Amos 6:13
ਤੁਸੀਂ ਲੇ-ਡੇਬਾਰ ਉੱਤੇ ਖੁਸ਼ ਹੁੰਦੇ ਹੋ ਅਤੇ ਤੁਸੀਂ ਆਖਦੇ ਹੋ “ਅਸੀਂ ਕਾਰਨੀਅਮ ਤੇ ਆਪਣੀ ਖੁਦ ਦੀ ਤਾਕਤ ਨਾਲ ਕਬਜ਼ਾ ਕੀਤਾ।”
Amos 6:13 in Other Translations
King James Version (KJV)
Ye which rejoice in a thing of nought, which say, Have we not taken to us horns by our own strength?
American Standard Version (ASV)
ye that rejoice in a thing of nought, that say, Have we not taken to us horns by our own strength?
Bible in Basic English (BBE)
You whose joy is in a thing of no value, who say, Have we not taken for ourselves horns by the strength which is ours?
Darby English Bible (DBY)
-- ye that rejoice in a thing of nought, that say, Have we not taken to us power by our own strength?
World English Bible (WEB)
You who rejoice in a thing of nothing, who say, 'Haven't we taken for ourselves horns by our own strength?'
Young's Literal Translation (YLT)
O ye who are rejoicing at nothing, Who are saying, `Have we not by our strength taken to ourselves horns?'
| Ye which rejoice | הַשְּׂמֵחִ֖ים | haśśĕmēḥîm | ha-seh-may-HEEM |
| thing a in | לְלֹ֣א | lĕlōʾ | leh-LOH |
| of nought, | דָבָ֑ר | dābār | da-VAHR |
| which say, | הָאֹ֣מְרִ֔ים | hāʾōmĕrîm | ha-OH-meh-REEM |
| not we Have | הֲל֣וֹא | hălôʾ | huh-LOH |
| taken | בְחָזְקֵ֔נוּ | bĕḥozqēnû | veh-hoze-KAY-noo |
| to us horns | לָקַ֥חְנוּ | lāqaḥnû | la-KAHK-noo |
| by our own strength? | לָ֖נוּ | lānû | LA-noo |
| קַרְנָֽיִם׃ | qarnāyim | kahr-NA-yeem |
Cross Reference
ਲੋਕਾ 12:19
