2 Chronicles 34:5
ਯੋਸੀਯਾਹ ਨੇ ਉਨ੍ਹਾਂ ਜਾਜਕਾਂ ਦੀਆਂ ਹੱਡੀਆਂ ਨੂੰ ਵੀ ਸਾੜ ਦਿੱਤਾ ਜਿਨ੍ਹਾਂ ਨੇ ਆਪਣੀ ਜਗਵੇਦੀ ਉੱਪਰ ਬਆਲ ਦੇਵਤਿਆਂ ਦੀ ਸੇਵਾ ਕੀਤੀ। ਇਉਂ ਯੋਸੀਯਾਹ ਨੇ ਯਹੂਦਾਹ ਅਤੇ ਯਰੂਸਲਮ ਵਿੱਚੋਂ ਮੂਰਤੀ ਉਪਾਸਨਾ ਦਾ ਖਾਤਮਾ ਕੀਤਾ।
2 Chronicles 34:5 in Other Translations
King James Version (KJV)
And he burnt the bones of the priests upon their altars, and cleansed Judah and Jerusalem.
American Standard Version (ASV)
And he burnt the bones of the priests upon their altars, and purged Judah and Jerusalem.
Bible in Basic English (BBE)
And he had the bones of the priests burned on their altars, and so he made Judah and Jerusalem clean.
Darby English Bible (DBY)
and he burned the bones of the priests upon their altars, and purged Judah and Jerusalem.
Webster's Bible (WBT)
And he burnt the bones of the priests upon their altars, and cleansed Judah and Jerusalem.
World English Bible (WEB)
He burnt the bones of the priests on their altars, and purged Judah and Jerusalem.
Young's Literal Translation (YLT)
and the bones of the priests he hath burnt on their altars, and cleanseth Judah and Jerusalem,
| And he burnt | וְעַצְמוֹת֙ | wĕʿaṣmôt | veh-ats-MOTE |
| the bones | כֹּֽהֲנִ֔ים | kōhănîm | koh-huh-NEEM |
| of the priests | שָׂרַ֖ף | śārap | sa-RAHF |
| upon | עַל | ʿal | al |
| their altars, | מִזְבְּחוֹתָ֑ים | mizbĕḥôtāym | meez-beh-hoh-TAIM |
| and cleansed | וַיְטַהֵ֥ר | wayṭahēr | vai-ta-HARE |
| אֶת | ʾet | et | |
| Judah | יְהוּדָ֖ה | yĕhûdâ | yeh-hoo-DA |
| and Jerusalem. | וְאֶת | wĕʾet | veh-ET |
| יְרֽוּשָׁלִָֽם׃ | yĕrûšāloim | yeh-ROO-sha-loh-EEM |
Cross Reference
੧ ਸਲਾਤੀਨ 13:2
ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ, “ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”
ਗਿਣਤੀ 35:33
“ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸੱਕੇ।
੨ ਸਲਾਤੀਨ 23:16
ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਤੇ ਪਰਬਤਾਂ ਉੱਪਰ ਦੀਆਂ ਕਬਰਾਂ ਵੱਲ ਨਿਗਾਹ ਮਾਰੀ। ਅਤੇ ਉਸ ਨੇ ਆਦਮੀਆਂ ਨੂੰ ਭੇਜਿਆ। ਉਨ੍ਹਾਂ ਆਦਮੀਆਂ ਜਿਨ੍ਹਾਂ ਨੇ ਉਨ੍ਹਾਂ ਕਬਰਾਂ ਵਿੱਚੋਂ ਹੱਡੀਆਂ ਕੱਢੀਆਂ ਅਤੇ ਯੋਸੀਯਾਹ ਉਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ। ਇਸ ਤਰ੍ਹਾਂ ਯੋਸੀਯਾਹ ਨੇ ਜਗਵੇਦੀ ਨੂੰ ਯਹੋਵਾਹ ਦੇ ਸੰਦੇਸ਼ ਮੁਤਾਬਕ ਭ੍ਰਸ਼ਟ ਕਰ ਦਿੱਤਾ ਜਿਸਦਾ ਪਰਮੇਸ਼ੁਰ ਦੇ ਮਨੁੱਖ ਨੇ ਐਲਾਨ ਕੀਤਾ ਸੀ। ਪਰਮੇਸ਼ੁਰ ਦੇ ਮਨੁੱਖ ਨੇ ਇਨ੍ਹਾਂ ਗੱਲਾਂ ਦਾ ਐਲਾਨ ਉਸ ਵਕਤ ਕੀਤਾ ਸੀ, ਜਦੋਂ ਯਰਾਬੁਆਮ ਜਗਵੇਦੀ ਦੇ ਪਾਸੇ ਖੜ੍ਹਾ ਸੀ। ਤਦ ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਅਤੇ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਵੇਖੀ।
੨ ਸਲਾਤੀਨ 23:20
ਯੋਸੀਯਾਹ ਨੇ ਸਾਮਰਿਯਾ ਦੀ ਉਚਿਆਂ ਥਾਵਾਂ ਤੇ ਜਿੰਨੇ ਵੀ ਜਾਜਕ ਸਨ, ਸਭਨਾਂ ਨੂੰ ਮਾਰ ਸੁੱਟਿਆ। ਉਸ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਜਗਵੇਦੀਆਂ ’ਚ ਸਾੜਿਆ। ਇਉਂ ਉਸ ਨੇ ਇਨ੍ਹਾਂ ਉਪਾਸਨਾ ਅਸਥਾਨਾਂ ਨੂੰ ਨਸਟ ਕੀਤਾ। ਫ਼ਿਰ ਉਹ ਯਰੂਸ਼ਲਮ ਨੂੰ ਮੁੜ ਗਿਆ।
੨ ਤਵਾਰੀਖ਼ 34:7
ਯੋਸੀਯਾਹ ਨੇ ਜਗਵੇਦੀਆਂ ਅਤੇ ਅਸੇਰਾਹ ਦੇ ਥੰਮਾਂ ਨੂੰ ਢਾਹ ਦਿੱਤਾ। ਉਸ ਨੇ ਬੁੱਤਾਂ ਦਾ ਚੂਰਾ ਕਰ ਦਿੱਤਾ। ਉਸ ਨੇ ਇਸਰਾਏਲ ਦੇ ਦੇਸ਼ ਵਿੱਚ ਬਆਲ ਦੀ ਉਪਾਸਨਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਧੂਪ ਦੀਆਂ ਜਗਵੇਦੀਆਂ ਢਾਹ ਦਿੱਤੀਆਂ। ਫ਼ੇਰ ਉਹ ਯਰੂਸ਼ਲਮ ਨੂੰ ਵਾਪਸ ਪਰਤਿਆ।
ਯਰਮਿਆਹ 3:10
ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਰਮਿਆਹ 4:14
ਯਰੂਸ਼ਲਮ ਦੇ ਲੋਕੋ, ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ। ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸੱਕੋ। ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।
ਯਰਮਿਆਹ 8:1
ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਉਸ ਸਮੇਂ, ਲੋਕ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਮਹੱਤਵਪੂਰਣ ਲੋਕਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਦੀਆਂ ਹੱਡੀਆਂ ਕੱਢ ਲੈਣਗੇ।
ਹਿਜ਼ ਕੀ ਐਲ 22:24
“ਆਦਮੀ ਦੇ ਪੁੱਤਰ, ਇਸਰਾਏਲ ਨਾਲ ਗੱਲ ਕਰ। ਉਸ ਨੂੰ ਆਖ ਕਿ ਉਹ ਪਵਿੱਤਰ ਨਹੀਂ ਹੈ। ਮੈਂ ਉਸ ਦੇਸ ਨਾਲ ਨਾਰਾਜ਼ ਹਾਂ, ਇਸੇ ਲਈ ਉਸ ਦੇਸ ਵਿੱਚ ਬਾਰਿਸ਼ ਨਹੀਂ ਹੋਈ।