Leviticus 27:30 in Punjabi

Punjabi Punjabi Bible Leviticus Leviticus 27 Leviticus 27:30

Leviticus 27:30
“ਸਾਰੀਆਂ ਫ਼ਸਲਾਂ ਦਾ ਅਤੇ ਰੁੱਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ।

Leviticus 27:29Leviticus 27Leviticus 27:31

Leviticus 27:30 in Other Translations

King James Version (KJV)
And all the tithe of the land, whether of the seed of the land, or of the fruit of the tree, is the LORD's: it is holy unto the LORD.

American Standard Version (ASV)
And all the tithe of the land, whether of the seed of the land, or of the fruit of the tree, is Jehovah's: it is holy unto Jehovah.

Bible in Basic English (BBE)
And every tenth part of the land, of the seed planted, or of the fruit of trees, is holy to the Lord.

Darby English Bible (DBY)
And as to every tithe of the land, of the seed of the land, and of the fruit of the tree, it is Jehovah's: it is holy to Jehovah.

Webster's Bible (WBT)
And all the tithe of the land, whether of the seed of the land, or of the fruit of the tree, is the LORD'S: it is holy to the LORD.

World English Bible (WEB)
"'All the tithe of the land, whether of the seed of the land or of the fruit of the trees, is Yahweh's. It is holy to Yahweh.

Young's Literal Translation (YLT)
And all tithe of the land, of the seed of the land, of the fruit of the tree, is Jehovah's -- holy to Jehovah.

And
all
וְכָלwĕkālveh-HAHL
the
tithe
מַעְשַׂ֨רmaʿśarma-SAHR
of
the
land,
הָאָ֜רֶץhāʾāreṣha-AH-rets
seed
the
of
whether
מִזֶּ֤רַעmizzeraʿmee-ZEH-ra
of
the
land,
הָאָ֙רֶץ֙hāʾāreṣha-AH-RETS
fruit
the
of
or
מִפְּרִ֣יmippĕrîmee-peh-REE
of
the
tree,
הָעֵ֔ץhāʿēṣha-AYTS
Lord's:
the
is
לַיהוָ֖הlayhwâlai-VA
it
is
holy
ה֑וּאhûʾhoo
unto
the
Lord.
קֹ֖דֶשׁqōdešKOH-desh
לַֽיהוָֽה׃layhwâLAI-VA

Cross Reference

Genesis 28:22
ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”

Nehemiah 13:12
ਤਦ ਯਹੂਦਾਹ ਦੇ ਹਰ ਮਨੁੱਖ ਨੇ ਆਪਣੀ ਫ਼ਸਲ ਦੇ ਅਨਾਜ ਦਾ ਦਸਵੰਧ, ਨਵੀਂ ਮੈਅ ਤੇ ਮੰਦਰ ਲ਼ਈ ਤੇਲ ਲਿਆਂਦਾ। ਅਤੇ ਇਨ੍ਹਾਂ ਵਸਤਾਂ ਨੂੰ ਗੋਦਾਮਾਂ ਵਿੱਚ ਰੱਖਿਆ ਗਿਆ।

2 Chronicles 31:5
ਸਾਰੇ ਦੇਸ਼ ਵਿੱਚ ਇਸ ਹੁਕਮ ਦੀ ਖਬਰ ਫ਼ੈਲ ਗਈ। ਤਦ ਇਸਰਾਏਲ ਦੇ ਲੋਕਾਂ ਨੇ ਅਨਾਜ ਦੀ ਫ਼ਸਲ ਦਾ ਪਹਿਲਾ ਹਿੱਸਾ, ਅੰਗਰੂ, ਤੇਲ, ਸ਼ਹਿਦ ਅਤੇ ਹੋਰ ਜੋ ਕੁਝ ਵੀ ਉਹ ਆਪਣੇ ਖੇਤਾਂ ਵਿੱਚ ਪੈਦਾ ਕਰਦੇ ਸਨ ਦੇਣਾ ਸ਼ੁਰੂ ਕੀਤਾ। ਉਹ ਇਨ੍ਹਾਂ ਸਭਨਾਂ ਵਸਤਾਂ ਦਾ ਦਸਵੰਧ ਲੈ ਕੇ ਆਉਂਦੇ।

Genesis 14:20
ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ। ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।” ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ।

Luke 18:12
ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।’

Luke 11:42
“ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤੇ ਅਤੇ ਤੁਹਾਡੇ ਬਾਗ ਵਿੱਚ ਉੱਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ।

Matthew 23:23
“ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਪਰ ਤੁਸੀਂ ਸ਼ਰ੍ਹਾ ਦੇ ਵੱਧ ਮਹੱਤਵ ਪੂਰਣ ਉਪਦੇਸ਼ਾਂ ਨੂੰ ਮੰਨਣ ਤੋਂ ਅਣਗਹਿਲੀ ਕਰਦੇ ਹੋ, ਜੋ ਨਿਆਂ, ਦਇਆ, ਅਤੇ ਵਫ਼ਾਦਾਰੀ ਹਨ। ਇਹ ਮਹੱਤਵਪੂਰਣ ਹੈ ਕਿ ਤੁਸੀਂ ਦੂਜੇ ਅਸੂਲਾਂ ਦੀ ਅਣਗਹਿਲੀ ਕੀਤੇ ਬਿਨਾ ਇਨ੍ਹਾਂ ਗੱਲਾਂ ਤੇ ਵੀ ਅਮਲ ਕਰੋ।

Nehemiah 13:5

Nehemiah 12:44
ਉਸ ਦਿਨ, ਆਦਮੀਆਂ ਨੂੰ ਗੋਦਾਮਾਂ ਦਾ ਮੁਖੀਆ ਵੀ ਚੁਣਿਆ ਗਿਆ। ਲੋਕੀਂ ਆਪਣੇ ਨਾਲ ਆਪਣੀਆਂ ਸੁਗਾਤਾਂ ਸਮੇਤ ਪਹਿਲੇ ਫ਼ਲਾਂ ਅਤੇ ਨਗਰਾਂ ਦੇ ਖੇਤਾਂ ਵਿੱਚੋਂ, ਸ਼ਰ੍ਹਾ ਦੁਆਰਾ ਜਾਜਕਾਂ ਅਤੇ ਲੇਵੀਆਂ ਲਈ ਸੁਝਾਏ ਗਏ ਹਿਸਿਆਂ ਮੁਤਾਬਕ ਫ਼ਸਲਾਂ ਦੇ ਦਸਵੰਧ ਲੈ ਕੇ ਆਏ ਅਤੇ ਫ਼ਿਰ ਉਨ੍ਹਾਂ ਮੁਖੀਆਂ ਨੇ ਉਹ ਸਮੱਗ੍ਰੀ ਗੋਦਾਮਾਂ ਵਿੱਚ ਸੰਭਾਲੀ। ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਦੀ ਜਿਂਮੇਵਾਰੀ ਤੇ ਕਾਰਜ ਤੇ ਬੜੇ ਖੁਸ਼ ਸਨ।

2 Chronicles 31:12
ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਸਿਆਣਪ ਨਾਲ ਯਹੋਵਾਹ ਦੇ ਮੰਦਰ ਦੇ ਗੋਦਾਮਾਂ ਵਿੱਚ ਸੰਭਾਲਿਆ ਗਿਆ। ਇਹ ਸਾਰੀ ਚੜ੍ਹਤ ਦਾ ਕਾਨਨਯਾਹ ਲੇਵੀ ਹਾਕਮ ਸੀ ਅਤੇ ਦੂਜੇ ਨੰਬਰ ਤੇ ਸ਼ਮਈ ਸੀ ਜੋ ਇਸ ਸਭ ਦਾ ਹਾਕਮ ਸੀ। ਸ਼ਮਈ ਕਾਨਨਯਾਹ ਦਾ ਭਰਾ ਸੀ।

Hebrews 7:5
ਹੁਣ ਨੇਮ ਆਖਦਾ ਹੈ, ਕਿ ਲੇਵੀ ਦੇ ਘਰਾਣੇ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਜਾਜਕ ਬਣਦੇ ਹਨ, ਲੋਕਾਂ ਪਾਸੋਂ ਦਸਵੰਧ ਮਿਲਣਾ ਚਾਹੀਦਾ ਹੈ। ਜਾਜਕ ਇਸ ਨੂੰ ਆਪਣੇ ਲੋਕਾਂ ਪਾਸੋਂ ਇਕੱਠਾ ਕਰਦੇ ਹਨ, ਭਾਵੇਂ ਜਾਜਕ ਅਤੇ ਉਹ ਲੋਕ ਦੋਵੇਂ ਹੀ ਅਬਰਾਹਾਮ ਦੇ ਪਰਿਵਾਰ ਵਿੱਚੋਂ ਸਨ।

Malachi 3:8
“ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ। “ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’ “ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ।

Nehemiah 10:37
“ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈ ਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈ ਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ।

Deuteronomy 14:22
ਦਸਵੰਧ ਦੇਣਾ “ਹਰ ਸਾਲ ਤੁਹਾਨੂੰ ਆਪਣੇ ਖੇਤਾਂ ਵਿੱਚ ਉੱਗਣ ਵਾਲੀਆਂ ਸਾਰੀਆਂ ਫ਼ਸਲਾਂ ਦਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ।

Deuteronomy 12:5
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ।

Numbers 18:21
“ਇਸਰਾਏਲ ਦੇ ਲੋਕ ਆਪਣੇ ਹਰੇਕ ਧਨ ਦਾ ਦਸਵੰਧ ਦੇਣਗੇ। ਇਸ ਲਈ ਉਹ ਦਸਵੰਧ ਮੈਂ ਲੇਵੀ ਦੇ ਸਮੂਹ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਇਹ ਉਨ੍ਹਾਂ ਦੇ ਮੰਡਲੀ ਵਾਲੇ ਤੰਬੂ ਵਿੱਚ ਕੀਤੇ ਕੰਮ ਦੀ ਤਨਖਾਹ ਹੈ।