1 Chronicles 23:28
ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ।
1 Chronicles 23:28 in Other Translations
King James Version (KJV)
Because their office was to wait on the sons of Aaron for the service of the house of the LORD, in the courts, and in the chambers, and in the purifying of all holy things, and the work of the service of the house of God;
American Standard Version (ASV)
For their office was to wait on the sons of Aaron for the service of the house of Jehovah, in the courts, and in the chambers, and in the purifying of all holy things, even the work of the service of the house of God;
Bible in Basic English (BBE)
Their place was by the side of the sons of Aaron in all the work of the house of the Lord, in the open spaces and in the rooms, in the making clean of all the holy things, in doing all the work of the house of the Lord,
Darby English Bible (DBY)
For their place was by the side of the sons of Aaron for the service of the house of Jehovah, over the courts, and over the chambers, and over the purifying of all holy things, and [for] the work of the service of the house of God;
Webster's Bible (WBT)
Because their office was to wait on the sons of Aaron for the service of the house of the LORD, in the courts, and in the chambers, and in the purifying of all holy things, and the work of the service of the house of God;
World English Bible (WEB)
For their office was to wait on the sons of Aaron for the service of the house of Yahweh, in the courts, and in the chambers, and in the purifying of all holy things, even the work of the service of the house of God;
Young's Literal Translation (YLT)
