Matthew 26:36
ਯਿਸੂ ਇੱਕਲਾ ਪ੍ਰਾਰਥਨਾ ਕਰਦਾ ਹੈ ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉੱਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।”
Then | Τότε | tote | TOH-tay |
cometh | ἔρχεται | erchetai | ARE-hay-tay |
μετ' | met | mate | |
Jesus | αὐτῶν | autōn | af-TONE |
with | ὁ | ho | oh |
them | Ἰησοῦς | iēsous | ee-ay-SOOS |
unto | εἰς | eis | ees |
place a | χωρίον | chōrion | hoh-REE-one |
called | λεγόμενον | legomenon | lay-GOH-may-none |
Gethsemane, | Γεθσημανῆ, | gethsēmanē | gayth-say-ma-NAY |
and | καὶ | kai | kay |
saith | λέγει | legei | LAY-gee |
the unto | τοῖς | tois | toos |
disciples, | μαθηταῖς | mathētais | ma-thay-TASE |
Sit ye | Καθίσατε | kathisate | ka-THEE-sa-tay |
here, | αὐτοῦ | autou | af-TOO |
while | ἕως | heōs | AY-ose |
οὗ | hou | oo | |
I go | ἀπελθὼν | apelthōn | ah-pale-THONE |
and pray | προσεύξωμαι | proseuxōmai | prose-AFE-ksoh-may |
yonder. | ἐκεῖ | ekei | ake-EE |
Cross Reference
Psalm 22:1
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ। ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ? ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ। ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
Matthew 26:39
ਤਦ ਯਿਸੂ ਉਨ੍ਹਾਂ ਤੋਂ ਥੋੜਾ ਕੁ ਅੱਗੇ ਨੂੰ ਵੱਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁੱਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।”
Matthew 26:42
ਫ਼ੇਰ ਯਿਸੂ ਦੂਜੀ ਵਾਰ ਉੱਥੇ ਚੱਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁੱਖਾ ਦਾ ਪਿਆਲਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।”
Luke 22:39
ਯਿਸੂ ਨੇ ਰਸੂਲਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।”
Psalm 69:1
ਨਿਰਦੇਸ਼ਕ ਲਈ: “ਚੰਵੇਲੀ ਦੇ ਫ਼ੁੱਲ” ਦਾਊਦ ਦਾ ਇੱਕ ਗੀਤ। ਹੇ ਪਰਮੇਸ਼ੁਰ, ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਉ। ਪਾਣੀ ਮੇਰੇ ਮੂੰਹ ਤੀਕਰ ਆ ਚੁੱਕਿਆ ਹੈ।
Psalm 69:13
ਜਿੱਥੇ ਤੱਕ ਮੇਰਾ ਸਵਾਲ ਹੈ, ਯਹੋਵਾਹ ਇਹ ਮੇਰੀ ਤੁਹਾਨੂੰ ਪ੍ਰਾਰਥਨਾ ਹੈ; ਮੈਂ ਚਾਹੁੰਨਾ ਕਿ ਤੁਸੀਂ ਮੈਨੂੰ ਪਰਵਾਨ ਕਰ ਲਵੇਂ। ਹੇ ਪਰਮੇਸ਼ੁਰ, ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਪਿਆਰ ਨਾਲ ਜਵਾਬ ਦੇਵੋ। ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਉੱਤੇ ਮੈਨੂੰ ਬਚਾਉਣ ਦਾ ਭਰੋਸਾ ਕਰ ਸੱਕਦਾ ਹਾਂ।
Mark 14:32
ਯਿਸੂ ਦਾ ਇੱਕਲਿਆਂ ਪ੍ਰ੍ਰਾਰਥਨਾ ਕਰਨਾ ਫ਼ੇਰ ਯਿਸੂ ਆਤੇ ਉਸ ਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸ ਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ।”
John 18:1
ਯਿਸੂ ਬੰਦੀ ਬਣ ਗਿਆ ਜਦੋਂ ਯਿਸੂ ਪ੍ਰਾਰਥਨਾ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉੱਥੋਂ ਚੱਲਾ ਗਿਆ। ਉਹ ਕਿਦਰੋਨ ਦੀ ਘਾਟੀ ਦੇ ਦੂਸਰੇ ਪਾਸੇ ਚੱਲੇ ਗਏ। ਉੱਥੇ ਜੈਤੂਨ ਦੇ ਰੁੱਖਾਂ ਦਾ ਬਾਗ ਸੀ। ਯਿਸੂ ਅਤੇ ਉਸ ਦੇ ਚੇਲੇ ਉੱਥੇ ਚੱਲੇ ਗਏ।
Hebrews 5:7
ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸ ਨੂੰ ਮੌਤ ਤੋਂ ਬਚਾ ਸੱਕਦਾ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸ ਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ।