ਯਾਕੂਬ ਦੇ ਪਰਿਵਾਰ ਨੂੰ ਉਸ ਦੇ ਪਾਪਾਂ ਬਾਰੇ ਦੱਸੋ।
ਜ਼ਿਕਰ ਯਾਹ 7:11
ਪਰ ਉਨ੍ਹਾਂ ਲੋਕਾਂ ਨੇ ਸੁਨਣੋਁ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ।
ਯਸਈਆਹ 21:11
ਪਰਮੇਸ਼ੁਰ ਦਾ ਅਦੋਮ ਨੂੰ ਸੰਦੇਸ਼ ਦੂਮਾਹ ਬਾਰੇ ਉਦਾਸ ਸੰਦੇਸ਼। ਕਿਸੇ ਬੰਦੇ ਨੇ ਮੈਨੂੰ ਸੇਈਰ (ਅਦੋਮ) ਤੋਂ ਬੁਲਾਇਆ। ਉਸ ਨੇ ਆਖਿਆ, “ਪਹਿਰੇਦਾਰ, ਕਿੰਨੀ ਕੁ ਰਾਤ ਰਹਿੰਦੀ ਹੈ? ਰਾਤ ਪੈਣ ਵਿੱਚ ਕਿੰਨੀ ਕੁ ਦੇਰ ਹੈ।”
ਹਬਕੋਕ 2:1
“ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ। ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।”
ਯਸਈਆਹ 56:10
ਸਾਰੇ ਨਬੀ ਹੀ ਨੇਤਰਹੀਣ ਨੇ। ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। ਉਹ ਕੁਤਿਆਂ ਦੇ ਸਮਾਨ ਨੇ ਜਿਹੜੇ ਭੌਁਕਦੇ ਨਹੀਂ। ਉਹ ਧਰਤੀ ਤੇ ਲੇਟ ਜਾਂਦੇ ਨੇ ਅਤੇ ਸੌਂ ਜਾਂਦੇ ਨੇ। ਹਾਂ, ਉਹ ਸੌਂ ਜਾਣਾ ਪਸੰਦ ਕਰਦੇ ਨੇ।
ਇਬਰਾਨੀਆਂ 13:17
ਆਪਣੇ ਆਗੂਆਂ ਦਾ ਹੁਕਮ ਮੰਨੋ ਅਤੇ ਉਨ੍ਹਾਂ ਦੇ ਅਧੀਨ ਰਹੋ। ਉਹ ਲੋਕ ਤੁਹਾਡੇ ਲਈ ਜ਼ਿੰਮੇਵਾਰ ਹਨ। ਇਸ ਲਈ ਉਹ ਹਮੇਸ਼ਾ ਤੁਹਾਡਾ ਧਿਆਨ ਰੱਖਦੇ ਹਨ। ਉਨ੍ਹਾਂ ਲੋਕਾਂ ਦਾ ਹੁਕਮ ਮੰਨੋ ਤਾਂ ਜੋ ਉਹ ਅਜਿਹਾ ਕੰਮ ਖੁਸ਼ੀ ਨਾਲ ਕਰ ਸੱਕਣ, ਉਦਾਸੀ ਨਾਲ ਨਹੀਂ। ਉਨ੍ਹਾਂ ਦੇ ਕੰਮ ਨੂੰ ਮੁਸ਼ਕਿਲ ਬਣਾਕੇ ਤੁਹਾਡਾ ਭਲਾ ਨਹੀਂ ਹੋਵੇਗਾ।
ਰਸੂਲਾਂ ਦੇ ਕਰਤੱਬ 20:27
ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿਉਂਕਿ ਜੋ ਕੁਝ ਪਰਮੇਸ਼ੁਰ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ ਸਭ ਕੁਝ ਮੈਂ ਤੁਹਾਨੂੰ ਦੱਸ ਚੁੱਕਾ ਹਾਂ।
ਆਮੋਸ 3:6
ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ।
ਹੋ ਸੀਅ 8:1
ਬੁੱਤ ਉਪਾਸਨਾ ਕਾਰਣ ਹੁੰਦਾ ਨਾਸ “ਆਪਣੇ ਬੁੱਲ੍ਹਾਂ ਨਾਲ ਤੁਰ੍ਹੀ ਵਜਾ ਅਤੇ ਚੇਤਾਵਨੀ ਦੇ। ਯਹੋਵਾਹ ਦੇ ਘਰ ਉੱਪਰ ਬਾਜ ਵਾਂਗ ਰਹਿ। ਇਸਰਾਏਲੀਆਂ ਨੇ ਮੇਰੇ ਇੱਕਰਾਨਾਮੇ ਨੂੰ ਤੋੜਿਆ। ਉਨ੍ਹਾਂ ਨੇ ਮੇਰੀ ਬਿਵਸਬਾ ਦਾ ਪਾਲਨ ਨਹੀਂ ਕੀਤਾ।
ਹਿਜ਼ ਕੀ ਐਲ 33:2
“ਆਦਮੀ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ‘ਹੋ ਸੱਕਦਾ ਹੈ ਕਿ ਮੈਂ ਇਸ ਦੇਸ ਨਾਲ ਲੜਨ ਲਈ ਦੁਸ਼ਮਣ ਸਿਪਾਹੀ ਲਿਆਵਾਂ। ਜਦੋਂ ਅਜਿਹਾ ਹੁੰਦਾ ਹੈ ਲੋਕ ਕਿਸੇ ਬੰਦੇ ਨੂੰ ਚੌਕੀਚਾਰ ਵਜੋਂ ਚੁਣਦੇ ਹਨ।
ਹਿਜ਼ ਕੀ ਐਲ 3:17
“ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦਾ ਇੱਕ ਪਹਿਰੇਦਾਰ ਬਣਾ ਰਿਹਾ ਹਾਂ। ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਨ੍ਹਾਂ ਨਾਲ ਵਾਪਰਨਗੀਆਂ। ਅਤੇ ਤੈਨੂੰ ਉਨ੍ਹਾਂ ਗੱਲਾਂ ਬਾਰੇ ਇਸਰਾਏਲ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ।