Mark 12:32
ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ।
And | καὶ | kai | kay |
the | εἶπεν | eipen | EE-pane |
scribe | αὐτῷ | autō | af-TOH |
said | ὁ | ho | oh |
unto him, | γραμματεύς | grammateus | grahm-ma-TAYFS |
Well, | Καλῶς | kalōs | ka-LOSE |
Master, | διδάσκαλε | didaskale | thee-THA-ska-lay |
thou hast said | ἐπ' | ep | ape |
the | ἀληθείας | alētheias | ah-lay-THEE-as |
truth: | εἶπας, | eipas | EE-pahs |
for | ὅτι | hoti | OH-tee |
there is | εἷς | heis | ees |
one | ἐστιν | estin | ay-steen |
God; | Θεὸς, | theos | thay-OSE |
and | καὶ | kai | kay |
is there | οὐκ | ouk | ook |
none | ἔστιν | estin | A-steen |
other | ἄλλος | allos | AL-lose |
but | πλὴν | plēn | plane |
he: | αὐτοῦ· | autou | af-TOO |
Cross Reference
Isaiah 46:9
ਉਨ੍ਹਾਂ ਗੱਲਾਂ ਨੂੰ ਚੇਤੇ ਕਰੋ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਚੇਤੇ ਰੱਖੋ ਕਿ ਮੈਂ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਉਹ ਝੂਠੇ ਦੇਵਤੇ ਮੇਰੇ ਵਾਂਗ ਨਹੀਂ ਹਨ।
Isaiah 45:18
ਯਹੋਵਾਹ ਪਰਮੇਸ਼ੁਰ ਹੈ। ਉਸ ਨੇ ਧਰਤੀ ਅਤੇ ਅਕਾਸ਼ਾਂ ਨੂੰ ਸਾਜਿਆ ਸੀ। ਯਹੋਵਾਹ ਨੇ ਧਰਤੀ ਨੂੰ ਉਸਦੀ ਬਾਵੇਂ ਰੱਖ ਦਿੱਤਾ ਸੀ। ਯਹੋਵਾਹ ਨੇ ਧਰਤੀ ਨੂੰ ਸੱਖਣਾ ਹੋਣਾ ਨਹੀਂ ਚਾਹਿਆ ਸੀ ਜਦੋਂ ਉਸ ਨੇ ਇਸ ਨੂੰ ਸਾਜਿਆ ਸੀ। ਉਸ ਨੇ ਇਸ ਨੂੰ ਸਦਾ ਜਿਉਣ ਲਈ ਸਾਜਿਆ ਸੀ। “ਮੈਂ ਹੀ ਯਹੋਵਾਹ ਹਾਂ, ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
Isaiah 45:14
ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ, ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ। ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ, ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ। ਉਹ ਤੇਰੇ ਸਾਹਮਣੇ ਝੁਕਣਗੇ ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।” ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ। ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
Isaiah 44:8
“ਭੈਭੀਤ ਨਾ ਹੋਵੋ! ਫ਼ਿਕਰ ਨਾ ਕਰੋ। ਮੈਂ ਹਮੇਸ਼ਾ ਤੁਹਾਨੂੰ ਦੱਸਿਆ ਹੈ ਕਿ ਕੀ ਵਾਪਰੇਗਾ। ਤਸੀਁ ਮੇਰੇ ਗਵਾਹ ਹੋ। ਇੱਥੇ ਕੋਈ ਦੂਸਰਾ ਪਰਮੇਸ਼ੁਰ ਨਹੀਂ ਹੈ ਸਿਰਫ਼ ਮੈਂ ਹੀ ਹਾਂ ਇੱਕ। ਇੱਥੇ ਕੋਈ ਹੋਰ ‘ਆਸਰਾ’ ਨਹੀਂ ਹੈ ਮੈਂ ਜਾਣਦਾ ਹਾਂ ਕਿ ਸਿਰਫ਼ ਮੈਂ ਹੀ ਹਾਂ ਉਹ।”
Deuteronomy 4:39
“ਇਸ ਲਈ ਅੱਜ ਤੁਹਾਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਹੈ। ਉਹ ਅਕਾਸ਼ ਵਿੱਚ ਉੱਪਰ ਅਤੇ ਧਰਤੀ ਉੱਤੇ ਇੱਥੇ ਹੇਠਾਂ, ਪਰਮੇਸ਼ੁਰ ਹੈ। ਕੋਈ ਹੋਰ ਪਰਮੇਸ਼ੁਰ ਨਹੀਂ!
Deuteronomy 4:35
ਯਹੋਵਾਹ ਨੇ ਤੁਹਾਨੂੰ ਇਹ ਗੱਲਾਂ ਇਸ ਵਾਸਤੇ ਦਰਸਾਈਆਂ ਤਾਂ ਜੋ ਤੁਸੀਂ ਜਾਣ ਲਵੋਂ ਕਿ ਉਹ ਪਰਮੇਸ਼ੁਰ ਹੈ। ਉਸਤੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ ਹੈ!
Mark 12:29
ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ।
Jeremiah 10:10
ਪਰ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਹੀ ਇੱਕੋ ਇੱਕ ਪਰਮੇਸ਼ੁਰ ਹੈ ਜਿਹੜਾ ਸੱਚਮੁੱਚ ਜੀਵਿਤ ਹੈ। ਉਹੀ ਸ਼ਹਿਨਸ਼ਾਹ ਹੈ ਜਿਹੜਾ ਸਦਾ ਲਈ ਹਕੀਮਤ ਕਰਦਾ ਹੈ। ਧਰਤੀ ਹਿੱਲਦੀ ਹੈ ਜਦੋਂ ਪਰਮੇਸ਼ੁਰ ਕਹਿਰਵਾਨ ਹੁੰਦਾ ਹੈ। ਅਤੇ ਉਹ ਵਿਦੇਸ਼ੀ ਉਸ ਦੇ ਕਹਿਰ ਨੂੰ ਨਹੀਂ ਰੋਕ ਸੱਕਦੇ।
Isaiah 45:21
ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।) “ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ!
Isaiah 45:5
ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਮੈਂ ਤੈਨੂੰ ਤਾਕਤਵਰ ਬਣਾਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
Deuteronomy 6:4
“ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਹੈ। ਯਹੋਵਾਹ ਇੱਕ ਹੈ!
Deuteronomy 5:7
‘ਤੁਹਾਡੇ ਕੋਲ ਮੇਰੇ ਤੋਂ ਇਲਾਵਾ ਹੋਰ ਕੋਈ ਦੇਵਤੇ ਨਹੀਂ ਹੋਣੇ ਚਾਹੀਦੇ।