Numbers 21:24
ਪਰ ਇਸਰਾਏਲ ਦੇ ਲੋਕ ਅਮੋਰੀਆਂ ਨਾਲ ਲੜੇ ਅਤੇ ਅਰਨੋਨ ਨਦੀ ਤੋਂ ਲੈ ਕੇ ਯੱਬੋਕ ਨਦੀ ਤੱਕ, ਉਨ੍ਹਾਂ ਦੀ ਜ਼ਮੀਨ ਲੈ ਲਈ। ਉਨ੍ਹਾਂ ਨੇ ਅੰਮੋਨ ਸਰਹੱਦ ਤੱਕ ਦੀ ਜ਼ਮੀਨ ਲੈ ਲਈ। ਸਰਹੱਦ ਉੱਤੇ ਪਹੁੰਚਕੇ ਉਹ ਰੁਕ ਗਏ ਕਿਉਂ ਕਿ ਇੱਥੇ ਅੰਮੋਨੀਆ ਦਾ ਸਖਤ ਪਹਿਰਾ ਸੀ।
Numbers 21:24 in Other Translations
King James Version (KJV)
And Israel smote him with the edge of the sword, and possessed his land from Arnon unto Jabbok, even unto the children of Ammon: for the border of the children of Ammon was strong.
American Standard Version (ASV)
And Israel smote him with the edge of the sword, and possessed his land from the Arnon unto the Jabbok, even unto the children of Ammon; for the border of the children of Ammon was strong.
Bible in Basic English (BBE)
But Israel overcame him, and took all his land from the Arnon to the Jabbok, as far as the country of the children of Ammon, for the country of the children of Ammon was strongly armed.
Darby English Bible (DBY)
And Israel smote him with the edge of the sword, and took possession of his land from the Arnon to the Jabbok, even unto the children of Ammon; for the border of the children of Ammon was strong.
Webster's Bible (WBT)
And Israel smote him with the edge of the sword, and possessed his land from Arnon to Jabbok, even to the children of Ammon: for the border of the children of Ammon was strong.
World English Bible (WEB)
Israel struck him with the edge of the sword, and possessed his land from the Arnon to the Jabbok, even to the children of Ammon; for the border of the children of Ammon was strong.
Young's Literal Translation (YLT)
And Israel smiteth him by the mouth of the sword, and possesseth his land from Arnon unto Jabbok -- unto the sons of Ammon; for the border of the sons of Ammon `is' strong.
| And Israel | וַיַּכֵּ֥הוּ | wayyakkēhû | va-ya-KAY-hoo |
| smote | יִשְׂרָאֵ֖ל | yiśrāʾēl | yees-ra-ALE |
| him with the edge | לְפִי | lĕpî | leh-FEE |
| sword, the of | חָ֑רֶב | ḥāreb | HA-rev |
| and possessed | וַיִּירַ֨שׁ | wayyîraš | va-yee-RAHSH |
| אֶת | ʾet | et | |
| his land | אַרְצ֜וֹ | ʾarṣô | ar-TSOH |
| from Arnon | מֵֽאַרְנֹ֗ן | mēʾarnōn | may-ar-NONE |
| unto | עַד | ʿad | ad |
| Jabbok, | יַבֹּק֙ | yabbōq | ya-BOKE |
| even unto | עַד | ʿad | ad |
| the children | בְּנֵ֣י | bĕnê | beh-NAY |
| of Ammon: | עַמּ֔וֹן | ʿammôn | AH-mone |
| for | כִּ֣י | kî | kee |
| border the | עַ֔ז | ʿaz | az |
| of the children | גְּב֖וּל | gĕbûl | ɡeh-VOOL |
| of Ammon | בְּנֵ֥י | bĕnê | beh-NAY |
| was strong. | עַמּֽוֹן׃ | ʿammôn | ah-mone |
Cross Reference
Amos 2:9
“ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰੱਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।
Psalm 136:19
ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾਇਆ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
Nehemiah 9:22
ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ, ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ। ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
Joshua 24:8
ਫ਼ੇਰ ਮੈਂ ਤੁਹਾਨੂੰ ਅਮੋਰੀ ਲੋਕਾਂ ਦੀ ਧਰਤੀ ਉੱਤੇ ਲੈ ਆਂਦਾ। ਇਹ ਯਰਦਨ ਨਦੀ ਦੇ ਪੂਰਬ ਵੱਲ ਸੀ। ਉਹ ਲੋਕ ਤੁਹਾਡੇ ਖ਼ਿਲਾਫ਼ ਲੜੇ, ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦਿਉ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦੀ ਤਾਕਤ ਦਿੱਤੀ। ਫ਼ੇਰ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ।
Genesis 32:22
ਉਸ ਰਾਤ, ਬਾਦ ਵਿੱਚ, ਯਾਕੂਬ ਉੱਠਿਆ ਅਤੇ ਉੱਥੋਂ ਚੱਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯੱਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ।
Psalm 135:10
ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
Judges 21:8
ਤਾਂ ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਕਿਹੜਾ ਪਰਿਵਾਰ ਇੱਥੇ ਮਿਸਫ਼ਾਹ ਵਿਖੇ ਨਹੀਂ ਆਇਆ? ਅਸੀਂ ਸਾਰੇ ਹੀ ਯਹੋਵਾਹ ਅੱਗੇ ਇਕੱਠੇ ਹੋਕੇ ਆਏ ਹਾਂ। ਅਵੱਸ਼ ਹੀ ਇੱਕ ਪਰਿਵਾਰ ਇੱਥੇ ਨਹੀਂ ਸੀ!” ਫ਼ੇਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦੇ ਸ਼ਹਿਰ ਤੋਂ ਕੋਈ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਦੇ ਇਕੱਠ ਵਿੱਚ ਆਕੇ ਨਹੀਂ ਰਲਿਆ ਸੀ।
Judges 12:1
ਯਿਫ਼ਤਾਹ ਅਤੇ ਇਫ਼ਰਾਈਮ ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਆਪਨੇ ਸਾਰੇ ਸਿਪਾਹੀਆਂ ਨੂੰ ਇਕੱਠਿਆਂ ਕੀਤਾ। ਫ਼ੇਰ ਉਹ ਨਦੀ ਪਾਰ ਕਰਕੇ ਸਾਪੋਨ ਸ਼ਹਿਰ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਤੂੰ ਅੰਮੋਨੀ ਲੋਕਾਂ ਨਾਲ ਲੜਨ ਲਈ ਸਾਨੂੰ ਕਿਉਂ ਨਹੀਂ ਸੱਦਿਆ? ਅਸੀਂ ਤੇਰੇ ਘਰ ਨੂੰ ਤੇਰੇ ਸਣੇ ਅੱਗ ਲਾ ਦਿਆਂਗੇ?”