ਤਾਂ ਮੈਂ ਆਪਣੇ-ਆਪ ਨੂੰ ਕਹਾਂਗਾ ਕਿ ਮੇਰੇ ਕੋਲ ਕਾਫੀ ਵੱਧੀਆਂ ਚੀਜ਼ਾਂ ਹਨ ਜਿਹੜੀਆਂ ਬਹੁਤ ਸਾਲਾਂ ਲਈ ਕਾਫੀ ਹਨ। ਇਸ ਲਈ ਅਰਾਮ ਕਰੋ ਖਾਵੋ-ਪੀਵੋ ਅਤੇ ਮੌਜ ਕਰੋ!’
ਯਸਈਆਹ 28:14
ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।
ਯਾਕੂਬ 4:16
ਪਰ ਹੁਣ ਤੁਸੀਂ ਘਮੰਡੀ ਹੋ ਅਤੇ ਗੁਨਾਹ ਕਰ ਰਹੇ ਹੋ। ਇਸ ਤਰ੍ਹਾਂ ਦੇ ਸਾਰੇ ਘਮੰਡ ਗਲਤ ਹਨ।
੨ ਸਲਾਤੀਨ 14:25
ਉਸ ਨੇ ਇਸਰਾਏਲ ਦੇ ਯਹੋਵਾਹ ਦੇ ਉਸ ਬਚਨ ਮੁਤਾਬਕ ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਸੇਵਕ ਯੂਨਾਹ ਨਬੀ ਦੇ ਰਾਹੀਂ ਜੋ ਗਥ ਹੇਫ਼ਰ ਦਾ ਸੀ, ਆਖਿਆ ਸੀ ਉਸ ਨੇ ਇਸਰਾਏਲ ਹੀ ਹੱਦ ਨੂੰ ਹਮਾਥ ਦੇ ਲਾਂਘੇ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੀਕ ਫ਼ਿਰ ਪਹੁੰਚਾ ਦਿੱਤਾ ਸੀ।
ਯਸਈਆਹ 17:3
ਇਫ਼ਰਾਈਮ (ਇਸਰਾਏਲ) ਦੇ ਕਿਲਾਨੁਮਾ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ। ਦਮਿਸ਼ਕ ਦੀ ਸਰਕਾਰ ਖਤਮ ਕਰ ਦਿੱਤੀ ਜਾਵੇਗੀ। ਓਹੀ ਗੱਲ ਜਿਹੜੀ ਇਸਰਾਏਲ ਨਾਲ ਵਾਪਰੇਗੀ, ਅਰਾਮ ਨਾਲ ਵੀ ਵਾਪਰੇਗੀ। ਸਾਰੇ ਹੀ ਮਹੱਤਵਪੂਰਣ ਲੋਕ ਦੂਰ ਲਿਜਾਏ ਜਾਣਗੇ।” ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ।
ਯਰਮਿਆਹ 9:23
ਯਹੋਵਾਹ ਆਖਦਾ ਹੈ: “ਸਿਆਣੇ ਲੋਕਾਂ ਨੂੰ ਆਪਣੀ ਸਿਆਣਪ ਦੀਆਂ ਫੜਾਂ ਨਹੀਂ ਮਾਰਨੀਆਂ ਚਾਹੀਦੀਆਂ। ਤਾਕਤਵਰ ਲੋਕਾਂ ਨੂੰ ਆਪਣੀ ਤਾਕਤ ਦੀਆਂ ਫਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਅਮੀਰ ਲੋਕਾਂ ਨੂੰ ਆਪਣੀ ਦੌਲਤ ਦੀਆਂ ਫ਼ਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ।
ਯਰਮਿਆਹ 50:11
“ਬਾਬਲ, ਤੂੰ ਉਤੇਜਿਤ ਅਤੇ ਪ੍ਰਸੰਨ ਹੈਂ। ਤੂੰ ਮੇਰੀ ਧਰਤੀ ਖੋਹ ਲਈ ਸੀ। ਤੂੰ ਅਨਾਜ ਵਿੱਚ ਵੜੀ ਵੱਛੀ ਵਾਂਗ ਨੱਚਦੀ ਫ਼ਿਰੇਁ ਤੇਰਾ ਹਾਸਾ ਉਨ੍ਹਾਂ ਸੱਖਣੀਆਂ ਅਵਾਜ਼ਾਂ ਵਰਗਾ ਹੈ, ਜਿਹੜੀਆਂ ਘੋੜੇ ਕੱਢਦੇ ਨੇ।
ਯਵਨਾਹ 4:6
ਕੱਦ ਦਾ ਪੌਦਾ ਅਤੇ ਕੀੜਾ ਯਹੋਵਾਹ ਨੇ ਯੂਨਾਹ ਦੇ ਉੱਪਰ ਜਲਦੀ ਹੀ ਇੱਕ ਕੱਦ ਦਾ ਬੂਟਾ ਉਗਾਇਆ ਤਾਂ ਜੋ ਯੂਨਾਹ ਇਸਦੀ ਛਾਵੇਂ ਬੈਠ ਸੱਕੇ ਅਤੇ ਭਿਆਨਕ ਗਰਮੀ ਤੋਂ ਬਚ ਸੱਕੇ। ਇਸ ਨਾਲ ਯੂਨਾਹ ਨੂੰ ਬੜਾ ਆਰਾਮ ਮਿਲਿਆ ਅਤੇ ਉਹ ਇਸ ਬੂਟੇ ਕਾਰਣ ਬੜਾ ਖੁਸ਼ ਸੀ।
ਹਬਕੋਕ 1:15
ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ। ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।
