੧ ਤਵਾਰੀਖ਼ 18:12 in Punjabi

ਪੰਜਾਬੀ ਪੰਜਾਬੀ ਬਾਈਬਲ ੧ ਤਵਾਰੀਖ਼ ੧ ਤਵਾਰੀਖ਼ 18 ੧ ਤਵਾਰੀਖ਼ 18:12

1 Chronicles 18:12
ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18,000 ਅਦੋਮੀਆਂ ਨੂੰ ਮਾਰ ਸੁੱਟਿਆ।

1 Chronicles 18:111 Chronicles 181 Chronicles 18:13

1 Chronicles 18:12 in Other Translations

King James Version (KJV)
Moreover Abishai the son of Zeruiah slew of the Edomites in the valley of salt eighteen thousand.

American Standard Version (ASV)
Moreover Abishai the son of Zeruiah smote of the Edomites in the Valley of Salt eighteen thousand.

Bible in Basic English (BBE)
And when he came back from putting to the sword eighteen thousand of the Edomites in the Valley of Salt,

Darby English Bible (DBY)
And Abishai the son of Zeruiah smote of the Edomites in the valley of salt eighteen thousand.

Webster's Bible (WBT)
Moreover, Abishai the son of Zeruiah slew of the Edomites in the valley of salt eighteen thousand.

World English Bible (WEB)
Moreover Abishai the son of Zeruiah struck of the Edomites in the Valley of Salt eighteen thousand.

Young's Literal Translation (YLT)
And Abishai son of Zeruiah hath smitten Edom in the valley of salt -- eighteen thousand,

Moreover
Abishai
וְאַבְשַׁ֣יwĕʾabšayveh-av-SHAI
the
son
בֶּןbenben
of
Zeruiah
צְרוּיָ֗הṣĕrûyâtseh-roo-YA
slew
הִכָּ֤הhikkâhee-KA

אֶתʾetet
Edomites
the
of
אֱדוֹם֙ʾĕdômay-DOME
in
the
valley
בְּגֵ֣יאbĕgêʾbeh-ɡAY
of
salt
הַמֶּ֔לַחhammelaḥha-MEH-lahk
eighteen
שְׁמוֹנָ֥הšĕmônâsheh-moh-NA

עָשָׂ֖רʿāśārah-SAHR
thousand.
אָֽלֶף׃ʾālepAH-lef

Cross Reference

੧ ਸਮੋਈਲ 26:6
ਦਾਊਦ ਨੇ ਤਦ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਕਿ ਯੋਆਬ ਦਾ ਭਰਾ ਸੀ, ਉੱਤਰ ਦੇਕੇ ਆਖਿਆ, “ਸ਼ਾਊਲ ਦੇ ਡੇਰਿਆ ਵੱਲ ਮੇਰੇ ਨਾਲ ਕੌਣ ਚੱਲੇਗਾ?” ਅਬੀਸ਼ਈ ਨੇ ਕਿਹਾ, “ਮੈਂ ਤੇਰੇ ਨਾਲ ਚੱਲਾਂਗਾ।”

ਜ਼ਬੂਰ 60:8
ਮੋਆਬ ਮੇਰੇ ਚਰਨ ਧੋਣ ਲਈ ਮੇਰਾ ਭਾਂਡਾ ਹੋਵੇਗਾ। ਇਡੋਮ ਮੇਰਾ ਦਾਸ ਹੋਵੇਗਾ ਜਿਹੜਾ ਮੇਰੀਆਂ ਖੜ੍ਹਾਵਾਂ ਚੁੱਕੇਗਾ। ਮੈਂ ਫ਼ਿਲਿਸਤੀਨੀ ਦੇ ਲੋਕਾਂ ਨੂੰ ਹਰਾ ਦਿਆਂਗਾ ਅਤੇ ਮੈਂ ਜਿੱਤ ਬਾਰੇ ਰੌਲਾ ਪਾਵਾਂਗਾ।”

