Mark 7:24
ਯਿਸੂ ਦਾ ਗੈਰ-ਯਹੂਦੀ ਔਰਤ ਦੀ ਸਹਾਇਤਾ ਕਰਨਾ ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ।
Mark 7:24 in Other Translations
King James Version (KJV)
And from thence he arose, and went into the borders of Tyre and Sidon, and entered into an house, and would have no man know it: but he could not be hid.
American Standard Version (ASV)
And from thence he arose, and went away into the borders of Tyre and Sidon. And he entered into a house, and would have no man know it; and he could not be hid.
Bible in Basic English (BBE)
And he went away from there to the country of Tyre and Sidon. And he went into a house, desiring that no man might have knowledge of it: and he was not able to keep it secret.
Darby English Bible (DBY)
And he rose up and went away thence into the borders of Tyre and Sidon; and having entered into a house he would not have any one know [it], and he could not be hid.
World English Bible (WEB)
From there he arose, and went away into the borders of Tyre and Sidon. He entered into a house, and didn't want anyone to know it, but he couldn't escape notice.
Young's Literal Translation (YLT)
And from thence having risen, he went away to the borders of Tyre and Sidon, and having entered into the house, he wished none to know, and he was not able to be hid,
| And | καὶ | kai | kay |
| from thence | Ἐκεῖθεν | ekeithen | ake-EE-thane |
| he arose, | ἀναστὰς | anastas | ah-na-STAHS |
| and went | ἀπῆλθεν | apēlthen | ah-PALE-thane |
| into | εἰς | eis | ees |
| the | τὰ | ta | ta |
| borders | μεθόρια | methoria | may-THOH-ree-ah |
| of Tyre | Τύρου | tyrou | TYOO-roo |
| and | καὶ | kai | kay |
| Sidon, | Σιδῶνος | sidōnos | see-THOH-nose |
| and | Καὶ | kai | kay |
| entered | εἰσελθὼν | eiselthōn | ees-ale-THONE |
| into | εἰς | eis | ees |
| τὴν | tēn | tane | |
| an house, | οἰκίαν | oikian | oo-KEE-an |
| and would have | οὐδένα | oudena | oo-THAY-na |
| no man | ἤθελεν | ēthelen | A-thay-lane |
| know | γνῶναι | gnōnai | GNOH-nay |
| it: but | καὶ | kai | kay |
| he could | οὐκ | ouk | ook |
| not | ἠδυνήθη | ēdynēthē | ay-thyoo-NAY-thay |
| be hid. | λαθεῖν· | lathein | la-THEEN |
Cross Reference
Matthew 15:21
ਯਿਸੂ ਦਾ ਇੱਕ ਗ਼ੈਰ-ਯਹੂਦੀ ਔਰਤ ਨੂੰ ਬਚਾਉਣਾ ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ।