ਸਫ਼ਨਿਆਹ 3:11
“ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇੱਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹੰਕਾਰੀ ਮਨੁੱਖ ਨਾ ਰਹੇਗਾ।
ਯੂਹੰਨਾ 16:20
ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਦੁਨੀਆਂ ਖੁਸ਼ ਹੋਵੇਗੀ। ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲੇਗੀ।
ਪਰਕਾਸ਼ ਦੀ ਪੋਥੀ 11:10
ਧਰਤੀ ਦੇ ਰਹਿਣ ਵਾਲੇ ਲੋਕ ਇਸ ਗੱਲੋਂ ਖੁਸ਼ ਹੋਣਗੇ ਕਿ ਇਹ ਦੋਨੋਂ ਮਰ ਚੁੱਕੇ ਹਨ। ਉਹ ਦਾਅਵਤਾਂ ਕਰਨਗੇ ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣਗੇ। ਉਹ ਇਹ ਗੱਲ ਇਸ ਲਈ ਕਰਨਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ (ਗਵਾਹਾਂ) ਨੇ ਦੁਨੀਆਂ ਦੇ ਲੋਕਾਂ ਲਈ ਹੁਣ ਬਹੁਤ ਦੁੱਖ ਤਕਲੀਫ਼ਾਂ ਲਿਆਂਦੀਆਂ।
ਯਸਈਆਹ 8:6
ਮੇਰੇ ਯਹੋਵਾਹ ਨੇ ਆਖਿਆ, “ਇਹ ਲੋਕ ਸ਼ਿਲੋਆਹ ਦੇ ਤਲਾ ਦੇ ਧੀਮੀ ਗਤੀ ਨਾਲ ਚੱਲਣ ਵਾਲੇ ਪਾਣੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਰਸੀਨ ਅਤੇ ਰਮਲਯਾਹ ਦੇ ਪੁੱਤਰ (ਪੇਕਾਹ) ਨਾਲ ਪ੍ਰਸੰਨ ਹਨ।”
ਯਸਈਆਹ 7:4
“ਆਹਾਜ਼ ਨੂੰ ਆਖੋ, ‘ਸਾਵੱਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿੱਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਪੂੰਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ।
ਕਜ਼ਾૃ 9:19
ਇਸ ਲਈ ਜੇ ਤੁਸੀਂ ਅੱਜ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਵਫ਼ਾਦਾਰ ਰਹੇ ਹੋ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਬੀਮਲਕ ਨਾਲ ਵੀ ਆਪਣੇ ਰਾਜੇ ਵਜੋਂ ਖੁਸ਼ ਹੋ। ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਪ੍ਰਸੰਨ ਹੋਵੇਗਾ।
ਕਜ਼ਾૃ 9:27
ਇੱਕ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਅੰਗੂਰ ਤੋੜਨ ਗਏ। ਲੋਕਾਂ ਨੇ ਅੰਗੂਰਾਂ ਨੂੰ ਮੈਅ ਬਨਾਉਣ ਲਈ ਨਿਚੋੜਿਆ। ਅਤੇ ਫ਼ੇਰ ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿਖੇ ਦਾਵਤ ਕੀਤੀ। ਲੋਕਾਂ ਨੇ ਖਾਧਾ-ਪੀਤਾ ਅਤੇ ਅਬੀਮਲਕ ਨੂੰ ਬੁਰਾ ਭਲਾ ਆਖਿਆ।