for their station `is' at the side of the sons of Aaron, for the service of the house of Jehovah, over the courts, and over the chambers, and over the cleansing of every holy thing, and the work of the service of the house of God,
| Because | כִּ֣י | kî | kee |
| their office | מַֽעֲמָדָ֞ם | maʿămādām | ma-uh-ma-DAHM |
| on wait to was | לְיַד | lĕyad | leh-YAHD |
| the sons | בְּנֵ֣י | bĕnê | beh-NAY |
| of Aaron | אַֽהֲרֹ֗ן | ʾahărōn | ah-huh-RONE |
| service the for | לַֽעֲבֹדַת֙ | laʿăbōdat | la-uh-voh-DAHT |
| of the house | בֵּ֣ית | bêt | bate |
| Lord, the of | יְהוָ֔ה | yĕhwâ | yeh-VA |
| in | עַל | ʿal | al |
| the courts, | הַֽחֲצֵרוֹת֙ | haḥăṣērôt | ha-huh-tsay-ROTE |
| in and | וְעַל | wĕʿal | veh-AL |
| the chambers, | הַלְּשָׁכ֔וֹת | hallĕšākôt | ha-leh-sha-HOTE |
| and in | וְעַֽל | wĕʿal | veh-AL |
| purifying the | טָהֳרַ֖ת | ṭāhŏrat | ta-hoh-RAHT |
| of all | לְכָל | lĕkāl | leh-HAHL |
| holy things, | קֹ֑דֶשׁ | qōdeš | KOH-desh |
| work the and | וּמַֽעֲשֵׂ֔ה | ûmaʿăśē | oo-ma-uh-SAY |
| of the service | עֲבֹדַ֖ת | ʿăbōdat | uh-voh-DAHT |
| of the house | בֵּ֥ית | bêt | bate |
| of God; | הָֽאֱלֹהִֽים׃ | hāʾĕlōhîm | HA-ay-loh-HEEM |
Cross Reference
ਨਹਮਿਆਹ 13:9
ਤੇ ਮੈਂ ਉਨ੍ਹਾਂ ਕਮਰਿਆਂ ਨੂੰ ਮੁੜ ਪਵਿੱਤਰ ਅਤੇ ਸਾਫ਼ ਕਰਨ ਦਾ ਹੁਕਮ ਦਿੱਤਾ ਫ਼ਿਰ ਤੋਂ ਮੈਂ ਪਰਮੇਸ਼ੁਰ ਦੇ ਮੰਦਰ ਦੇ ਭਾਂਡੇ, ਅਨਾਜ ਦੀਆਂ ਭੇਟਾਂ ਅਤੇ ਧੂਪ ਨੂੰ ਵਾਪਸ ਲੈ ਆਇਆ।
ਅਜ਼ਰਾ 8:29
ਇਸ ਲਈ ਹੁਣ ਇਨ੍ਹਾਂ ਵਸਤਾਂ ਦੀ ਧਿਆਨ ਨਾਲ ਸੰਭਾਲ ਕਰੋ ਜਦ ਤੀਕ ਇਹ ਵਸਤਾਂ ਯਰੂਸ਼ਲਮ ਦੇ ਮੰਦਰ ਦੇ ਆਗੂਆਂ ਦੇ ਹਵਾਲੇ ਨਾ ਕੀਤਾ ਜਾਵੇ, ਤਦ ਤੀਕ ਤੁਸੀਂ ਇਨ੍ਹਾਂ ਲਈ ਜਿੰਮੇਵਾਰ ਹੋ। ਤੁਸੀਂ ਇਨ੍ਹਾਂ ਨੂੰ ਯਰੂਸ਼ਲਮ ਵਿੱਚ ਜਾਜਕਾਂ ਅਤੇ ਲੇਵੀਆਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ ਮੰਦਰ ਦੇ ਕਮਰਿਆਂ ਵਿੱਚ ਰੱਖੋਗੇ ਤੇ ਉਹ ਤੋਂਲ ਕੇ ਉਨ੍ਹਾਂ ਨੂੰ ਰੱਖ ਲਵੇਗੀ।”
ਨਹਮਿਆਹ 11:24
