Matthew 24:15
“ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’ ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।)
When | Ὅταν | hotan | OH-tahn |
ye therefore shall | οὖν | oun | oon |
see | ἴδητε | idēte | EE-thay-tay |
the | τὸ | to | toh |
abomination | βδέλυγμα | bdelygma | v-THAY-lyoog-ma |
τῆς | tēs | tase | |
of desolation, | ἐρημώσεως | erēmōseōs | ay-ray-MOH-say-ose |
τὸ | to | toh | |
spoken of | ῥηθὲν | rhēthen | ray-THANE |
by | διὰ | dia | thee-AH |
Daniel | Δανιὴλ | daniēl | tha-nee-ALE |
the | τοῦ | tou | too |
prophet, | προφήτου | prophētou | proh-FAY-too |
stand | ἑστὸς | hestos | ay-STOSE |
in | ἐν | en | ane |
holy the | τόπῳ | topō | TOH-poh |
place, | ἁγίῳ | hagiō | a-GEE-oh |
(whoso | ὁ | ho | oh |
readeth, | ἀναγινώσκων | anaginōskōn | ah-na-gee-NOH-skone |
let him understand:) | νοείτω | noeitō | noh-EE-toh |
Cross Reference
Daniel 9:27
“ਫੇਰ ਭਵਿੱਖ ਦਾ ਹਾਕਮ ਬਹੁਤ ਸਾਰੇ ਲੋਕਾਂ ਨਾਲ ਇਕਰਾਰਨਾਮਾ ਕਰੇਗਾ। ਉਹ ਇਕਰਾਰਨਾਮਾ ਇੱਕ ਹਫ਼ਤੇ ਤੱਕ ਜਾਰੀ ਰਹੇਗਾ। ਭੇਟਾਂ ਅਤੇ ਬਲੀਆਂ ਅੱਧੇ ਹਫ਼ਤੇ ਲਈ ਬੰਦ ਹੋ ਜਾਣਗੀਆਂ। ਅਤੇ ਇੱਕ ਤਬਾਹੀ ਲਿਆਉਣ ਵਾਲਾ ਆਵੇਗਾ। ਉਹ ਭਿਆਨਕ ਤਬਾਹੀ ਵਾਲੀਆਂ ਗੱਲਾਂ ਕਰੇਗਾ! ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਉਹ ਤਬਾਹੀ ਲਿਆਉਣ ਵਾਲਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।”
Daniel 12:11
“‘ਰੋਜ਼ਾਨਾ ਬਲੀ ਰੋਕ ਦਿੱਤੀ ਜਾਵੇਗੀ। ਉਸ ਸਮੇਂ ਤੋਂ ਲੈ ਕੇ 1,290 ਦਿਨ ਗੁਜ਼ਰ ਜਾਣਗੇ ਜਦੋਂ ਉਹ ਸਮਾਂ ਆਵੇਗਾ ਕਿ ਤਬਾਹੀ ਲਿਆਉਣ ਵਾਲੀ ਭਿਆਨਕ ਸ਼ੈ ਸਥਾਪਿਤ ਕੀਤੀ ਜਾਵੇਗੀ।
Mark 13:14
“ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ।
Daniel 9:25
“ਇਹ ਗੱਲਾਂ ਸਿੱਖ, ਦਾਨੀਏਲ। ਇਹ ਗੱਲਾਂ ਸਮਝ ਦਾਨੀਏਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ।
Revelation 1:3
ਧੰਨ ਹੈ ਉਹ ਜਿਹੜਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪੜ੍ਹਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹੜੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ।
Luke 21:20
ਯਰੂਸ਼ਲਮ ਦਾ ਨਾਸ਼ “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ।
Daniel 11:31
ਉੱਤਰੀ ਰਾਜਾ ਆਪਣੀ ਫ਼ੌਜ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਭਿਆਨਕ ਗੱਲਾਂ ਕਰਨ ਲਈ ਭੇਜੇਗਾ। ਉਹ ਲੋਕਾਂ ਨੂੰ ਰੋਜ਼ਾਨਾ ਬਲੀ ਚੜ੍ਹਾਉਣ ਤੋਂ ਰੋਕਣਗੇ। ਉਹ ਅਜਿਹੀ ਗੱਲ ਕਰਨਗੇ ਜਿਹੜੀ ਸੱਚਮੁੱਚ ਭਿਆਨਕ ਹੋਵੇਗੀ। ਉਹ ਅਜਿਹੀ ਭਿਆਨਕ ਗੱਲ ਸਬਾਪਤ ਕਰਨਗੇ ਜਿਹੜੀ ਤਬਾਹੀ ਲਿਆਵੇਗੀ।
Daniel 9:23
ਜਦੋਂ ਤੂੰ ਪਹਿਲਾਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ, ਓਦੋਁ ਆਦੇਸ਼ ਦਿੱਤਾ ਗਿਆ ਸੀ। ਅਤੇ ਮੈਂ ਤੈਨੂੰ ਦੱਸਣ ਲਈ ਆ ਗਿਆ। ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ! ਤੂੰ ਇਸ ਆਦੇਸ਼ ਨੂੰ ਸਮਝ ਲਵੇਂਗਾ, ਅਤੇ ਤੂੰ ਦਰਸ਼ਨ ਨੂੰ ਸਮਝ ਲਵੇਂਗਾ।
Hebrews 2:1
ਸਾਡੀ ਮੁਕਤੀ ਸ਼ਰ੍ਹਾ ਨਾਲੋਂ ਮਹਾਨ ਹੈ ਇਸ ਲਈ ਸਾਨੂੰ ਬਹੁਤ ਧਿਆਨ ਨਾਲ ਉਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ ਗਈ ਸੀ। ਸਾਨੂੰ ਸਾਵੱਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚ ਦੇ ਮਾਰਗ ਤੋਂ ਦੂਰ ਨਾ ਹੋ ਜਾਈਏ।
Acts 6:13
ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ।
Luke 19:43
ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ।
Daniel 10:12
ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ।
Acts 21:28
ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।”
Ezekiel 40:4
ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸੱਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।”
Revelation 3:22
ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”