1 Kings 20:1
ਬਨ-ਹਦਦ ਅਤੇ ਅਹਾਬ ਦਾ ਜੰਗ ਤੇ ਜਾਣਾ ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸ ਦੇ ਵਿਰੁੱਧ ਲੜੇ।
1 Kings 20:1 in Other Translations
King James Version (KJV)
And Benhadad the king of Syria gathered all his host together: and there were thirty and two kings with him, and horses, and chariots; and he went up and besieged Samaria, and warred against it.
American Standard Version (ASV)
And Ben-hadad the king of Syria gathered all his host together; and there were thirty and two kings with him, and horses and chariots: and he went up and besieged Samaria, and fought against it.
Bible in Basic English (BBE)
Now Ben-hadad, king of Aram, got all his army together, and thirty-two kings with him, and horses and carriages of war; he went up and made war on Samaria, shutting it in.
Darby English Bible (DBY)
And Ben-Hadad king of Syria assembled all his host; and there were thirty-two kings with him, and horses and chariots; and he went up and besieged Samaria, and fought against it.
Webster's Bible (WBT)
And Ben-hadad the king of Syria collected all his army: and there were thirty and two kings with him, and horses, and chariots: and he went up and besieged Samaria, and warred against it.
World English Bible (WEB)
Ben Hadad the king of Syria gathered all his host together; and there were thirty-two kings with him, and horses and chariots: and he went up and besieged Samaria, and fought against it.
Young's Literal Translation (YLT)
And Ben-Hadad king of Aram hath gathered all his force, and thirty and two kings `are' with him, and horse and chariot, and he goeth up and layeth siege against Samaria, and fighteth with it,
| And Ben-hadad | וּבֶן | ûben | oo-VEN |
| the king | הֲדַ֣ד | hădad | huh-DAHD |
| of Syria | מֶֽלֶךְ | melek | MEH-lek |
| gathered together: | אֲרָ֗ם | ʾărām | uh-RAHM |
| host his all | קָבַץ֙ | qābaṣ | ka-VAHTS |
| אֶת | ʾet | et | |
| and there were thirty | כָּל | kāl | kahl |
| and two | חֵיל֔וֹ | ḥêlô | hay-LOH |
| kings | וּשְׁלֹשִׁ֨ים | ûšĕlōšîm | oo-sheh-loh-SHEEM |
| with | וּשְׁנַ֥יִם | ûšĕnayim | oo-sheh-NA-yeem |
| him, and horses, | מֶ֛לֶךְ | melek | MEH-lek |
| and chariots: | אִתּ֖וֹ | ʾittô | EE-toh |
| up went he and | וְס֣וּס | wĕsûs | veh-SOOS |
| and besieged | וָרָ֑כֶב | wārākeb | va-RA-hev |
| וַיַּ֗עַל | wayyaʿal | va-YA-al | |
| Samaria, | וַיָּ֙צַר֙ | wayyāṣar | va-YA-TSAHR |
| and warred | עַל | ʿal | al |
| against it. | שֹׁ֣מְר֔וֹן | šōmĕrôn | SHOH-meh-RONE |
| וַיִּלָּ֖חֶם | wayyillāḥem | va-yee-LA-hem | |
| בָּֽהּ׃ | bāh | ba |
Cross Reference
੧ ਸਲਾਤੀਨ 15:18
ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸ ਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ।
੧ ਸਲਾਤੀਨ 22:31
ਅਰਾਮ ਦੇ ਰਾਜਾ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹਰ ਕਿਸੇ ਛੋਟੇ-ਵੱਡੇ ਨਾਲ ਨਾ ਲੜਨਾ। ਸਿਰਫ਼ ਉਸ ਨੂੰ ਹੀ ਜਾਨੋ ਮਾਰ ਮੁਕਾਉਣਾ ਹੈ।
੧ ਸਲਾਤੀਨ 15:20
ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸ ਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ।
੨ ਤਵਾਰੀਖ਼ 16:2
ਆਸਾ ਨੇ ਯਹੋਵਾਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਉਨ੍ਹਾਂ ਖਜ਼ਾਨਿਆਂ ਚੋ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਬਾਦਸ਼ਾਹ ਬਨ-ਹਦਦ ਕੋਲ ਜੋ ਕਿ ਦੰਮਿਸਕ ਵਿੱਚ ਸੀ ਇਹ ਆਖ ਕੇ ਭੇਜਿਆ:
ਅਜ਼ਰਾ 7:12
ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ, ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ ਸਲਾਮ!
