1 Chronicles 6:3
ਅਮਰਾਮ ਦੇ ਬੱਚੇ ਸਨ ਹਾਰੂਨ, ਮੂਸਾ ਅਤੇ ਮਿਰਯਮ। ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
1 Chronicles 6:3 in Other Translations
King James Version (KJV)
And the children of Amram; Aaron, and Moses, and Miriam. The sons also of Aaron; Nadab, and Abihu, Eleazar, and Ithamar.
American Standard Version (ASV)
And the children of Amram: Aaron, and Moses, and Miriam. And the sons of Aaron: Nadab, and Abihu, Eleazar, and Ithamar.
Bible in Basic English (BBE)
And the sons of Amram: Aaron and Moses and Miriam. And the sons of Aaron: Nadab and Abihu, Eleazar and Ithamar.
Darby English Bible (DBY)
And the children of Amram: Aaron, and Moses, and Miriam. And the sons of Aaron: Nadab and Abihu, Eleazar and Ithamar.
Webster's Bible (WBT)
And the children of Amram; Aaron, and Moses, and Miriam. The sons also of Aaron; Nadab, and Abihu, Eleazar, and Ithamar.
World English Bible (WEB)
The children of Amram: Aaron, and Moses, and Miriam. The sons of Aaron: Nadab, and Abihu, Eleazar, and Ithamar.
Young's Literal Translation (YLT)
And sons of Amram: Aaron, and Moses, and Miriam. And sons of Aaron: Nadab, and Abihu, Eleazar, and Ithamar.
| And the children | וּבְנֵ֣י | ûbĕnê | oo-veh-NAY |
| of Amram; | עַמְרָ֔ם | ʿamrām | am-RAHM |
| Aaron, | אַֽהֲרֹ֥ן | ʾahărōn | ah-huh-RONE |
| and Moses, | וּמֹשֶׁ֖ה | ûmōše | oo-moh-SHEH |
| and Miriam. | וּמִרְיָ֑ם | ûmiryām | oo-meer-YAHM |
| sons The | וּבְנֵ֣י | ûbĕnê | oo-veh-NAY |
| also of Aaron; | אַֽהֲרֹ֔ן | ʾahărōn | ah-huh-RONE |
| Nadab, | נָדָב֙ | nādāb | na-DAHV |
| Abihu, and | וַֽאֲבִיה֔וּא | waʾăbîhûʾ | va-uh-vee-HOO |
| Eleazar, | אֶלְעָזָ֖ר | ʾelʿāzār | el-ah-ZAHR |
| and Ithamar. | וְאִֽיתָמָֽר׃ | wĕʾîtāmār | veh-EE-ta-MAHR |
Cross Reference
ਅਹਬਾਰ 10:1
ਪਰਮੇਸ਼ੁਰ ਨਾਦਾਬ ਅਤੇ ਅਬੀਹੂ ਨੂੰ ਤਬਾਹ ਕਰਦਾ ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ।
ਅਹਬਾਰ 10:12
