Matthew 14:10
ਅਤੇ ਉਸ ਨੇ ਮਨੁੱਖ ਨੂੰ ਭੇਜਕੇ ਕੈਦਖਾਨੇ ਵਿੱਚ ਯੂਹੰਨਾ ਦਾ ਸਿਰ ਵੱਢਵਾ ਸੁੱਟਿਆ।
Matthew 14:10 in Other Translations
King James Version (KJV)
And he sent, and beheaded John in the prison.
American Standard Version (ASV)
and he sent and beheaded John in the prison.
Bible in Basic English (BBE)
And he sent and had John's head cut off in the prison.
Darby English Bible (DBY)
And he sent and beheaded John in the prison;
World English Bible (WEB)
and he sent and beheaded John in the prison.
Young's Literal Translation (YLT)
and having sent, he beheaded John in the prison,
| And | καὶ | kai | kay |
| he sent, | πέμψας | pempsas | PAME-psahs |
| and beheaded | ἀπεκεφάλισεν | apekephalisen | ah-pay-kay-FA-lee-sane |
| τὸν | ton | tone | |
| John | Ἰωάννην | iōannēn | ee-oh-AN-nane |
| in | ἐν | en | ane |
| the | τῇ | tē | tay |
| prison. | φυλακῇ | phylakē | fyoo-la-KAY |
Cross Reference
Matthew 17:12
ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਏਲੀਯਾਹ ਪਹਿਲਾਂ ਹੀ ਆ ਚੁੱਕਿਆ ਹੈ ਪਰ ਉਨ੍ਹਾਂ ਨੇ ਉਸ ਨੂੰ ਨਹੀਂ ਪਛਾਣਿਆ। ਅਤੇ ਜੋ ਬਦੀ ਲੋਕ ਕਰ ਸੱਕਦੇ ਸਨ, ਉਨ੍ਹਾਂ ਨੇ ਉਸ ਨਾਲ ਕੀਤੀ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਪਾਵੇਗਾ।”
Revelation 11:7
ਜਦੋਂ ਇਨ੍ਹਾਂ ਦੋਹਾਂ ਗਵਾਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਫ਼ੈਲਾਉਣ ਦਾ ਕੰਮ ਪੂਰਾ ਕਰ ਲਿਆ, ਤਾਂ ਜਾਨਵਰ ਉਨ੍ਹਾਂ ਦੇ ਵਿਰੁੱਧ ਲੜੇਗਾ। ਇਹ ਉਹੀ ਜਾਨਵਰ ਹੈ ਜਿਹੜਾ ਤਲਹੀਣ ਖੱਡ ਵਿੱਚੋਂ ਆਇਆ ਹੈ। ਉਹ ਉਨ੍ਹਾਂ ਦੋਹਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ।
Luke 9:9
ਹੇਰੋਦੇਸ ਨੇ ਕਿਹਾ ਕਿ, “ਯੂਹੰਨਾ ਦਾ ਸਿਰ ਤਾਂ ਮੈਂ ਵਢਾ ਚੁੱਕਿਆ ਹਾਂ ਤਾਂ ਇਹ ਫ਼ਿਰ ਹੁਣ ਕੌਣ ਹੈ ਜਿਸਦੇ ਬਾਰੇ ਮੈਂ ਇਹੋ ਜਿਹੀਆਂ ਗੱਲਾਂ ਸੁਣ ਰਿਹਾ ਹਾਂ?” ਅਤੇ ਉਸ ਨੇ ਯਿਸੂ ਨੂੰ ਵੇਖਣ ਦੀ ਭਾਲ ਜਾਰੀ ਰੱਖੀ।
Mark 9:13
ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਿਆ ਹੈ, ਅਤੇ ਲੋਕਾਂ ਨੇ ਉਸ ਨਾਲ ਬਦਸਲੂਕੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਚਾਹਿਆ। ਉਸ ਦੇ ਅਨੁਸਾਰ ਜੋ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ।”
Mark 6:27
ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ।
Matthew 23:34
ਇਸ ਲਈ ਵੇਖੋ ਮੈਂ ਨਬੀਆਂ, ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ! ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਵੋਂਗੇ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਸਲੀਬ ਦੇ ਦਿਉਂਗੇ, ਕਈਆਂ ਨੂੰ ਤੁਸੀਂ ਆਪਣੇ ਪ੍ਰਾਰਥਨਾ-ਸਥਾਨਾਂ ਵਿੱਚ ਕੋੜੇ ਮਾਰੋਂਗੇ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਦਾ ਪਿੱਛਾ ਕਰੋਂਗੇ।
Matthew 22:3
ਰਾਜੇ ਨੇ ਆਪਣੇ ਨੋਕਰਾਂ ਨੂੰ ਉਨ੍ਹਾਂ ਲੋਕਾਂ ਨੂੰ ਲਿਆਉਣ ਲਈ ਭੇਜਿਆ ਜਿਨ੍ਹਾਂ ਨੂੰ ਉਸ ਨੇ ਵਿਆਹ ਦੀ ਦਾਵਤ ਤੇ ਸੱਦਾ ਦਿੱਤਾ ਸੀ। ਜਦੋਂ ਦਾਵਤ ਦੀ ਤਿਆਰੀ ਹੋ ਗਈ ਤਾਂ ਉਸ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ ਉਨ੍ਹਾਂ ਨੂੰ ਨੋਕਰਾਂ ਹੱਥ ਆਉਣ ਲਈ ਸੁਨੇਹਾ ਭੇਜਿਆ, ਪਰ ਲੋਕਾਂ ਨੇ ਰਾਜੇ ਦੀ ਦਾਵਤ ਤੇ ਆਉਣ ਤੋਂ ਇਨਕਾਰ ਕਰ ਦਿੱਤਾ।
Matthew 21:35
“ਪਰ ਕਿਸਾਨਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਇੱਕ ਨੂੰ ਕੁਟਿਆ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੋਕਰ ਨੂੰ ਪੱਥਰਾਂ ਨਾਲ ਮਾਰ ਦਿੱਤਾ।
Jeremiah 2:30
“ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ, ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ। ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ। ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ। ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”
2 Chronicles 36:16
ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸ ਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵੱਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸੱਕਦਾ।