Numbers 1:4
ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ।
Numbers 1:4 in Other Translations
King James Version (KJV)
And with you there shall be a man of every tribe; every one head of the house of his fathers.
American Standard Version (ASV)
And with you there shall be a man of every tribe; every one head of his fathers' house.
Bible in Basic English (BBE)
And to give you help, take one man from every tribe, the head of his father's house.
Darby English Bible (DBY)
And with you there shall be a man for every tribe, a man who is the head of his father's house.
Webster's Bible (WBT)
And with you there shall be a man of every tribe; every one head of the house of his fathers.
World English Bible (WEB)
With you there shall be a man of every tribe; everyone head of his fathers' house.
Young's Literal Translation (YLT)
and with you there is a man for a tribe, each is a head to the house of his fathers.
| And with | וְאִתְּכֶ֣ם | wĕʾittĕkem | veh-ee-teh-HEM |
| be shall there you | יִֽהְי֔וּ | yihĕyû | yee-heh-YOO |
| a man | אִ֥ישׁ | ʾîš | eesh |
| of every | אִ֖ישׁ | ʾîš | eesh |
| tribe; | לַמַּטֶּ֑ה | lammaṭṭe | la-ma-TEH |
| every one | אִ֛ישׁ | ʾîš | eesh |
| head | רֹ֥אשׁ | rōš | rohsh |
| of the house | לְבֵית | lĕbêt | leh-VATE |
| of his fathers. | אֲבֹתָ֖יו | ʾăbōtāyw | uh-voh-TAV |
| הֽוּא׃ | hûʾ | hoo |
Cross Reference
Numbers 1:16
ਇਹ ਸਾਰੇ ਆਦਮੀ ਆਪਣੇ ਪਰਿਵਾਰਾਂ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ।
Exodus 18:25
ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1,000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ।
1 Chronicles 27:1
ਫ਼ੌਜੀ ਸਮੂਹ ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਸਮੂਹ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿੰਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀਏ ਸਨ ਜਿਹੜੇ ਉਸਦੀ ਸੇਵਾ ’ਚ ਹਾਜ਼ਿਰ ਸਨ। ਹਰੇਕ ਫ਼ੌਜੀ ਸਮੂਹ ਵਿੱਚ 24,000 ਮਨੁੱਖ ਸਨ।
Joshua 22:14
ਉਨ੍ਹਾਂ ਨੇ ਉੱਥੋਂ ਦੇ ਪਰਿਵਾਰ-ਸਮੂਹਾਂ ਦੇ ਦਸ ਆਗੂਆਂ ਨੂੰ ਵੀ ਭੇਜਿਆ। ਉੱਥੇ ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚੋਂ, ਜਿਹੜੇ ਸ਼ੀਲੋਹ ਵਿਖੇ ਸਨ, ਇੱਕ-ਇੱਕ ਬੰਦਾ ਸੀ।
Deuteronomy 1:15
“ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।
Numbers 34:18
ਅਤੇ ਸਮੂਹ ਪਰਿਵਾਰ-ਸਮੂਹਾਂ ਦੇ ਆਗੂ। ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਹੋਵੇਗਾ। ਉਹ ਆਦਮੀ ਜ਼ਮੀਨ ਦੀ ਵੰਡ ਕਰਨਗੇ।
Numbers 25:14
ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ।
Numbers 25:4
ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਹਮਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸੱਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”
Numbers 17:3
ਲੇਵੀ ਦੀ ਸੋਟੀ ਉੱਤੇ ਹਾਰੂਨ ਦਾ ਨਾਮ ਲਿਖ। ਬਾਰ੍ਹਾਂ ਪਰਿਵਾਰਾਂ ਦੇ ਮੁਖੀਆਂ ਵਿੱਚੋਂ ਹਰੇਕ ਦੀ ਇੱਕ ਸੋਟੀ ਹੋਣੀ ਚਾਹੀਦੀ ਹੈ।
Numbers 13:2
“ਕੁਝ ਲੋਕਾਂ ਨੂੰ ਕਨਾਨ ਦੀ ਧਰਤੀ ਦੀ ਪੜਤਾਲ ਕਰਨ ਲਈ ਭੇਜੋ। ਇਹੀ ਉਹ ਧਰਤੀ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇਵਾਂਗਾ। ਬਾਰ੍ਹਾਂ ਪਰਿਵਾਰ-ਸਮੂਹਾਂ, ਹਰੇਕ ਵਿੱਚੋਂ ਇੱਕ ਆਗੂ ਨੂੰ ਭੇਜੋ।”
Numbers 10:14
ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ।
Numbers 7:10
ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ।
Numbers 2:3
“ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।
Exodus 18:21
ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ। “ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸੱਕਦਾ ਹੈਂ-ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ।