Matthew 21:10
ਜਦੋਂ ਯਿਸੂ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ, ਉਸ ਸ਼ਹਿਰ ਦੇ ਸਾਰੇ ਲੋਕ ਸ਼ਸ਼ੋਪੰਚ ਵਿੱਚ ਪੈ ਗਏ ਅਤੇ ਪੁੱਛਿਆ, “ਇਹ ਆਦਮੀ ਕੌਣ ਹੈ?”
Matthew 21:10 in Other Translations
King James Version (KJV)
And when he was come into Jerusalem, all the city was moved, saying, Who is this?
American Standard Version (ASV)
And when he was come into Jerusalem, all the city was stirred, saying, Who is this?
Bible in Basic English (BBE)
And when he came into Jerusalem, all the town was moved, saying, Who is this?
Darby English Bible (DBY)
And as he entered into Jerusalem, the whole city was moved, saying, Who is this?
World English Bible (WEB)
When he had come into Jerusalem, all the city was stirred up, saying, "Who is this?"
Young's Literal Translation (YLT)
And he having entered into Jerusalem, all the city was moved, saying, `Who is this?'
| And | καὶ | kai | kay |
| when he was | εἰσελθόντος | eiselthontos | ees-ale-THONE-tose |
| come | αὐτοῦ | autou | af-TOO |
| into | εἰς | eis | ees |
| Jerusalem, | Ἱεροσόλυμα | hierosolyma | ee-ay-rose-OH-lyoo-ma |
| all | ἐσείσθη | eseisthē | ay-SEE-sthay |
| the | πᾶσα | pasa | PA-sa |
| city | ἡ | hē | ay |
| was moved, | πόλις | polis | POH-lees |
| saying, | λέγουσα, | legousa | LAY-goo-sa |
| Who | Τίς | tis | tees |
| is | ἐστιν | estin | ay-steen |
| this? | οὗτος | houtos | OO-tose |
Cross Reference
Ruth 1:19
ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”
John 12:16
ਯਿਸੂ ਦੇ ਚੇਲੇ ਉਸ ਵਕਤ ਇਹ ਨਾ ਸਮਝ ਸੱਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਉਭਰਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।
John 2:18
ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”
Luke 20:2
ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”
Luke 9:9
ਹੇਰੋਦੇਸ ਨੇ ਕਿਹਾ ਕਿ, “ਯੂਹੰਨਾ ਦਾ ਸਿਰ ਤਾਂ ਮੈਂ ਵਢਾ ਚੁੱਕਿਆ ਹਾਂ ਤਾਂ ਇਹ ਫ਼ਿਰ ਹੁਣ ਕੌਣ ਹੈ ਜਿਸਦੇ ਬਾਰੇ ਮੈਂ ਇਹੋ ਜਿਹੀਆਂ ਗੱਲਾਂ ਸੁਣ ਰਿਹਾ ਹਾਂ?” ਅਤੇ ਉਸ ਨੇ ਯਿਸੂ ਨੂੰ ਵੇਖਣ ਦੀ ਭਾਲ ਜਾਰੀ ਰੱਖੀ।
Luke 7:49
ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸੱਕਦਾ ਹੈ?”
Luke 5:21
ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸੱਕਦਾ ਹੈ।”
Matthew 2:3
ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ।
Isaiah 63:1
ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ ਅਦੋਮ ਤੋਂ ਇਹ ਕੌਣ ਆ ਰਿਹਾ ਹੈ? ਉਹ ਬਸਾਰਾਹ ਤੋਂ ਆਉਂਦਾ ਹੈ। ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ। ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ। ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ। ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”
Song of Solomon 3:6
ਉਹ ਅਤੇ ਉਸ ਦੀ ਲਾੜੀ ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ ਵੱਲੋਂ ਇਹ ਔਰਤ ਕਿਂਝ ਆ ਰਹੀ ਹੈ? ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ।
1 Samuel 16:4
ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁੱਛਣ ਲੱਗੇ, “ਕੀ ਤੂੰ ਸ਼ਾਂਤੀ ’ਚ ਆਇਆ ਹੈਂ?”
Acts 9:5
ਸੌਲੁਸ ਨੇ ਕਿਹਾ, “ਪ੍ਰਭੂ, ਤੂੰ ਕੌਣ ਹੈਂ?” ਉਸ ਨੇ ਜਵਾਬ ਦਿੱਤਾ, “ਮੈਂ ਯਿਸੂ ਹਾਂ। ਮੈਂ ਹੀ ਹਾਂ ਜਿਸ ਨੂੰ ਤੂੰ ਤਸੀਹੇ ਦੇ ਰਿਹਾ ਹੈ।