1 Chronicles 24:3
ਦਾਊਦ ਨੇ ਅਲਆਜ਼ਾਰ ਅਤੇ ਈਥਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਥਾਮਾਰ ਦੇ।
1 Chronicles 24:3 in Other Translations
King James Version (KJV)
And David distributed them, both Zadok of the sons of Eleazar, and Ahimelech of the sons of Ithamar, according to their offices in their service.
American Standard Version (ASV)
And David with Zadok of the sons of Eleazar, and Ahimelech of the sons of Ithamar, divided them according to their ordering in their service.
Bible in Basic English (BBE)
And David, with Zadok of the sons of Eleazar, and Ahimelech of the sons of Ithamar, made distribution of them into their positions for their work.
Darby English Bible (DBY)
And David distributed them, both Zadok of the sons of Eleazar, and Ahimelech of the sons of Ithamar, according to their office in their service.
Webster's Bible (WBT)
And David distributed them, both Zadok of the sons of Eleazar, and Ahimelech of the sons of Ithamar, according to their offices in their service.
World English Bible (WEB)
David with Zadok of the sons of Eleazar, and Ahimelech of the sons of Ithamar, divided them according to their ordering in their service.
Young's Literal Translation (YLT)
And David distributeth them, and Zadok of the sons of Eleazar, and Ahimelech of the sons of Ithamar, according to their office in their service;
| And David | וַיֶּֽחָלְקֵ֣ם | wayyeḥolqēm | va-yeh-hole-KAME |
| distributed | דָּוִ֔יד | dāwîd | da-VEED |
| them, both Zadok | וְצָדוֹק֙ | wĕṣādôq | veh-tsa-DOKE |
| of | מִן | min | meen |
| the sons | בְּנֵ֣י | bĕnê | beh-NAY |
| of Eleazar, | אֶלְעָזָ֔ר | ʾelʿāzār | el-ah-ZAHR |
| Ahimelech and | וַֽאֲחִימֶ֖לֶךְ | waʾăḥîmelek | va-uh-hee-MEH-lek |
| of | מִן | min | meen |
| the sons | בְּנֵ֣י | bĕnê | beh-NAY |
| of Ithamar, | אִֽיתָמָ֑ר | ʾîtāmār | ee-ta-MAHR |
| offices their to according | לִפְקֻדָּתָ֖ם | lipquddātām | leef-koo-da-TAHM |
| in their service. | בַּעֲבֹֽדָתָֽם׃ | baʿăbōdātām | ba-uh-VOH-da-TAHM |
Cross Reference
੨ ਸਮੋਈਲ 8:17
ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਬਣੇ। ਸਰਾਯਾਹ, ਸਕੱਤਰ ਸੀ ਅਤੇ।
੧ ਤਵਾਰੀਖ਼ 24:31
ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਹਮਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।
੧ ਤਵਾਰੀਖ਼ 24:6
ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਥਨਿਏਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸ ਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਥਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਥਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।
੧ ਤਵਾਰੀਖ਼ 16:39
ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ।
੧ ਤਵਾਰੀਖ਼ 15:11
ਦਾਊਦ ਦੀ ਜਾਜਕਾਂ ਅਤੇ ਲੇਵੀਆਂ ਨਾਲ ਗੱਲ-ਬਾਤ ਤਦ ਦਾਊਦ ਨੇ ਸਾਦੋਕ ਅਤੇ ਅਬਯਾਥਾਰ ਜਾਜਕ ਨੂੰ ਆਪਣੇ ਕੋਲ ਬੁਲਾਇਆ। ਦਾਊਦ ਨੇ ਊਰੀਏਲ, ਅਸਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਵੀ ਆਪਣੇ ਕੋਲ ਸੱਦਿਆ।
੧ ਤਵਾਰੀਖ਼ 12:27
ਯਹੋਯਾਦਾ ਉਸੇ ਧੜੇ ਵਿੱਚ ਸੀ ਅਤੇ ਉਸ ਨਾਲ 3,700 ਆਦਮੀ ਸਨ।
੧ ਤਵਾਰੀਖ਼ 6:50
ਹਾਰੂਨ ਦੇ ਉੱਤਰਾਧਿਕਾਰੀ ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ।
੧ ਤਵਾਰੀਖ਼ 6:4
ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।
੧ ਸਲਾਤੀਨ 2:35
ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਥਾਵੇਂ ਸੈਨਾਪਤੀ ਬਣਾਇਆ ਅਤੇ ਅਬਯਾਥਾਰ ਦੀ ਥਾਵੇਂ ਸਾਦੋਕ ਨੂੰ ਨਵਾਂ ਜਾਜਕ ਬਣਾਇਆ।
੨ ਸਮੋਈਲ 20:25
ਸ਼ਿਵਾ ਸਕੱਤਰ ਸੀ। ਸਾਦੋਕ ਅਤੇ ਅਬਿਯਾਥਰ ਜਾਜਕ ਠਹਿਰਾਏ ਗਏ।
੧ ਸਮੋਈਲ 22:9
ਤਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜ੍ਹਾ ਸੀ ਉੱਤਰ ਦਿੱਤਾ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ।
੧ ਸਮੋਈਲ 21:1
ਦਾਊਦ ਦਾ ਅਹੀਮਲਕ ਜਾਜਕ ਵੱਲ ਜਾਣਾ ਤਦ ਦਾਊਦ ਚੱਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ ’ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ। ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸ ਨੇ ਡਰਦਿਆਂ ਦਾਊਦ ਕੋਲੋਂ ਪੁੱਛਿਆ, “ਤੂੰ ਇੱਕਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?”