1 Chronicles 23:5
ਚਾਰ ਹਜ਼ਾਰ ਲੇਵੀ ਦਰਬਾਨ ਦਾ ਕੰਮ ਕਰਣਗੇ ਅਤੇ 4,000 ਲੇਵੀ ਸੰਗੀਤਕਾਰ ਹੋਣਗੇ, ਜਿਨ੍ਹਾਂ ਵਾਸਤੇ ਮੈਂ ਖਾਸ ਸਾਜ਼ ਬਣਵਾਏ ਹਨ। ਇਨ੍ਹਾਂ ਸਾਜ਼ਾਂ ਨਾਲ ਇਹ ਵਜੰਤਰੀ ਯਹੋਵਾਹ ਦਾ ਉਸਤਤਿ ਗਾਨ ਕਰਣਗੇ।”
1 Chronicles 23:5 in Other Translations
King James Version (KJV)
Moreover four thousand were porters; and four thousand praised the LORD with the instruments which I made, said David, to praise therewith.
American Standard Version (ASV)
and four thousand were doorkeepers; and four thousand praised Jehovah with the instruments which I made, `said David', to praise therewith.
Bible in Basic English (BBE)
Four thousand were door-keepers; and four thousand gave praise to the Lord with the instruments which I made, said David, for giving praise.
Darby English Bible (DBY)
and four thousand were doorkeepers; and four thousand praised Jehovah with the instruments which I made, [said David,] to praise [therewith].
Webster's Bible (WBT)
Moreover, four thousand were porters; and four thousand praised the LORD with the instruments which I made, said David, to praise with them.
World English Bible (WEB)
and four thousand were doorkeepers; and four thousand praised Yahweh with the instruments which I made, [said David], for giving praise.
Young's Literal Translation (YLT)
and four thousand gatekeepers, and four thousand giving praise to Jehovah, `with instruments that I made for praising,' `saith David.'
| Moreover four | וְאַרְבַּ֥עַת | wĕʾarbaʿat | veh-ar-BA-at |
| thousand | אֲלָפִ֖ים | ʾălāpîm | uh-la-FEEM |
| were porters; | שֹֽׁעֲרִ֑ים | šōʿărîm | shoh-uh-REEM |
| four and | וְאַרְבַּ֤עַת | wĕʾarbaʿat | veh-ar-BA-at |
| thousand | אֲלָפִים֙ | ʾălāpîm | uh-la-FEEM |
| praised | מְהַֽלְלִ֣ים | mĕhallîm | meh-hahl-LEEM |
| the Lord | לַֽיהוָ֔ה | layhwâ | lai-VA |
| instruments the with | בַּכֵּלִ֕ים | bakkēlîm | ba-kay-LEEM |
| which | אֲשֶׁ֥ר | ʾăšer | uh-SHER |
| I made, | עָשִׂ֖יתִי | ʿāśîtî | ah-SEE-tee |
| said David, to praise | לְהַלֵּֽל׃ | lĕhallēl | leh-ha-LALE |
Cross Reference
ਆਮੋਸ 6:5
ਆਪਣੇ ਰਬਾਬ ਵਜਾਉਂਦੇ, ਅਤੇ ਦਾਊਦ ਵਾਂਗਰਾਂ, ਆਪਣੇ ਸੰਗੀਤਕ ਸਾਜ਼ਾਂ ਤੇ ਰਿਆਜ਼ ਕਰਦੇ ਹੋ।
੨ ਤਵਾਰੀਖ਼ 29:25
ਹਿਜ਼ਕੀਯਾਹ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਵਿੱਚ ਲੇਵੀਆਂ ਨੂੰ ਸੰਗੀਤਕ ਸਾਜ਼ਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਨਬੀ ਗਾਦ ਅਤੇ ਨਾਥਾਨ ਨਬੀ ਨੇ ਆਦੇਸ਼ ਦਿੱਤਾ ਸੀ। ਇਹ ਹੁਕਮ ਯਹੋਵਾਹ ਵੱਲੋਂ ਨਬੀਆਂ ਦੁਆਰਾ ਆਇਆ ਸੀ।
ਜ਼ਬੂਰ 87:7
ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ। ਉਹ ਬਹੁਤ ਖੁਸ਼ ਹਨ। ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ, “ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”