ਕਜ਼ਾૃ 16:23
ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”
੧ ਸਮੋਈਲ 4:5
ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਆਇਆ, ਤਾਂ ਸਾਰੇ ਇਸਰਾਏਲੀਆਂ ਨੇ ਉੱਚੀ ਅਵਾਜ਼ ਵਿੱਚ ਜੈਕਾਰਾ ਲਾਇਆ, ਜਿਸਨੇ ਧਰਤੀ ਨੂੰ ਵੀ ਹਿਲਾ ਦਿੱਤਾ।
੨ ਸਲਾਤੀਨ 13:25
ਆਪਣੇ ਮਰਨ ਤੋਂ ਪਹਿਲਾਂ ਹਜ਼ਾਏਲ ਨੇ ਲੜਾਈ ਵਿੱਚ ਯੋਆਸ਼ ਦੇ ਪਿਤਾ ਯਹੋਆਹਾਜ਼ ਤੋਂ ਕਈ ਸ਼ਹਿਰ ਖੋਹ ਲਏ ਸਨ ਪਰ ਹੁਣ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਇਹ ਸ਼ਹਿਰ ਵਾਪਸ ਲੈ ਲਏ ਸਨ। ਯੋਆਸ਼ ਨੇ ਬਨ-ਹਦਦ ਨੂੰ ਤਿੰਨ ਵਾਰੀ ਹਰਾਇਆ ਅਤੇ ਇਸਰਾਏਲ ਦੇ ਸ਼ਹਿਰ ਵਾਪਸ ਲੈ ਲਏ।
੨ ਸਲਾਤੀਨ 14:12
ਇਸਰਾਏਲ ਨੇ ਯਹੂਦਾਹ ਨੂੰ ਹਾਰ ਦਿੱਤੀ। ਯਹੂਦਾਹ ਦਾ ਹਰ ਆਦਮੀ ਉੱਥੋਂ ਘਰ ਨੂੰ ਭੱਜ ਗਿਆ।
ਅੱਯੂਬ 8:15
ਜੇ ਕੋਈ ਬੰਦਾ ਮਕੱੜੀ ਦੇ ਜਾਲ ਤੇ ਨਿਰਭਰ ਕਰਦਾ, ਉਹ ਖੜ੍ਹਾ ਨਹੀਂ ਹੋ ਸੱਕਦਾ। ਉਹ ਫੜੀ ਰੱਖਦਾ ਹੈ ਜਾਲ ਨੂੰ ਪਰ ਉਹ ਉੱਠ ਨਹੀਂ ਸੱਕਦਾ।
ਅੱਯੂਬ 31:25
ਮੈਂ ਅਮੀਰ ਰਿਹਾ ਹਾਂ। ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ। ਮੈਂ ਬਹੁਤ ਧਨ ਕਮਾਇਆ ਹੈ। ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ।
ਅੱਯੂਬ 31:29
“ਮੈਂ ਕਦੇ ਵੀ ਖੁਸ਼ ਨਹੀਂ ਰਿਹਾ ਹਾਂ ਜਦੋਂ ਮੇਰੇ ਦੁਸ਼ਮਣ ਤਬਾਹ ਹੋਏ। ਮੈਂ ਕਦੇ ਵੀ ਆਪਣੇ ਦੁਸ਼ਮਣਾਂ ਉੱਤੇ ਨਹੀਂ ਹੱਸਿਆ ਜਦੋਂ ਉਨ੍ਹਾਂ ਉੱਤੇ ਬੁਰਾ ਵਕਤ ਆਇਆ।
ਵਾਈਜ਼ 11:9
ਜਦੋਂ ਤੱਕ ਜਵਾਨ ਹੋ, ਪਰਮੇਸ਼ੁਰ ਦੀ ਸੇਵਾ ਕਰੋ ਇਸੇ ਲਈ ਨੌਜਵਾਨੋ, ਜਦੋਂ ਤੱਕ ਜਵਾਨ ਹੋ ਆਨੰਦ ਮਾਣੋ। ਪ੍ਰਸੰਨ ਹੋਵੋ! ਉਹੀ ਕੁਝ ਕਰੋ ਜਿਸ ਲਈ ਤੁਹਾਡਾ ਦਿਲ ਤੁਹਾਡੀ ਅਗਵਾਈ ਕਰਦਾ ਹੈ। ਪਰ ਚੇਤੇ ਰੱਖੋ ਕਿ ਤੁਹਾਡੇ ਹਰ ਕੰਮ ਲਈ ਪਰਮੇਸ਼ੁਰ ਤੁਹਾਡਾ ਨਿਆਂ ਕਰੇਗਾ।
ਯਸਈਆਹ 7:1
ਆਰਾਮ ਦੀ ਮੁਸ਼ਕਿਲ ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।
ਖ਼ਰੋਜ 32:18
ਮੂਸਾ ਨੇ ਜਵਾਬ ਦਿੱਤਾ, “ਇਹ ਕਿਸੇ ਫ਼ੌਜ ਦੇ ਜਿੱਤ ਦੇ ਨਾਹਰਿਆਂ ਦਾ ਸ਼ੋਰ ਨਹੀਂ। ਪਰ ਇਹ ਕਿਸੇ ਫ਼ੌਜ ਦੇ ਹਾਰ ਜਾਣ ਦੀਆਂ ਚੀਕਾਂ ਦਾ ਸ਼ੋਰ ਨਹੀਂ। ਜਿਹੜਾ ਸ਼ੋਰ ਮੈਂ ਸੁਣ ਰਿਹਾ ਹਾਂ ਉਹ ਸੰਗੀਤ ਦਾ ਸ਼ੋਰ ਹੈ।”