ਜ਼ਬੂਰ 60:1
ਨਿਰਦੇਸ਼ਕ ਲਈ: “ਕਰਾਰ ਦੇ ਚਮੇਲੀ ਦਾ ਫ਼ੁੱਲ” ਦੀ ਧੁਨੀ। ਦਾਊਦ ਦਾ ਮਿਕਤਾਮ ਸਿੱਖਿਆ ਲਈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦਾਊਦ ਅਰਮ ਨਹਰੈਮ ਅਤੇ ਅਰਮ ਸੋਬਾਹ ਨਾਲ ਲੜਿਆ, ਅਤੇ ਜਦੋਂ ਯੋਆਬ ਵਾਪਸ ਪਰਤਿਆ ਅਤੇ ਉਸ ਨੇ 12,000 ਅਦੋਮ ਸਿਪਾਹੀਆਂ ਨੂੰ ਨਮਕ ਦੀ ਵਾਦੀ ਵਿੱਚ ਹਰਾਇਆ। ਪਰਮੇਸ਼ੁਰ, ਤੁਸੀਂ ਸਾਡੇ ਉੱਤੇ ਬਹੁਤ ਗੁੱਸੇ ਸੀ। ਇਸ ਲਈ ਤੁਸੀਂ ਸਾਨੂੰ ਨਾਮੰਜ਼ੂਰ ਕੀਤਾ ਅਤੇ ਸਾਨੂੰ ਤਬਾਹ ਕਰ ਦਿੱਤਾ। ਇਸ ਲਈ ਕਿਰਪਾ ਕਰਕੇ ਫ਼ੇਰ ਤੋਂ ਸਾਡਾ ਪੁਨਰ ਨਿਰਮਾਣ ਕਰੋ।

੨ ਤਵਾਰੀਖ਼ 25:11
ਤਦ ਅਮਸਯਾਹ ਨੇ ਹੌਂਸਲਾ ਕੀਤਾ ਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਲੈ ਗਿਆ ਅਤੇ ਸੇਈਰ ਵੰਸ਼ ਵਿੱਚੋਂ 10,000 ਆਦਮੀਆਂ ਨੂੰ ਮਾਰ ਦਿੱਤਾ।

੧ ਤਵਾਰੀਖ਼ 19:11
ਯੋਆਬ ਨੇ ਬਾਕੀ ਦੀ ਇਸਰਾਏਲੀ ਫ਼ੌਜ ਨੂੰ ਆਪਣੇ ਭਰਾ ਅਬਸ਼ਈ ਦੀ ਕਮਾਨ ਹੇਠਾਂ ਕਰ ਦਿੱਤਾ। ਸੈਨਾ ਦੇ ਸਿਪਾਹੀ ਅੰਮੋਨੀਆਂ ਦੀ ਸੈਨਾ ਦੇ ਖਿਲਾਫ਼ ਲੜਨ ਲਈ ਬਾਹਰ ਨਿਕਲ ਪਏ।

੧ ਤਵਾਰੀਖ਼ 11:20
ਹੋਰ ਬਹਾਦੁਰ ਸਿਪਾਹੀ ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ।

੧ ਤਵਾਰੀਖ਼ 2:16
ਇਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ। ਸਰੂਯਾਹ ਦੇ ਅਬਸ਼ਈ, ਯੋਆਬ ਅਤੇ ਅਸਾਹੇਲ ਤਿੰਨ ਪੁੱਤਰ ਸਨ।

੨ ਸਲਾਤੀਨ 14:7
ਅਮਸਯਾਹ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਸਲਾ ਨੂੰ ਜੰਗ ਕਰਕੇ ਜਿੱਤ ਲਿਆ ਅਤੇ ਉਸਦਾ ਨਾਂ “ਯਾਕਤੇਲ” ਰੱਖਿਆ। ਇਸ ਜਗ੍ਹਾ ਨੂੰ ਅੱਜ ਤੀਕ ਵੀ “ਯਾਕਤੇਲ” ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

੨ ਸਮੋਈਲ 23:18
ਹੋਰ ਬਹਾਦੁਰ ਸਿਪਾਹੀ ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆਂ ਸੀ। ਅਬੀਸ਼ਈ ਨੇ ਇੱਕੋ ਵੇਲੇ 300 ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਹ ਵੀ ਤਿੰਨਾਂ ਵਾਂਗ ਬੜਾ ਨਾਮੀ ਬਣਿਆ।