ਜਿਹੜਾ ਮਨੁੱਖ ਉਨ੍ਹਾਂ ਨੂੰ ਪਾਤਸ਼ਾਹ ਦਾ ਹੁਕਮ ਸੁਣਾਉਂਦਾ ਸੀ ਕਿ ਉਨ੍ਹਾਂ ਨੇ ਕੀ ਕੁਝ ਕਰਨਾ ਹੈ, ਉਸਦਾ ਨਾਉਂ ਪਬਹਯਾਹ ਸੀ। (ਪਬਹਯਾਹ ਮਸ਼ੇਜ਼ਬੇਲ ਦਾ ਪੁੱਤਰ ਸੀ ਜੋ ਕਿ ਜ਼ਰਹ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ। ਜ਼ਰਹ ਯਹੂਦਾਹ ਦਾ ਪੁੱਤਰ ਸੀ।)
ਨਹਮਿਆਹ 13:4
ਪਰ ਇਸਤੋਂ ਪਹਿਲਾਂ, ਟੋਬੀਯਾਹ ਦੇ ਨਜ਼ਦੀਕੀ ਮਿੱਤਰ ਅਲਯਾਸ਼ੀਬ ਜਾਜਕ ਨੇ ਜੋ ਕਿ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਗੋਦਾਮਾਂ ਦਾ ਇੰਚਾਰਜ ਸੀ, ਉਸ ਲਈ ਇੱਕ ਵੱਡਾ ਕਮਰਾ ਬਣਵਾਇਆ। ਇਸ ਕਮਰੇ ਨੂੰ ਭੇਟਾ ਦੀ ਸਮੱਗ੍ਰਰੀ ਰੱਖਣ ਲਈ ਵਰਤਿਆ ਜਾਂਦਾ ਸੀ, ਜਿਸ ਵਿੱਚ ਅਨਾਜ ਦੀ ਭੇਟ, ਧੂਫ਼, ਭਾਂਡੇ, ਅਨਾਜ ਦਾ ਦਸਵੰਧ, ਨਵੀਂ ਮੈਅ ਅਤੇ ਤੇਲ ਜੋ ਕਿ ਬਿਧੀ ਦੇ ਮੁਤਾਬਕ ਲੇਵੀਆਂ, ਗਵਈਆਂ ਅਤੇ ਦਰਬਾਨਾਂ ਦਾ ਸੀ, ਅਤੇ ਉਨ੍ਹਾਂ ਨੇ ਜਾਜਕਾਂ ਦੀਆਂ ਭੇਂਟਾ ਵੀ ਉਸ ਕਮਰੇ ਵਿੱਚ ਰੱਖੀਆਂ, ਪਰ ਅਲਯਾਸ਼ੀਬ ਨੇ ਉਹ ਕਮਰਾ ਟੋਬੀਯਾਹ ਨੂੰ ਦੇ ਦਿੱਤਾ।
ਯਰਮਿਆਹ 35:4
ਫ਼ੇਰ ਮੈਂ ਰੇਕਾਬੀ ਪਰਿਵਾਰ ਨੂੰ ਯਹੋਵਾਹ ਦੇ ਮੰਦਰ ਵਿੱਚ ਲੈ ਗਿਆ। ਅਸੀਂ ਉਸ ਕਮਰੇ ਵਿੱਚ ਗਏ ਜਿਸ ਨੂੰ ਹਾਨਾਨ ਦੇ ਪੁੱਤਰ ਦਾ ਕਮਰਾ ਸੱਦਿਆ ਜਾਂਦਾ ਸੀ। ਹਾਨਾਹ ਯਿਗਦਲਯਾਹ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। ਹਾਨਾਨ ਪਰਮੇਸ਼ੁਰ ਦਾ ਬੰਦਾ ਸੀ। ਇਹ ਕਮਰੇ ਉਸ ਕਮਰੇ ਦੇ ਨਾਲ ਦਾ ਸੀ ਜਿੱਥੇ ਯਹੂਦਾਹ ਦੇ ਰਾਜਕੁਮਾਰ ਠਹਿਰਦੇ ਹਨ। ਇਹ ਸ਼ੱਲੁਮ ਦੇ ਪੁੱਤਰ ਮਆਸੇਯਾਹ ਦੇ ਕਮਰੇ ਦੇ ਉੱਪਰ ਸੀ। ਮਆਸੇਯਾਹ ਮੰਦਰ ਦਾ ਚੌਕੀਦਾਰ ਸੀ।
ਹਿਜ਼ ਕੀ ਐਲ 41:6
ਪਾਸਿਆਂ ਦੇ ਕਮਰੇ ਇੱਕ ਦੇ ਉੱਪਰ ਇੱਕ, ਤਿੰਨ ਵੱਖੋ-ਵੱਖ ਮਂਜ਼ਿਲਾਂ ਉੱਤੇ ਸਨ। ਹਰ ਮੰਜ਼ਿਲ ਉੱਤੇ 30 ਕਮਰੇ ਸਨ। ਮੰਦਰ ਦੀ ਕੰਧ ਛਜਿਆਂ ਨਾਲ ਬਣਾਈ ਗਈ ਸੀ। ਪਾਸਿਆਂ ਦੇ ਕਮਰੇ ਇਨ੍ਹਾਂ ਛਜਿਆਂ ਉੱਤੇ ਟਿਕੇ ਹੋਏ ਸਨ ਪਰ ਮੰਦਰ ਦੀ ਕੰਧ ਨਾਲ ਜੁੜੇ ਹੋਏ ਨਹੀਂ ਸਨ।
ਹਿਜ਼ ਕੀ ਐਲ 41:26
ਵਰਾਂਡਾ ਦੀਆਂ ਦੋਹਾਂ ਪਾਸਿਆਂ ਦੀਆਂ ਕੰਧਾਂ, ਵਰਾਂਡਾ ਉਤਲੀ ਛੱਤ ਉੱਤੇ, ਅਤੇ ਮੰਦਰ ਦੇ ਦੁਆਲੇ ਦੇ ਕਮਰਿਆਂ ਉੱਤੇ ਫ਼ਰੇਮ ਵਾਲੀਆਂ ਖਿੜਕੀਆਂ ਅਤੇ ਖਜ਼ੂਰ ਦੇ ਰੁੱਖ ਸਨ।
ਹਿਜ਼ ਕੀ ਐਲ 42:3
ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿੱਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਹਮਣੇ ਸਨ।
ਹਿਜ਼ ਕੀ ਐਲ 42:13
ਆਦਮੀ ਨੇ ਮੈਨੂੰ ਆਖਿਆ, “ਸੀਮਾ ਬੱਧ ਖੇਤਰ ਦੇ ਸਾਹਮਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜ੍ਹਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ।
੨ ਤਵਾਰੀਖ਼ 35:11
ਉਨ੍ਹਾਂ ਨੇ ਪਸਹ ਦੇ ਲੇਲਿਆਂ ਨੂੰ ਕੱਟਿਆ। ਫ਼ਿਰ ਲੇਵੀਆਂ ਨੇ ਖੱਲਾਂ ਲਾਹੀਆਂ ਅਤੇ ਉਨ੍ਹਾਂ ਦਾ ਖੂਨ ਜਾਜਕਾਂ ਨੂੰ ਦਿੱਤਾ। ਅਤੇ ਜਾਜਕਾਂ ਨੇ ਉਹ ਖੂਨ ਜਗਵੇਦੀ ਉੱਪਰ ਛਿੜਕਿਆ।
੨ ਤਵਾਰੀਖ਼ 35:3
ਯੋਸੀਯਾਹ ਨੇ ਲੇਵੀਆਂ ਨੂੰ ਜਿਹੜੇ ਕਿ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿਹਾ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ, ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋਂਗੇ ਤਾਂ ਅਗਾਂਹ ਨੂੰ ਤੁਹਾਡੇ ਮੋਢਿਆਂ ਉੱਪਰ ਕੋਈ ਭਾਰ ਨਹੀਂ ਹੋਵੇਗਾ। ਇਸ ਲਈ ਬਾਰ-ਬਾਰ ਥਾਂ ਪਰ ਥਾਂ ਆਪਣੇ ਮੋਢਿਆਂ ਤੇ ਚੁੱਕਣ ਦੀ ਬਜਾਇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸਦੀ ਪਰਜਾ ਇਸਰਾਏਲ ਦੀ ਸੇਵਾ ਕਰੋ।
੧ ਸਲਾਤੀਨ 6:5
ਫ਼ਿਰ ਸੁਲੇਮਾਨ ਨੇ ਮੰਦਰ ਦੀ ਦੀਵਾਰ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ ਮੰਦਰ ਦੇ ਮੁੱਖ ਹਿੱਸੇ ਦੇ ਨਾਲ ਇਹ ਕੋਠੜੀਆਂ ਇੱਕ ਦੂਜੇ ਦੇ ਉੱਪਰ ਤਿੰਨ ਮੰਜ਼ਿਲਾਂ ਬਣਵਾਈਆਂ।
੧ ਤਵਾਰੀਖ਼ 9:28
ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ।
੧ ਤਵਾਰੀਖ਼ 18:17
ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।
੧ ਤਵਾਰੀਖ਼ 23:4
ਦਾਊਦ ਨੇ ਕਿਹਾ, “24,000 ਲੇਵੀ ਯਹੋਵਾਹ ਦੇ ਮੰਦਰ ਦੀ ਇਮਾਰਤ ਦੀ ਦੇਖ ਰੇਖ ਕਰਨਗੇ ਅਤੇ 6,000 ਲੇਵੀ ਨਿਆਂਕਾਰ ਅਤੇ ਪੁਲਸੀਏ ਹੋਣਗੇ।
੧ ਤਵਾਰੀਖ਼ 28:13
ਦਾਊਦ ਨੇ ਸੁਲੇਮਾਨ ਨੂੰ ਜਾਜਕਾਂ ਅਤੇ ਲੇਵੀਆਂ ਦੇ ਸਮੂਹਾਂ ਬਾਰੇ ਸਮਝਾਇਆ। ਦਾਊਦ ਨੇ ਉਸ ਨੂੰ ਯਹੋਵਾਹ ਦੇ ਮੰਦਰ ਵਿੱਚਲੇ ਸੇਵਾ ਕਰਨ ਦੇ ਸਾਰੇ ਕੰਮਾਂ ਬਾਰੇ ਅਤੇ ਮੰਦਰ ਦੀ ਸੇਵਾ ਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਾਰੇ ਵੀ ਦੱਸਿਆ।
੨ ਤਵਾਰੀਖ਼ 29:18
ਤਦ ਉਹ ਹਿਜ਼ਕੀਯਾਹ ਪਾਤਸ਼ਾਹ ਦੇ ਕੋਲ ਗਏ ਅਤੇ ਉਸ ਨੂੰ ਕਿਹਾ, “ਹੇ ਪਾਤਸ਼ਾਹ, ਅਸੀਂ ਯਹੋਵਾਹ ਦੇ ਸਾਰੇ ਮੰਦਰ ਨੂੰ ਅਤੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਨੂੰ ਅਤੇ ਉਸਦੀਆਂ ਹੋਰ ਸਾਰੀਆਂ ਵਸਤਾਂ ਨੂੰ ਉਸਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ।
੨ ਤਵਾਰੀਖ਼ 31:11
ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ।
ਗਿਣਤੀ 3:6
“ਲੇਵੀ ਦੇ ਘਰਾਣੇ ਵਿੱਚੋਂ ਸਾਰੇ ਲੋਕਾਂ ਨੂੰ ਲੈ ਕੇ ਆ, ਉਨ੍ਹਾਂ ਨੂੰ ਜਾਜਕ ਹਾਰੂਨ ਕੋਲ ਲੈ ਕੇ ਆ। ਉਹ ਲੋਕ ਹਾਰੂਨ ਦੇ ਸਹਾਇਕ ਹੋਣਗੇ।