ਹਾਰੂਨ ਦੇ ਦੋ ਹੋਰ ਪੁੱਤਰ ਸਨ, ਅਲਆਜ਼ਾਰ ਅਤੇ ਈਥਮਾਰ ਜਿਹੜੇ ਹਾਲੇ ਜਿਉਂਦੇ ਸਨ। ਮੂਸਾ ਨੇ ਹਾਰੂਨ ਅਤੇ ਉਸ ਦੇ ਦੋਹਾਂ ਪੁੱਤਰਾਂ ਨੂੰ ਆਖਿਆ, “ਅੱਗ ਵਿੱਚ ਸਾੜੀਆਂ ਗਈਆਂ ਬਲੀਆਂ ਵਿੱਚੋਂ ਕੁਝ ਅਨਾਜ ਦੀ ਭੇਟ ਬਚ ਗਈ ਹੈ। ਤੁਹਾਨੂੰ ਅਨਾਜ ਦੀ ਭੇਟ ਦਾ ਇਹ ਹਿੱਸਾ ਜਗਵੇਦੀ ਦੇ ਨੇੜੇ ਖਾਣਾ ਚਾਹੀਦਾ ਹੈ ਜਿਸ ਵਿੱਚ ਖਮੀਰ ਨਾ ਹੋਵੇ। ਕਿਉਂਕਿ ਉਹ ਭੇਟ ਅੱਤ ਪਵਿੱਤਰ ਹੈ।
ਖ਼ਰੋਜ 15:20
ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ।
ਖ਼ਰੋਜ 6:20
ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ।
ਮੀਕਾਹ 6:4
ਮੈਂ ਤੁਹਾਡੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ। ਮੈਂ ਤੁਹਾਨੂੰ ਮਿਸਰ ਦੇਸ ਚੋ ਕੱਢ ਲਿਆਇਆ ਮੈਂ ਗੁਲਾਮੀ ਤੋਂ ਤੁਹਾਨੂੰ ਮੁਕਤ ਕੀਤਾ।
੧ ਤਵਾਰੀਖ਼ 24:1
ਜਾਜਕਾਂ ਦੇ ਟੋਲੇ ਹਾਰੂਨ ਦੇ ਪੁੱਤਰਾਂ ਦੇ ਸਮੂਹ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
੧ ਤਵਾਰੀਖ਼ 23:13
ਅਮਰਾਮ ਦੇ 2 ਪੁੱਤਰ ਹਾਰੂਨ ਅਤੇ ਮੂਸਾ ਸਨ। ਹਾਰੂਨ ਨੂੰ ਬਹੁਤ ਖਾਸ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀ ਹਮੇਸ਼ਾ ਖਾਸ ਹੋਣ ਲਈ ਚੁਣੇ ਗਏ ਸਨ। ਉਹ ਯਹੋਵਾਹ ਦੀ ਉਪਾਸਨਾ ਲਈ ਪਵਿੱਤਰ ਚੀਜ਼ਾਂ ਨੂੰ ਤਿਆਰ ਕਰਨ ਲਈ ਚੁਣੇ ਗਏ ਸਨ। ਹਾਰੂਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਅੱਗੇ ਧੂਪ ਧੁਖਾਉਣ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਨੂੰ ਜਾਜਕ ਬਣ ਕੇ ਸੇਵਾ ਕਰਨ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਅਤੇ ਸਦੀਵ ਕਾਲ ਲਈ ਉਸਦਾ ਨਾਉਂ ਲੈ ਕੇ ਬਰਕਤ ਦੇਣ ਦਾ ਹੱਕ ਪ੍ਰਾਪਤ ਸੀ।
ਅਹਬਾਰ 10:16
ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ,
ਖ਼ਰੋਜ 28:1
ਜਾਜਕਾਂ ਲਈ ਕੱਪੜੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਤੋਂ ਤੇਰੇ ਕੋਲ ਆਉਣ। ਇਹ ਆਦਮੀ ਮੇਰੇ ਲਈ ਜਾਜਕਾਂ ਵਜੋਂ ਸੇਵਾ ਕਰਨਗੇ।
ਖ਼ਰੋਜ 24:1
ਪਰਮੇਸ਼ੁਰ ਤੇ ਇਸਰਾਏਲ ਆਪਣਾ ਇਕਰਾਰਨਾਮਾ ਕਰਦੇ ਹਨ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ।
ਖ਼ਰੋਜ 6:23
ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
ਖ਼ਰੋਜ 2:7
ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁੱਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲੱਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁੱਧ ਚੁਂਘਾ ਸੱਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸੱਕੇ?”
ਖ਼ਰੋਜ 2:4
ਬੱਚੇ ਦੀ ਭੈਣ ਇਹ ਵੇਖਣ ਲਈ ਉੱਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ।