Leviticus 26:38
ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ।
Leviticus 26:38 in Other Translations
King James Version (KJV)
And ye shall perish among the heathen, and the land of your enemies shall eat you up.
American Standard Version (ASV)
And ye shall perish among the nations, and the land of your enemies shall eat you up.
Bible in Basic English (BBE)
And death will overtake you among strange nations, and the land of your haters will be your destruction.
Darby English Bible (DBY)
And ye shall perish among the nations, and the land of your enemies shall eat you up.
Webster's Bible (WBT)
And ye shall perish among the heathen, and the land of your enemies shall eat you up.
World English Bible (WEB)
You will perish among the nations, and the land of your enemies will eat you up.
Young's Literal Translation (YLT)
and ye have perished among the nations, and the land of your enemies hath consumed you.
| And ye shall perish | וַֽאֲבַדְתֶּ֖ם | waʾăbadtem | va-uh-vahd-TEM |
| among the heathen, | בַּגּוֹיִ֑ם | baggôyim | ba-ɡoh-YEEM |
| land the and | וְאָֽכְלָ֣ה | wĕʾākĕlâ | veh-ah-heh-LA |
| of your enemies | אֶתְכֶ֔ם | ʾetkem | et-HEM |
| shall eat you up. | אֶ֖רֶץ | ʾereṣ | EH-rets |
| אֹֽיְבֵיכֶֽם׃ | ʾōyĕbêkem | OH-yeh-vay-HEM |
Cross Reference
Deuteronomy 4:26
ਇਸ ਲਈ, ਹੁਣ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਖਿਲਾਫ਼ ਗਵਾਹ ਠਹਿਰਾਉਂਦਾ ਹਾਂ। ਜੇ ਤੁਸੀਂ ਇੰਝ ਹੀ ਪਾਪ ਕਰੋਂਗੇ, ਬਹੁਤ ਹੀ ਜਲਦੀ ਤੁਸੀਂ ਤਬਾਹੀ ਦਾ ਸਾਹਮਣਾ ਕਰੋਂਗੇ। ਤੁਸੀਂ ਹੁਣ ਉਹ ਧਰਤੀ ਹਾਸਿਲ ਕਰਨ ਲਈ ਯਰਦਨ ਨਦੀ ਨੂੰ ਪਾਰ ਕਰ ਰਹੇ ਹੋ, ਪਰ ਜੇ ਤੁਸੀਂ ਕੋਈ ਮੂਰਤੀਆਂ ਬਣਾਈਆਂ, ਤੁਸੀਂ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹੋਂਗੇ। ਯਕੀਨਨ ਹੀ, ਤੁਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵੋਂਗੇ!
Deuteronomy 28:48
ਇਸ ਲਈ ਤੁਸੀਂ ਆਪਣੇ ਦੁਸ਼ਮਣਾ ਦੀ ਸੇਵਾ ਕਰੋਂਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਖਿਲਾਫ਼ ਭੇਜੇਗਾ। ਤੁਸੀਂ ਭੁੱਖੇ, ਪਿਆਸੇ, ਨੰਗੇ ਅਤੇ ਗਰੀਬ ਹੋਵੋਂਗੇ। ਯਹੋਵਾਹ ਤੁਹਾਡੇ ਤਬਾਹ ਹੋ ਜਾਣ ਤੀਕ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਪਾਵੇਗਾ।
Deuteronomy 28:68
ਯਹੋਵਾਹ ਤੁਹਾਨੂੰ ਜਹਾਜ਼ ਵਿੱਚ ਮਿਸਰ ਵਾਪਸ ਭੇਜੇਗਾ। ਮੈਂ ਆਖਿਆ ਸੀ ਕਿ ਤੁਹਾਨੂੰ ਫ਼ੇਰ ਕਦੇ ਵੀ ਉਸ ਥਾਂ ਨਹੀਂ ਜਾਣਾ ਪਵੇਗਾ, ਪਰ ਯਹੋਵਾਹ ਤੁਹਾਨੂੰ ਉੱਥੇ ਭੇਜੇਗਾ। ਮਿਸਰ ਵਿੱਚ, ਤੁਸੀਂ ਆਪਣੇ-ਆਪ ਨੂੰ ਦੁਸ਼ਮਣਾ ਅੱਗੇ ਗੁਲਾਮਾ ਵਾਂਗ ਵੇਚਣ ਦੀ ਕੋਸ਼ਿਸ਼ ਕਰੋਂਗੇ। ਪਰ ਕੋਈ ਵੀ ਬੰਦਾ ਤੁਹਾਨੂੰ ਨਹੀਂ ਖਰੀਦੇਗਾ।”
Isaiah 27:13
ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।
Jeremiah 42:17
ਹਰ ਉਹ ਬੰਦਾ ਜਿਹੜਾ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ ਨਾਲ, ਜਾਂ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਕੋਈ ਵੀ ਬੰਦਾ ਜਿਹੜਾ ਮਿਸਰ ਜਾਵੇਗਾ, ਬਚੇਗਾ ਨਹੀਂ। ਉਨ੍ਹਾਂ ਵਿੱਚੋਂ ਇੱਕ ਵੀ ਬੰਦਾ ਉਨ੍ਹਾਂ ਭਿਆਨਕ ਆਫ਼ਤਾਂ ਤੋਂ ਨਹੀਂ ਬਚ ਸੱਕੇਗਾ ਜਿਹੜੀਆਂ ਮੈਂ ਉਨ੍ਹਾਂ ਲਈ ਲੈ ਕੇ ਆਵਾਂਗਾ।’
Jeremiah 42:22
ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।”
Jeremiah 44:12
ਯਹੂਦਾਹ ਵਿੱਚੋਂ ਬੋੜੇ ਜਿਹੇ ਲੋਕ ਹੀ ਬਚੇ ਸਨ। ਉਹ ਲੋਕ ਉੱਥੋਂ ਇੱਥੇ ਮਿਸਰ ਵਿੱਚ ਆ ਗਏ ਹਨ। ਪਰ ਮੈਂ ਯਹੂਦਾਹ ਦੇ ਪਰਿਵਾਰ ਦੇ ਉਨ੍ਹਾਂ ਬੋੜੇ ਜਿਹੇ ਬਚੇ ਹੋਏ ਲੋਕਾਂ ਨੂੰ ਵੀ ਤਬਾਹ ਕਰ ਦਿਆਂਗਾ। ਉਹ ਜਾਂ ਤਾਂ ਤਲਵਾਰ ਨਾਲ ਕਤਲ ਹੋਣਗੇ ਜਾਂ ਭੁੱਖ ਨਾਲ ਮਰਨਗੇ। ਉਹ ਅਜਿਹੀ ਸ਼ੈਅ ਹੋਣਗੇ ਕਿ ਹੋਰਨਾਂ ਕੌਮਾਂ ਦੇ ਲੋਕ ਜਿਨ੍ਹਾਂ ਬਾਰੇ ਮੰਦਾ ਬੋਲਣਗੇ। ਉਨ੍ਹਾਂ ਨਾਲ ਕੀ ਵਾਪਰਿਆ, ਹੋਰ ਕੌਮਾਂ ਇਸ ਗੱਲੋ ਭੈਭੀਤ ਹੋਣਗੀਆਂ। ਉਹ ਲੋਕ ਸਰਾਪ ਦਾ ਸ਼ਬਦ ਬਣ ਜਾਣਗੇ। ਹੋਰ ਕੌਮਾਂ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਬੇਇੱਜ਼ਤੀ ਕਰਨਗੀਆਂ।
Jeremiah 44:27
ਮੈਂ ਯਹੂਦਾਹ ਦੇ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਿਹਾ ਹਾਂ। ਪਰ ਮੈਂ ਉਨ੍ਹਾਂ ਉੱਤੇ ਇਸ ਲਈ ਨਜ਼ਰ ਨਹੀਂ ਰੱਖ ਰਿਹਾ ਕਿ ਉਨ੍ਹਾਂ ਦਾ ਧਿਆਨ ਰੱਖਾਂ। ਮਿਸਰ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕ ਭੁੱਖ ਨਾਲ ਮਰਨਗੇ ਅਤੇ ਤਲਵਾਰਾਂ ਨਾਲ ਮਰਨਗੇ। ਉਹ ਉਨਾਂ ਚਿਰ ਤੱਕ ਮਰਦੇ ਰਹਿਣਗੇ ਜਿੰਨਾ ਚਿਰ ਤੀਕ ਕਿ ਸਾਰੇ ਖਤਮ ਨਹੀਂ ਹੋ ਜਾਂਦੇ।