Nahum 3:11
ਇਸ ਲਈ ਨੀਨਵਾਹ, ਤੂੰ ਵੀ ਸ਼ਰਾਬੀ ਵਾਂਗ ਡਿੱਗ ਪਵੇਂਗਾ। ਤੂੰ ਦੁਸ਼ਮਣਾ ਤੋਂ ਲੁਕਣ ਖਾਤਰ ਇੱਕ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰਨ ਦੀ ਕੋਸ਼ਿਸ ਕਰੇਗਾ।
Nahum 3:11 in Other Translations
King James Version (KJV)
Thou also shalt be drunken: thou shalt be hid, thou also shalt seek strength because of the enemy.
American Standard Version (ASV)
Thou also shalt be drunken; thou shalt be hid; thou also shalt seek a stronghold because of the enemy.
Bible in Basic English (BBE)
And you will be overcome with wine, you will become feeble; you will be looking for a safe place from those who are fighting against you.
Darby English Bible (DBY)
Thou also shalt be drunken: thou shalt be hid; thou also shalt seek a refuge from the enemy.
World English Bible (WEB)
You also will be drunken. You will be hidden. You also will seek a stronghold because of the enemy.
Young's Literal Translation (YLT)
Even thou art drunken, thou art hidden, Even thou dost seek a strong place, because of an enemy.
| Thou | גַּם | gam | ɡahm |
| also | אַ֣תְּ | ʾat | at |
| shalt be drunken: | תִּשְׁכְּרִ֔י | tiškĕrî | teesh-keh-REE |
| thou shalt be | תְּהִ֖י | tĕhî | teh-HEE |
| hid, | נַֽעֲלָמָ֑ה | naʿălāmâ | na-uh-la-MA |
| thou | גַּם | gam | ɡahm |
| also | אַ֛תְּ | ʾat | at |
| shalt seek | תְּבַקְשִׁ֥י | tĕbaqšî | teh-vahk-SHEE |
| strength | מָע֖וֹז | māʿôz | ma-OZE |
| because of the enemy. | מֵאוֹיֵֽב׃ | mēʾôyēb | may-oh-YAVE |
Cross Reference
Isaiah 49:26
ਉਨ੍ਹਾਂ ਲੋਕਾਂ ਤੁਹਾਨੂੰ ਦੁੱਖ ਦਿੱਤਾ ਸੀ। ਪਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਹੀ ਜਿਸਮ ਖਾਣ ਤੇ ਮਜ਼ਬੂਰ ਕਰ ਦਿਆਂਗਾ। ਉਨ੍ਹਾਂ ਦਾ ਆਪਣਾ ਹੀ ਖੂਨ ਮੈਅ ਹੋਵੇਗਾ, ਜਿਹੜੀ ਉਨ੍ਹਾਂ ਨੂੰ ਬਦਮਸਤ ਕਰਦੀ ਹੈ। ਫ਼ੇਰ ਹਰ ਬੰਦਾ ਜਾਣ ਜਾਵੇਗਾ ਕਿ ਯਹੋਵਾਹ ਨੇ ਤੁਹਾਨੂੰ ਬਚਾਇਆ। ਸਾਰੇ ਹੀ ਬੰਦੇ ਜਾਣ ਲੈਣਗੇ ਕਿ ਤੁਹਾਨੂੰ ਯਾਕੂਬ ਦੇ ਸ਼ਕਤੀਸ਼ਾਲੀ ਪੁਰੱਖ ਨੇ ਬਚਾਇਆ।”
Isaiah 2:10
ਜਾਓ, ਚੱਟਾਨਾਂ ਦੇ ਉਹਲੇ ਤੇ ਮਿੱਟੀ ਵਿੱਚ ਲੁਕ ਜਾਓ! ਤੁਹਾਨੂੰ ਯਹੋਵਾਹ ਕੋਲੋਂ ਡਰਨਾ ਚਾਹੀਦਾ ਹੈ ਅਤੇ ਤੁਹਾਨੂੰ ਉਸਦੀ ਮਹਾਨ ਸ਼ਕਤੀ ਤੋਂ ਬਚਣਾ ਚਾਹੀਦਾ ਹੈ!
