Exodus 29:38
“ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ।
Exodus 29:38 in Other Translations
King James Version (KJV)
Now this is that which thou shalt offer upon the altar; two lambs of the first year day by day continually.
American Standard Version (ASV)
Now this is that which thou shalt offer upon the altar: two lambs a year old day by day continually.
Bible in Basic English (BBE)
Now this is the offering which you are to make on the altar: two lambs in their first year, every day regularly.
Darby English Bible (DBY)
And this is what thou shalt offer upon the altar -- two lambs of the first year, day by day continually.
Webster's Bible (WBT)
Now this is that which thou shalt offer upon the altar; two lambs of the first year, day by day continually.
World English Bible (WEB)
"Now this is that which you shall offer on the altar: two lambs a year old day by day continually.
Young's Literal Translation (YLT)
`And this `is' that which thou dost prepare on the altar; two lambs, sons of a year, daily continually;
| Now this | וְזֶ֕ה | wĕze | veh-ZEH |
| is that which | אֲשֶׁ֥ר | ʾăšer | uh-SHER |
| offer shalt thou | תַּֽעֲשֶׂ֖ה | taʿăśe | ta-uh-SEH |
| upon | עַל | ʿal | al |
| altar; the | הַמִּזְבֵּ֑חַ | hammizbēaḥ | ha-meez-BAY-ak |
| two | כְּבָשִׂ֧ים | kĕbāśîm | keh-va-SEEM |
| lambs | בְּנֵֽי | bĕnê | beh-NAY |
| first the of | שָׁנָ֛ה | šānâ | sha-NA |
| year | שְׁנַ֥יִם | šĕnayim | sheh-NA-yeem |
| day by day | לַיּ֖וֹם | layyôm | LA-yome |
| continually. | תָּמִֽיד׃ | tāmîd | ta-MEED |
Cross Reference
ਦਾਨੀ ਐਲ 12:11
“‘ਰੋਜ਼ਾਨਾ ਬਲੀ ਰੋਕ ਦਿੱਤੀ ਜਾਵੇਗੀ। ਉਸ ਸਮੇਂ ਤੋਂ ਲੈ ਕੇ 1,290 ਦਿਨ ਗੁਜ਼ਰ ਜਾਣਗੇ ਜਦੋਂ ਉਹ ਸਮਾਂ ਆਵੇਗਾ ਕਿ ਤਬਾਹੀ ਲਿਆਉਣ ਵਾਲੀ ਭਿਆਨਕ ਸ਼ੈ ਸਥਾਪਿਤ ਕੀਤੀ ਜਾਵੇਗੀ।
੧ ਤਵਾਰੀਖ਼ 16:40
ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਬਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ।
ਗਿਣਤੀ 28:3
ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ।
ਦਾਨੀ ਐਲ 9:27
“ਫੇਰ ਭਵਿੱਖ ਦਾ ਹਾਕਮ ਬਹੁਤ ਸਾਰੇ ਲੋਕਾਂ ਨਾਲ ਇਕਰਾਰਨਾਮਾ ਕਰੇਗਾ। ਉਹ ਇਕਰਾਰਨਾਮਾ ਇੱਕ ਹਫ਼ਤੇ ਤੱਕ ਜਾਰੀ ਰਹੇਗਾ। ਭੇਟਾਂ ਅਤੇ ਬਲੀਆਂ ਅੱਧੇ ਹਫ਼ਤੇ ਲਈ ਬੰਦ ਹੋ ਜਾਣਗੀਆਂ। ਅਤੇ ਇੱਕ ਤਬਾਹੀ ਲਿਆਉਣ ਵਾਲਾ ਆਵੇਗਾ। ਉਹ ਭਿਆਨਕ ਤਬਾਹੀ ਵਾਲੀਆਂ ਗੱਲਾਂ ਕਰੇਗਾ! ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਉਹ ਤਬਾਹੀ ਲਿਆਉਣ ਵਾਲਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।”
ਅਜ਼ਰਾ 3:3
ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜ੍ਹਾਈਆਂ।
੨ ਤਵਾਰੀਖ਼ 31:3
ਹਿਜ਼ਕੀਯਾਹ ਨੇ ਹੋਮ ਦੀਆਂ ਭੇਟਾਂ ਲਈ ਕੁਝ ਆਪਣੇ ਜਾਨਵਰ ਵੀ ਭੇਟ ਕੀਤੇ। ਇਹ ਜਾਨਵਰ ਸਵੇਰ ਅਤੇ ਸ਼ਾਮ ਦੀਆਂ ਹੋਮ ਭੇਟਾਂ ਲਈ ਵਰਤੇ ਜਾਂਦੇ ਸਨ। ਇਹ ਜਾਨਵਰ ਸਬਤ ਦੇ ਦਿਨ, ਅਮਸਿਆ ਦੇ ਪਰਬ ਅਤੇ ਹੋਰ ਖਾਸ ਪਰਬਾਂ ਤੇ ਭੇਟ ਕੀਤੇ ਜਾਂਦੇ ਸਨ। ਇਹ ਸਭ ਕੁਝ ਉਵੇਂ ਹੁੰਦਾ ਜਿਵੇਂ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ।
੨ ਤਵਾਰੀਖ਼ 13:11
ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਹੈ।
੨ ਤਵਾਰੀਖ਼ 2:4
ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
ਪਰਕਾਸ਼ ਦੀ ਪੋਥੀ 5:9
ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ: “ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ। ਕਿਉਂਕਿ ਤੂੰ ਮਾਰਿਆ ਗਿਆ ਸੀ ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ, ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
੧ ਪਤਰਸ 1:19
ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ।
ਇਬਰਾਨੀਆਂ 7:27
ਉਹ ਹੋਰਨਾਂ ਜਾਜਕਾਂ ਵਰਗਾ ਨਹੀਂ ਹੈ। ਹੋਰਨਾਂ ਸਾਰੇ ਜਾਜਕਾਂ ਨੂੰ ਹਰ ਰੋਜ਼ ਬਲੀ ਦੇਣੀ ਪੈਂਦੀ ਸੀ। ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਪਾਪਾਂ ਖਾਤਰ ਬਲੀ ਦੇਣੀ ਪੈਂਦੀ ਸੀ ਅਤੇ ਫ਼ੇਰ ਆਪਣੇ ਖੁਦ ਦੇ ਪਾਪਾਂ ਲਈ। ਪਰ ਮਸੀਹ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਮਸੀਹ ਨੇ ਸਾਰੇ ਸਮਿਆਂ ਲਈ ਕੇਵਲ ਇੱਕ ਹੀ ਬਲੀ ਦਿੱਤੀ, ਉਸ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।
ਯੂਹੰਨਾ 1:29
ਯਿਸੂ ਪਰਮੇਸ਼ੁਰ ਦਾ ਲੇਲਾ ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ।
ਦਾਨੀ ਐਲ 9:21
ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਉਹ ਆਦਮੀ ਜਬਰਾਈਲ, ਮੇਰੇ ਕੋਲ ਆਇਆ। ਜਬਰਾਈਲ ਉਹ ਵਿਅਕਤੀ ਸੀ ਜਿਸ ਨੂੰ ਮੈਂ ਦਰਸ਼ਨ ਵਿੱਚ ਦੇਖਿਆ ਸੀ। ਜਬਰਾਈਲ ਉਡਦਾ ਹੋਇਆ ਕਾਹਲੀ ਨਾਲ ਮੇਰੇ ਕੋਲ ਆਇਆ। ਉਹ ਸ਼ਾਮ ਦੀ ਬਲੀ ਵੇਲੇ ਆਇਆ।