Mark 3:7
ਕਈ ਲੋਕ ਯਿਸੂ ਦਾ ਅਨੁਸਰਣ ਕਰਦੇ ਹਨ ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿੱਚ ਉਸ ਦੇ ਮਗਰ ਹੋ ਤੁਰੇ।
Matthew 11:21
ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ।
Mark 6:31
ਬਹੁਤ ਸਾਰੇ ਲੋਕ ਉੱਥੇ ਆਉਂਦੇ ਅਤੇ ਜਾਂਦੇ ਸਨ। ਇਸ ਲਈ ਯਿਸੂ ਅਤੇ ਰਸੂਲਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ। ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੇਰੇ ਨਾਲ ਆਓ, ਅਸੀਂ ਇੱਕਲੇ ਕਿਸੇ ਨਿਵੇਕਲੀ ਥਾਂ ਤੇ ਚੱਲੀਏ ਤਾਂ ਜੋ ਅਸੀਂ ਥੋੜੇ ਸਮੇਂ ਲਈ ਅਰਾਮ ਕਰ ਸੱਕੀਏ।”
Matthew 9:28
ਜਦੋਂ ਯਿਸੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸੱਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
Ezekiel 28:2
“ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਬਹੁਤ ਗੁਮਾਨੀ ਹੈਂ ਤੂੰ! ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ! ਬੈਠਾ ਹਾਂ ਮੈਂ ਦੇਵਤਿਆਂ ਦੇ ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।” “‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ! ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
1 Timothy 5:25
ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।
Mark 2:1
ਯਿਸੂ ਦਾ ਇੱਕ ਅਧਰੰਗ ਤੋਂ ਪੀੜਤ ਆਦਮੀ ਨੂੰ ਠੀਕ ਕਰਨਾ ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ।
Ezekiel 28:21
“ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ।
Isaiah 42:2
ਉਹ ਗਲੀਆਂ ਵਿੱਚ ਉੱਚੀ ਨਹੀਂ ਬੋਲੇਗਾ। ਉਹ ਚੀਖੇਗਾ ਨਹੀਂ ਤੇ ਨਾ ਹੀ ਚਾਂਗਰਾਂ ਮਾਰੇਗਾ।
Isaiah 23:12
ਯਹੋਵਾਹ ਆਖਦਾ ਹੈ, “ਸੀਦੋਨ ਦੀਏ ਕੁਆਰੀ ਧੀਏ, ਤਬਾਹ ਕਰ ਦਿੱਤੀ ਜਾਵੇਂਗੀ ਤੂੰ। ਖੁਸ਼ੀ ਮਨਾਵੇਂਗੀ ਨਹੀਂ ਹੋਰ ਹੁਣ ਤੂੰ।” ਪਰ ਸੂਰ ਦੇ ਲੋਕ ਆਖਦੇ ਹਨ, “ਕਿਤ੍ਤੀਮ ਸਾਡੀ ਸਹਾਇਤਾ ਕਰੇਗਾ!” ਪਰ ਜੇ ਤੁਸੀਂ ਸਮੁੰਦਰ ਪਾਰ ਕਰਕੇ ਕਿੱਤੀਮ ਨੂੰ ਜਾਓਗੇ, ਤੁਹਾਨੂੰ ਆਰਾਮ ਕਰਨ ਲਈ ਕੋਈ ਟਿਕਾਣਾ ਨਹੀਂ ਮਿਲੇਗਾ।
Isaiah 23:1
ਪਰਮੇਸ਼ੁਰ ਦਾ ਲਬਾਨੋਨ ਨੂੰ ਸੰਦੇਸ਼ ਸੂਰ ਦੇ ਬਾਰੇ ਉਦਾਸ ਸੰਦੇਸ਼: ਤਰਸ਼ੀਸ਼ ਦੇ ਜਹਾਜ਼ੋ, ਉਦਾਸ ਹੋ ਜਾਵੋ! ਤੁਹਾਡੀ ਬੰਦਰਗਾਹ ਤਬਾਹ ਹੋ ਚੁੱਕੀ ਹੈ। ਇਨ੍ਹਾਂ ਜਹਾਜ਼ਾਂ ਉੱਤੇ ਸਵਾਰ ਲੋਕਾਂ ਨੂੰ ਇਹ ਸੂਚਨਾ ਉਦੋਂ ਦਿੱਤੀ ਗਈ ਜਦੋਂ ਉਹ ਕਿਤ੍ਤਮ ਦੇ ਦੇਸ਼ ਵੱਲੋਂ ਆ ਰਹੇ ਸਨ।
Joshua 19:28
ਫ਼ੇਰ ਸਰਹੱਦ ਅਬਰੋਨ, ਰਹੋਬ, ਹੰਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ।
Genesis 49:13
ਜ਼ਬੂਲੁਨ “ਜ਼ਬੂਲੁਨ ਸਾਗਰ ਕੰਢੇ ਰਹੇਗਾ। ਉਸਦਾ ਸਮੁੰਦਰੀ ਤੱਟ ਜਹਾਜ਼ਾਂ ਲਈ ਸੁਰੱਖਿਅਤ ਸਥਾਨ ਹੋਵੇਗਾ। ਉਸਦੀ ਧਰਤੀ ਦੂਰ ਸੀਦੋਨ ਸ਼ਹਿਰ ਤੀਕ ਫ਼ੈਲੀ ਹੋਵੇਗੀ।
Genesis 10:19
ਕਨਾਨ ਦੇ ਲੋਕਾਂ ਦੀ ਧਰਤੀ ਉੱਤਰ ਵਿੱਚ ਸੀਦੋਨ ਤੋਂ ਲੈ ਕੇ ਦੱਖਣ ਵੱਲ ਗਰਾਰ ਤੱਕ, ਪੱਛਮ ਵਿੱਚ ਅੱਜ਼ਹ ਤੋਂ ਲੈ ਕੇ, ਪੂਰਬ ਵੱਲ ਸਦੂਮ ਅਤੇ ਅਮੂਰਾਹ ਤੱਕ, ਅਦਮਾਹ ਅਤੇ ਸਬੋਈਮ ਤੋਂ ਲੈ ਕੇ ਲਾਸ਼ਾ ਤੱਕ ਸੀ।
Genesis 10:15
ਕਨਾਨ, ਸੀਦੋਨ ਦਾ ਪਿਤਾ ਸੀ। ਸੀਦੋਨ, ਕਨਾਨ ਦਾ ਪਹਿਲੋਠਾ ਪੁੱਤਰ ਸੀ। ਕਨਾਨ ਹਿੱਤੀ ਲੋਕਾਂ ਹੇਥ, ਜਿਨ੍ਹਾਂ ਦਾ ਦਾ ਪਿਤਾ ਸੀ।