Revelation 6:15
ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ।
Luke 23:30
ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾੜੀਆਂ ਨੂੰ ਆਖ਼ਣਗੇ ‘ਸਾਨੂੰ ਢੱਕ ਲਵੋ।’
Nahum 1:10
ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭੱਠੇ ਵਿੱਚ ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
Hosea 10:8
ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”
Jeremiah 4:5
ਉੱਤਰ ਵੱਲੋਂ ਆਉਂਦੀ ਤਬਾਹੀ “ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ, ‘ਸਾਰੇ ਦੇਸ਼ ਅੰਦਰ ਤੁਰ੍ਹੀ ਵਜਾ ਦਿਓ।’ ਉੱਚੀ-ਉੱਚੀ ਪੁਕਾਰੋ ਤੇ ਆਖੋ, ‘ਇਕੱਠੇ ਹੋਕੇ ਆਓ! ਆਓ ਸੁਰੱਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀ।’
Isaiah 2:19
ਲੋਕੀ ਚੱਟਾਨਾਂ ਪਿੱਛੇ ਅਤੇ ਧਰਤੀ ਦੀਆਂ ਖੱਡਾਂ ਵਿੱਚ ਛੁਪ ਜਾਣਗੇ। ਲੋਕੀ ਯਹੋਵਾਹ ਕੋਲੋਂ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਓਦੋਁ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖੜ੍ਹਾ ਹੋ ਜਾਵੇਗਾ।
Psalm 75:8
ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ। ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ। ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
Nahum 2:1
ਨੀਨਵਾਹ ਨਸ਼ਟ ਹੋਵੇਗਾ ਦੁਸ਼ਮਣ ਤੇਰੇ ਤੇ ਹਮਲਾ ਕਰਨ ਵਾਲਾ ਹੈ, ਇਸ ਲਈ ਆਪਣੇ ਮਜ਼ਬੂਤ ਸਥਾਨਾਂ ਨੂੰ ਸੁਰੱਖਿਅਤ ਕਰ ਅਤੇ ਉਨ੍ਹਾਂ ਵੱਲ ਜਾਂਦੇ ਰਾਹਾਂ ਦੀ ਨਿਗਰਾਨੀ ਕਰ। ਯੁੱਧ ਲਈ ਤਿਆਰ ਹੋ ਜਾ, ਆਪਣੇ-ਆਪ ਨੂੰ ਯੁੱਧ ਲਈ ਤਿਆਰ ਕਰ ਲਵੋ।
Micah 7:17
ਉਹ ਧੂੜ ਵਿੱਚ ਸੱਪ ਵਾਂਗ ਸਰਕਣਗੇ, ਧਰਤੀ ’ਚ ਵਰਮੀ ’ਚ ਲੁਕੇ ਭੈਅ ਨਾਲ ਕੰਬਣਗੇ ਅਤੇ ਸਾਡੇ ਯਹੋਵਾਹ ਪਰਮੇਸ਼ੁਰ ਵੱਲ ਆਉਂਦੇ ਹੋਏ ਹੇ ਪਰਮੇਸ਼ੁਰ! ਡਰਣਗੇ ਅਤੇ ਤੇਰਾ ਮਾਨ ਕਰਣਗੇ।
Amos 9:3
ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ, ਮੈਂ ਉੱਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ। ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡੱਸ ਲਵੇਗਾ।
Jeremiah 51:57
ਮੈਂ ਬਾਬਲ ਦੇ ਸਿਆਣੇ ਬੰਦਿਆਂ ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ। ਮੈਂ ਰਾਜਪਾਲਾਂ, ਅਧਿਕਾਰੀਆਂ, ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ, ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਰਾਜੇ ਨੇ ਇਹ ਗੱਲਾਂ ਆਖੀਆਂ, ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
Jeremiah 25:15
ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ।
Jeremiah 8:14
“‘ਅਸੀਂ ਇੱਥੇ ਸਿਰਫ਼ ਕਿਉਂ ਬੈਠੇ ਹੋਏ ਹਾਂ? ਆਓ ਮਜ਼ਬੂਤ ਸ਼ਹਿਰ ਵੱਲ ਨੱਸ ਚੱਲੀਏ। ਜੇ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮਾਰ ਦੇਣਾ ਹੀ ਲੋਚਦਾ ਹੈ ਤਾਂ ਆਓ ਅਸੀਂ ਓੱਥੇ ਹੀ ਮਰੀਏ। ਅਸੀਂ ਯਹੋਵਾਹ ਦੇ ਵਿਰੁੱਦ ਪਾਪ ਕੀਤਾ ਹੈ, ਇਸ ਲਈ ਯਹੋਵਾਹ ਨੇ ਸਾਨੂੰ ਪੀਣ ਲਈ ਜ਼ਹਿਰ ਪਿਆਲਾ ਦਿੱਤਾ ਹੈ।
Isaiah 63:6
ਜਦੋਂ ਮੈਂ ਗੁੱਸੇ ਸਾਂ, ਮੈਂ ਲੋਕਾਂ ਨੂੰ ਕੁਚਲਦਾ ਰਿਹਾ ਮੈਂ ਉਨ੍ਹਾਂ ਨੂੰ ਆਪਣੀ ਤੈਸ਼ ਵਿੱਚ ਸਜ਼ਾ ਦਿੱਤੀ ਮੈਂ ਉਨ੍ਹਾਂ ਦਾ ਲਹੂ ਧਰਤੀ ਉੱਤੇ ਡੋਲ੍ਹਿਆ।”
Isaiah 29:9
ਹੈਰਾਨ ਹੋਵੋ ਅਤੇ ਅਚਂਭਾ ਕਰੋ! ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ। ਦੇਖੋ ਅਤੇ ਅਚਂਂਭਾ ਕਰੋ। ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
1 Samuel 14:11
ਤਾਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੇ ਆਪਣੇ-ਆਪ ਨੂੰ ਫ਼ਲਿਸਤੀਆਂ ਦੇ ਸਾਹਮਣੇ ਪਰਗਟ ਹੋਣ ਦਿੱਤਾ। ਫ਼ਲਿਸਤੀਆਂ ਦੇ ਦਰਬਾਨਾ ਨੇ ਕਿਹਾ, “ਵੇਖੋ, ਇਬਰਾਨੀ ਉਨ੍ਹਾਂ ਗੁਫ਼ਾਵਾਂ ਵਿੱਚੋਂ ਨਿਕਲੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਲੁਕੇ ਹੋਏ ਸਨ।”
1 Samuel 13:6
ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਖੁੰਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇੱਧਰ-ਉੱਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗੜ੍ਹਿਆਂ ’ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।