੨ ਸਮੋਈਲ 21:17
ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਉਸ ਫ਼ਲਿਸਤੀ ਨੂੰ ਵੱਢ ਕੇ ਪਾਤਸ਼ਾਹ ਦਾਊਦ ਦੀ ਜਾਨ ਬਚਾਅ ਲਈ। ਤਦ ਦਾਊਦ ਦੇ ਆਦਮੀਆਂ ਨੇ ਦਾਊਦ ਨਾਲ ਇੱਕ ਵਿਸ਼ੇਸ਼ ਵਚਨ ਕੀਤਾ ਅਤੇ ਉਸ ਨੂੰ ਆਖਿਆ, “ਹੁਣ ਤੁਸੀਂ ਸਾਡੇ ਨਾਲ ਜੰਗ ਵਿੱਚ ਹੋਰ ਨਹੀਂ ਜਾ ਸੱਕਦੇ, ਜੇਕਰ ਤੁਸੀਂ ਇਉਂ ਕੀਤਾ ਤਾਂ ਇਸਰਾਏਲ ਦੇ ਲੋਕ ਆਪਣੇ ਹੱਥੋਂ ਇੱਕ ਮਹਾਨ ਆਗੂ ਗੁਆ ਬੈਠਣਗੇ।”

੨ ਸਮੋਈਲ 20:6
ਦਾਊਦ ਨੇ ਅਬੀਸ਼ਈ ਨੂੰ ਸ਼ਬਾ ਨੂੰ ਵੱਢਣ ਲਈ ਆਖਿਆ ਦਾਊਦ ਨੇ ਅਬੀਸ਼ਈ ਨੂੰ ਆਖਿਆ, “ਬਿਕਰੀ ਦਾ ਪੁੱਤਰ ਸ਼ਬਾ ਸਾਡੇ ਲਈ ਅਬਸ਼ਾਲੋਮ ਤੋਂ ਵੀ ਵੱਧ ਖਤਰਨਾਕ ਹੈ। ਇਸ ਲਈ ਮੇਰੇ ਅਫ਼ਸਰਾਂ ਨਾਲ ਜਾਕੇ ਇਸ ਦਾ ਪਿੱਛਾ ਕਰੋ। ਜਲਦੀ ਕਰੋ, ਕਿਤੇ ਐਸਾ ਨਾ ਹੋਵੇ ਕਿ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜਕੇ ਸਾਡੇ ਵੇਖਣ ਤੋਂ ਬਚ ਜਾਵੇ।”

੨ ਸਮੋਈਲ 19:21
ਫ਼ਿਰ ਲੇਕਿਨ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਕਿਹਾ, “ਸ਼ਿਮਈ ਨੂੰ ਜ਼ਰੂਰ ਮੌਤ ਮਿਲਣੀ ਚਾਹੀਦੀ ਹੈ ਜਿਸਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ।”

੨ ਸਮੋਈਲ 16:9
ਤਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, “ਇਹ ਮੋਇਆ ਹੋਇਆ ਕੁਤਾ ਭਲਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਜੇਕਰ ਮੈਨੂੰ ਆਗਿਆ ਦੇਵੋਂ ਤਾਂ ਜਾਕੇ ਉਸਦਾ ਸਿਰ ਉਡਾ ਦੇਵਾਂ।”

੨ ਸਮੋਈਲ 10:14
ਜਦੋਂ ਅੰਮੋਨੀਆਂ ਨੇ ਵੇਖਿਆ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਨੱਸ ਗਏ ਅਤੇ ਆਪਣੇ ਸ਼ਹਿਰ ਵਾਪਸ ਮੁੜ ਗਏ। ਤਦ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਬਾਅਦ ਮੁੜਕੇ ਯਰੂਸ਼ਲਮ ਵਿੱਚ ਆਇਆ।

੨ ਸਮੋਈਲ 10:10
ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ।

੨ ਸਮੋਈਲ 8:13
ਦਾਊਦ 18,000 ਅਰਾਮੀਆਂ ਨੂੰ ਲੂਣ ਦੀ ਵਾਦੀ ਵਿੱਚ ਹਰਾਊਣ ਤੋਂ ਬਾਅਦ, ਜਦ ਵਾਪਸ ਘਰ ਨੂੰ ਮੁੜਿਆ ਤਾਂ ਉਹ ਬਹੁਤ ਪ੍ਰਸਿੱਧ ਹੋ ਗਿਆ।

੨ ਸਮੋਈਲ 7:13
ਉਹ ਮੇਰੇ ਨਾਂ ਦਾ ਇੱਕ ਘਰ (ਮੰਦਰ) ਬਣਾਵੇਗਾ ਅਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।

੨ ਸਮੋਈਲ 3:30
ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਕਿਉਂ ਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।

੧ ਸਮੋਈਲ 26:8
ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸ ਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿੰਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸ ਨੂੰ ਚਿੱਤ ਕਰ ਦੇਵਾਂਗਾ।”