1 Chronicles 6:4
ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।
1 Chronicles 6:4 in Other Translations
King James Version (KJV)
Eleazar begat Phinehas, Phinehas begat Abishua,
American Standard Version (ASV)
Eleazar begat Phinehas, Phinehas begat Abishua,
Bible in Basic English (BBE)
Eleazar was the father of Phinehas; Phinehas was the father of Abishua;
Darby English Bible (DBY)
Eleazar begot Phinehas; Phinehas begot Abishua,
Webster's Bible (WBT)
Eleazar begat Phinehas, Phinehas begat Abishua,
World English Bible (WEB)
Eleazar became the father of Phinehas, Phinehas became the father of Abishua,
Young's Literal Translation (YLT)
Eleazar begat Phinehas, Phinehas begat Abishua,
| Eleazar | אֶלְעָזָר֙ | ʾelʿāzār | el-ah-ZAHR |
| begat | הוֹלִ֣יד | hôlîd | hoh-LEED |
| אֶת | ʾet | et | |
| Phinehas, | פִּֽינְחָ֔ס | pînĕḥās | pee-neh-HAHS |
| Phinehas | פִּֽינְחָ֖ס | pînĕḥās | pee-neh-HAHS |
| begat | הֹלִ֥יד | hōlîd | hoh-LEED |
| אֶת | ʾet | et | |
| Abishua, | אֲבִישֽׁוּעַ׃ | ʾăbîšûaʿ | uh-vee-SHOO-ah |
Cross Reference
ਅਜ਼ਰਾ 7:1
ਅਜ਼ਰਾ ਦਾ ਯਰੂਸ਼ਲਮ ਵਿੱਚ ਆਉਣਾ ਇਨ੍ਹਾਂ ਗੱਲਾਂ ਉਪਰੰਤ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਦੌਰਾਨ ਅਜ਼ਰਾ ਸਰਾਯਾਹ ਦਾ ਪੁੱਤਰ ਬਾਬਲ ਤੋਂ ਯਰੂਸ਼ਲਮ ਵਿੱਚ ਆਇਆ। ਸਰਾਯਾਹ ਅਜ਼ਰਯਾਹ ਦਾ ਪੁੱਤਰ ਸੀ। ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ।
੧ ਤਵਾਰੀਖ਼ 6:50
ਹਾਰੂਨ ਦੇ ਉੱਤਰਾਧਿਕਾਰੀ ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ।
ਖ਼ਰੋਜ 6:25
ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸ ਨੇ ਫ਼ੀਨਹਾਸ ਨੂੰ ਜਨਮ ਦਿੱਤਾ। ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ।
ਜ਼ਬੂਰ 106:30
ਪਰ ਫ਼ੀਨਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
ਅਜ਼ਰਾ 8:2
ਫੀਨਹਾਸ ਦੇ ਉੱਤਰਾਧਿਕਾਰੀਆਂ ਵਿੱਚੋਂ ਗੇਰਸ਼ੋਮ, ਈਬਾਮਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਦਾਨੀਏਲ ਅਤੇ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਹੱਟੂਸ਼।
੧ ਤਵਾਰੀਖ਼ 9:20
ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ।
੧ ਤਵਾਰੀਖ਼ 6:4
ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।
ਕਜ਼ਾૃ 20:28
ਫ਼ੀਨਹਾਸ ਉੱਥੇ ਜਾਜਕ ਸੀ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਸੀ। ਫ਼ੀਨਿਹਾਸ ਅਲਆਜ਼ਾਰ ਦਾ ਪੁੱਤਰ ਸੀ। ਅਲਆਜ਼ਾਰ ਹਾਰੂਨ ਦਾ ਪੁੱਤਰ ਸੀ।) ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਬਿਨਯਾਮੀਨ ਦੇ ਲੋਕ ਸਾਡੇ ਸਾਕ ਸੰਬੰਧੀ ਹਨ। ਕੀ ਸਾਨੂੰ ਉਨ੍ਹਾਂ ਦੇ ਖਿਲਾਫ਼ ਫ਼ੇਰ ਲੜਨ ਲਈ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ?” ਯਹੋਵਾਹ ਨੇ ਜਵਾਬ ਦਿੱਤਾ, “ਜਾਓ। ਕੱਲ੍ਹ ਮੈਂ ਤੁਹਾਡੀ, ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕਰਾਂਗਾ।”
ਯਸ਼ਵਾ 24:33
ਹਾਰੂਨ ਦਾ ਪੁੱਤਰ, ਅਲਆਜ਼ਾਰ ਮਰ ਗਿਆ ਅਤੇ ਉਸ ਨੂੰ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਗਿਬੀਹ ਵਿਖੇ ਦਫ਼ਨਾਇਆ ਗਿਆ। ਗਿਬੀਹ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਦਿੱਤਾ ਗਿਆ ਸੀ।
ਯਸ਼ਵਾ 22:30
ਜਾਜਕ ਫ਼ੀਨਹਾਸ ਅਤੇ ਉਸ ਦੇ ਨਾਲ ਦੇ ਆਗੂਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਦੀਆਂ ਆਖੀਆਂ ਹੋਈਆਂ ਇਹ ਗੱਲਾਂ ਸੁਣੀਆਂ। ਉਹ ਸੰਤੁਸ਼ਟ ਹੋ ਗਏ ਕਿ ਇਹ ਲੋਕ ਸੱਚ ਆਖ ਰਹੇ ਸਨ।
ਯਸ਼ਵਾ 22:13
ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਬੰਦਿਆਂ ਨੂੰ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ। ਇਨ੍ਹਾਂ ਬੰਦਿਆਂ ਦਾ ਆਗੂ ਜਾਜਕ ਅਲਆਜ਼ਾਰ ਦਾ ਪੁੱਤਰ, ਫ਼ੀਨਹਾਸ ਸੀ।
ਗਿਣਤੀ 31:6
ਮੂਸਾ ਨੇ ਉਨ੍ਹਾਂ 12,000 ਆਦਮੀਆਂ ਨੂੰ ਜੰਗ ਲਈ ਭੇਜਿਆ। ਉਸ ਨੇ ਜਾਜਕ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਉਨ੍ਹਾਂ ਦੇ ਨਾਲ ਭੇਜਿਆ। ਫ਼ੀਨਹਾਸ ਨੇ ਪਵਿੱਤਰ ਵਸਤਾਂ, ਅਤੇ ਤੁਰ੍ਹੀਆਂ ਆਪਣੇ ਹੱਥਾਂ ਵਿੱਚ ਲੈ ਲਈਆਂ।
ਗਿਣਤੀ 25:13
ਇਕਰਾਰਨਾਮਾ ਇਹ ਹੈ: ਉਹ ਅਤੇ ਉਸਤੋਂ ਬਾਦ, ਉਸਦਾ ਸਾਰਾ ਪਰਿਵਾਰ ਹਮੇਸ਼ਾ ਜਾਜਕ ਹੋਣਗੇ। ਕਿਉਂਕਿ ਉਸ ਦੇ ਦਿਲ ਵਿੱਚ ਆਪਣੇ ਪਰਮੇਸ਼ੁਰ ਲਈ ਡੂੰਘੀਆਂ ਭਾਵਨਾਵਾਂ ਸਨ। ਅਤੇ ਉਸ ਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਣਾਇਆ।”
ਗਿਣਤੀ 25:6
ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸ ਨੇ ਅਜਿਹਾ ਉਸ ਥਾਂ ਕੀਤਾ ਜਿੱਥੇ ਮੂਸਾ ਅਤੇ ਸਮੂਹ ਆਗੂ ਦੇਖ ਸੱਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ।