Jeremiah 16:17
ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ। ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ। ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ।
Jeremiah 16:17 in Other Translations
King James Version (KJV)
For mine eyes are upon all their ways: they are not hid from my face, neither is their iniquity hid from mine eyes.
American Standard Version (ASV)
For mine eyes are upon all their ways; they are not hid from my face, neither is their iniquity concealed from mine eyes.
Bible in Basic English (BBE)
For my eyes are on all their ways: there is no cover for them from my face, and their evil-doing is not kept secret from my eyes.
Darby English Bible (DBY)
For mine eyes are upon all their ways; they are not concealed from my face, neither is their iniquity hidden from before mine eyes.
World English Bible (WEB)
For my eyes are on all their ways; they are not hidden from my face, neither is their iniquity concealed from my eyes.
Young's Literal Translation (YLT)
For Mine eyes `are' upon all their ways, They have not been hidden from My face, Nor hath their iniquity been concealed from before Mine eyes.
| For | כִּ֤י | kî | kee |
| mine eyes | עֵינַי֙ | ʿênay | ay-NA |
| are upon | עַל | ʿal | al |
| all | כָּל | kāl | kahl |
| their ways: | דַּרְכֵיהֶ֔ם | darkêhem | dahr-hay-HEM |
| they are not | לֹ֥א | lōʾ | loh |
| hid | נִסְתְּר֖וּ | nistĕrû | nees-teh-ROO |
| from my face, | מִלְּפָנָ֑י | millĕpānāy | mee-leh-fa-NAI |
| neither | וְלֹֽא | wĕlōʾ | veh-LOH |
| iniquity their is | נִצְפַּ֥ן | niṣpan | neets-PAHN |
| hid | עֲוֹנָ֖ם | ʿăwōnām | uh-oh-NAHM |
| from | מִנֶּ֥גֶד | minneged | mee-NEH-ɡed |
| mine eyes. | עֵינָֽי׃ | ʿênāy | ay-NAI |
Cross Reference
ਅਮਸਾਲ 15:3
ਯਹੋਵਾਹ ਦੀਆਂ ਅੱਖਾਂ ਹਰ ਪਾਸੇ ਹਨ, ਉਹ ਜਿਹੜੇ ਬਦ ਹਨ ਅਤੇ ਜਿਹੜੇ ਚੰਗੇ ਹਨ ਦੋਵਾਂ ਨੂੰ ਵੇਖਦਾ ਹੈ।
ਯਰਮਿਆਹ 32:19
ਯਹੋਵਾਹ ਜੀ ਤੁਸੀਂ ਵਿਉਂਤਾਂ ਬਣਾਉਂਦੇ ਹੋ ਅਤੇ ਮਹਾਨ ਗੱਲਾਂ ਕਰਦੇ ਹੋ। ਤੁਸੀਂ ਲੋਕਾਂ ਦੀ ਕੀਤੀ ਹਰ ਗੱਲ ਦੇਖਦੇ ਹੋ। ਤੁਸੀਂ ਨੇਕੀ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹੋ ਅਤੇ ਬਦੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋ-ਤੁਸੀਂ ਉਨ੍ਹਾਂ ਨੂੰ ਓਹੋ ਕੁਝ ਦਿੰਦੇ ਹੋ ਜਿਸਦੇ ਉਹ ਅਧਿਕਾਰੀ ਹਨ।
ਜ਼ਬੂਰ 90:8
ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ। ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
੨ ਤਵਾਰੀਖ਼ 16:9
ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”
ਇਬਰਾਨੀਆਂ 4:13
ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
੧ ਕੁਰਿੰਥੀਆਂ 4:5
ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
ਯਰਮਿਆਹ 23:24
ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ। ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ। ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
ਅਮਸਾਲ 5:21
ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ।
ਹਿਜ਼ ਕੀ ਐਲ 9:9
ਪਰਮੇਸ਼ੁਰ ਨੇ ਆਖਿਆ, “ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੇ ਬਹੁਤ ਬਹੁਤ ਮਾੜੇ ਪਾਪ ਕੀਤੇ ਹਨ! ਇਸ ਦੇਸ਼ ਅੰਦਰ ਹਰ ਥਾਂ ਲੋਕ ਮਾਰੇ ਜਾ ਰਹੇ ਹਨ। ਅਤੇ ਇਹ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ। ਕਿਉਂ ਕਿ ਲੋਕ ਆਪਣੇ ਆਪ ਨੂੰ ਆਖਦੇ ਹਨ, ‘ਯਹੋਵਾਹ ਨੇ ਇਸ ਦੇਸ ਨੂੰ ਛੱਡ ਦਿੱਤਾ ਹੈ। ਉਹ ਨਹੀਂ ਦੇਖ ਸੱਕਦਾ ਕਿ ਅਸੀਂ ਕੀ ਕਰ ਰਹੇ ਹਾਂ?’
ਅੱਯੂਬ 34:21
“ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
ਲੋਕਾ 12:1
ਫ਼ਰੀਸੀਆਂ ਵਰਗੇ ਨਾ ਬਣੋ ਇਸੇ ਵਿੱਚਕਾਰ ਕਈ ਹਜ਼ਾਰ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਡਿੱਗਣ ਲੱਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ ਜੋ ਉਨ੍ਹਾਂ ਦਾ ਕਪਟ ਹੈ।
ਹਿਜ਼ ਕੀ ਐਲ 8:12
ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, ‘ਯਹੋਵਾਹ ਸਾਨੂੰ ਦੇਖ ਨਹੀਂ ਸੱਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।’”
ਯਸਈਆਹ 29:15
ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸੱਕੇਗਾ। ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ। ਉਹ ਬੰਦੇ ਆਪਣੇ-ਆਪ ਨੂੰ ਆਖਦੇ ਹਨ, “ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸੱਕਦਾ। ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ।”
ਜ਼ਬੂਰ 139:3
ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ। ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ। ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।