Matthew 24:19
“ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬੜਾ ਖਰਾਬ ਹੋਵੇਗਾ ਜਿਹੜੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਹੋਣਗੇ।
Matthew 24:19 in Other Translations
King James Version (KJV)
And woe unto them that are with child, and to them that give suck in those days!
American Standard Version (ASV)
But woe unto them that are with child and to them that give suck in those days!
Bible in Basic English (BBE)
But it will be hard for women who are with child and for those with babies at the breast in those days.
Darby English Bible (DBY)
But woe to those that are with child, and those that give suck in those days.
World English Bible (WEB)
But woe to those who are with child and to nursing mothers in those days!
Young's Literal Translation (YLT)
`And wo to those with child, and to those giving suck in those days;
| And | οὐαὶ | ouai | oo-A |
| woe | δὲ | de | thay |
| unto them | ταῖς | tais | tase |
| are that | ἐν | en | ane |
| with | γαστρὶ | gastri | ga-STREE |
| child, | ἐχούσαις | echousais | ay-HOO-sase |
| and | καὶ | kai | kay |
| them to | ταῖς | tais | tase |
| that give suck | θηλαζούσαις | thēlazousais | thay-la-ZOO-sase |
| in | ἐν | en | ane |
| those | ἐκείναις | ekeinais | ake-EE-nase |
| ταῖς | tais | tase | |
| days! | ἡμέραις | hēmerais | ay-MAY-rase |
Cross Reference
Deuteronomy 28:53
ਤੁਸੀਂ ਬਹੁਤ ਦੁੱਖ ਭੋਗੋਂਗੇ। ਦੁਸ਼ਮਣ ਤੁਹਾਡੇ ਸ਼ਹਿਰਾ ਨੂੰ ਘੇਰ ਲੈਣਗੇ। ਉਹ ਤੁਹਾਨੂੰ ਕੋਈ ਭੋਜਨ ਨਹੀਂ ਲੈਣ ਦੇਵੇਗਾ। ਤੁਸੀਂ ਭੁੱਖੇ ਹੀ ਮਰ ਜਾਵੋਂਗੇ। ਤੁਸੀਂ ਇੰਨੇ ਭੁੱਖੇ ਹੋਵੋਂਗੇ ਕਿ ਤੁਸੀਂ ਆਪਣੇ ਹੀ ਧੀਆਂ-ਪੁੱਤਰਾਂ ਨੂੰ ਖਾ ਲਵੋਂਗੇ-ਤੁਸੀਂ ਉਨ੍ਹਾਂ ਬੱਚਿਆਂ ਦੇ ਸ਼ਰੀਰ ਖਾਵੋਂਗੇ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੇ ਹਨ।
2 Samuel 4:4
ਸ਼ਾਊਲ ਦੇ ਪੁੱਤਰ, ਯੋਨਾਥਾਨ ਦਾ ਇੱਕ ਪੁੱਤਰ ਮਫ਼ੀਬੋਸ਼ਥ ਸੀ। ਮਫ਼ੀਬੋਸ਼ਥ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾਏਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਥਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਥ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ੍ਹ ਆਉਣ ਕਿ ਉਸ ਨੇ ਮਫ਼ੀਬੋਸ਼ਥ ਨੂੰ ਕੁੱਛੜ ਚੁੱਕਿਆ ਤੇ ਉੱਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸ ਦੇ ਹੱਥੋਂ ਡਿੱਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲੰਗੜਾ ਹੋ ਗਿਆ।
2 Kings 15:16
ਮਨਹੇਮ ਦਾ ਇਸਰਾਏਲ ਉੱਪਰ ਰਾਜ ਸ਼ੱਲੁਮ ਦੀ ਮੌਤ ਤੋਂ ਬਾਅਦ, ਮਨਹੇਮ ਨੇ ਤਿਫ਼ਸਾਹ, ਜੋ ਸ਼ਹਿਰ ਵਿੱਚ ਸਨ ਅਤੇ ਇਸਦੇ ਆਸ-ਪਾਸ ਦੇ ਖੇਤਾਂ ਉੱਤੇ ਹਮਲਾ ਕਰ ਦਿੱਤਾ, ਕਿਉਂ ਕਿ ਲੋਕਾ ਨੇ ਉਸਦੀ ਖਾਤਰ ਸ਼ਹਿਰ ਦੇ ਫ਼ਾਟਕ ਨਹੀਂ ਖੋਲ੍ਹੇ, ਉਸ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਤਿਫ਼ਸਾਹ ਦੀਆਂ ਸਾਰੀਆਂ ਗਰਭਵਤੀ ਔਰਤਾਂ ਚੀਰ ਦਿੱਤੀਆਂ।
Lamentations 4:3
ਅਵਾਰਾ ਕੁਤ੍ਤੀ ਵੀ ਆਪਣੇ ਬੱਚਿਆਂ ਨੂੰ ਦੁੱਧ ਦਿੰਦੀ ਹੈ। ਗਿਦੜੀ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਛਾਤੀਆਂ ਦਾ ਦੁੱਧ ਚੁਘਾਉਂਦੀ ਹੈ। ਪਰ ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਜ਼ਾਲਮ ਹੈ। ਉਹ ਸ਼ਤਰ ਮੁਰਗੀ ਵਰਗੀ ਹੈ, ਜੋ ਮਾਰੂਬਲ ਅੰਦਰ ਰਹਿੰਦੀ ਹੈ।
Lamentations 4:10
ਉਸ ਸਮੇਂ ਬਹੁਤ ਚੰਗੀਆਂ ਸੁਆਣੀਆਂ ਨੇ ਵੀ ਆਪਣੇ ਬੱਚਿਆਂ ਦਾ ਮਾਸ ਰਿੰਨ੍ਹਿਆ। ਉਹ ਬੱਚੇ ਆਪਣੀਆਂ ਮਾਵਾਂ ਲਈ ਭੋਜਨ ਬਣ ਗਏ। ਇਹ ਉਦੋਂ ਵਾਪਰਿਆ ਜਦੋਂ ਮੇਰੇ ਲੋਕ ਤਬਾਹ ਹੋਏ ਸਨ।
Hosea 13:16
ਸਾਮਰਿਯਾ ਨੂੰ ਸਜ਼ਾ ਮਿਲੇਗੀ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ ਗਈ ਇਸਰਾਏਲੀ ਤਲਵਾਰਾਂ ਨਾਲ ਵੱਢੇ ਜਾਣਗੇ ਉਨ੍ਹਾਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕੀਤੇ ਜਾਣਗੇ। ਉਨ੍ਹਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ।”
Mark 13:17
“ਉਹ ਵਕਤ ਗਰਭਵਤੀ ਔਰਤਾਂ ਲਈ ਅਤੇ ਉਨ੍ਹਾਂ ਲਈ ਬਹੁਤ ਮਾੜਾ ਹੋਵੇਗਾ ਜਿਹੜੀਆਂ ਦੁੱਧ ਪੀਂਦੇ ਨਿਆਣਿਆਂ ਦੀਆਂ ਮਾਵਾਂ ਹਨ।
Luke 21:23
“ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁੱਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪਰਮੇਸ਼ੁਰ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ।
Luke 23:29
ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁੱਧ ਪੀਂਦੇ ਬੱਚੇ ਨਹੀਂ ਹਨ।’