ਯਸਈਆਹ 10:8
ਅੱਸ਼ੂਰ ਆਪਣੇ-ਆਪ ਨੂੰ ਆਖਦਾ ਹੈ, ‘ਮੇਰੇ ਸਾਰੇ ਆਗੂ ਰਾਜਿਆਂ ਵਰਗੇ ਹਨ!
ਯਸਈਆਹ 37:24
ਤੂੰ ਆਪਣੇ ਅਧਿਕਾਰੀਆਂ ਨੂੰ ਮੇਰੇ ਪ੍ਰਭੂ, ਯਹੋਵਾਹ ਦਾ ਅਪਮਾਨ ਕਰਨ ਲਈ ਭੇਜਿਆ। ਤੂੰ ਆਖਿਆ ਸੀ, “ਮੈਂ ਬਹੁਤ ਤਾਕਤਵਰ ਹਾਂ! ਮੇਰੇ ਕੋਲ ਬਹੁਤ ਸਾਰੇ ਰੱਥ ਨੇ। ਮੈਂ ਲਬਾਨੋਨ ਨੂੰ ਆਪਣੀ ਸ਼ਕਤੀ ਨਾਲ ਹਰਾਇਆ ਸੀ ਮੈਂ ਲਬਾਨੋਨ ਦੇ ਸਭ ਤੋਂ ਉੱਚੇ ਪਰਬਤ ਉੱਤੇ ਚੜ੍ਹ ਗਿਆ ਸਾਂ। ਮੈਂ ਲਬਾਨੋਨ ਦੇ ਸਾਰੇ ਵੱਡੇ ਰੁੱਖ ਛਾਂਗ ਸੁੱਟੇ ਸਨ।। ਮੈਂ ਸਭ ਤੋਂ ਉੱਚੇ ਪਰਬਤ ਉੱਤੇ ਅਤੇ ਸਭ ਤੋਂ ਸੰਘਣੇ ਉਸ ਜੰਗਲ ਅੰਦਰ ਪਹੁੰਚਿਆ ਹਾਂ।
ਯਰਮਿਆਹ 49:27
“ਮੈਂ ਦਂਮਿਸ਼ਕ ਦੀਆਂ ਕੰਧਾਂ ਨੂੰ ਅੱਗ ਦਿਖਾ ਦੇਵਾਂਗਾ। ਉਹ ਅੱਗ ਬਨ-ਹਦਦ ਦੇ ਮਜ਼ਬੂਤ ਕਿਲ੍ਹਿਆਂ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”
ਹਿਜ਼ ਕੀ ਐਲ 26:7
ਨਬੂਕਦਨੱਸਰ ਸੂਰ ਤੇ ਹਮਲਾ ਕਰੇਗਾ ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ, “ਮੈਂ ਸੂਰ ਦੇ ਵਿਰੁੱਧ ਉੱਤਰ ਵੱਲੋਂ ਇੱਕ ਦੁਸ਼ਮਣ ਨੂੰ ਲਿਆਵਾਂਗਾ। ਦੁਸ਼ਮਣ ਬਾਬਲ ਦਾ ਮਹਾਨ ਰਾਜਾ, ਨਬੂਕਦਨੱਸਰ ਹੈ! ਉਹ ਬਹੁਤ ਵੱਡੀ ਫ਼ੌਜ ਲੈ ਕੇ ਆਵੇਗਾ। ਇੱਥੇ ਬਹੁਤ ਸਾਰੇ ਘੋੜੇ, ਰੱਥ, ਘੋੜਸਵਾਰ, ਅਤੇ ਵਿਸ਼ਾਲ ਅਤੇ ਸ਼ਕਤੀਸਾਲੀ ਫ਼ੌਜ ਹੋਵੇਗੀ।
ਦਾਨੀ ਐਲ 2:37
ਰਾਜਨ, ਤੁਸੀਂ ਸਭ ਤੋਂ ਮਹੱਤਵਪੂਰਣ ਰਾਜੇ ਹੋ। ਅਕਾਸ਼ ਦੇ ਪਰਮੇਸ਼ੁਰ ਨੇ ਤੁਹਾਨੂੰ ਰਾਜ, ਸ਼ਕਤੀ, ਤਾਕਤ ਅਤੇ ਪਰਤਾਪ ਬਖਸ਼ਿਆ ਹੈ।
ਆਮੋਸ 1:4
ਇਸ ਲਈ ਮੈਂ ਹਮਾਏਲ ਦੇ ਘਰ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਨ-ਹਦਦ ਦੇ ਸਾਰੇ ਮਹਿਲਾਂ ਨੂੰ ਤਬਾਹ ਕਰ ਦੇਵੇਗੀ।
੨ ਸਲਾਤੀਨ 17:5
