Lamentations 1:13
ਯਹੋਵਾਹ ਨੇ ਉੱਪਰੋਂ ਅੱਗ ਭੇਜੀ। ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ। ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ। ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ। ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।
Lamentations 1:13 in Other Translations
King James Version (KJV)
From above hath he sent fire into my bones, and it prevaileth against them: he hath spread a net for my feet, he hath turned me back: he hath made me desolate and faint all the day.
American Standard Version (ASV)
From on high hath he sent fire into my bones, and it prevaileth against them; He hath spread a net for my feet, he hath turned me back: He hath made me desolate and faint all the day.
Bible in Basic English (BBE)
From on high he has sent fire into my bones, and it has overcome them: his net is stretched out for my feet, I am turned back by him; he has made me waste and feeble all the day.
Darby English Bible (DBY)
From on high hath he sent fire into my bones, and it prevaileth against them; he hath spread a net for my feet; he hath turned me back; he hath made me desolate [and] faint all the day.
World English Bible (WEB)
From on high has he sent fire into my bones, and it prevails against them; He has spread a net for my feet, he has turned me back: He has made me desolate and faint all the day.
Young's Literal Translation (YLT)
From above He hath sent fire into my bone, And it subdueth it, He hath spread a net for my feet, He hath turned me backward, He hath made me desolate -- all the day sick.
| From above | מִמָּר֛וֹם | mimmārôm | mee-ma-ROME |
| hath he sent | שָֽׁלַח | šālaḥ | SHA-lahk |
| fire | אֵ֥שׁ | ʾēš | aysh |
| into my bones, | בְּעַצְמֹתַ֖י | bĕʿaṣmōtay | beh-ats-moh-TAI |
| against prevaileth it and | וַיִּרְדֶּ֑נָּה | wayyirdennâ | va-yeer-DEH-na |
| them: he hath spread | פָּרַ֨שׂ | pāraś | pa-RAHS |
| net a | רֶ֤שֶׁת | rešet | REH-shet |
| for my feet, | לְרַגְלַי֙ | lĕraglay | leh-rahɡ-LA |
| turned hath he | הֱשִׁיבַ֣נִי | hĕšîbanî | hay-shee-VA-nee |
| me back: | אָח֔וֹר | ʾāḥôr | ah-HORE |
| made hath he | נְתָנַ֙נִי֙ | nĕtānaniy | neh-ta-NA-NEE |
| me desolate | שֹֽׁמֵמָ֔ה | šōmēmâ | shoh-may-MA |
| and faint | כָּל | kāl | kahl |
| all | הַיּ֖וֹם | hayyôm | HA-yome |
| the day. | דָּוָֽה׃ | dāwâ | da-VA |
Cross Reference
Habakkuk 3:16
ਜਦੋਂ ਮੈਂ ਇਹ ਕਬਾ ਸੁਣੀ, ਮੈਂ ਕੰਬ ਉੱਠਿਆ ਮੈਂ ਉੱਚੀ ਦੀ ਸੀਟੀ ਮਾਰੀ ਅਤੇ ਆਪਣੀਆਂ ਹੱਡੀਆਂ ਵਿੱਚ ਕਮਜੋਰੀ ਮਹਿਸੂਸ ਕੀਤੀ। ਮੈਂ ਓੱਥੇ ਕੰਬਦਾ ਹੋਇਆ ਇੰਝ ਹੀ ਖਲੋ ਗਿਆ। ਇਸ ਲਈ ਮੈਂ ਤਬਾਹੀ ਦੇ ਦਿਨ ਵੀ ਇਤਮਿਨਾਨ ਨਾਲ ਉਡੀਕ ਕਰਾਂਗਾ ਜਦੋਂ ਉਹ ਲੋਕਾਂ ਤੇ ਹਮਲਾ ਕਰਨ ਲਈ ਆਵਣਗੇ।
Job 30:30
ਮੇਰੀ ਚਮੜੀ ਸੜ ਗਈ ਹੈ ਤੇ ਲਹਿ ਗਈ ਹੈ। ਮੇਰਾ ਸ਼ਰੀਰ ਬੁਖਾਰ ਨਾਲ ਜਲ ਰਿਹਾ ਹੈ।
Ezekiel 17:20
ਮੈਂ ਆਪਣਾ ਜਾਲ ਵਛਾਵਾਂਗਾ, ਅਤੇ ਉਹ ਇਸ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸ ਨੂੰ ਬਾਬਲ ਲਿਆਵਾਂਗਾ। ਅਤੇ ਮੈਂ ਉਸ ਨੂੰ ਉਸ ਥਾਂ ਉੱਤੇ ਸਜ਼ਾ ਦਿਆਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਹ ਮੇਰੇ ਵਿਰੁੱਧ ਹੋ ਗਿਆ ਸੀ।
Psalm 22:14
ਮੇਰੀ ਤਾਕਤ ਮੁੱਕ ਗਈ ਹੈ, ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ। ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ।
Job 19:6
ਪਰ ਇਹ ਤਾਂ ਪਰਮੇਸ਼ੁਰ ਹੀ ਹੈ ਜਿਸਨੇ ਮੇਰਾ ਬੁਰਾ ਕੀਤਾ ਹੈ ਉਸ ਨੇ ਮੈਨੂੰ ਫੜਨ ਲਈ ਆਪਣਾ ਜਾਲ ਵਿਛਾਇਆ।
Psalm 66:11
ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ, ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ।
Ezekiel 12:13
ਮੈਂ ਉਸ ਉੱਪਰ ਆਪਣਾ ਜਾਲ ਫੈਲਾਵਾਂਗਾ। ਉਹ ਮੇਰੇ ਜਾਲ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸ ਨੂੰ ਬਾਬਲ, ਚਾਲਡੀਨ ਲੋਕਾਂ ਦੀ ਧਰਤੀ ਉੱਤੇ ਲਿਆਵਾਂਗਾ। ਪਰ ਉਹ ਇਸ ਨੂੰ ਦੇਖ ਨਹੀਂ ਸੱਕੇਗਾ ਉਹ ਉੱਥੇ ਮਰ ਜਾਵੇਗਾ।
Hebrews 12:29
ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹੜੀ ਤਬਾਹ ਕਰ ਸੱਕਦੀ ਹੈ।
2 Thessalonians 1:8
ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ।
Nahum 1:6
ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸੱਕੇਗਾ। ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ। ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
Hosea 7:12
ਇਹ ਇਨ੍ਹਾਂ ਦੇਸਾਂ ਕੋਲ ਸਹਾਇਤਾ ਲਈ ਜਾਂਦੇ ਹਨ ਪਰ ਮੈਂ ਆਪਣਾ ਜਾਲ ਉਨ੍ਹਾਂ ਉੱਪਰ ਵਿਛਾਵਾਂਗਾ ਅਤੇ ਅਕਾਸ਼ ਦੇ ਪੰਛੀਆਂ ਵਾਂਗ ਉਨ੍ਹਾਂ ਨੂੰ ਹੇਠਾਂ ਲੈ ਆਵਾਂਗਾ। ਮੈਂ ਉਨ੍ਹਾਂ ਦੇ ਨੇਮਾਂ ਕਾਰਣ ਉਨ੍ਹਾਂ ਨੂੰ ਸਜ਼ਾ ਦੇਵਾਂਗਾ।
Ezekiel 32:3
ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ: “ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ। ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ। ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ।
Lamentations 5:17
ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਬਿਮਾਰ ਹੋ ਗਏ ਹਨ ਸਾਡੀ ਅੱਖੀਆਂ ਨੂੰ ਠੀਕ ਤਰ੍ਹਾਂ ਨਾਲ ਦਿਖਦਾ ਨਹੀਂ।
Lamentations 4:17
ਸਹਾਇਤਾ ਲਈ ਤੱਕਦਿਆਂ ਅਸੀਂ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਨੇ, ਪਰ ਕੋਈ ਸਹਾਇਤਾ ਨਹੀਂ ਮਿਲਦੀ। ਅਸੀਂ ਕਿਸੇ ਕੌਮ ਵੱਲ ਸਹਾਇਤਾ ਲਈ ਦੇਖਦੇ ਰਹੇ। ਅਸੀਂ ਆਪਣੇ ਮੁਨਾਰੇ ਤੋਂ ਨਿਗਾਹ ਰੱਖੀ, ਪਰ ਕੋਈ ਵੀ ਕੌਮ ਸਾਡੇ ਲਈ ਨਹੀਂ ਬੌਹੜੀ।
Lamentations 2:3
ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ। ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ। ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ। ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ। ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।
Deuteronomy 32:21
ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।
Job 18:8
ਉਸ ਦੇ ਆਪਣੇ ਕਦਮ ਉਸ ਨੂੰ ਸ਼ਿਕਂਜੇ ਵਿੱਚ ਲੈ ਜਾਣਗੇ। ਉਹ ਆਪਣੇ ਹੀ ਸ਼ਿਕਂਜੇ ਵਿੱਚ ਫ਼ਸ ਜਾਵੇਗਾ।
Psalm 31:10
ਮੇਰੀ ਜਿੰਦ ਉਦਾਸੀ ਅੰਦਰ ਬੀਤ ਰਹੀ ਹੈ। ਆਹਾਂ ਵਿੱਚ, ਮੇਰੇ ਸਾਲ ਬੀਤਦੇ ਜਾ ਰਹੇ ਹਨ। ਮੇਰੀਆਂ ਮੁਸੀਬਤਾਂ ਮੈਨੂੰ ਕਮਜ਼ੋਰ ਬਣਾ ਰਹੀਆਂ ਹਨ। ਮੇਰੀ ਸ਼ਕਤੀ ਮੈਨੂੰ ਜਵਾਬ ਦੇ ਰਹੀ ਹੈ।
Psalm 35:4
ਉਹ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਨਿਰਾਸ਼ ਅਤੇ ਸ਼ਰਮਸਾਰ ਹੋਣ। ਉਹ ਜਿਹੜੇ ਮੈਨੂੰ ਸੱਟ ਮਾਰਨ ਦੀ ਸਾਜਿਸ਼ ਕਰਦੇ ਹਨ, ਹਾਰ ਜਾਣ ਅਤੇ ਸ਼ਰਮਸਾਰ ਹੋਣ।
Psalm 70:2
ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੂੰ ਨਿਰਾਸ਼ ਕਰ ਦਿਉ! ਉਨ੍ਹਾਂ ਨੂੰ ਨਿਵਾਉ! ਲੋਕੀਂ ਮੇਰਾ ਬੁਰਾ ਕਰਨਾ ਚਾਹੁੰਦੇ ਹਨ। ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
Psalm 102:3
ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ। ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
Psalm 129:5
ਉਹ ਲੋਕ, ਜਿਨ੍ਹਾਂ ਨੇ ਸੀਯੋਨ ਨੂੰ ਨਫ਼ਰਤ ਕੀਤੀ ਸੀ, ਹਾਰ ਗਏ ਸਨ। ਉਨ੍ਹਾਂ ਨੇ ਲੜਨਾ ਛੱਡ ਦਿੱਤਾ ਸੀ ਅਤੇ ਉਹ ਨੱਸ ਗਏ ਸਨ।
Isaiah 42:17
ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ। ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ। ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, ‘ਤੁਸੀਂ ਸਾਡੇ ਦੇਵਤੇ ਹੋ।’ ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!
Jeremiah 4:19
ਯਿਰਮਿਯਾਹ ਦੀ ਪੁਕਾਰ ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ। ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ। ਆਹ, ਮੈਂ ਕਿੰਨਾ ਭੈਭੀਤ ਹਾਂ। ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਸ਼ਾਂਤ ਨਹੀਂ ਹੋ ਸੱਕਦਾ। ਕਿਉਂ ਕਿ ਮੈਂ ਵਜ੍ਜਦੀ ਹੋਈ ਤੁਰ੍ਹੀ ਦੀ ਅਵਾਜ਼ ਸੁਣ ਲਈ ਹੈ। ਤੁਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!
Jeremiah 44:6
ਇਸ ਲਈ, ਮੈਂ ਉਨ੍ਹਾਂ ਲੋਕਾਂ ਦੇ ਖਿਲਾਫ਼ ਕਹਿਰ ਪ੍ਰਗਟਾਇਆ। ਮੈਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਨੂੰ ਸਜ਼ਾ ਦਿੱਤੀ। ਮੇਰੇ ਕਹਿਰ ਨੇ ਯਰੂਸ਼ਲਮ ਅਤੇ ਯਹੂਦਾਹ ਦੇ ਕਸਬਿਆਂ ਨੂੰ ਅੱਜ ਦੇ ਪੱਥਰ ਦੇ ਸਖਣੇ ਢੇਰ ਬਣਾ ਦਿੱਤਾ।”
Lamentations 1:22
“ਵੇਖ ਮੇਰੇ ਦੁਸ਼ਮਣ ਕਿੰਨੇ ਦੁਸ਼ਟ ਹਨ। ਫ਼ੇਰ ਤੁਸੀਂ ਸਲੂਕ ਕਰੋਗੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ ਜੋ ਤੁਸਾਂ ਮੇਰੇ ਪਾਪ ਕਾਰਣ ਮੇਰੇ ਨਾਲ। ਅਜਿਹਾ ਹੀ ਕਰੋ ਕਿਉਂ ਕਿ ਭਰ ਰਿਹਾ ਹਾਂ ਮੈਂ ਆਹਾਂ ਬਾਰ-ਬਾਰ। ਅਜਿਹਾ ਹੀ ਕਰੋ ਕਿਉਂ ਕਿ ਦਿਲ ਮੇਰਾ ਬਿਮਾਰ ਹੈ।”
Deuteronomy 28:65
“ਤੁਹਾਨੂੰ ਇਨ੍ਹਾਂ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀਂ ਮਿਲੇਗੀ। ਤੁਹਾਡੇ ਕੋਲ ਅਰਾਮ ਕਰਨ ਲਈ ਕੋਈ ਥਾਂ ਨਹੀਂ ਹੋਵੇਗੀ। ਯਹੋਵਾਹ ਤੁਹਾਡੇ ਮਨ ਨੂੰ ਫ਼ਿਕਰਾ ਨਾਲ ਭਰ ਦੇਵੇਗਾ। ਤੁਹਾਡੀਆਂ ਅੱਖਾਂ ਥੱਕੀਆਂ ਹੋਣਗੀਆਂ ਅਤੇ ਤੁਸੀਂ ਬਹੁਤ ਬੇਚੈਨ ਹੋ ਜਾਵੋਂਗੇ।