ਨਹਮਿਆਹ 7:73
ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਥਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।
ਅਜ਼ਰਾ 7:7
ਇਸਰਾਏਲ ਦੇ ਕੁਝ ਲੋਕ ਅਜ਼ਰਾ ਦੇ ਨਾਲ ਆਏ ਜਿਨ੍ਹਾਂ ਵਿੱਚ ਜਾਜਕ, ਲੇਵੀ, ਗਵੱਈਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸਨ। ਇਹ ਇਸਰਾਏਲੀ ਅਰਤਹਸ਼ਸ਼ਤਾ ਪਾਤਸ਼ਾਹ ਦੇ ਸੱਤਵੇਂ ਵਰ੍ਹੇ ਵਿੱਚ ਯਰੂਸ਼ਲਮ ਨੂੰ ਆਏ।
੨ ਤਵਾਰੀਖ਼ 35:15
ਫ਼ਿਰ ਆਸਾਫ਼ ਦੀ ਵੰਸ਼ ਦੇ ਗਵਈਏ ਦਾਊਦ ਅਤੇ ਆਸਾਫ਼, ਹੇਮਾਨ ਅਤੇ ਪਾਤਸ਼ਾਹ ਦੇ ਗ਼ੈਬਦਾਨ ਯਦੂਥੂਨ ਦੇ ਹੁਕਮ ਮੁਤਾਬਕ ਆਪੋ-ਆਪਣੀ ਜਗ੍ਹਾ ਉੱਤੇ ਖੜ੍ਹੇ ਹੋਏ ਸਨ। ਹਰ ਫ਼ਾਟਕ ਉੱਪਰ ਦਰਬਾਨ ਸਨ, ਜਿਨ੍ਹਾਂ ਨੂੰ ਆਪਣੀ ਥਾਂ ਤੋਂ ਹਟਣਾ ਨਾ ਪਿਆ ਕਿਉਂ ਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਪਸਹ ਵਾਸਤੇ ਸਭ ਕੁਝ ਤਿਆਰ ਕਰ ਦਿੱਤਾ ਸੀ।
੨ ਤਵਾਰੀਖ਼ 20:19
ਕਹਾਥੀਆਂ ਅਤੇ ਕੋਰਾਹੀਆਂ ਦੇ ਲੇਵੀਆਂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।
੨ ਤਵਾਰੀਖ਼ 8:14
ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਸਮੂਹ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਸਮੂਹ ਉਨ੍ਹਾਂ ਦੀਆਂ ਜੁੰਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ।
੧ ਤਵਾਰੀਖ਼ 26:1
ਦਰਬਾਨ ਦਰਬਾਨਾਂ ਦੇ ਸਮੂਹ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ। ਮਸ਼ਲਮਯਾਹ ਅਤੇ ਉਸ ਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।)
੧ ਤਵਾਰੀਖ਼ 25:1
ਸੰਗੀਤ ਦੇ ਸਮੂਹ ਦਾਊਦ ਅਤੇ ਫ਼ੌਜ ਦੇ ਸੈਨਾਪਤੀਆਂ ਨੇ ਆਸਾਫ਼ ਦੇ ਪੁੱਤਰਾਂ ਨੂੰ ਖਾਸ ਸੇਵਾ ਲਈ ਵੱਖ ਕਰ ਦਿੱਤਾ। ਆਸਾਫ਼ ਦੇ ਪੁੱਤਰ ਹੇਮਾਨ ਅਤੇ ਯਦੂਥੂਨ ਸਨ। ਉਨ੍ਹਾਂ ਦਾ ਖਾਸ ਕੰਮ ਪਰਮੇਸ਼ੁਰ ਦੀ ਅਗੰਮੀ ਵਾਣੀ ਨੂੰ, ਉਸ ਦੇ ਸੰਦੇਸ਼ਾਂ ਨੂੰ ਬਰਬਤਾਂ, ਦਿਲਰੁਬਾ, ਛੈਣਿਆਂ ਆਦਿ ਸਾਜ਼ਾਂ ਨਾਲ ਲੋਕਾਂ ਤੀਕ ਪਹੁੰਚਾਣਾ ਸੀ। ਜਿਨ੍ਹਾਂ ਮਨੁੱਖਾਂ ਨੇ ਇਸ ਤਰੀਕੇ ਨਾਲ ਸੇਵਾ ਵਿੱਚ ਹਿੱਸਾ ਲਿਆ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ:
੧ ਤਵਾਰੀਖ਼ 16:41
ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ।
੧ ਤਵਾਰੀਖ਼ 16:38
ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਥੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ।
੧ ਤਵਾਰੀਖ਼ 15:16
ਗਵੈਯੇ ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
੧ ਤਵਾਰੀਖ਼ 9:33
ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿੱਚਲੇ ਕੰਮਾਂ ’ਚ ਰੁਝੇ ਰਹਿੰਦੇ ਸਨ।
੧ ਤਵਾਰੀਖ਼ 9:17
ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ।
੧ ਤਵਾਰੀਖ਼ 6:31
ਮੰਦਰ ਦੇ ਸੰਗੀਤਕਾਰ ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸੰਗੀਤਕਾਰਾਂ ਵਜੋਂ ਥਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸ ਦੇ ਸੁੱਖ ਅਸਥਾਨ ਉੱਪਰ ਰੱਖਿਆ ਗਿਆ ਸੀ।
੧ ਸਲਾਤੀਨ 10:12
ਰਾਜੇ ਸੁਲੇਮਾਨ ਨੇ ਮੰਦਰ ਵਿੱਚ ਥੰਮਾਂ ਲਈ ਅਤੇ ਮਹਿਲ ਲਈ ਇਹ ਖਾਸ ਲੱਕੜ ਇਸਤੇਮਾਲ ਕੀਤੀ। ਉਸ ਨੇ ਇਹ ਲੱਕੜ ਰਾਗੀਆਂ ਲਈ ਬਰਬਤਾਂ ਅਤੇ ਸਿਤਾਰਾਂ ਬਨਾਉਣ ਲਈ ਵੀ ਇਸਤੇਮਾਲ ਕੀਤੀ। ਕਿਸੇ ਨੇ ਕਦੇ ਵੀ ਇਹ ਖਾਸ ਲੱਕੜੀ ਇੰਨੀ ਜਿਆਦੇ ਨਹੀਂ ਲਿਆਂਦੀ ਸੀ ਅਤੇ ਇਹ ਦੋਬਾਰਾ ਨਹੀਂ ਵੇਖੀ ਗਈ।