ਅੱਸ਼ੂਰ ਦੇ ਰਾਜਾ ਨੇ ਇਸਰਾਏਲ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਹਮਲੇ ਕੀਤੇ। ਫ਼ਿਰ ਉਹ ਸਾਮਰਿਯਾ ਵਿੱਚ ਆਇਆ ਅਤੇ ਸਾਮਰਿਯਾ ਦੇ ਵਿਰੁੱਧ ਉਹ ਤਿੰਨ ਵਰ੍ਹੇ ਲੜਿਆ।
੨ ਸਲਾਤੀਨ 8:7
ਬਨ-ਹਦਦ ਦਾ ਅਲੀਸ਼ਾ ਕੋਲ ਹਜ਼ਾਏਲ ਨੂੰ ਭੇਜਣਾ ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।
੨ ਸਲਾਤੀਨ 6:24
ਸਾਮਰਿਯਾ ਵਿੱਚ ਭਿਆਨਕ ਕਾਲ ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ।
ਖ਼ਰੋਜ 14:7
ਫ਼ਿਰਊਨ ਨੇ ਆਪਣੇ 600 ਸਭ ਤੋਂ ਵੱਧੀਆ ਬੰਦੇ ਅਤੇ ਆਪਣੇ ਸਾਰੇ ਰੱਥ ਨਾਲ ਲਈ। ਹਰ ਰੱਥ ਵਿੱਚ ਇੱਕ ਅਧਿਕਾਰੀ ਸੀ।
ਅਹਬਾਰ 26:25
ਤੁਸੀਂ ਮੇਰਾ ਇਕਰਾਰਨਾਮਾ ਤੋੜਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਖਿਲਾਫ਼ ਫ਼ੌਜਾਂ ਲਿਆਵਾਂਗਾ। ਤੁਸੀਂ ਸੁਰੱਖਿਆ ਲਈ ਆਪਣੇ ਸ਼ਹਿਰਾਂ ਅੰਦਰ ਵੜ ਜਾਵੋਂਗੇ। ਪਰ ਮੈਂ ਤੁਹਾਡੇ ਅੰਦਰ ਬਿਮਾਰੀਆਂ ਫ਼ੈਲਾਵਾਂਗਾ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ।
ਅਸਤਸਨਾ 20:1
ਜੰਗ ਅਤੇ ਅਸੂਲ “ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਵਿਰੁੱਧ ਲੜਾਈ ਕਰਨ ਲਈ ਜਾਵੋ, ਅਤੇ ਤੁਸੀਂ ਆਪਣੇ ਨਾਲੋਂ ਵੱਧੇਰੇ ਆਦਮੀਆਂ, ਘੋੜਿਆਂ ਅਤੇ ਰੱਥਾਂ ਨੂੰ ਵੇਖੋ, ਤੁਹਾਨੂੰ ਉਨ੍ਹਾਂ ਕੋਲੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ-ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ, ਤੁਹਾਡੇ ਨਾਲ ਹੈ।
ਅਸਤਸਨਾ 28:52
“ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
ਕਜ਼ਾૃ 1:7
