Lamentations 3:11
ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ। ਉਸ ਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁੱਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
Lamentations 3:11 in Other Translations
King James Version (KJV)
He hath turned aside my ways, and pulled me in pieces: he hath made me desolate.
American Standard Version (ASV)
He hath turned aside my ways, and pulled me in pieces; he hath made me desolate.
Bible in Basic English (BBE)
By him my ways have been turned on one side and I have been pulled in bits; he has made me waste.
Darby English Bible (DBY)
He hath turned aside my ways, and pulled me in pieces; he hath made me desolate.
World English Bible (WEB)
He has turned aside my ways, and pulled me in pieces; he has made me desolate.
Young's Literal Translation (YLT)
My ways He is turning aside, and He pulleth me in pieces, He hath made me a desolation.
| He hath turned aside | דְּרָכַ֥י | dĕrākay | deh-ra-HAI |
| my ways, | סוֹרֵ֛ר | sôrēr | soh-RARE |
| pieces: in me pulled and | וַֽיְפַשְּׁחֵ֖נִי | waypaššĕḥēnî | va-fa-sheh-HAY-nee |
| he hath made | שָׂמַ֥נִי | śāmanî | sa-MA-nee |
| me desolate. | שֹׁמֵֽם׃ | šōmēm | shoh-MAME |
Cross Reference
Hosea 6:1
ਯਹੋਵਾਹ ਵੱਲ ਪਰਤਣ ਦੇ ਇਨਾਮ “ਆਓ, ਆਪਾਂ ਯਹੋਵਾਹ ਵੱਲ ਮੁੜੀਏ। ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ। ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
Job 16:12
ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ, ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ। ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।
Lamentations 1:13
ਯਹੋਵਾਹ ਨੇ ਉੱਪਰੋਂ ਅੱਗ ਭੇਜੀ। ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ। ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ। ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ। ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।
Revelation 18:19
ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ: ‘ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ। ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ। ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਹਨ।
Matthew 23:38
ਵੇਖ, ਤੇਰਾ ਘਰ ਬਿਲਕੁਲ ਸਖਣਾ ਛੱਡ ਦਿੱਤਾ ਜਾਵੇਗਾ।
Micah 5:8
ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ, ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ।
Daniel 7:23
“ਅਤੇ ਉਸ ਨੇ ਮੈਨੂੰ ਇਹ ਸਮਝਾਇਆ: ’ਚੌਬਾ ਜਾਨਵਰ ਉਹ ਚੌਬਾ ਰਾਜ ਹੈ ਜਿਹੜਾ ਧਰਤੀ ਉੱਤੇ ਆਵੇਗਾ। ਇਹ ਹੋਰ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ। ਚੌਬਾ ਰਾਜ ਧਰਤੀ ਉਤ੍ਤਲੇ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ। ਇਹ ਧਰਤੀ ਉਤ੍ਤਲੀਆਂ ਸਾਰੀਆਂ ਕੌਮਾਂ ਨੂੰ ਲਿਤਾੜ ਦੇਵੇਗਾ ਅਤੇ ਕੁਚਲ ਦੇਵੇਗਾ।
Daniel 2:40
ਫ਼ੇਰ ਇੱਕ ਚੌਬਾ ਰਾਜ ਆਵੇਗਾ। ਇਹ ਰਾਜ ਲੋਹੇ ਵਰਗਾ ਮਜ਼ਬੂਤ ਹੋਵੇਗਾ। ਲੋਹਾ ਚੀਜ਼ਾਂ ਨੂੰ ਭੰਨ ਕੇ ਟੋਟੇ ਕਰ ਦਿੰਦਾ ਹੈ। ਓਸੇ ਤਰ੍ਹਾਂ, ਚੌਬਾ ਰਾਜ ਹੋਰਨਾਂ ਰਾਜਾਂ ਨੂੰ ਭੰਨ ਕੇ ਟੋਟੇ-ਟੋਟੇ ਕਰ ਦੇਵੇਗਾ।
Jeremiah 51:20
ਯਹੋਵਾਹ ਆਖਦਾ ਹੈ, “ਬਾਬਲ, ਤੂੰ ਮੇਰੀ ਗਰਜ਼ ਹੈਂ, ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਭੰਨਣ ਲਈ ਕੀਤਾ ਹੈ। ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਤਬਾਹ ਕਰਨ ਲਈ ਕੀਤਾ ਹੈ।
Jeremiah 32:43
ਤੁਸੀਂ ਲੋਕ ਆਖ ਰਹੇ ਹੋ, ‘ਇਹ ਧਰਤੀ ਸਖਣਾ ਮਾਰੂਬਲ ਹੈ। ਇੱਥੇ ਕੋਈ ਬੰਦੇ ਜਾਂ ਪਸ਼ੂ ਨਹੀਂ ਹਨ। ਬਾਬਲ ਦੀ ਫ਼ੌਜ ਨੇ ਇਸ ਦੇਸ਼ ਨੂੰ ਹਰਾ ਦਿੱਤਾ ਸੀ।’ ਪਰ ਭਵਿੱਖ ਵਿੱਚ ਲੋਕ ਇੱਕ ਵਾਰ ਫ਼ੇਰ ਇਸ ਧਰਤੀ ਵਿੱਚ ਖੇਤ ਖਰੀਦਣਗੇ।
Jeremiah 19:8
ਮੈਂ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਲੋਕੀ ਯਰੂਸ਼ਲਮ ਕੋਲੋਂ ਲੰਘਦੇ ਹੋਏ ਸੀਟੀਆਂ ਵਜਾਉਣਗੇ ਅਤੇ ਆਪਣੇ ਸਿਰ ਹਿਲਾਉਣਗੇ। ਉਹ ਸ਼ਹਿਰ ਦੀ ਤਬਾਹੀ ਨੂੰ ਦੇਖਕੇ ਭੈਭੀਤ ਹੋ ਜਾਣਗੇ।
Jeremiah 9:10
ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ। ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ। ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ। ਹੁਣ ਕੋਈ ਵੀ ਓੱਥੇ ਸਫ਼ਰ ਨਹੀਂ ਕਰਦਾ। ਓੱਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਂਦੀਆਂ। ਪੰਛੀ ਕਿਤੇ ਦੂਰ ਉੱਡ ਗਏ ਨੇ ਅਤੇ ਜਾਨਵਰ ਚੱਲੇ ਗਏ ਹਨ।
Jeremiah 6:8
ਯਰੂਸ਼ਲਮ, ਇਸ ਚਿਤਾਵਨੀ ਨੂੰ ਪ੍ਰਵਾਨ ਕਰ। ਜੇ ਤੂੰ ਇਸ ਨੂੰ ਨਾ ਸੁਣਿਆ ਤਾਂ ਮੈਂ ਤੇਰੇ ਕੋਲੋਂ ਮੂੰਹ ਮੋੜ ਲਵਾਂਗਾ। ਮੈਂ ਤੇਰੀ ਧਰਤੀ ਨੂੰ ਮਾਰੂਬਲ ਬਣਾ ਦਿਆਂਗਾ। ਓੱਥੇ ਕੋਈ ਵੀ ਬੰਦਾ ਨਹੀਂ ਰਹਿ ਸੱਕੇਗਾ।”
Jeremiah 5:6
ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਇਸ ਲਈ ਜੰਗਲ ਦਾ ਇੱਕ ਸ਼ੇਰ ਉਨ੍ਹਾਂ ਉੱਤੇ ਹਮਲਾ ਕਰੇਗਾ। ਮਾਰੂਬਲ ਦਾ ਇੱਕ ਬਘਿਆੜ ਉਨ੍ਹਾਂ ਨੂੰ ਮਾਰ ਸੁੱਟੇਗਾ। ਉਨ੍ਹਾਂ ਦੇ ਸ਼ਹਿਰ ਨੇੜੇ ਇੱਕ ਚੀਤਾ ਲੁਕਿਆ ਹੋਇਆ ਹੈ। ਚੀਤਾ ਹਰ ਉਸ ਬੰਦੇ ਨੂੰ ਚੀਰ ਦੇਵੇਗਾ ਜਿਹੜਾ ਸ਼ਹਿਰ ਵਿੱਚੋਂ ਬਾਹਰ ਆਵੇਗਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਬਾਰ-ਬਾਰ ਪਾਪ ਕੀਤਾ ਹੈ। ਉਹ ਅਨੇਕਾਂ ਵਾਰੀ ਯਹੋਵਾਹ ਤੋਂ ਭਟਕ ਗਏ ਹਨ।
Isaiah 3:26
ਉਸ ਸਮੇਂ ਸ਼ਹਿਰ ਦੇ ਫ਼ਾਟਕਾਂ ਉੱਤੇ ਸਭਾਵਾਂ ਵਿੱਚ ਰੋਣ-ਧੋਣ ਅਤੇ ਉਦਾਸੀ ਹੀ ਹੋਵੇਗੀ। ਯਰੂਸ਼ਲਮ ਜ਼ਮੀਨ ਤੇ ਉਦਾਸ ਹੋਕੇ ਬੈਠੀ ਹੋਵੇਗੀ ਅਤੇ ਇੱਕ ਮੁਬਾਜ ਵਾਂਗ ਰੋ ਰਹੀ ਹੋਵੇਗੀ।
Psalm 50:22
ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ। ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ। ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸੱਕੇਗਾ।
Job 16:7
ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ। ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।