Judges 11:21
ਪਰ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀ ਸੀਹੋਨ, ਅਤੇ ਉਸਦੀ ਫ਼ੌਜ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਇਸ ਲਈ ਅੰਮੋਰੀ ਲੋਕਾਂ ਦੀ ਧਰਤੀ ਇਸਰਾਏਲ ਦੇ ਲੋਕਾਂ ਦੀ ਜੈਦਾਦ ਬਣ ਗਈ।
Joshua 13:8
ਧਰਤੀ ਦੀ ਵੰਡ ਰਊਬੇਨ, ਗਾਦ ਅਤੇ ਮਨੱਸ਼ਹ ਦੇ ਦੂਸਰੇ ਅੱਧੇ ਪਰਿਵਰ-ਸਮੂਹ ਪਹਿਲਾਂ ਹੀ ਆਪਣੀ ਸਾਰੀ ਧਰਤੀ ਲੈ ਚੁੱਕੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦਿੱਤੀ ਸੀ।
Joshua 12:1
ਇਸਰਾਏਲ ਵੱਲੋਂ ਹਰਾਏ ਗਏ ਰਾਜੇ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
Joshua 9:10
ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਉਸ ਨੇ ਯਰਦਨ ਨਦੀ ਦੇ ਪੂਰਬ ਵੱਲ ਅਮੋਰੀ ਲੋਕਾਂ ਦੇ ਦੋ ਰਾਜਿਆਂ ਨੂੰ ਹਰਾ ਦਿੱਤਾ ਹੈ। ਇਹ ਅਸ਼ਤਾਰੋਥ ਦੀ ਧਰਤੀ ਉੱਤੇ ਹਸ਼ਬੋਨ ਦਾ ਰਾਜਾ ਸੀਹੋਨ ਸੀ ਅਤੇ ਬਾਸ਼ਾਨ ਦਾ ਰਾਜਾ ਓਗ ਸੀ।
Deuteronomy 29:7
“ਜਦ ਤੁਸੀਂ ਇਸ ਥਾਂ ਉੱਤੇ ਆ ਗਏ, ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ।, ਸਾਡੇ ਖਿਲਾਫ਼ ਲੜਨ ਲਈ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।
Deuteronomy 3:16
ਅਤੇ ਰਊਬੇਨ ਦੇ ਪਰਿਵਾਰ-ਸਮੂਹ ਅਤੇ ਗਾਦ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦੇ ਦਿੱਤੀ ਜਿਹੜੀ ਗਿਲਆਦ ਦੇ ਨਾਲ ਲੱਗਦੀ ਹੈ ਇਹ ਧਰਤੀ ਅਰਨੋਨ ਵਾਦੀ ਤੋਂ ਯਾਬੋਕ ਨਦੀ ਤੀਕ ਫ਼ੈਲੀ ਹੋਈ ਹੈ। ਵਾਦੀ ਦਾ ਵਿੱਚਲਾ ਹਿੱਸਾ ਇੱਕ ਸਰਹੱਦ ਹੈ। ਯਾਬੋਕ ਨਦੀ ਅੰਮੋਨੀ ਲੋਕਾਂ ਲਈ ਸਰਹੱਦ ਹੈ।
Deuteronomy 2:31
“ਯਹੋਵਾਹ ਨੇ ਮੈਨੂੰ ਆਖਿਆ ਸੀ, ‘ਮੈਂ ਰਾਜੇ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੁਹਾਡੇ ਹਵਾਲੇ ਕਰ ਰਿਹਾ ਹਾਂ। ਹੁਣ, ਜਾਉ ਅਤੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਵੋ!’
Numbers 32:33
ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨੱਸ਼ਹ ਪਰਿਵਾਰ ਦੇ ਅੱਧੇ ਲੋਕਾਂ ਨੂੰ ਦੇ ਦਿੱਤੀ। (ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।
Numbers 32:1
ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।
Numbers 21:13
ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡ ਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿੱਚਾਲੇ ਸੀ।