ਤਾਂ ਬਜ਼ਕ ਦੇ ਹਾਕਮ ਨੇ ਆਖਿਆ, “ਮੈਂ 70 ਰਾਜਿਆਂ ਦੇ ਹੱਥਾਂ ਦੇ ਅੰਗੂਠੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ਸਨ। ਅਤੇ ਉਨ੍ਹਾਂ ਰਾਜਿਆਂ ਨੂੰ ਮੇਰੇ ਖਾਣੇ ਦੀ ਮੇਜ਼ ਤੋਂ ਡਿੱਗੇ ਹੋਏ ਭੋਜਨ ਦੇ ਟੁਕੜੇ ਖਾਣੇ ਪੈਂਦੇ ਸਨ। ਹੁਣ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਰਾਜਿਆਂ ਨਾਲ ਕੀਤੇ ਸਲੂਕ ਦੀ ਸਜ਼ਾ ਦਿੱਤੀ ਹੈ।” ਉਹ ਬਜ਼ਕ ਦੇ ਹਾਕਮ ਨੂੰ ਯਰੂਸ਼ਲਮ ਲੈ ਗਏ ਅਤੇ ਉਹ ਉੱਥੇ ਮਰ ਗਿਆ।
ਕਜ਼ਾૃ 4:3
ਸੀਸਰਾ ਕੋਲ 900 ਲੋਹੇ ਦੇ ਰੱਥ ਸਨ, ਅਤੇ ਉਸ ਨੇ 20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।
੧ ਸਮੋਈਲ 13:5
ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕੱਠੇ ਹੋ ਗਏ। ਉਨ੍ਹਾਂ ਕੋਲ 3,000 ਰੱਥ ਅਤੇ 6,000 ਘੁੜ-ਸਿਪਾਹੀ ਸਨ। ਉਹ ਫ਼ਲਿਸਤੀ ਸਿਪਾਹੀ ਇੰਨੇ ਜ਼ਿਆਦਾ ਸਨ ਜਿਵੇਂ ਸਮੁੰਦਰ ਕਿਨਾਰੇ ਰੇਤ ਦੇ ਕਣ ਹੋਣ। ਉਨ੍ਹਾਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ। (ਮਿਕਮਾਸ਼ ਬੈਤਆਵਨ ਦੇ ਪੂਰਬ ਵੱਲ ਹੈ।)
੧ ਸਲਾਤੀਨ 16:24
ਉਸ ਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸ ਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸ ਦੇ ਮਾਲਕ “ਸ਼ਮਰ” ਦੇ ਨਾਂ ਦੇ ਪਿੱਛੇ ਰੱਖਿਆ।
੧ ਸਲਾਤੀਨ 20:16
ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ।
੧ ਸਲਾਤੀਨ 20:24
ਪਰ ਇੱਕ ਕੰਮ ਇਹ ਕਰੋ ਕਿ 32 ਰਾਜਿਆਂ ਦੀ ਬਜਾਇ ਉਨ੍ਹਾਂ ਦੀ ਥਾਵੇਂ ਸੂਬੇਦਾਰਾਂ ਨੂੰ ਸੈਨਾ ਦਾ ਨੇਤਰਿਤਵ ਕਰਨ ਦੇਵੋ।
ਪੈਦਾਇਸ਼ 14:1
ਲੂਤ ਫ਼ੜਿਆ ਜਾਂਦਾ ਹੈ ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅੱਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ।